ਸੂਰਜ ਦਾ ਪਿਰਾਮਿਡ
ਸੂਰਜ ਦਾ ਪਿਰਾਮਿਡ ਤਿਉਤੀਵਾਕਾਨ ਵਿੱਚ ਸਭ ਤੋਂ ਵੱਡੀ ਇਮਾਰਤ ਹੈ ਜਿਸ ਦੇ ਨਿਰਮਾਣ ਦਾ ਸਮਾਂ ਲੱਗਪੱਗ 200 ਈਸਵੀ ਹੋਣ ਦਾ ਅਨੁਮਾਨ ਹੈ,[3] ਅਤੇ ਇਹ ਮੈਸੋਅਮਰੀਕਾ ਵਿੱਚ ਸਭ ਤੋਂ ਵੱਡੀਆਂ ਇਮਾਰਤਾਂ ਵਿੱਚੋਂ ਇੱਕ ਹੈ। ਮ੍ਰਿਤਕਾਂ ਦੇ ਐਵਨਿਊ ਦੇ ਨਾਲ, ਚੰਦਰਮਾ ਦੇ ਪਿਰਾਮਿਡ ਅਤੇ ਸਿਉਡਾਡੇਲਾ ਦੇ ਵਿੱਚ ਵਿਚਕਾਰ, ਅਤੇ ਵੱਡੇ ਪਹਾੜ ਕੈਰੋ ਗੋਰਡੋ ਦੀ ਓਟ ਵਿਚ, ਇਹ ਪਿਰਾਮਿਡ ਸ਼ਹਿਰ ਦੇ ਕੇਂਦਰ ਵਿੱਚ ਇੱਕ ਵਿਸ਼ਾਲ ਕੰਪਲੈਕਸ ਦਾ ਹਿੱਸਾ ਹੈ।
ਸੂਰਜ ਦਾ ਪਿਰਾਮਿਡ | |
---|---|
ਟਿਕਾਣਾ | ਮੈਕਸੀਕੋ ਰਾਜ |
ਇਲਾਕਾ | ਮੈਸੋਅਮਰੀਕਾ |
ਕਿਸਮ | ਪਿਰਾਮਿਡ, ਮੰਦਿਰ |
ਕਿਸ ਦਾ ਹਿੱਸਾ | ਤਿਉਤੀਵਾਕਾਨ |
ਲੰਬਾਈ | 220 ਮੀਟਰ (720 ਫੁੱਟ)[1] |
ਚੌੜਾਈ | 230 ਮੀਟਰ (760 ਫੁੱਟ)[1] |
ਘਣ-ਫ਼ਲ | 1,184,828.3 ਘਣ ਮੀਟਰ (41,841,817 ਘਣ ਫੁੱਟ) |
ਉਚਾਈ | 65.5 ਮੀਟਰ (216 ਫੁੱਟ)[1][ਸਪਸ਼ਟੀਕਰਨ ਲੋੜੀਂਦਾ] |
ਅਤੀਤ | |
ਸਥਾਪਨਾ | 200 ਈਸਵੀ[2] |
ਉਜਾੜਾ | 750 ਈਸਵੀ[1] |
ਕਾਲ | ਮੈਸੋਅਮਰੀਕੀ ਕਲਾਸਿਕ |
ਸੱਭਿਆਚਾਰ | ਤਿਉਤੀਵਾਕਾਨੀਅਨ |
ਜਗ੍ਹਾ ਬਾਰੇ | |
ਹਾਲਤ | ਯੂਨੇਸਕੋ ਦੁਆਰਾ ਸੁਰੱਖਿਅਤ |
ਮਲਕੀਅਤ | ਸਭਿਆਚਾਰਕ ਵਿਰਾਸਤ |
ਪ੍ਰਬੰਧ | ਵਿਸ਼ਵ ਵਿਰਾਸਤ ਕਮੇਟੀ |
ਲੋਕਾਂ ਦੀ ਪਹੁੰਚ | ਹਾਂ |
ਦੁਨੀਆ ਦਾ ਤੀਜਾ ਸਭ ਤੋਂ ਵੱਡਾ ਪ੍ਰਾਚੀਨ ਪਿਰਾਮਿਡ, ਦੂਜਾ ਸਭ ਤੋਂ ਵੱਡਾ ਗੀਜ਼ਾ ਦਾ ਪਿਰਾਮਿਡ ਹੈ ਅਤੇ ਸਭ ਤੋਂ ਵੱਡਾ ਚੋਲੂਲਾ ਦਾ ਮਹਾਨ ਪਿਰਾਮਿਡ ਹੈ ਜੋ 90 ਕਿਲੋਮੀਟਰ ਦੂਰ ਹੈ। |
