ਸੋਢੀ ਮਿਹਰਵਾਨ ਗੁਰੂ ਰਾਮਦਾਸ ਜੀ ਦੇ ਵੱਡੇ ਸਪੁੱਤਰ ਪ੍ਰਿਥੀ ਚੰਦ ਦੇ ਸਪੁੱਤਰ ਸਨ। ਗੁਰੂ ਰਾਮਦਾਸ ਜੀ ਸੋਢੀ ਘਰਾਣੇ ਨਾਲ ਸੰਬੰਧਿਤ ਸਨ ਇਸ ਕਰਕੇ ਮਿਹਰਵਾਨ ਦੇ ਨਾਮ ਨਾਲ ਸੋਢੀ ਲਗਦਾ ਹੈ ਉਹ ਸੋਢੀ ਘਰਾਣੇ ਦੇ ਹੀ ਵਾਰਸ ਸਨ।

ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਜਨਮਸਾਖੀਆਂ ਮਿਲਦੀਆਂ ਹਨ। ਭਾਈ ਬਾਲੇ ਵਾਲੀ ਜਨਮਸਾਖੀ, ਮਿਹਰਵਾਨ ਵਾਲੀ ਜਨਮ ਸਾਖੀ ਅਤੇ ਪੁਰਾਤਨ ਜਨਮ ਸਾਖੀ। ਇਸ ਤਰ੍ਹਾਂ ਸੋਢੀ ਮਿਹਰਵਾਨ ਦੁਆਰਾ ਰਚਿਤ ਜਨਮ ਸਾਖੀ ਨੂੰ ਵੀ ਸਿੱਖ ਧਰਮ ਚ ਮਾਨਤਾ ਮਿਲਦੀ ਹੈ।

ਗੁਰਬਾਣੀ ਪਰਮਾਰਥਾਂ ਦਾ ਮੁੱਢ ਬੰਨ੍ਹਣ ਵਾਲੀ ਇਸ ਵੱਡ ਅਕਾਰੀ ਰਚਨਾ ਵਿੱਚ ਕੁੱਲ 575 (6 ਭਾਗਾਂ ਵਿੱਚ) ਸਾਖੀਆਂ ਦੀ ਸੂਚਨਾ ਮਿਲਦੀ ਹੈ, ਹਾਲੇ ਤੱਕ ਇਸ ਦੇ ਤਿੰਨ ਭਾਗ "ਸੱਚਖੰਡ ਪੋਥੀ` (ਮਿਹਰਬਾਨ), "ਹਰਿ ਜੀ ਪੋਥੀ`, ਅਤੇ "ਚਤੁਰਭੁਜ ਪੋਥੀ` ਹੀ ਉਪਲਬਧ ਹਨ, ਜਿਨ੍ਹਾਂ ਵਿੱਚ ਸਾਖੀਆਂ, ਗੋਸ਼ਟਾਂ ਦੀ ਗਿਣਤੀ 302 ਹੈ ਪਰ ਇਸਦੇ ਪਹਿਲੇ ਭਾਗ "ਸੱਚਖੰਡ ਪੋਥੀ` ਵਿੱਚੋਂ ਵੀ 19 ਗੋਸ਼ਟਾਂ ਨਹੀਂ ਮਿਲਦੀਆਂ, ਇਸ ਤਰ੍ਹਾਂ ਹੁਣ ਸਿਰਫ 288 ਗੋਸ਼ਟਾਂ/ਸਾਖੀਆਂ ਹੀ ਪ੍ਰਾਪਤ ਹਨ। ਪਿਛਲੇ ਅਪ੍ਰਾਪਤ ਤਿੰਨ ਭਾਗਾਂ ਦੇ ਕੇਵਲ ਨਾਂ ਹੀ ਪ੍ਰਾਪਤ ਹਨ। ਮਿਹਰਵਾਨ ਪਰੰਪਰਾ ਦੇ ਪ੍ਰਾਪਤ ਪਹਿਲੇ ਤਿੰਨੋ ਭਾਗ 288 ਗੋਸ਼ਟਾਂ, ਦੋ ਜਿਲਦਾਂ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕ੍ਰਮਵਾਰ 1963 ਤੇ 1969 ਵਿੱਚ ਸੰਪਾਦਿਤ ਹੋ ਕੇ ਪ੍ਰਕਾਸਿਤ ਰੂਪ ਵਿੱਚ ਪ੍ਰਾਪਤ ਹੋਈਆ ਹਨ।

ਇਸ ਰਚਨਾ ਦੀ ਇੱਕ ਵਿਸ਼ੇਸ਼ਤਾ "ਮੀਣੇ-ਗੁਰੂਆਂ` ਦੀ ਰਚਨਾ ਦਾ ਇਸ ਵਿੱਚ ਸੰਭਾਲੇ ਹੋਣਾ ਵੀ ਹੈ। ਹਰ ਸਾਖੀ/ਗੋਸ਼ਟਿ ਦੇ ਪਿਛੇ ਸਬੰਧਿਤ ਸਾਖੀ/ਗੋਸ਼ਟਿ ਦੇ ਕੇਂਦਰੀ-ਭਾਵ ਨੂੰ ਸਾਖੀਕਾਰ (ਮਿਹਰਬਾਨ) ਰਚਿਤ ਸਲੋਕ ਵਿੱਚ ਸਾਰੰਸ਼-ਰੂਪ ਵਿੱਚ ਦਿੱਤਾ ਗਿਆ ਹੈ। ਹੋਰ ਜਨਮਸਾਖੀਆਂ ਨਾਲੋ ਇਸ ਰਚਨਾ ਵਿੱਚ ਵਿਸਤਾਰ ਤੇ ਉਪਦੇਸ਼ਾਤਮਿਕਤਾ ਦੇ ਅੰਸ਼ ਵਧੇਰੇ ਹਨ। ਮਿਸਾਲ ਲਈ ਹਰ ਨਿਜੀ ਘਟਨਾ ਜਾਂ ਸਾਖੀ ਵਿੱਚ ਪੂਰੀ-ਪੂਰੀ ਬਾਣੀ ਦੇ ਵਿਆਖਿਆ-ਮਈ ਪਰਮਾਰਥ ਹਨ।

ਹਵਾਲਾ ਸੋਧੋ

ਗੁਰੁ ਨਾਨਕ ਦੇਵ ਜੀ ਦੀਆਂ ਜਨਮ-ਸਾਖੀਆਂ ਵਿੱਚ ਕਥਾਨਕ-ਰੂੜੀਆਂ (ਲੇਖਕ: ਕਵਲਜੀਤ ਗਰੋਵਰ)

ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੈੱਸ।