ਸੋਭੋ ਗਿਆਨਚੰਦਾਨੀ (1920 – 2014) ਸਿੰਧ, ਪਾਕਿਸਤਾਨ ਦਾ ਪ੍ਰਸਿੱਧ ਲੇਖਕ ਅਤੇ ਕਮਿਊਨਿਸਟ ਨੇਤਾ ਸੀ।

ਸੋਭੋ ਗਿਆਨਚੰਦਾਨੀ
ਜਨਮ(1920-05-03)3 ਮਈ 1920
ਬਿੰਦੀ, ਬਰਤਾਨਵੀ ਭਾਰਤ
ਮੌਤ8 ਦਸੰਬਰ 2014(2014-12-08) (ਉਮਰ 94)
ਲਾੜਕਾਨਾ, ਸਿੰਧ, ਪਾਕਿਸਤਾਨ
ਰਾਸ਼ਟਰੀਅਤਾਪਾਕਿਸਤਾਨ ਪਾਕਿਸਤਾਨੀ

ਉਸਨੇ ਐਨਜੇਵੀ ਹਾਈ ਸਕੂਲ, ਡੀਜੇ ਕਾਲਜ ਅਤੇ ਐੱਸਸੀ ਸਾਹਨੀ ਲਾਅ ਕਾਲਜ ਤੋਂ ਪੜ੍ਹਾਈ ਕੀਤੀ।[1][2] ਉਹ ਪਾਕਿਸਤਾਨ ਦਾ ਪਹਿਲਾ ਗੈਰ ਮੁਸਲਮਾਨ ਅਤੇ ਗੈਰ ਉਰਦੂ ਲੇਖਕ ਸੀ ਜਿਸ ਨੂੰ ਸਾਹਿਤ ਦੇ ਖੇਤਰ 'ਚ ਹਰ ਸਾਲ ਦਿੱਤੇ ਜਾਣ ਵਾਲੇ 'ਕਮਾਲ-ਏ-ਫਨ ਪੁਰਸਕਾਰ' (2014) ਨਾਲ ਨਿਵਾਜਿਆ ਗਿਆ ਸੀ।[3]

ਉਹ ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਦਾ ਮੈਂਬਰ ਵੀ ਸੀ।[4]

ਸ਼ਾਂਤੀ ਨਿਕੇਤਨ ਵਿੱਚ ਸੋਧੋ

ਕਾਮਰੇਡ ਸੋਭੋ ਨੇ 1930 ਵਿੱਚ ਟੈਗੋਰ ਨੂੰ ਇੱਕ ਖ਼ਤ ਲਿਖਿਆ ਸੀ 'ਮੈਂ ਇੱਕ ਮਿਹਨਤੀ ਔਰ ਈਮਾਨਦਾਰ ਲੜਕਾ ਹੂੰ, ਆਪ ਦੇ ਅਦਾਰੇ ਵਿੱਚ ਤਾਲੀਮ ਦਾ ਖ਼ਵਾਹਿਸ਼ਮੰਦ ਹੂੰ, ਲੇਕਿਨ ਆਪ ਦੇ ਪੁਰੀ ਐਡਮਿਸ਼ਨ ਟੈਸਟ ਵਿੱਚ ਹਿੱਸਾ ਨਹੀਂ ਲੈ ਸਕਦਾ।' ਉਸਨੂੰ ਚੰਦ ਰੋਜ਼ ਬਾਦ ਜਵਾਬ ਆ ਗਿਆ ਕਿ ਬਗ਼ੈਰ ਇੰਟਰਵਿਊ ਹੀ ਉਸ ਦਾ ਦਾਖ਼ਲਾ ਹੋ ਗਿਆ।

