ਸੈਂਟਰੀਫ਼ਿਊਗਲ ਪੰਪ

ਸੈਂਟਰੀਫਿਊਗਲ ਪੰਪ, ਤਰਲ ਪਦਾਰਥਾਂ ਦੀ ਢੋਆ ਢੁਆਈ ਦੇ ਸਾਧਨ ਲਈ ਵਰਤੇ ਜਾਂਦੇ ਹਨ ਜਿਸ ਵਿੱਚ ਗੇੜਨ ਦੀ ਗਤੀਆਤਮਕ ਸ਼ਕਤੀ ਨੂੰ ਪਣਸ਼ਕਤੀ ਵੇਗ ਵਿੱਚ ਤਬਦੀਲ ਕਰਕੇ ਵਰਤਿਆ ਜਾਂਦਾ ਹੈ।ਗੇੜ ਦੀ ਗਤੀਆਤਮਕ ਸ਼ਕਤੀ ਇੰਜਣ,ਟਰਬਾਈਨ ਯਾ ਬਿਜਲਈ ਮੋਟਰ ਤੌਂ ਉਤਪੰਨ ਹੁੰਦੀ ਹੈ।ਪੰਪ ਇੰਪੈੱਲਰ ਵਿੱਚ ਗੇੜਨ ਦੇ ਧੁਰੇ ਕੋਲ ਪ੍ਰਵੇਸ਼ ਦੁਆਰ ਰਾਹੀਨ ਦਾਖਲ ਹੁੰਦਾ ਹੈ ਤੇ ਇੰਪੈੱਲਰ ਦੁਆਰਾ ਗਤੀਸ਼ੀਲ ਕੀਤਾ ਜਾਂਦਾ ਹੈ।ਕੇਂਦਰ ਤੌਂ ਬਾਹਰ ਵਲ ਵਗਦੇ ਹੋਏ ਇਹ ਕੁੰਡਲੀਦਾਰ ਖਾਨੇ ਰਾਹੀਂ ਹੁੰਦੇ ਹੋਏ ਨਿਕਾਸ ਰਸਤੇ ਬਾਹਰ ਨਿਕਲਦਾ ਹੈ।

ਕਿੰਨੀ ਊਰਜਾ ਦੀ ਲਾਗਤ

ਸੋਧੋ
ਸੈਂਟਰੀਫ਼ਿਊਗਲ ਪੰਪ ਦਾ ਚਾਕ ਦ੍ਰਿਸ਼

ਲੁੜੀਂਦੀ ਸ਼ਕਤੀ ਦਾ ਹਿਸਾਬ ਕਿਤਾਬ ਇਸ ਗੱਲ ਤੇ ਨਿਰਭਰ ਕਰਦਾ ਹੇ ਕਿ ਕਿੰਨਾਂ ਬਹਾਵ ਚਾਹਿਦਾ ਹੈ ਤੇ ਕਿੰਨਾਂ ਤਰਲ ਨੂੰ ਉਪਰ ਉਠਾਉਣਾ ਹੈ ਤੇ ਨਾਲ ਨਾਲ ਨਾਲੀਆਂ ਦੀ ਰਗੜ ਪੈਦਾ ਕਰਣ ਦੀ ਖਾਸੀਅਤ ਕੀ ਹੇ? ਇਕ ਮੰਜ਼ਲੇ ਕਿਰਨਗਤ ਵਹਾਅ ਵਾਲੇ ਪੰਪ ਲਈ SI ਇਕਾਈਆਂ ਵਿੱਚ ਨਿਮਿਨਲਿਖਿਤ ਸਮੀਕਰਨ ਰਾਹੀਂ ਇਸ ਦਾ ਹਿਸਾਬ ਲਗਿਆ ਜਾ ਸਕਦਾ ਹੈ:-

