ਸੁੰਦਰ ਸਿੰਘ ਲਾਇਲਪੁਰੀ

ਮਾਸਟਰ ਸੁੰਦਰ ਸਿੰਘ ਲਾਇਲਪੁਰੀ (1878 - 3 ਮਾਰਚ 1969) ਵੀਹਵੀਂ ਸਦੀ ਦੀ ਮਹਾਨ ਸਿੱਖ ਸਖਸ਼ੀਅਤ ਸੀ। ਉਹ ਆਗੂ ਅਜ਼ਾਦੀ ਸੰਗਰਾਮੀਆ, ਅਕਾਲੀ ਲਹਿਰ ਦਾ ਮੋਹਰੀ ਜਰਨੈਲ, ਪ੍ਰਮੁੱਖ ਸਿੱਖਿਆ ਸਾਸ਼ਤਰੀ, ਵੱਡਾ ਪੱਤਰਕਾਰ ਅਤੇ ਉਘਾ ਦੇਸ਼ਭਗਤ ਸੀ।

ਸੁੰਦਰ ਸਿੰਘ ਲਾਇਲਪੁਰੀ
ਜਨਮ1878
ਮੌਤ3 ਮਾਰਚ 1969
ਰਾਸ਼ਟਰੀਅਤਾਪੰਜਾਬੀ, ਭਾਰਤੀ
ਪੇਸ਼ਾਰਾਜਨੀਤਕ ਆਗੂ, ਪੱਤਰਕਾਰ, ਸਿੱਖਿਆ ਸਾਸ਼ਤਰੀ

ਮੁਢਲਾ ਜੀਵਨ

ਸੋਧੋ

ਸੁੰਦਰ ਸਿੰਘ ਦਾ ਜਨਮ 1878 ਵਿੱਚ ਅੰਮ੍ਰਿਤਸਰ ਜਿਲੇ ਦੇ ਬਹੋੜੂ ਪਿੰਡ ਦੇ ਇੱਕ ਕਿਸਾਨ ਪਰਵਾਰ ਵਿੱਚ ਹੋਇਆ ਸੀ। ਉਹਦੇ ਪਿਤਾ ਦਾ ਨਾਮ ਲਖਬੀਰ ਸਿੰਘ ਸੰਧਾ ਅਤੇ ਮਾਤਾ ਦਾ ਨਾਮ ਰਾਮ ਕੌਰ ਸੀ।[1] ਬਾਰ ਦੇ ਇਲਾਕਿਆਂ ਦੀ ਆਬਾਦੀਕਰਨ ਦੌਰਾਨ, ਹੋਰ ਅਨੇਕਾਂ ਕਿਸਾਨ ਪਰਵਾਰਾਂ ਸਮੇਤ ਸੰਧਾ ਪਰਵਾਰ ਉਦੋਕੇ ਪੰਜਾਬ ਦੇ ਸੇਖੂਪੁਰਾ ਜਿਲੇ ਵਿੱਚ ਚਲਿਆ ਗਿਆ ਸੀ ਜਿਥੇ ਉਨ੍ਹਾਂ ਨੂੰ ਨਵੀਂ ਬਾਰ ਚਨਾਬ ਕਾਲੋਨੀ ਵਿੱਚ (ਜਿਸਨੂੰ ਅੱਜਕੱਲ ਫੈਸਲਾਬਾਦ ਕਹਿੰਦੇ ਹਨ) ਜਮੀਨਾਂ ਅਲਾਟ ਹੋਈਆਂ। ਅੰਮ੍ਰਿਤਸਰ ਵਿੱਚ ਆਪਣੇ ਜੱਦੀ ਪਿੰਡ ਦੀ ਯਾਦ ਵਿੱਚ, ਉਨ੍ਹਾਂ ਨੇ ਆਪਣੇ ਨਵੇਂ ਪਿੰਡ ਦਾ ਨਾਮ ਬਹੋੜੂ (ਚੱਕ ਨੰਬਰ 18 ਬਹੋੜੂ) ਰੱਖਿਆ। 1901 ਵਿੱਚ ਸੁੰਦਰ ਸਿੰਘ ਦਾ ਵਿਆਹ ਨਿਜ਼ਾਮਪੁਰ ਦੇ ਸ. ਮੰਗਲ ਸਿੰਘ ਦੀ ਧੀ ਬੀਬੀ ਸੰਤ ਕੌਰ ਨਾਲ ਹੋਇਆ।