ਸ਼ਾਂਤੀ ਨਿਕੇਤਨ ਵਿੱਚ ਉਸਨੇ ਆਰਟ ਦੇ ਇਲਾਵਾ ਕਲਚਰਲ ਫ਼ਿਲਾਸਫ਼ੀ ਵੀ ਪੜ੍ਹੀ। ਅਦਾਰੇ ਤੋਂ ਵਿਦਾ ਹੋਂ ਵਕਤ ਉਸ ਨੇ ਆਪਣੇ ਉਸਤਾਦ ਨੂੰ ਕਿਹਾ ਸੀ ਕਿ 'ਜਦ ਮੈਂ ਇਥੇ ਆਇਆ ਸੀ ਤਾਂ ਬੱਚਾ ਸੀ ਹੁਣ ਜਾ ਰਿਹਾ ਹਾਂ ਤਾਂ ਇਨਸਾਨ ਹਾਂ।'[5]

ਸਿਆਸੀ ਜੀਵਨ ਸੋਧੋ

ਸੋਭੋ ਨੇ 1942 ਵਿੱਚ ਸਿਆਸਤ ਵਿੱਚ ਕਦਮ ਰੱਖਿਆ ਅਤੇ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਗਿਆ। 1943 ਵਿੱਚ ਪਟਨਾ ਵਿੱਚ ਕਮਿਊਨਿਸਟ ਪਾਰਟੀ ਦੀ ਸਟੂਡੈਂਟਸ ਜਥੇਬੰਦੀ ਦੀ ਕਾਨਫ਼ਰੰਸ ਵਿੱਚ ਉਹ ਸਿੰਧ ਤੋਂ 25-30 ਨੌਜਵਾਨ ਲੈ ਕੇ ਸ਼ਰੀਕ ਹੋਇਆ ਸੀ।

ਉਦੋਂ ਕਮਿਊਨਿਸਟ ਪਾਰਟੀ ਨੇ ਬਰਤਾਨੀਆ ਦੀ ਹਿਮਾਇਤ ਦਾ ਫ਼ੈਸਲਾ ਕੀਤਾ ਸੀ। ਪਰ ਸੋਭੋ ਨੇ ਆਪਣੇ ਸਿੰਧ ਦੇ ਨੌਜਵਾਨ ਸਾਥੀਆਂ ਸਹਿਤ ਇਸ ਫੈਸਲੇ ਨੂੰ ਨਹੀਂ ਸੀ ਮੰਨਿਆ ਅਤੇ ਉਹ ਗਾਂਧੀ ਦੀ ਅਗਵਾਈ ਵਿੱਚ ਬਰਤਾਨੀਆ ਦੇ ਖ਼ਿਲਾਫ਼ ਜੱਦੋ ਜਹਿਦ ਵਿੱਚ ਸ਼ਾਮਿਲ ਹੋ ਗਏ ਸਨ।

ਪਾਕਿਸਤਾਨ ਬਣਨ ਦੇ ਬਾਦ ਸੋਭੋ ਨੂੰ ਫ਼ੈਜ਼ ਅਹਿਮਦ ਫ਼ੈਜ਼, ਸੱਜਾਦ ਜ਼ਹੀਰ, ਮੇਜਰ ਇਸਹਾਕ, ਸ਼ਰਾਫ਼ਤ ਅਲੀ, ਅਜ਼ੀਜ਼ ਸਲਾਮ ਬੁਖ਼ਾਰੀ ਅਤੇ ਹੈਦਰ ਬਖ਼ਸ਼ ਜਤੋਈ ਵਰਗੇ ਕਮਿਊਨਿਸਟ ਆਗੂਆਂ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਮਿਲਿਆ।


ਹਵਾਲੇ ਸੋਧੋ

  1. Aziz, Shaikh; Sangi, Sohail (9 December 2014). "A dauntless crusader — Sobho Gianchandani (1920–2014)". Dawn. Retrieved 9 December 2014.
  2. Tunio, Hafeez (9 December 2014). "Marxist leader Sobho Gianchandani dies at 95". The Express Tribune. Retrieved 9 December 2014.
  3. "Subho Gyan Chandani gets literary award". Dawn. 4 August 2005. Retrieved 9 December 2014.
  4. Khan, M. Ilyas (9 December 2014). "Leading Pakistan communist Sobho Gianchandani dies". BBC. Retrieved 9 December 2014.
  5. http://www.bbc.co.uk/urdu/pakistan/2014/12/141208_communist_leader_mb