ਸੇਸੀਲੀਆ ਚੁੰਗ
ਸੇਸੀਲੀਆ ਚੁੰਗ ਸਮਾਜਿਕ ਹੱਕਾਂ ਲਈ ਲੀਡਰ ਅਤੇ ਐਲ.ਜੀ.ਬੀ.ਟੀ ਹੱਕਾਂ ਦੀ ਕਾਰਜਕਰਤਾ ਹੈ। ਇਸ ਤੋਂ ਇਲਾਵਾ ਉਹ ਏਡਜ਼ ਲਈ ਜਾਗਰੂਕ ਕਰਨ, ਸਿਹਤ ਲਈ ਐਡਵੋਕੇਸੀ ਅਤੇ ਸਮਾਜਿਕ ਨਿਆਂ ਵਰਗੀਆਂ ਗਤੀਵਿਧੀਆਂ ਵਿੱਚ ਵੀ ਕੰਮ ਕਰਦੀ ਹੈ। ਸੇਸੀਲਿਆ ਇੱਕ ਟਰਾਂਸ-ਔਰਤ ਹੈ। ਜਦੋਂ ਅਸੀਂ 1970 ਅਤੇ 1980ਵੇਂ ਦਹਾਕੇ ਦੇ ਐਲ.ਜੀ.ਬੀ.ਟੀ ਹੱਕਾਂ ਬਾਰੇ ਗੱਲ ਕਰਦੇ ਹਾਂ ਤਾਂ ਉਨ੍ਹਾਂ ਨਾਲ ਸਬੰਧਿਤ 2017 ਦੇ ਏ.ਬੀ.ਸੀ. ਮੰਤਰਾਲੇ ਦੀਆਂ ਮੁੱਖ ਚਾਰ ਕਹਾਣੀਆਂ ਵਿਚੋਂ ਸੇਸੀਲਿਆ ਦੀ ਕਹਾਣੀ ਇੱਕ ਹੈ।
ਸੇਸੀਲੀਆ ਚੁੰਗ | |
---|---|
ਜਨਮ | 1965 (ਉਮਰ 58–59) ਬ੍ਰਿਟਿਸ਼ ਹਾਂਗ ਕਾਂਗ |
ਲਈ ਪ੍ਰਸਿੱਧ | ਸਮਾਜਿਕ ਹੱਕਾਂ ਲਈ ਲੀਡਰ ਅਤੇ ਐਲ.ਜੀ.ਬੀ.ਟੀ ਹੱਕਾਂ ਦੀ ਕਾਰਜਕਰਤਾ, |
ਮੁੱਢਲਾ ਜੀਵਨ
ਸੋਧੋਸੇਸੀਲਿਆ ਚੁੰਗ ਦਾ ਜਨਮ 1965 ਵਿੱਚ ਹਾਂਗ-ਕਾਂਗ ਵਿਖੇ ਹੋਇਆ, ਉਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ 1984 ਵਿੱਚ ਲਾਸ ਐਂਜਲਸ ਚਲੀ ਗਈ ਸੀ।[1] ਇੱਕ ਸਾਲ ਬਾਅਦ ਉਹ ਸਾਂਨ-ਫਰਾਂਸਿਸਕੋ, ਸਿਟੀ ਕਾਲਜ ਪੜ੍ਹਾਈ ਕਰਨ ਚਲੀ ਗਈ ਸੀ।
ਉਸ ਤੋਂ ਬਾਅਦ ਉਸਨੇ ਕੁਝ ਸਾਲ ਅਦਾਲਤੀ ਦੇ ਕੰਮਾਂ-ਕਾਜਾਂ 'ਚ ਸੰਤਾ ਕਲਾਰਾ ਕਾਉਂਟੀ ਵਿੱਚ ਬਿਤਾਏ,[2][3] ਅਤੇ ਫਿਰ ਉਹ ਚੰਗੀ ਤਨਖਾਹ 'ਤੇ ਇੱਕ ਕੰਪਨੀ ਵਿੱਚ ਕੰਮ ਕਰਨ ਲੱਗੀ।[3]
ਕਾਰਜਕਰਤਾ
ਸੋਧੋਸੇਸੀਲੀਆ ਨੇ ਜਵਾਨੀ ਦਾ ਜ਼ਿਆਦਾ ਸਮਾਂ ਐਲ.ਜੀ.ਬੀ.ਟੀ ਕਮਿਉਨਿਟੀ ਦੀ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਮਸਲਿਆਂ ਨਾਲ ਨਜਿੱਠਣ ਲਈ ਵਕੀਲੀ ਕਰਦਿਆਂ ਬਿਤਾਇਆ। ਇਸ ਵਕਤ ਉਸਨੇ ਯੂ.ਸੀ.ਐਸ.ਐਫ਼. ਏਡਜ਼ ਹੇਲਥ ਪ੍ਰੋਜੈਕਟ ਵਿੱਚ ਐਚ.ਆਈ.ਵੀ. ਟੈਸਟ ਦੇ ਸਲਾਹਕਾਰ ਵਜੋਂ, ਏ.ਪੀ.ਆਈ.-ਅਮਰੀਕੀ ਹੇਲਥ ਫੋਰਮ ਵਿੱਚ ਐਚ.ਆਈ.ਵੀ. ਪ੍ਰੋਗਰਾਮ ਕੋਆਰਡੀਨੇਟਰ ਵਜੋਂ ਅਤੇ ਟਰਾਂਸਜੈਂਡਰ ਲਾਅ ਸੈਂਟਰ ਵਿੱਚ ਡਿਪਟੀ-ਡਾਇਰੈਕਟਰ ਵਜੋਂ ਕੰਮ ਕੀਤਾ।[1]
ਇਸ ਤੋਂ ਇਲਾਵਾ ਸੇਸੀਲਿਆ ਪਹਿਲੀ ਟਰਾਂਸਜੈਂਡਰ ਔਰਤ ਅਤੇ ਪਹਿਲੀ ਏਸ਼ੀਅਨ ਹੈ, ਜਿਸਨੂੰ ਸਾਂਨ-ਫਰਾਂਸਿਸਕੋ ਦੇ ਗੇ, ਲੇਸਬੀਅਨ, ਸਮਲਿੰਗੀ ਅਤੇ ਟਰਾਂਸਜੈਂਡਰ ਪਰੇਡ ਉਤਸ਼ਵ ਦੀ ਬੋਰਡ ਡਾਇਰੈਕਟਰੀ ਦੀ ਮੁੱਖੀ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਉਹ ਪਹਿਲੀ ਅਜਿਹੀ ਸਖਸ਼ ਹੈ, ਜੋ ਅਜ਼ਾਦੀ ਨਾਲ ਐਚ.ਆਈ.ਵੀ. ਹੁੰਦਿਆਂ ਸਾਂਨ-ਫਰਾਂਸਿਸਕੋ ਮਨੁੱਖੀ ਅਧਿਕਾਰਾਂ ਦੇ ਕਮਿਸ਼ਨ ਦੀ ਚੇਅਰ ਹੈ। [4]
ਨਿੱਜੀ ਜ਼ਿੰਦਗੀ
ਸੋਧੋ1992 ਵਿੱਚ ਸੇਸੀਲੀਆ ਨੇ ਤਬਦੀਲੀ ਲਈ ਸਰਜਰੀ ਕਰਵਾਉਣ ਦਾ ਫੈਸਲਾ ਕੀਤਾ, ਪਰ ਉਸਦੇ ਟਰਾਂਸਜੈਂਡਰ ਹੋਣ ਨੂੰ ਨਾ-ਸਮਝਣ ਕਰਕੇ ਉਹ ਆਪਣੇ ਪਰਿਵਾਰ ਤੋਂ ਟੁੱਟ ਗਈ ਸੀ। ਉਸਨੇ ਫਾਇਨੇਂਸ਼ਨਲ ਕੰਪਨੀ, ਜਿੱਥੇ ਉਸਦੀ ਸੇਲਜ਼ ਟ੍ਰੇਨਰ ਵਜੋਂ ਚੰਗੀ ਪੁਜੀਸ਼ਨ ਸੀ, ਉਥੋਂ ਵੀ ਅਸਤੀਫਾ ਦੇ ਦਿੱਤਾ। ਫਿਰ ਉਸਨੇ ਆਮਦਨ ਲਈ ਅਦਾਲਤ 'ਚ ਕੰਮ ਕੀਤਾ।[3] ਉਹ ਲਗਭਗ ਬੇਘਰ ਹੋ ਗਈ ਸੀ ਅਤੇ ਉਸਨੇ ਗਲੀਆਂ ਵਿੱਚ ਸੋ ਕੇ ਗੁਜ਼ਾਰਾ ਕੀਤਾ। ਉਸ ਤੋਂ ਬਾਅਦ ਉਸਨੇ ਜੀਉਣ ਲਈ ਇੱਕ ਰੀਜ਼ੋਰਟ ਵਿੱਚ ਦੇਹ-ਵਪਾਰ ਦਾ ਧੰਦਾ ਕੀਤਾ।[3] ਇੱਕ ਸੈਕਸ ਕਰਮਚਾਰੀ ਹੋਣ ਕਰਕੇ ਉਸਨੂੰ ਜਿਨਸੀ ਅਤੇ ਸਰੀਰਕ ਹਿੰਸਾ ਦਾ ਸਾਹਮਣਾ ਕਰਨਾ ਪਿਆ।[3] ਉਸਨੂੰ ਆਪਣੀ ਮਾਨਸਿਕ ਹਾਲਤ ਸਹੀ ਰੱਖਣ ਅਤੇ ਮੈਡੀਟੇਸ਼ਨ ਲਈ ਦਵਾਈਆਂ ਲੈਣੀਆਂ ਪੈਂਦੀਆਂ ਸਨ।[3] ਉਸੇ ਸਾਲ ਉਸ ਨੂੰ ਪਤਾ ਲੱਗਿਆ ਕਿ ਉਸਨੂੰ ਐਚ.ਆਈ.ਵੀ. ਹੈ।[3]
ਸਨਮਾਨ
ਸੋਧੋ- ਟਰਾਂਸਜੈਂਡਰ ਗੈਰ-ਭੇਦਭਾਵ ਟਾਸਕ ਫੋਰਸ 1994 ਵਿਚ[1]
- 1998: ਸਾਂਨ-ਫਰਾਂਸਿਸਕੋ ਦੇ ਗੇ, ਲੇਸਬੀਅਨ, ਸਮਲਿੰਗੀ ਅਤੇ ਟਰਾਂਸਜੈਂਡਰ ਪਰੇਡ ਉਤਸ਼ਵ ਕਮੇਟੀ ਲਈ[1]
- 2001: ਐਲ.ਜੀ.ਬੀ.ਟੀ ਕਮਿਉਨਿਟੀ ਬੋਰਡ ਦੀ ਪਹਿਲੀ ਟਰਾਂਸਜੈਂਡਰ ਔਰਤ ਅਤੇ ਪਹਿਲੀ ਏਸ਼ੀਅਨ ਮੁਖੀ ਚੁਣੀ ਗਈ[1]
- 2001: ਏਸ਼ਿਆਈ ਵੈਲਨਸ ਸੈਂਟਰ ਬੋਰਡ ਦੀ ਡਾਇਰੈਕਟਰ[1]
- 2012: ਪੋਨਿਰ ਐਵਾਰਡ[5]
- 2013: ਮਾਓਰ ਲੀ ਵੱਲੋਂ ਹੇਲਥ ਕਮਿਸ਼ਨ ਨਿਯੁਕਤ[2]