ਇਤਿਹਾਸ
ਸੋਧੋਸੂਰਜ ਦਾ ਪਿਰਾਮਿਡ ਨਾਮ ਐਜ਼ਟੈਕਾਂ ਤੋਂ ਆਇਆ ਹੈ, ਜੋ ਤਿਉਤੀਵਾਕਾਨਾਂ ਦੇ ਸ਼ਹਿਰ ਨੂੰ ਛੱਡਣ ਤੋਂ ਬਾਅਦ ਸਦੀਆਂ ਬਾਅਦ ਇਥੇ ਆਇਆ ਸੀ; ਤਿਉਤੀਵਾਕਾਨਾਂ ਦੁਆਰਾ ਪਿਰਾਮਿਡ ਨੂੰ ਦਿੱਤਾ ਗਿਆ ਨਾਮ ਅਗਿਆਤ ਹੈ। ਇਹ ਦੋ ਪੜਾਵਾਂ ਵਿੱਚ ਬਣਾਇਆ ਗਿਆ ਸੀ। ਕਰੀਬ 100 ਈਸਵੀ ਵਿੱਚ ਸਭ ਤੋਂ ਪਹਿਲਾਂ ਉਸਾਰੀ ਦਾ ਪੜਾਅ ਇਸ ਪਿਰਾਮਿਡ ਨੂੰ ਅੱਜ ਵਾਲੇ ਆਕਾਰ ਦੇ ਕਰੀਬ ਲੈ ਆਇਆ ਗਿਆ ਸੀ। ਦੂਜਾ ਦੌਰ ਉਸਾਰਨ ਦੇ ਨਤੀਜੇ ਵਜੋਂ ਇਸਦਾ ਆਕਾਰ ਮੁਕੰਮਲ ਹੋ ਗਿਆ: 224.942 ਮੀਟਰ (738 ਫੁੱਟ) ਆਰ ਪਾਰ ਅਤੇ 75 ਮੀਟਰ (246 ਫੁੱਟ) ਉੱਚਾਈ, ਅਤੇ ਇਹ ਸੰਸਾਰ ਦਾ ਤੀਜਾ ਸਭ ਤੋਂ ਵੱਡਾ ਪਿਰਾਮਿਡ ਹੋ ਗਿਆ,[4] ਹਾਲਾਂਕਿ ਅਜੇ ਵੀ ਇਸ ਦੀ ਉੱਚਾਈ ਗੀਜ਼ਾ ਦੇ ਮਹਾਨ ਪਿਰਾਮਿਡ (146 ਮੀਟਰ) ਦੇ ਅੱਧ ਨਾਲੋਂ ਦੋ ਕੁ ਮੀਟਰ ਹੀ ਵੱਧ ਹੈ। ਦੂਜੇ ਪੜਾਅ ਵਿੱਚ ਪਿਰਾਮਿਡ ਦੇ ਉਪਰ ਇੱਕ ਜਗਵੇਦੀ ਦਾ ਨਿਰਮਾਣ ਵੀ ਹੋਇਆ ਜੋ ਕਿ ਅੱਜ ਦੇ ਸਮੇਂ ਤੱਕ ਬਚੀ ਨਹੀਂ ਰਹਿ ਸਕੀ ਹੈ। ਤੀਜੇ ਸਦੀ ਦੇ ਸ਼ੁਰੂ ਵਿੱਚ ਅਡੋਸਡਾ ਪਲੇਟਫਾਰਮ ਨੂੰ ਪਿਰਾਮਿਡ ਵਿੱਚ ਸ਼ਾਮਲ ਕੀਤਾ ਗਿਆ ਸੀ, ਲੱਗਪੱਗ ਉਸੇ ਸਮੇਂ ਦੌਰਾਨ ਜਦੋਂ ਸੀਉਦਾਦੇਲਾ ਅਤੇ ਖੰਭਾਂ ਵਾਲੇ ਸੱਪ ਦਾ ਮੰਦਰ ਦਾ ਨਿਰਮਾਣ ਕੀਤਾ ਗਿਆ ਸੀ। [ਸਪਸ਼ਟੀਕਰਨ ਲੋੜੀਂਦਾ]