ਜਿਥੇ,

ਖਰਚ ਕੀਤੀ ਜਾਣ ਵਾਲੀ ਸ਼ਕਤੀ (W)
ਤਰਲ ਦੀ ਘਣਤਾ (kg/m3)
g ਆਦਰਸ਼ ਗੁਰੂਤੱਵ ਦੁਆਰਾ ਐਕਸਲਰੇਸ਼ਨ (9.80665 m/s2)
ਵੇਗ ਵਿੱਚ ਜੋੜੀ ਸ਼ਕਤੀ ਦੀ ਉਚਾਈ (m)
ਵਹਾਅ ਦੀ ਗਤੀ (m3/s)
ਡੈਸੀਮਲ ਨੰਬਰ ਵਿੱਚ ਪੂਰੀ ਪ੍ਰਣਾਲੀ ਦੀ ਗੁਣਵੱਤਾ

ਸਕਤੀ ਦੇ ਖਰਚ ਚਾਲ ਨੂੰ ਬੀਤੇ ਸਮੇਂ ਨਾਲ ਗੁਣਾ ਕਰਕੇ ਅਨੁਮਾਨਤ ਊਰਜਾ ਲਾਗਤ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।

ਸਮੱਸਿਆਵਾਂ

ਸੋਧੋ
ਕੈਵੀਟੇਸ਼ਨ ਤੇ ਉਸ ਨਾਲ ਹੋਣ ਵਾਲਾ ਦਬਾਅ ਦਾ ਨੁਕਸਾਨ
ਇੰਪੈਲਰਾਂ ਦਾ ਖੁਰਣਾ
ਕੇਸਿੰਗ ਦੀਆਂ ਦੀਵਾਰਾਂ ਦਾ ਖੁਰਣਾ
ਘੱਟ ਵਹਿਣ ਨਾਲ ਪੰਪ ਦੇ ਹਿੱਸਿਆਂ ਦਾ ਗਰਮ ਹੋਣਾ
ਘੁੰਮਦੇ ਗਜ਼ ਯਾ ਸ਼ਾਫ਼ਟ ਦੁਆਲਿਓਂ ਤਰਲ ਸਿੰਮਣਾ

ਆਦਿ ਮੁੱਖ ਸਮੱਸਿਆਵਾਂ ਹਨ।

ਬਹੁਮੰਜ਼ਲੇ ਸੈਂਟਰੀਫਿਊਗਲ ਪੰਪ

ਸੋਧੋ

ਜਿਸ ਸੈਂਟਰੀਫਿਊਗਲ ਪੰਪ ਵਿੱਚ ਦੋ ਯਾ ਵੱਧ ਇੰਪੈੱਲਰ ਹੁੰਦੇ ਹਨ ਉਸ ਨੂੰ ਬਹੁਮੰਜਲਾ ਸੈਂਟਰੀਫਿਊਗਲ (multistage centrifugal) ਪੰਪ ਕਹਿੰਦੇ ਹਨ।ਇਹ ਇੱਕ ਹੀ ਗਜ਼ ਤੇ ਯਾ ਇੱਕ ਤੌਂ ਵੱਧ ਗਜਾਂ ਤੇ ਲਗਾਏ ਹੋ ਸਕਦੇ ਹਨ। ਜਿਆਦਾ ਦਬਾਅ ਯਾ ਹੈੱਡ ਲਈ ਇੰਪੈੱਲਰਾਂ ਨੂੰ ਸਿਲਸਲੇਵਾਰ ਇੱਕ ਲੜੀ ਵਿੱਚ ਲਗਾਇਆ ਜਾਂਦਾ ਹੈ। ਜਿਆਦਾ ਬਹਾਅ ਲਈ ਇੰਪੈੱਲਰਾਂ ਨੂੰ ਸਮਾਨੰਤਰ ਅਵਸਥਾ ਵਿੱਚ ਜੋੜਿਆ ਜਾਂਦਾ ਹੈ।

ਹਵਾਲੇ

ਸੋਧੋ

John Richards (1894). Centrifugal pumps: an essay on their construction and operation, and some account of the origin and development in this and other countries. The Industrial Publishing Company. pp. 40–41. http://books.google.com/books?id=013VAAAAMAAJ&pg=PA41.