ਸੇਂਟ ਪੀਟਰਸਬਰਗ ਸਟੇਟ ਯੂਨੀਵਰਸਿਟੀ

ਸੇਂਟ ਪੀਟਰਸਬਰਗ ਸਟੇਟ ਯੂਨੀਵਰਸਿਟੀ (x. o suki & cuisine, ਰੂਸੀ: Санкт-Петербургский государственный университет, СПбГУ)  ਸੇਂਟ ਪੀਟਰਸਬਰਗ ਵਿੱਚ ਸਥਿਤ ਇੱਕ ਰੂਸੀ ਫੈਡਰਲ ਸਰਕਾਰ ਦੀ ਉੱਚ ਪੱਧਰੀ ਉੱਚ ਸਿੱਖਿਆ ਸੰਸਥਾ ਹੈ ਇਹ ਰੂਸ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਯੂਨੀਵਰਸਿਟੀ ਹੈ।

ਸੇਂਟ ਪੀਟਰਸਬਰਗ ਸਟੇਟ ਯੂਨੀਵਰਸਿਟੀ
Санкт-Петербургский государственный университет
ਲਾਤੀਨੀ: [Universitas Petropolitana] Error: {{Lang}}: text has italic markup (help)
ਮਾਟੋHic tuta perennat
(Here all in safety lasts)
ਕਿਸਮਪਬਲਿਕ ਯੂਨੀਵਰਸਿਟੀ
ਸਥਾਪਨਾ1724
ਰੈਕਟਰਨਿਕੋਲਾਈ ਐੱਮ. ਕੋਰੋਪਚੇਵ
ਵਿਦਿਆਰਥੀ32,400
ਅੰਡਰਗ੍ਰੈਜੂਏਟ]]26,872
ਪੋਸਟ ਗ੍ਰੈਜੂਏਟ]]5,566
ਪਤਾ
7/9 Universitetskaya Emb., 199034
, ,
ਰੂਸ
ਰੰਗ    Terracotta and gray[1]
ਮਾਨਤਾਵਾਂਬ੍ਰਿਕਸ ਯੂਨੀਵਰਸਿਟੀਜ਼ ਲੀਗ, ਕੈਂਪਸ ਯੂਰੋਪ, ਐਸੋਸੀਏਸ਼ਨ ਆਫ਼ ਪ੍ਰੋਫੈਸ਼ਨਲ ਸਕੂਲ ਆਫ ਇੰਟਰਨੈਸ਼ਨਲ ਅਫੇਅਰਜ਼
ਵੈੱਬਸਾਈਟhttp://english.spbu.ru

ਪੀਟਰ ਮਹਾਨ ਦੀ ਇੱਕ ਫਰਮਾਨ ਦੁਆਰਾ 1724 ਵਿੱਚ ਸਥਾਪਤ, ਯੂਨੀਵਰਸਿਟੀ ਸ਼ੁਰੂ ਤੋਂ ਹੀ ਵਿਗਿਆਨ, ਇੰਜੀਨੀਅਰਿੰਗ ਅਤੇ ਮਨੁੱਖਤਾ ਵਿੱਚ ਬੁਨਿਆਦੀ ਰਿਸਰਚ ਤੇ ਮੁੱਖ ਫੋਕਸ ਰੱਖਦੀ ਸੀ, ਅਤੇ ਰੂਸ ਦੇ ਸਫਲਤਾ ਵਿੱਚ ਯੋਗਦਾਨ ਪਾਉਣ ਲਈ ਇਸ ਦੇ ਗ੍ਰੈਜੂਏਟਾਂ ਨੂੰ ਲੋੜੀਂਦੇ ਗਿਆਨ ਨਾਲ ਲੈਸ ਕੀਤਾ।

ਇਹ 24 ਵਿਸ਼ੇਸ਼ ਫੈਕਲਟੀਆਂ ਅਤੇ ਸੰਸਥਾਵਾਂ, ਅਕਾਦਮਿਕ ਜਿਮਨੇਜ਼ੀਅਮ, ਮੈਡੀਕਲ ਕਾਲਜ, ਕਾਲਜ ਆਫ ਫਿਜ਼ੀਕਲ ਕਲਚਰ ਐਂਡ ਸਪੋਰਟਸ, ਇਕਨਾਮਿਕਸ ਅਤੇ ਟੈਕਨਾਲੋਜੀ ਦੀ ਬਣੀ ਹੋਈ ਹੈ। ਯੂਨੀਵਰਸਿਟੀ ਦੇ ਦੋ ਪ੍ਰਾਥਮਿਕ ਕੈਂਪਸ ਹਨ: ਇੱਕ ਵਸੀਲੀਏਵਸਕੀ ਟਾਪੂ ਤੇ ਅਤੇ ਦੂਜਾ ਪੀਟਰਹੋਫ਼ ਵਿੱਚ। 

