ਸੁੱਖ ਸੰਘੇੜਾ
ਸੁੱਖ ਸੰਘੇੜਾ ਇਕ ਕੈਨੇਡੀਅਨ ਫਿਲਮ ਅਤੇ ਪੰਜਾਬੀ ਭਾਸ਼ਾ ਦੀਆਂ ਫਿਲਮਾਂ ਅਤੇ ਸੰਗੀਤ ਨਾਲ ਜੁੜੇ ਸੰਗੀਤ ਵੀਡੀਓ ਨਿਰਦੇਸ਼ਕ ਹਨ । ਉਹਨਾਂ ਨੇ 300 ਤੋਂ ਵੱਧ ਪੰਜਾਬੀ ਮਿਊਜਿਕ ਵੀਡਿਓਜ਼ ਨੂੰ ਡਾਇਰੈਕਟ ਕੀਤਾ ਹੈ। ਅਮਰਿੰਦਰ ਗਿੱਲ ਦੁਆਰਾ ਗਾਇਆ ਗੀਤ ਡਾਇਰੀ ਦੀ ਵੀਡੀਓ ਕਰਕੇ ਉਸਨੂੰ ਪੀਟੀਸੀ ਦੇ ਪੰਜਾਬੀ ਮਿਊਜਿਕ ਅਵਾਰਡਾਂ ਵਿੱਚ ਵੱਖ ਵੱਖ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ। 2019 ਵਿੱਚ ਉਹਨਾਂ ਨੇ "ਲਾਈਏ ਜੇ ਯਾਰੀਆਂ" ਨੂੰ ਨਿਰਦੇਸ਼ਤ ਕੀਤਾ, ਜਿਸਦੇ ਲਈ ਉਸਨੂੰ ਬੈਸਟ ਡੈਬਿਟ ਡਾਇਰੈਕਟਰ ਲਈ ਪੀਟੀਸੀ ਨਾਮਜ਼ਦਗੀ ਪ੍ਰਾਪਤ ਹੋਈ।
ਸੁੱਖ ਸੰਘੇੜਾ | |
---|---|
ਜਨਮ | 18 ਫਰਵਰੀ[1] [2] |
ਰਾਸ਼ਟਰੀਅਤਾ | ਕਨੇਡਾ |
ਪੇਸ਼ਾ |
|
ਸ਼ੁਰੂਆਤੀ ਜ਼ਿੰਦਗੀ ਅਤੇ ਕੈਰੀਅਰ
ਸੋਧੋਸੰਘੇੜਾ ਪਿੰਡ ਬੁਜ਼ਰਾਗ, ਲੁਧਿਆਣਾ ਦਾ ਰਹਿਣ ਵਾਲਾ ਹੈ। 2007 ਵਿੱਚ ਉਹ ਕਨੇਡਾ ਚਲੇ ਗਏ ਅਤੇ ਟਰੱਕਾਂ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਗਏ। ਨਿਰਦੇਸ਼ਕ ਬਣਨ ਤੋਂ ਪਹਿਲਾਂ ਸੰਘੇੜਾ 70 ਤੋਂ ਵੱਧ ਪੰਜਾਬੀ ਗੀਤਾਂ ਚ ਮੌਡਲਿੰਗ ਕਰ ਚੁੱਕਾ ਹੈ। ਪਹਿਲਾ ਵੀਡੀਓ ਜਿਸਦਾ ਉਸਨੇ ਨਿਰਦੇਸ਼ਨ ਕੀਤਾ ਸੀ ਉਹ ਉਸਦੇ ਦੋਸਤ ਦੀ ਵੀਡੀਓ ਸੀ ਅਤੇ ਇੱਕ ਇੰਟਰਵਿੳੂ ਵਿੱਚ ਉਸਨੇ ਕਿਹਾ ਕਿ "ਮੈਂ ਯੂ-ਟਿੳੂਬ ਤੋਂ ਸਭ ਕੁਝ ਸਿੱਖਿਆ ਹੈ" 2010 ਵਿੱਚ ਉਸਨੇ ਇੱਕ ਮਨੋਰੰਜਨ ਕੰਪਨੀ 10 + 1 ਕ੍ਰਿਏਸ਼ਨ ਲਿਮਟਿਡ ਦੀ ਸਥਾਪਨਾ ਕੀਤੀ ਜਿਸ ਦੇ 11 ਮੈਂਬਰ ਹਨ| 2019 ਤਕ ਉਸਨੇ 300 ਤੋਂ ਵੱਧ ਸੰਗੀਤ ਵੀਡੀਓ ਨਿਰਦੇਸ਼ਤ ਕੀਤੇ ਹਨ|
ਸੰਘੇੜਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2016 ਵਿੱਚ ਫਿਲਮ ਲਵ ਪੰਜਾਬ ਨਾਲ ਕੀਤੀ ਸੀ, ਜਿਸ ਵਿੱਚ ਉਸਨੇ ਕੈਨੇਡੀਅਨ ਸ਼ਡਿੳੂਲ ਵਿੱਚ ਲਾਈਨ ਨਿਰਮਾਤਾ ਵਜੋਂ ਕੰਮ ਕੀਤਾ ਸੀ। ਇਸੇ ਤਰ੍ਹਾਂ 2018 ਵਿਚ ਉਸਨੇ ਅਸ਼ਕੇ ਫਿਲਮ ਵਿਚ ਸਹਾਇਕ ਨਿਰਦੇਸ਼ਕ ਅਤੇ ਲਾਈਨ ਨਿਰਮਾਤਾ ਵਜੋਂ ਕੰਮ ਕੀਤਾ| ਸਾਲ 2019 ਵਿੱਚ, ਉਸਨੇ ਰਿਦਮ ਬੋਇਜ਼ ਐਂਟਰਟੇਨਮੈਂਟ ਦੁਆਰਾ ਬਣਾਈ ਗਈ ਫਿਲਮ ਲਾਈਏ ਜੇ ਯਾਰੀਆਂ ਨਾਲ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ.
ਚੁਣੀਂਦਾ ਸੰਗੀਤ ਵੀਡੀਓ
ਸੋਧੋ- ਪੇਂਡੂ - ਅਮਰਿੰਦਰ ਗਿੱਲ
- ਡਾਇਰੀ - ਅਮਰਿੰਦਰ ਗਿੱਲ
- ਸੁਪਨਾ - ਅਮਰਿੰਦਰ ਗਿੱਲ
- ਡੌਂਟ ਵਰੀ - ਕਰਨ ਔਜਲਾ
- ਚਿੱਟਾ ਕੁੜਤਾ - ਕਰਨ ਔਜਲਾ
- ਗੈਂਗਲੈਂਡ - ਮਨਕੀਰਤ ਔਲਖ
- ਬਦਨਾਮ - ਮਨਕੀਰਤ ਔਲਖ
- ਕਦਰ - ਮਨਕੀਰਤ ਔਲਖ
- ਬੰਦਾ ਬਣਜਾ - ਗੈਰੀ ਸੰਧੂ
- ਤਾਰਿਆਂ ਦੇ ਦੇਸ - ਪ੍ਰਭ ਗਿੱਲ
- Tankha - ਰਣਜੀਤ ਬਾਵਾ
- ਸੋਹਣੇ ਮੁੱਖੜੇ - ਸ਼ੈਰੀ ਮਾਨ
- ਕਾਲੀ ਕਮੈਰੋ - ਅੰਮਿ੍ਤ ਮਾਨ
- ਗੁਰੀਲਾ ਵਾਰ - ਅੰਮਿ੍ਤ ਮਾਨ
- ਆ ਗਿਆ ਨੀ ਬਿੱਲੋ ਓਹੀ ਟੈਮ - ਦੀਪ ਜੰਡੂ
- ਗੁੱਡ ਲਾਈਫ - ਦੀਪ ਜੰਡੂ
- ਰੰਗ ਸਾਂਵਲਾ - ਅਰਸ਼ ਬੈਨੀਪਾਲ
- ਨੋਜ ਪਿੱਨ - ਜੱਸ ਬਾਜਵਾ
- ਡਾੲਿਮੰਡ - ਗੁਰਨਾਮ ਭੁੱਲਰ
- ਗੈਂਗਸਟਰ ਸੀਨ - ਗੁਰਸੇਵਕ ਢਿੱਲੋਂ
- ਖੋ ਨਾ ਬੈਠਾਂ - ਕੁਲਵਿੰਦਰ ਬਿੱਲਾ
- ਮਾਝਾ ਬਲਾਕ - ਪ੍ਰੇਮ ਢਿੱਲੋਂ[3]
ਫਿਲਮਗ੍ਰਾਫੀ
ਸੋਧੋਸਾਲ | ਸਿਰਲੇਖ | ਕ੍ਰੈਡਿਟ ਵਜੋਂ | ਨੋਟ | ||
---|---|---|---|---|---|
