ਸੁਹਜਵਾਦੀ ਕਾਵਿ ਪ੍ਰਵਿਰਤੀ

ਇਸ ਪ੍ਰਵਿਰਤੀ ਦੇ ਅੰਤਰਗਤ ਆਂਤਰਿਕ ਸਮਾਜਕ ਯਥਾਰਥ ਵਿਸ਼ੇਸ਼ ਕਰ ਮਨੁੱਖੀ ਮਨੋਸੰਸਾਰ ਦੇ ਕਰਮਾਂ ਪ੍ਰਤਿਕਰਮਾਂ,ਤਰਕਾਂ ਵਿਤਰਕਾਂ, ਇਛਾਵਾਂ, ਆਪੂਰਤੀਆਂ ਦਾ ਕੇਂਦਰੀ ਸੁਰ ਉਭਰਦਾ ਹੈ। ਬਾਹਰਵਰਤੀ ਸਮਾਜਕ ਯਥਾਰਥ ਦੀ ਨਿਰਪੇਖ ਸਤਾ ਦੁਜੈਲੀ ਹੋ ਜਾਂਦੀ ਹੈ। ਵਿਅਕਤੀ ਕੇਂਦਰਿਤ ਸਰੋਕਾਰ ਮੁੱਖ ਵਿਸ਼ਾ ਬਣਦੇ ਹਨ। ਮਨੋਬਚਨੀ, ਸਵੈਗਤ ਕਥਨ, ਇਕਬਾਲੀਆ ਬਿਆਨ, ਤਨਜ਼ ਅਤੇ ਸਵੈ ਕਟਾਖਸ਼ ਮੂਲ ਕਾਵਿਕ ਜੁਗਤਾਂ, ਵਜੋਂ ਉਭਰਦੇ ਹਨ। ਇਹ ਕਾਵਿਕ ਪ੍ਰਵਿਰਤੀ ਵਿਚਾਰ,ਐਲਾਨ ਜਾਂ ਨਾਹਰੇ ਦੀ ਬਜਾਏ ਸੁਹਜਭਾਵੀ, ਜਜ਼ਬਾਤੀ ਅਤੇ ਸਵੈ-ਸੰਬੋਧਨੀ ਸੰਚਾਰ ਨੂੰ ਪਹਿਲਤਾ ਦਿੰਦੀ ਹੈ। ਇਸ ਧਾਰਾ ਦੇ ਮੁੱਖ ਸਾਇਰ ਹਰਿਭਜਨ ਸਿੰਘ, ਸ.ਸ. ਮੀਸ਼ਾ, ਜਸਵੰਤ ਸਿੰਘ ਨੇਕੀ, ਸ਼ਿਵ ਕੁਮਾਰ ਬਟਾਲਵੀ, ਤਾਰਾ ਸਿੰਘ, ਭਗਵੰਤ ਸਿੰਘ ਆਦਿ ਹਨ।[1]

ਸੁਹਜਵਾਦੀ ਕਵੀ

ਸੋਧੋ

ਹਰਿਭਜਨ ਸਿੰਘ ਅੱਧ ਸ਼੍ਰੇਣੀਕ ਸੰਵੇਦਨਸ਼ੀਲ ਮਨੁੱਖ ਦੀ ਆਂਤਰਿਕ ਉੱਥਲ ਪੁੱਥਲ, ਸਵੈ ਵਿਰੋਧਾਂ, ਮਨੋ-ਤਣਾਵਾਂ ਅਤੇ ਟੇਢੀਆਂ ਰੁਚੀਆਂ ਦਾ ਨਿਪੁੰਨ ਚਿਤੇਰਾ ਹੈ।[2]

ਰਚਨਾਵਾ

ਸੋਧੋ

ਜਸਵੰਤ ਸਿੰਘ ਨੇਕੀ ਆਧੁਨਿਕ ਪੰਜਾਬੀ ਕਵਿਤਾ ਵਿੱਚ ਡੂੰਘੇ ਤਿੱਖੇ ਮਨੋ-ਸੰਰਚਨਾਵੀ ਸਰੋਕਾਰਾਂ ਨੂੰ ਪ੍ਰਗੀਤਕ ਪਾਹ ਦੇ ਸੰਚਾਰਣ ਵਾਲਾ ਬੌਧਿਕ ਸ਼ਾਇਰ ਹੈ।

ਰਚਨਾਵਾਂ

ਸੋਧੋ

ਸ.ਸ. ਮੀਸ਼ਾ ਨਿੱਜਭਾਵੀ ਸਮੂਹਭਾਵੀ ਅਤੇ ਨਿਰੋਲ ਨਿੱਜੀ ਸੀਮਾਵਾਂ ਦੀ ਸੂਖਮ ਨਿਸ਼ਾਨਦੇਹੀ ਤੇ ਗਹਿਰਾ ਵਿਅੰਗ ਕਰਨਵਾਲਾ ਮਾਣਨਯੋਗ ਸ਼ਾਇਰ ਹੈ।[3]

ਰਚਨਾਵਾਂ

ਸੋਧੋ

ਸ਼ਿਵ, ਕਮਾਰ ਨੂੰ ਪਿਆਰ ਦੀ ਅਸਫਲਤਾ ਤੋਂ ਉਪਜੇ ਦਰਦ ਤੇ ਪੀੜ ਨੇ ਉਸ ਨੂੰ ਧੁਰ ਆਤਮਕ ਮੰਡਲਾਂ ਤੱਕ ਤ੍ਰਾਸਦਿਕ ਵੇਦਨਾ ਵਾਲਾ ਸ਼ਾਇਰ ਬਣਾ ਦਿੱਤਾ ਹੈ।[3]

ਰਚਨਾਵਾਂ

ਸੋਧੋ

ਇਸ ਪ੍ਰਵਿਰਤੀ ਅਧੀਨ ਹੋਰ ਵੀ ਬਹੁਤ ਕਵੀਆਂ ਨੇ ਰਚਨਾ ਕੀਤੀ। ਉਨ੍ਹਾਂ ਵਿਚੋਂ ਤਾਰਾ ਸਿੰਘ, ਸੁਖਪਾਲਵੀਰ ਸਿੰਘ ਹਸਰਤ, ਪ੍ਰਭਜੋਤ ਕੌਰ ਦੇ ਨਾਮ ਵਰਣਯੋਗ ਹਨ।

ਹਵਾਲੇ

ਸੋਧੋ
  1. ਪੰਜਾਬ ਸਾਹਿਤ ਦਾ ਇਤਿਹਾਸ (ਆਧੁਨਿਕ ਕਾਲ -1901-1995), ਡਾ.ਜਸਵਿੰਦਰ ਸਿੰਘ,ਡਾ.ਮਾਨ ਸਿੰਘ ਢੀਂਡਸਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ ਨੰ. 49-53
  2. ਨਵੀ ਪੰਜਾਬੀ ਕਵਿਤਾ:ਪਛਾਣ ਚਿੰਨ੍ਹ, ਡਾ.ਜਸਵਿੰਦਰ ਸਿੰਘ, ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ
  3. 3.0 3.1 ਉਹੀ