ਸੈਯਦ ਹੈਦਰ ਰਜ਼ਾ
ਸੈਯਦ ਹੈਦਰ ਰਜ਼ਾ ਉਰਫ ਐਸ. ਐਚ. ਰਜ਼ਾ (ਜਨਮ 22 ਫਰਵਰੀ 1922) ਇੱਕ ਪ੍ਰਸਿੱਧ ਭਾਰਤੀ ਚਿੱਤਰਕਾਰ ਹਨ।।950 ਤੋਂ ਬਾਅਦ ਉਹ ਫ਼ਰਾਂਸ ਵਿੱਚ ਰਹਿੰਦੇ ਅਤੇ ਕੰਮ ਕਰਦੇ ਰਹੇ ਹਨ, ਲੇਕਿਨ ਭਾਰਤ ਦੇ ਨਾਲ ਨਿਰੰਤਰ ਜੁੜੇ ਹੋਏ ਹਨ।[1] ਉਸ ਦੇ ਪ੍ਰਮੁੱਖ ਚਿੱਤਰ ਜਿਆਦਾਤਰ ਤੇਲ ਜਾਂ ਏਕਰੇਲਿਕ ਵਿੱਚ ਬਣੇ ਹਨ ਜਿਨ੍ਹਾਂ ਵਿੱਚ ਰੰਗਾਂ ਦਾ ਬਹੁਤ ਜ਼ਿਆਦਾ ਪ੍ਰਯੋਗ ਕੀਤਾ ਗਿਆ ਹੈ, ਅਤੇ ਜੋ ਭਾਰਤੀ ਬ੍ਰਹਿਮੰਡ ਵਿਗਿਆਨ ਦੇ ਨਾਲ-ਨਾਲ ਇਸਦੇ ਫ਼ਲਸਫ਼ੇ ਦੇ ਚਿਹਨਾਂ ਨਾਲ ਵੀ ਪਰਿਪੂਰਨ ਹਨ।.[2] 1981 ਵਿੱਚ ਉਸ ਨੂੰ ਪਦਮ ਸ਼੍ਰੀ ਅਤੇ ਲਲਿਤ ਕਲਾ ਅਕਾਦਮੀ ਦੀ ਆਨਰੇਰੀ ਮੈਂਬਰੀ[3] ਅਤੇ 2007 ਵਿੱਚ ਪਦਮ ਭੂਸ਼ਣ[4] ਅਤੇ 2013 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।[5]
ਪਦਮ ਵਿਭੂਸ਼ਣ ਸੈਯਦ ਹੈਦਰ ਰਜ਼ਾ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਲਈ ਪ੍ਰਸਿੱਧ | ਚਿੱਤਰਕਾਰ |
ਪੁਰਸਕਾਰ | ਪਦਮ ਵਿਭੂਸ਼ਣ 2013 ਪਦਮ ਭੂਸ਼ਣ 2007 ਫੈਲੋ, ਲਲਿਤ ਕਲਾ ਅਕਾਦਮੀ 1981 |
ਵੈੱਬਸਾਈਟ | http://www.shraza.net |
10 ਜੂਨ 2010 ਨੂੰ ਉਹ ਭਾਰਤ ਦੇ ਸਭ ਤੋਂ ਮਹਿੰਗੇ ਆਧੁਨਿਕ ਕਲਾਕਾਰ ਬਣ ਗਿਆ ਜਦੋਂ 88 ਸਾਲਾ ਰਜ਼ਾ ਦਾ ਸੌਰਾਸ਼ਟਰ ਨਾਮਕ ਇੱਕ ਸਿਰਜਨਾਤਮਕ ਚਿੱਤਰ ਕਰਿਸਟੀ ਦੀ ਨੀਲਾਮੀ ਵਿੱਚ ਦਾ 16.42 ਕਰੋੜ ਰੁਪਿਆਂ (34,86,965 ਡਾਲਰ) ਵਿੱਚ ਵਿਕਿਆ।[6][7]
ਹਵਾਲੇ
ਸੋਧੋ- ↑ Syed Haider Raza turns 85 Archived 2007-04-10 at the Wayback Machine. The Hindu, 21 Feb 2007.
- ↑ Painting is like sadhana... dnaindia, 18 September 2005.
- ↑ Lalit Kala Ratna Profiles Official list of Awardees at lalitkala.gov.in.
- ↑ Padma Bhushan Awardees
- ↑ "Padma Awards". pib. 29 January 2013. Retrieved 29 January 2013.
- ↑ "Raza work fetches record Rs 16.3cr". Times of India. 11 June 2010. Archived from the original on 4 ਅਕਤੂਬਰ 2013. Retrieved 27 January 2013.
{{cite news}}
: Unknown parameter|dead-url=
ignored (|url-status=
suggested) (help) - ↑ [1]Art Alive Gallery - Artist/ View all/ SHRaza" Raza's Saurashtra Artwork and Auction details Archived 2018-12-15 at the Wayback Machine. OSIANAMA.COM