ਹੋਰ ਵੇਖੋ
ਸੋਧੋਇਵੋਰੇ ਕੂਈਨੋ ਨੇ ਸੇਸੀਲੀਆ ਨਾਲ ਟਰਾਂਸਜੈਂਡਰ ਦੇ ਹੱਕਾਂ ਜਿਸਨੂੰ 'ਵੇਨ ਵੀ ਰਾਇਜ਼' ਕਿਹਾ ਗਿਆ ਹੈ, ਦੀ ਪ੍ਰਮੋਸ਼ਨ ਕੀਤੀ।[6]
ਹਵਾਲੇ
ਸੋਧੋ- ↑ 1.0 1.1 1.2 1.3 1.4 1.5 "Cecilia Chung, Chair of the San Francisco Human Rights Commission". Trans March. Archived from the original on April 4, 2015. Retrieved March 12, 2017.
{{cite web}}
: Unknown parameter|deadurl=
ignored (|url-status=
suggested) (help) - ↑ 2.0 2.1 Knight, Heather (January 12, 2013). "Cecilia Chung, transgender health advocate". SFGate.
- ↑ 3.0 3.1 3.2 3.3 3.4 3.5 3.6 Ford, Olivia (May 16, 2013). "This Positive Life: Cecilia Chung on Violence, Gender, Prisons, Family and Healing". The Body. Retrieved 2016-04-25.
- ↑ "Advisory Board: Cecilia Chung". Center of Excellence for Transgender Health, University of California, San Francisco. Archived from the original on ਸਤੰਬਰ 7, 2015. Retrieved August 8, 2015.
{{cite web}}
: Unknown parameter|dead-url=
ignored (|url-status=
suggested) (help) - ↑ "Cecilia Chung joins the Transgender Law Center team as a Senior Strategist". Transgender Law Center. Archived from the original on 2015-06-18. Retrieved 2015-08-08.
- ↑ Goldberg, Leslie (April 26, 2016). "ABC's Gay Rights Mini Enlists Michael K. Williams, Sets All-Star Guest Cast". The Hollywood Reporter. Retrieved April 27, 2016.