ਸੋਵੀਅਤ ਸੰਘ ਦੇ ਦੌਰਾਨ, ਇਸਨੂੰ ਲੈਨਿਨਗ੍ਰਾਡ ਸਟੇਟ ਯੂਨੀਵਰਸਿਟੀ (ਰੂਸੀ: Ленинградский государственный университет) ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਸ ਦਾ ਨਾਂ 1948 ਵਿੱਚ ਆਂਦਰੇਈ ਜ਼ਦਾਨੋਵ ਤੋਂ ਰੱਖਿਆ ਗਿਆ ਸੀ।  

ਵੱਕਾਰ ਅਤੇ ਇੰਟਰਨੈਸ਼ਨਲ ਰੈਂਕ 

ਸੋਧੋ
 
ਸੇਂਟ ਪੀਟਰਸਬਰਗ ਵਿੱਚ ਵਸੀਲਿਏਵਸਕੀ ਟਾਪੂ ਉੱਤੇ ਬਾਰਾਂ ਕਾਲਜੀਆ ਇਮਾਰਤ ਯੂਨੀਵਰਸਿਟੀ ਦੀ ਮੁੱਖ ਇਮਾਰਤ ਹੈ ਅਤੇ ਰੈੈਕਟਰ ਅਤੇ ਪ੍ਰਸ਼ਾਸਨ ਦੀ ਸੀਟ ਹੈ (ਇਹ ਇਮਾਰਤ 12 ਕਾਲਜੀਆ ਪੀਟਰ ਮਹਾਨ ਦੇ ਆਦੇਸ਼ਾਂ ਤੇ ਬਣਾਈ ਗਈ ਸੀ)

ਮਾਸਕੋ ਸਟੇਟ ਯੂਨੀਵਰਸਿਟੀ ਤੋਂ ਬਾਅਦ ਸੇਂਟ ਪੀਟਰਸਬਰਗ ਰਾਜ ਯੂਨੀਵਰਸਿਟੀ ਰੂਸ ਦੀ ਦੂਜੀ ਸਭ ਤੋਂ ਵਧੀਆ ਮਲਟੀ-ਫੈਕਲਟੀ ਯੂਨੀਵਰਸਿਟੀ ਹੈ। ਅੰਤਰਰਾਸ਼ਟਰੀ ਰੈਂਕਿੰਗ ਵਿੱਚ, ਯੂਨੀਵਰਸਿਟੀ ਨੂੰ 2013/2014 ਲਈ QS ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਦੁਆਰਾ 240 ਵਾਂ ਸਥਾਨ ਦਿੱਤਾ ਗਿਆ ਸੀ[2] ਇਸ ਨੂੰ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਸ ਦੁਆਰਾ 351–400ਵਾਂ ਰੱਖਿਆ ਗਿਆ ਸੀ[3] , ਅਤੇ ਅਕੈਡਮਿਕ ਰੈਂਕਿੰਗ ਆਫ ਵਰਲਡ ਯੂਨੀਵਰਸਿਟੀਜ਼ ਕੋਲੋਂ 301–400ਵਾਂ ਸਥਾਨ ਲੈ ਕੇ  ਇਸ ਨੇ ਰੂਸ ਦੀਆਂ ਬਾਕੀ ਯੂਨੀਵਰਸਿਟੀਆਂ ਨੂੰ. ਮਾਸਕੋ ਸਟੇਟ ਯੂਨੀਵਰਸਿਟੀ ਨੂੰ ਵੀ ਪਿਛੇ ਛੱਡ ਦਿੱਤਾ। 

ਯੂਨੀਵਰਸਿਟੀ ਨੂੰ ਰੂਸ ਦੇ ਰਾਜਨੀਤਿਕ ਕੁਲੀਨ ਵਰਗ ਦੇ ਬਹੁਗਿਣਤੀ ਸੱਜਣਾਂ ਦੇ ਇਥੋਂ ਪੜ੍ਹੇ ਹੋਣ ਦਾ ਮਾਣ ਪ੍ਰਾਪਤ ਹੈ; ਇਨ੍ਹਾਂ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਦਿਮਿਤਰੀ ਮੇਦਵੇਦੇਵ ਸ਼ਾਮਲ ਹਨ, ਜਿਨ੍ਹਾਂ ਦੋਵਾਂ ਨੇ ਯੂਨੀਵਰਸਿਟੀ ਦੇ ਕਾਨੂੰਨ ਦੀ ਪੜ੍ਹਾਈ ਕੀਤੀ। 