ਨਿਰਦੇਸ਼ਕ | ਸਹਾੲਿਕ ਨਿਰਦੇਸ਼ਕ | ਲਾਈਨ ਪ੍ਰੋਡਿੳੂਸਰ | |||
2016 | ਲਵ ਪੰਜਾਬ | ਨਹੀਂ | ਨਹੀਂ | ਹਾਂ | |
2018 | ਅਸ਼ਕੇ | ਨਹੀਂ | ਹਾਂ | ਹਾਂ | |
2019 | ਲਾਈੲੇ ਜੇ ਯਾਰੀਆਂ | ਹਾਂ | ਨਹੀਂ | ਹਾਂ |
ਨਾਮਜਦਗੀਆਂ ਅਤੇ ਅਵਾਰਡ
ਸੋਧੋਸਾਲ | ਗੀਤ | ਗਾਇਕ | ਅਵਾਰਡ ਸਮਾਰੋਹ | ਸ਼੍ਰੇਣੀ | ਨਤੀਜਾ |
---|---|---|---|---|---|
2015 | ਡਾਇਰੀ[4] | ਅਮਰਿੰਦਰ ਗਿੱਲ | ਪੀ ਟੀ ਸੀ ਪੰਜਾਬੀ ਸੰਗੀਤ ਅਵਾਰਡ | ਸਰਬੋਤਮ ਸੰਗੀਤ ਵੀਡੀਓ | Won |
ਸਰਬੋਤਮ ਸੰਗੀਤ ਵੀਡੀਓ ਨਿਰਦੇਸ਼ਕ | ਨਾਮਜ਼ਦ | ||||
2016 | ਓਹ ਕਿੱਥੇ | ਕਮਲ ਖਾਨ | ਸਰਬੋਤਮ ਸੰਗੀਤ ਵੀਡੀਓ ਨਿਰਦੇਸ਼ਕ | ਨਾਮਜ਼ਦ | |
2017 | ਮੈਂ ਤਾਂ ਵੀ ਪਿਆਰ | ਹੈਪੀ ਰਾੲੇਕੋਟੀ | ਸਰਬੋਤਮ ਸੰਗੀਤ ਵੀਡੀਓ ਨਿਰਦੇਸ਼ਕ | ਨਾਮਜ਼ਦ |
ਹਵਾਲੇ
ਸੋਧੋ- ↑ Speed Records (18 February 2019), Birthday Wish | Sukh Sanghera | Video Jukebox | Latest Punjabi Songs 2019 | Speed Records, retrieved 21 May 2019
- ↑ https://www.youtube.com/user/TheTenplusone
- ↑ "Punjabi Gana New Video Songs Geet 2020: Latest Punjabi Song 'Low Rider' Sung by Jassa Dhillon". The Times of India (in ਅੰਗਰੇਜ਼ੀ). 19 September 2020. Retrieved 20 November 2020.
- ↑ "PTC Punjabi Music Awards 2015: Nominations list - Times of India". The Times of India (in ਅੰਗਰੇਜ਼ੀ). Retrieved 21 May 2019.