ਸੇਂਟ ਜੌਨ ਜਾਰਜ ਬਰਨਾਰਡ ਸ਼ਾ ਦਾ, ਜੌਨ ਆਫ਼ ਆਰਕ ਦੇ ਮੁਕੱਦਮੇ ਤੇ ਅਧਾਰਿਤ ਇੱਕ ਨਾਟਕ ਹੈ। ਇਹ ਉਦੋਂ ਪ੍ਰਕਾਸ਼ਿਤ ਹੋਇਆ ਜਦੋਂ ਅਜੇ ਰੋਮਨ ਕੈਥੋਲਿਕ ਚਰਚ ਦੁਆਰਾ ਜੌਨ ਆਫ਼ ਆਰਕ ਦੀ ਕੈਨਨਾਈਜ਼ਸ਼ਨ ਨੂੰ ਬਹੁਤਾ ਸਮਾਂ ਨਹੀਂ ਸੀ ਹੋਇਆ। ਡਰਾਮੇ ਦਾ ਅਧਾਰ ਮੁਕੱਦਮੇ ਨਾਲ ਜੁੜੇ ਲਿਖਤੀ ਰਿਕਾਰਡਾਂ ਤੋਂ ਪਤਾ ਲੱਗਦੇ ਜੌਨ ਦੇ ਜੀਵਨ ਦੇ ਠੋਸ ਤਥ ਹਨ। ਸ਼ਾ ਨੇ ਟੇਪਾਂ ਦਾ ਅਧਿਐਨ ਕੀਤਾ ਅਤੇ ਨਿਰਣਾ ਕੀਤਾ ਕਿ ਸਰੋਕਾਰ ਰੱਖਣ ਵਾਲੇ ਲੋਕਾਂ ਨੇ ਆਪਣੇ ਵਿਸ਼ਵਾਸਾਂ ਦੇ ਅਨੁਸਾਰ ਉਹੀ ਕੀਤਾ ਜੋ ਉਨ੍ਹਾਂ ਨੂੰ ਪੁੱਗਦਾ ਸੀ। ਮੁੱਖਬੰਦ ਵਿੱਚ ਉਸਨੇ ਲਿਖਿਆ:

ਸੇਂਟ ਜੌਨ
ਜੌਨ ਆਫ਼ ਆਰਕ (ਪੈਰਿਸ)
ਲੇਖਕਜਾਰਜ ਬਰਨਾਰਡ ਸ਼ਾ
ਪ੍ਰੀਮੀਅਰ ਦੀ ਤਾਰੀਖ28 ਦਸੰਬਰ 1923
ਪ੍ਰੀਮੀਅਰ ਦੀ ਜਗਾਹਗੈਰਿਕ ਥੀਏਟਰ
ਨਿਊਯਾਰਕ ਸਿਟੀ
ਮੂਲ ਭਾਸ਼ਾਅੰਗਰੇਜ਼ੀ
ਵਿਧਾਡਰਾਮਾ
ਸੈੱਟਿੰਗ15ਵੀਂ ਸਦੀ ਫ਼ਰਾਂਸ

ਇਸ ਰਚਨਾ ਵਿੱਚ ਕੋਈ ਖਲਨਾਇਕ ਨਹੀਂ। ਬਿਮਾਰੀ ਵਾਂਗ ਅਪਰਾਧ ਰੌਚਿਕ ਨਹੀਂ: ਇਹ ਐਸੀ ਚੀਜ਼ ਹੈ ਜਿਸ ਦਾ ਆਮ ਸਹਿਮਤੀ ਨਾਲ ਫਸਤਾ ਵੱਢ ਦਿੱਤਾ ਜਾਣਾ ਚਾਹੀਦਾ ਹੈ, ਅਤੇ ਏਸ ਬਾਰੇ ਬੱਸ ਏਨੀ ਹੀ ਗੱਲ ਹੈ ਸਾਰੀ ਦੀ ਸਾਰੀ। ਜੋ ਕੁਝ ਲੋਕ ਆਪਣੇ ਨੇਕ ਇਰਾਦਿਆਂ ਨਾਲ ਆਪਣੀ ਜਾਣੇ ਸਭ ਤੋਂ ਵਧੀਆ ਕਰਦੇ ਹਨ, ਅਤੇ ਜੋ ਨਾਰਮਲ ਆਦਮੀ ਅਤੇ ਔਰਤਾਂ ਨੂੰ ਲੱਗਦਾ ਹੈ ਕਿ ਆਪਣੇ ਇਰਾਦਿਆਂ ਦੇ ਬਾਵਜੂਦ ਉਨ੍ਹਾਂ ਨੂੰ ਅਵਸ਼ ਕਰਨਾ ਚਾਹੀਦਾ ਹੈ ਅਤੇ ਉਹ ਕਰਨਗੇ, ਉਹ ਹੈ ਜੋ ਸਾਡੀ ਚਿੰਤਾ ਹੈ। [1]

ਮਾਈਕਲ ਹੋਲਰੋਇਡ ਨੇ ਇਸਨੂੰ "ਖਲਨਾਇਕਾਂ ਤੋਂ ਬਿਨਾਂ ਦੁਖਾਂਤ" ਅਤੇ ਸ਼ਾ ਦਾ "ਇੱਕੋ ਇੱਕ ਦੁਖਾਂਤ"।[1] ਜਾਹਨ ਫੀਲਡਨ ਨੇ ਸੇਂਟ ਜੌਨ ਨੂੰ ਦੁਖਾਂਤ ਮਿਥਣ ਦੀ ਉਚਿੱਤਾ ਬਾਰੇ ਹੋਰ ਚਰਚਾ ਕੀਤੀ ਹੈ।[2]

ਹਵਾਲੇ

ਸੋਧੋ
  1. Holroyd, Michael (14 July 2007). "A tragedy without villains". The Guardian.
  2. Fielden, John (July 1957). "Shaw's Saint Joan as Tragedy". Twentieth-Century Literature. 3 (2). Hofstra University: 59–67. doi:10.2307/441003. JSTOR 441003.