ਯੂਨੀਵਰਸਿਟੀ ਰੂਸ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ, ਜੋ 1724 ਵਿੱਚ ਪੀਟਰ ਮਹਾਨ ਦੁਆਰਾ ਸਥਾਪਿਤ ਕੀਤੀ ਗਈ ਸੀ, ਜੋ 1755 ਵਿੱਚ ਮਾਸਕੋ ਸਟੇਟ ਯੂਨੀਵਰਸਿਟੀ ਦੀ ਬੁਨਿਆਦ ਰੱਖਣ ਤੋਂ ਕਿਤੇ ਪਹਿਲਾਂ ਦੀ ਗੱਲ ਹੈ। [ਹਵਾਲਾ ਲੋੜੀਂਦਾ]

ਸੇਂਟ ਪੀਟਰਸਬਰਗ ਰਾਜ ਯੂਨੀਵਰਸਿਟੀ ਦੁਨੀਆ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ ਦੀਆਂ ਸਾਰੀਆਂ ਰੇਟਿੰਗਾਂ ਅਤੇ ਸੂਚੀਆਂ ਵਿੱਚ ਸ਼ਾਮਿਲ ਕੀਤੀ ਗਈ ਹੈ ਅਤੇ ਰੂਸ ਵਿੱਚ ਸਾਰੇ ਸੂਚਕਾਂ ਵਿੱਚ ਇੱਕ ਮੋਹਰੀਆਂ ਵਿੱਚੋਂ ਇੱਕ ਹੈ। [ਹਵਾਲਾ ਲੋੜੀਂਦਾ]

ਯੂਨੀਵਰਸਿਟੀ ਕੋਇਮਬਰਾ ਗਰੁੱਪ (ਸੀ.ਜੀ) ਵਿੱਚ ਸ਼ਾਮਲ ਹੋਣ ਵਾਲੀ ਰੂਸੀ ਯੂਨੀਵਰਸਿਟੀਆਂ ਵਿੱਚ ਸਭ ਤੋਂ ਪਹਿਲੀ ਯੂਨੀਵਰਸਿਟੀ ਸੀ, ਅਤੇ ਇਹ ਹੁਣ ਰੂਸ ਦੀ ਨੁਮਾਇੰਦਗੀ ਕਰਦੀ ਹੈ। 