ਢਾਂਚੇ ਦੇ ਉੱਪਰ ਪ੍ਰਾਚੀਨ ਤਿਉਤੀਵਾਕਾਨਾਂ ਨੇ ਆਪਣੇ ਪਿਰਾਮਿਡ ਦੇ ਦੁਆਲੇ ਦੇ ਇਲਾਕਿਆਂ ਤੋਂ ਆਯਾਤ ਕੀਤੇ ਚੂਨੇ ਦਾ ਪਲਾਸਟਰ ਕੀਤਾ, ਜਿਸ ਤੇ ਉਨ੍ਹਾਂ ਨੇ ਸ਼ਾਨਦਾਰ ਰੰਗ ਦੇ ਕੰਧ ਚਿੱਤਰ ਛਾਪੇ। ਭਾਵੇਂ ਪਿਰਾਮਿਡ ਸਦੀਆਂ ਨੂੰ ਬਰਦਾਸ਼ਤ ਕਰ ਆਇਆ ਹੈ, ਪਰ ਪੇਂਟ ਅਤੇ ਪਲਾਸਟਰ ਨਹੀਂ ਰਹੇ ਹਨ ਅਤੇ ਉਹ ਹੁਣ ਦਿੱਸਦੇ ਨਹੀਂ ਹਨ। ਜੈਗੁਆਰਾਂ ਸਿਰ ਅਤੇ ਪੰਜੇ, ਤਾਰੇ ਅਤੇ ਸੱਪਾਂ ਦੀਆਂ ਆਵਾਜ਼ਾਂ ਪਿਰਾਮਿਡਾਂ ਨਾਲ ਸੰਬੰਧਿਤ ਬਿੰਬਾਂ ਵਿੱਚੋਂ ਕੁਝ ਹਨ।
ਇਹ ਸੋਚਿਆ ਜਾਂਦਾ ਹੈ ਕਿ ਪਿਰਾਮਿਡ ਨੇ ਤਿਉਤੀਵਾਕਾਨ ਸਮਾਜ ਦੇ ਅੰਦਰ ਇੱਕ ਦੇਵਤਾ ਦੀ ਪੂਜਾ ਕੀਤੀ ਸੀ, ਹਾਲਾਂਕਿ, ਇਸ ਪਰਿਕਲਪਨਾ ਦਾ ਸਮਰਥਨ ਕਰਨ ਲਈ ਬਹੁਤ ਘੱਟ ਸਬੂਤ ਮੌਜੂਦ ਹਨ। ਸਾਈਟ ਦੇ ਪੁਰਾਤੱਤਵ ਅਧਿਐਨ ਤੋਂ ਪਹਿਲਾਂ ਪਿਰਾਮਿਡ ਦੇ ਸਿਖਰ ਤੇ ਸਥਿਤ ਮੰਦਿਰ ਦੀ ਕੁਦਰਤੀ ਤਾਕਤਾਂ ਦੁਆਰਾ ਅਤੇ ਜਾਣ ਬੁਝ ਕੇ ਤਬਾਹੀ ਨੇ ਕਿਸੇ ਵੀ ਵਿਸ਼ੇਸ਼ ਦੇਵਤਾ ਦੇ ਨਾਲ ਪਿਰਾਮਿਡ ਦੀ ਸ਼ਨਾਖਤ ਨੂੰ ਅਜੇ ਤੱਕ ਜੋੜਨ ਦੇ ਰਾਹ ਵਿੱਚ ਰੁਕਾਵਟ ਹੈ।
ਢਾਂਚੇ ਦੇ ਮਾਪ, ਸਥਾਨ ਅਤੇ ਸਥਿਤੀ
ਸੋਧੋDimension[5] | ਮੁੱਲ |
---|---|
ਉਚਾਈ | 71.17 ਮੀਟਰ ਜਾਂ 233.5 ਫੁੱਟ[ਸਪਸ਼ਟੀਕਰਨ ਲੋੜੀਂਦਾ] |
ਅਧਾਰ ਦਾ ਪੈਰੀਮੀਟਰ | 794.79 ਵਰਗ ਮੀਟਰ ਜਾਂ 8,555.0 ਵਰਗ ਫੁੱਟ |
ਭੁਜਾ | 223.48 ਮੀਟਰ ਜਾਂ 733.2 ਫੁੱਟ |
1/2 ਭੁਜਾ | 111.74 ਮੀਟਰ ਜਾਂ 366.6 ਫੁੱਟ |
ਢਾਲ ਦਾ ਕੋਣ | 32.494 ਡਿਗਰੀ |
ਪਾਸੇ ਦਾ ਸਤਹ ਖੇਤਰਫਲ | 59,213.68 ਵਰਗ ਮੀਟਰ ਜਾਂ 637,370.7 ਵਰਗ ਫੁੱਟ (ਸੰਪੂਰਨ ਵਰਗ ਅਧਾਰ ਅਤੇ ਇਕਸਾਰ ਚਿਹਰੇ ਮੰਨਦੇ ਹੋਏ) |
