ਤਿਉਤੀਵਾਕਾਨ (ਸਪੇਨੀ: Teotihuacán[[:Media:TeotihuacanPronunciation.ogg|teotiwa'kan]] ,[1] ਇੱਕ ਪੂਰਵ-ਕਲੰਬਿਆਈ ਮੇਸੋਅਮਰੀਕੀ ਸ਼ਹਿਰ ਸੀ ਜੋ ਮੈਕਸੀਕੋ ਦੀ ਵਾਦੀ ਵਿੱਚ ਸਥਿਤ ਸੀ। ਅੱਜ ਦੀ ਤਰੀਕ ਵਿੱਚ ਇਸ ਦੇ ਖੰਡਰ ਮੈਕਸੀਕੋ ਸ਼ਹਿਰ ਤੋਂ 48 ਕਿਲੋਮੀਟਰ ਦੀ ਦੂਰੀ ਉੱਤੇ ਹੈ ਅਤੇ ਇਹ ਪੂਰਵ-ਕਲੰਬਿਆਈ ਸਮੇਂ ਦੇ ਬਣੇ ਹੋਏ ਪਿਰਾਮਿਡਜ਼ ਕਰ ਕੇ ਮਸ਼ਹੂਰ ਹੈ।

ਤਿਉਤੀਵਾਕਾਨ
ਚੰਨ ਦੇ ਪਿਰਾਮਿਡ ਤੋਂ ਸੂਰਜ ਦੇ ਪਿਰਾਮਿਡ ਅਤੇ ਮੌਤ ਦੇ ਰਾਹ ਦਾ ਦ੍ਰਿਸ਼
ਇਲਾਕਾਮੈਕਸੀਕੋ ਸੂਬਾ
ਗੁਣਕ19°41′33″N 98°50′37.68″W / 19.69250°N 98.8438000°W / 19.69250; -98.8438000
ਦਫ਼ਤਰੀ ਨਾਂ: ਤਿਉਤੀਵਾਕਾਨ ਦਾ ਪੂਰਵ-ਹਿਸਪਾਨੀ ਸ਼ਹਿਰ
ਕਿਸਮਸੱਭਿਆਚਾਰਕ
ਮਾਪਦੰਡi, ii, iii, iv, v
ਅਹੁਦਾ-ਨਿਵਾਜੀ1987 (11ਵੀਂ ਵਿਸ਼ਵ ਵਿਰਾਸਤ ਕਮੇਟੀ)
ਹਵਾਲਾ ਨੰਬਰ414
State Party ਮੈਕਸੀਕੋ
ਖੇਤਰਲਾਤੀਨੀ ਅਮਰੀਕਾ ਅਤੇ ਕੈਰੀਬੀਆਈ

ਅਨੁਮਾਨ ਲਗਾਇਆ ਜਾਂਦਾ ਹੈ ਕਿ ਸ਼ਹਿਰ 100 ਈ.ਪੂ. ਦੇ ਆਸ ਪਾਸ ਸਥਾਪਿਤ ਕੀਤਾ ਗਿਆ ਸੀ ਅਤੇ ਇਸ ਦੀਆਂ ਪ੍ਰਮੁੱਖ ਇਮਾਰਤਾਂ 250 ਈਸਵੀ ਤੱਕ ਬਣਦੀਆਂ ਰਹੀਆਂ।[2] 500 ਈਸਵੀ ਦੇ ਕਰੀਬ ਇਸ ਦੀ ਚੜ੍ਹਤ ਦੇ ਸਮੇਂ 1,25,000 ਦੀ ਆਬਾਦੀ ਨਾਲ ਇਹ ਪੂਰਵ-ਕਲੰਬਿਆਈ ਅਮਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਸੀ[2][3] ਅਤੇ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਸ਼ਹਿਰ ਸੀ।[4]

ਇਹ ਸ਼ਹਿਰ ਅਤੇ ਪੁਰਾਤਨ ਸਥਾਨ ਹੁਣ ਸਾਨ ਖ਼ੁਆਨ ਤਿਉਤੀਵਾਕਾਨ ਨਗਰਪਾਲਿਕਾ ਦਾ ਹਿੱਸਾ ਹੈ ਜੋ ਮੈਕਸੀਕੋ ਸੂਬੇ ਵਿੱਚ ਮੈਕਸੀਕੋ ਸ਼ਹਿਰ ਦੇ ਉੱਤਰ-ਪੂਰਬ ਵਿੱਚ ਮੈਕਸੀਕੋ ਸ਼ਹਿਰ ਤੋਂ 40 ਕਿਲੋਮੀਟਰ ਦੀ ਦੂਰੀ ਉੱਤੇ ਹੈ। ਇਸ ਜਗ੍ਹਾ ਦਾ ਪੂਰਾ ਖੇਤਰ 83 ਵਰਗ ਕਿਲੋਮੀਟਰ ਹੈ ਅਤੇ ਇਸਨੂੰ 1987 ਵਿੱਚ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤਾ ਗਿਆ। ਇਹ ਮੈਕਸੀਕੋ ਦਾ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ ਪੁਰਾਤਨ ਸਥਾਨ ਹੈ।

ਗੈਲਰੀ

ਸੋਧੋ

ਹਵਾਲੇ

ਸੋਧੋ
  1. "Teotihuacán". Oxford Dictionaries. Oxford University Press. Archived from the original on 16 ਜੁਲਾਈ 2013. Retrieved 30 May 2013. {{cite encyclopedia}}: Unknown parameter |dead-url= ignored (|url-status= suggested) (help)
  2. 2.0 2.1 "Teotihuacan". Heilbrunn Timeline of Art History. Department of Arts of Africa, Oceania, and the Americas, The Metropolitan Museum of Art.
  3. Millon, p. 18.
  4. Millon, p. 17, who says it was the sixth largest city in the world in AD 600.

ਬਾਹਰੀ ਸਰੋਤ

ਸੋਧੋ