ਇਤਿਹਾਸ

ਸੋਧੋ
 
ਸੇਂਟ ਪੀਟਰਸਬਰਗ ਸਟੇਟ ਯੂਨੀਵਰਸਿਟੀ ਦੀ ਬਾਰਾਂ ਕਾਲਜੀਆ ਬਿਲਡਿੰਗ ਵਿੱਚ ਹਾਲਵੇ,: ਦੁਨੀਆ ਦੇ ਸਭ ਤੋਂ ਲੰਬੇ ਵਿੱਦਿਅਕ ਹਾਲਵੇਆਂ ਵਿੱਚੋਂ ਇੱਕ ਹੈ।
ਟਾਈਮਲਾਈਨ
  • 24 ਜਨਵਰੀ 1724: ਸੇਂਟ ਪੀਟਰਸਬਰਗ ਅਕੈਡਮੀ ਆਫ ਸਾਇੰਸਿਜ਼ 24 ਜਨਵਰੀ 1724 ਨੂੰ ਪੀਟਰ ਮਹਾਨ ਦੀ ਫਰਮਾਨ ਦੁਆਰਾ ਬਣਾਈ ਗਈ। 
  • 1803-1819: ਸੇਂਟ ਪੀਟਰਸਬਰਗ ਯੂਨੀਵਰਸਿਟੀ ਆਧਿਕਾਰਿਕ ਤੌਰ ਤੇ ਮੌਜੂਦ ਨਹੀਂ ਸੀ ਕਿਉਂਕਿ ਸੇਂਟ ਪੀਟਰਸਬਰਗ ਅਕਾਦਮੀ ਨੂੰ ਪਹਿਲਾਂ ਹੀ ਖ਼ਤਮ ਕਰ ਦਿੱਤਾ ਗਿਆ ਸੀ, ਕਿਉਂਕਿ ਅਕੈਡਮੀ ਆਫ ਸਾਇੰਸਜ਼ ਦੇ 1803 ਦੇ ਨਵੇਂ ਚਾਰਟਰ ਨੇ ਇਹ ਸ਼ਰਤ ਰੱਖੀ ਸੀ ਕਿ ਇਸ ਨਾਲ ਸੰਬੰਧਿਤ ਕੋਈ ਵੀ ਵਿਦਿਅਕ ਸੰਸਥਾਵਾਂ ਨਹੀਂ ਹੋਣੀਆਂ ਚਾਹੀਦੀਆਂ।
  • 1804: ਪੀਟਰਬਰਗ ਪੈਡਾਗੋਜਿਕਲ ਸੰਸਥਾਨ ਸਥਾਪਤ ਕੀਤਾ ਗਿਆ ਸੀ।
  • 1814: ਪੀਟਰਬਰਗ ਪੈਡਾਗੌਜੀਕਲ ਇੰਸਟੀਚਿਊਟ ਨੂੰ ਮੇਨ ਪੈਡਾਗੌਗਲਿਕ ਇੰਸਟੀਚਿਊਟ ਦਾ ਨਾਮ ਦਿੱਤਾ ਗਿਆ। 
  • 8 ਫਰਵਰੀ, 1819: ਰੂਸ ਦੇ ਐਲੇਗਜ਼ੈਂਡਰ ਪਹਿਲੇ ਨੇ ਮੇਨ ਪੈਡਾਗੌਜੀਕਲ ਇੰਸਟੀਚਿਊਟ ਨੂੰ ਸੇਂਟ ਪੀਟਰਸਬਰਗ ਯੂਨੀਵਰਸਿਟੀ ਵਿੱਚ ਪੁਨਰਗਠਿਤ ਕੀਤਾ।
  • 1821: ਸੇਂਟ ਪੀਟਰਬਰਗ ਯੂਨੀਵਰਸਿਟੀ ਨੂੰ ਸੇਂਟ ਪੀਟਰਸਬਰਗ ਇੰਪੀਰੀਅਲ ਯੂਨੀਵਰਸਿਟੀ ਦਾ ਨਾਂ ਦਿੱਤਾ ਗਿਆ। 
  • 1914: ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਦੇ ਨਾਲ, ਯੂਨੀਵਰਸਿਟੀ ਦਾ ਨਾਂ ਪੀਤਰੋਗਰਾਦ ਇਮਪੀਰੀਅਲ ਯੂਨੀਵਰਸਿਟੀ ਰੱਖਿਆ ਗਿਆ। 
  • 1918: ਯੂਨੀਵਰਸਿਟੀ ਦਾ ਨਾਂ ਪੀਤਰੋਗਰਾਦ ਸਟੇਟ ਯੂਨੀਵਰਸਿਟੀ ਰੱਖਿਆ ਗਿਆ। .
  • 1924: ਵਲਾਦੀਮੀਰ ਲੈਨਿਨ ਦੀ ਯਾਦ ਵਿੱਚ ਸੇਂਟ-ਪੀਟਰਸਬਰਗ ਦਾ ਨਾਂ ਬਦਲ ਕੇ ਲੈਨਿਨਗਰਾਦ ਰੱਖਿਆ ਗਿਆ ਸੀ। 
  • 1948: ਲੈਨਿਨਗਰਾਦ ਸਟੇਟ ਯੂਨੀਵਰਸਿਟੀ ਆਂਦਰੇਈ ਜ਼ਦਾਨੋਵ ਨੇ ਨਾਮ ਰੱਖਿਆ।
  • 1991: ਸੋਵੀਅਤ ਯੂਨੀਅਨ ਦੇ ਵਿਘਟਨ ਦੇ ਬਾਅਦ ਯੂਨੀਵਰਸਿਟੀ ਦਾ ਨਾਂ ਵਾਪਸ ਸੇਂਟ ਪੀਟਰਸਬਰਗ ਸਟੇਟ ਯੂਨੀਵਰਸਿਟੀ ਰੱਖ ਦਿੱਤਾ ਗਿਆ। 

ਹਵਾਲੇ

ਸੋਧੋ
  1. "Фирменные цвета". spbu.ru. Archived from the original on 28 ਮਾਰਚ 2017. Retrieved 28 March 2017. {{cite web}}: Unknown parameter |dead-url= ignored (|url-status= suggested) (help)
  2. http://www.topuniversities.com/node/9068/ranking-details/world-university-rankings/2013
  3. http://www.timeshighereducation.co.uk/world-university-rankings/2011-2012/europe.html