ਪੜ੍ਹਾਈ ਅਤੇ ਸ਼ੁਰੂਆਤੀ ਕੰਮ

ਸੋਧੋ

ਸੁੰਦਰ ਸਿੰਘ ਲਾਇਲਪੁਰੀ ਨੇ ਸ਼ਾਹਕੋਟ (ਪਾਕਿਸਤਾਨ) ਵਿੱਚ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਫਿਰ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਏ. (ਆਨਰਜ਼) ਦੀ ਡਿਗਰੀ ਹਾਸਲ ਕੀਤੀ ਅਤੇ ਸਰਕਾਰੀ ਕਾਲਜ ਲਾਹੌਰ ਤੋਂ ਬੀ.ਟੀ. ਕੀਤੀ। ਉਸਨੂੰ ਤਹਿਸੀਲਦਾਰ ( ਮਾਲ ਅਫਸਰ) ਦੇ ਲਈ ਨਿੱਜੀ ਇੰਟਰਵਿਊ ਲਈ ਸੱਦਾ ਮਿਲਿਆ, ਪਰ ਉਹ ਬਿਨਾ ਆਗਿਆ ਕਮਿਸ਼ਨਰ ਦੇ ਸਾਹਮਣੇ ਕੁਰਸੀ ਤੇ ਬੈਠ ਗਿਆ ਸੀ। ਇਸ ਕਰਕੇ ਅਂਗਰੇਜ਼ ਅਧਿਕਾਰੀ ਨਾਲ ਬੋਲ ਬੁਲਾਰਾ ਹੋ ਗਿਆ ਅਤੇ ਉਸ ਨੂੰ ਇੰਟਰਵਿਊ ਕੀਤੇ ਬਿਨਾ ਵਾਪਸ ਭੇਜ ਦਿੱਤਾ ਗਿਆ ਸੀ। ਆਪਣੇ ਰਿਸ਼ਤੇਦਾਰਾਂ ਦੇ ਦਬਾਅ ਤਹਿਤ, ਉਸ ਨੇ ਬਾਅਦ ਵਿੱਚ ਭਾਰਤੀ ਡਾਕ ਸੇਵਾ ਵਿੱਚ ਨੌਕਰੀ ਲੈ ਲਈ, ਪਰ ਇੱਥੇ ਵੀ ਉਸ ਨੇ ਆਪਣੇ ਅੰਗਰੇਜ਼ੀ ਬੌਸ ਨਾਲ ਆਢਾ ਲਾ ਲਿਆ। ਸੀਨੀਅਰ ਅਧਿਕਾਰੀ ਨੇ ਪੁੱਛਗਿੱਛ ਲਈ ਉਸ ਨੂੰ ਆਪਣੇ ਦਫਤਰ ਵਿੱਚ ਬੁਲਾਇਆ ਅਤੇ ਬੈਠਣ ਲਈ ਕੁਰਸੀ ਦੀ ਪੇਸ਼ਕਸ਼ ਨਾ ਕੀਤੀ। ਇਸ ਨਾਲ ਮੁੜ ਸੁੰਦਰ ਸਿੰਘ ਦੇ ਮਾਣ ਨੂੰ ਠੇਸ ਪਹੁੰਚੀ। ਇਸ ਤੇ ਲਾਇਲਪੁਰੀ ਨੇ ਇਹ ਸਿੱਟਾ ਕੱਢਿਆ ਕਿ ਉਸਦਾ ਸਵੈਮਾਣ ਨੇ ਉਸ ਨੂੰ ਬਰਤਾਨਵੀ ਭਾਰਤ ਸਰਕਾਰ ਦੀ ਸੇਵਾ ਕਰਨ ਦੀ ਆਗਿਆ ਨਹੀਂ ਦੇਣੀ।

ਹਵਾਲੇ

ਸੋਧੋ