ਸੁਲੱਖਣ ਮੀਤ
ਪੰਜਾਬੀ ਕਵੀ
ਪ੍ਰੋ. ਸੁਲੱਖਣ ਮੀਤ (15 ਮਈ 1938 - 5 ਮਈ 2021) ਪੰਜਾਬੀ ਸਾਹਿਤਕਾਰ ਸੀ ਜਿਸ ਨੇ ਗ਼ਜ਼ਲ, ਕਾਵਿਤਾ, ਕਹਾਣੀ ਦੇ ਇਲਾਵਾ ਬਾਲ-ਸਾਹਿਤ ਵੀ ਵਾਹਵਾ ਲਿਖਿਆ ਹੈ। ਆਪਣੇ ਜੀਵਨ ਦਾ ਲੰਬਾ ਸਮਾਂ ਅਧਿਆਪਨ ਕਾਰਜ ਨਾਲ ਜੁੜੇ ਰਹਿਣ ਕਾਰਨ ਪ੍ਰੋਫੈਸਰ ਦਾ ਖਿਤਾਬ ਉਸਦੇ ਨਾਂ ਨਾਲ ਪੱਕੀ ਤਰ੍ਹਾਂ ਜੁੜ ਗਿਆ ਹੈ।
ਜੀਵਨ
ਸੋਧੋਸੁਲੱਖਣ ਮੀਤ ਦਾ ਜਨਮ ਪਿੰਡ ਚੱਕ ਨੰਬਰ 251 ਤਹਿਸੀਲ ਪਾਕਪਟਨ, ਜ਼ਿਲਾ ਮਿੰਟਗੁਮਰੀ (ਪੱਛਮੀ ਪਾਕਿਸਤਾਨ) ਵਿਚ 15 ਮਈ 1938 ਨੂੰ ਗੁਰਬਚਨ ਕੌਰ ਤੇ ਸ਼੍ਰੀ ਖੀਵਾ ਸਿੰਘ ਦੇ ਘਰ ਹੋਇਆ ਤੇ 1947 ਦੀ ਵੰਡ ਤੋਂ ਬਾਅਦ ਉਸਦਾ ਪਰਵਾਰ ਸੰਗਰੂਰ ਆ ਵਸਿਆ। [1]
ਰਚਨਾਵਾਂ
ਸੋਧੋਕਾਵਿ-ਸੰਗ੍ਰਹਿ
ਸੋਧੋ- ਸੁੱਚਾ ਫੁੱਲ (1978)
- ਬੇਗਾਨੀ ਧੁੱਪ (1981)
- ਇੱਕ ਹੰਝੂ ਹੋਰ (1989)
ਕਹਾਣੀ ਸੰਗ੍ਰਹਿ
ਸੋਧੋ- ਇੱਜਤਾਂ ਵਾਲੇ (1974)
- ਗੋਲ ਫ਼ਰੇਮ (1978)
ਬਾਲ ਸਾਹਿਤ
ਸੋਧੋ- ਨਵੀਆਂ ਗੱਲਾਂ (ਆਰ. ਐਸ. ਪ੍ਰਕਾਸ਼ਨ, ਚੰਡੀਗੜ੍ਹ)