ਆਇਤਨ | 1,184,828.31 ਕਿਊਬਿਕ ਮੀਟਰ ਜਾਂ 41841,817 ਕਿਊਬਕ ਫੁੱਟ (ਸੰਪੂਰਨ ਵਰਗ ਅਧਾਰ ਅਤੇ ਇਕਸਾਰ ਚਿਹਰੇ ਮੰਨਦੇ ਹੋਏ) |
ਹਵਾਲੇ
ਸੋਧੋ- ↑ 1.0 1.1 1.2 1.3 "Teotihuacán." Britannica School. Encyclopædia Britannica, Inc., 2014. Web. 9 Dec. 2014.
- ↑ "Teotihuacán." Early Civilizations in the Americas Reference Library. Ed. Sonia G. Benson, Sarah Hermsen, and Deborah J. Baker. Vol. 2: Almanac, Vol. 2. Detroit: UXL, 2005. 315–332. Student Resources in Context. Web. 14 Dec. 2014.
- ↑ Teotihuacan: Pyramids of the Sun and the Moon, Heilbrunn Timeline of Art History, The Metropolitan Museum of Art, retrieved October 29, 2016
- ↑ Aston, Michael; Tim Taylor (1998). Atlas of Archaeology. Dorling Kindersley. p. 43. ISBN 978-0-7894-3189-9.
- ↑ Reynolds, Mark (1999). "A Comparative Geometric Analysis of the Heights and Bases of the Great Pyramid of Khufu and the Pyramid of the Sun at Teotihuacan". Nexus Network Journal. 1. Kim Williams Books: 87–92. Archived from the original on 11 August 2006.