ਫ਼ੈਜ਼ ਅਹਿਮਦ ਫ਼ੈਜ਼

ਪੰਜਾਬੀ ਕਵੀ

ਫ਼ੈਜ਼ ਅਹਿਮਦ ਫ਼ੈਜ਼ (13 ਫ਼ਰਵਰੀ 1911-20 ਨਵੰਬਰ 1984) ਇੱਕ ਖੱਬੇ-ਪੱਖੀ ਬੁੱਧੀਜੀਵੀ ਅਤੇ ਕ੍ਰਾਂਤੀਕਾਰੀ ਉਰਦੂ ਅਤੇ ਪੰਜਾਬੀ ਸ਼ਾਇਰ ਸੀ।[1] ਉਹ ਅਮਨ ਲਹਿਰ ਦੇ ਸਰਗਰਮ ਕਾਰਕੁਨ ਅਤੇ ਕਮਿਊਨਿਸਟ ਸੀ। ਮਿਰਜ਼ਾ ਗ਼ਾਲਿਬ ਅਤੇ ਅੱਲਾਮਾ ਇਕਬਾਲ ਦੀ ਤਰ੍ਹਾਂ ਉਹ ਪਾਰਦੇਸ਼ੀ ਪਛਾਣ ਸਥਾਪਤ ਕਰ ਗਿਆ।

ਫ਼ੈਜ਼ ਅਹਿਮਦ ਫ਼ੈਜ਼

ਜੀਵਨ

ਸੋਧੋ

ਫ਼ੈਜ਼ ਦਾ ਜਨਮ 13 ਫ਼ਰਵਰੀ 1911 ਨੂੰ ਮਾਤਾ ਸੁਲਤਾਨਾ ਫਾਤਮਾ ਦੀ ਕੁੱਖੋਂ ਪਿਤਾ ਚੌਧਰੀ ਸੁਲਤਾਨ ਮੁਹੰਮਦ ਖਾਂ ਦੇ ਘਰ ਹੋਇਆ। ਉਸ ਦਾ ਪਿਤਾ ਸਿਆਲਕੋਟ ਦਾ ਮਸ਼ਹੂਰ ਬੈਰਿਸਟਰ ਸੀ। ਉਹ ਜੱਟ ਮੁਸਲਮਾਨ ਬਰਾਦਰੀ ਸੰਬੰਧ ਰੱਖਦਾ ਸੀ।[2][3][4]

ਮੁੱਢਲੀ ਸਿੱਖਿਆ

ਸੋਧੋ
 
ਫ਼ੈਜ਼ 1983 ਵਿੱਚ ਲੰਡਨ ਵਿਖੇ

ਉਸ ਨੇ ਮੁੱਢਲੀ ਸਿੱਖਿਆ 1916 ਵਿੱਚ ਮੀਰ ਹਸਨ ਸਿਆਲਕੋਟੀ ਦੀ ਪਾਠਸ਼ਾਲਾ ਤੋਂ ਸ਼ੁਰੂ ਕੀਤੀ ਜਿੱਥੇ ਉਸ ਨੇ ਅਰਬੀ ਤੇ ਫ਼ਾਰਸੀ ਦੀ ਵਿੱਦਿਆ ਪ੍ਰਾਪਤ ਕੀਤੀ। 1929 ਵਿੱਚ ਮਰੇ ਕਾਲਜ ਆਫ ਸਿਆਲਕੋਟ ਤੋਂ ਫਸਟ ਡਵੀਜ਼ਨ ਵਿੱਚ ਇੰਟਰਮੀਡੀਏਟ ਕੀਤਾ ਅਤੇ 1931 ਵਿੱਚ ਗਵਰਨਮੈਂਟ ਕਾਲਜ, ਲਾਹੌਰ ਤੋਂ ਬੀ.ਏ. ਤੇ ਫਿਰ ਅਰਬੀ ਭਾਸ਼ਾ ਵਿੱਚ ਬੀ.ਏ. ਆਨਰਜ਼ ਕੀਤੀ। ਉਸ ਮਗਰੋਂ 1933 ਵਿੱਚ ਗਵਰਨਮੈਂਟ ਕਾਲਜ, ਲਾਹੌਰ ਤੋਂ ਅੰਗਰੇਜ਼ੀ ਵਿੱਚ ਐੱਮ.ਏ. ਅਤੇ 1934 ਵਿੱਚ ਔਰੇਂਟਲ ਕਾਲਜ, ਲਾਹੌਰ ਤੋਂ ਅਰਬੀ ਵਿੱਚ ਐੱਮ.ਏ. ਫਸਟ ਡਵੀਜ਼ਨ ਵਿੱਚ ਪ੍ਰਾਪਤ ਕੀਤੀ।

ਉਸ ਨੇ ਆਪਣੀ ਜ਼ਿੰਦਗੀ ਵਿੱਚ ਕਈ ਤਜ਼ਰਬੇ ਪ੍ਰਾਪਤ ਕੀਤੇ। 1935 ਵਿੱਚ ਅੰਮ੍ਰਿਤਸਰ ਦੇ ਐੱਮ.ਏ.ਓ. ਕਾਲਜ ਵਿੱਚ ਲੈਕਚਰਾਰ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ 1942 ਵਿੱਚ ਇਸ ਪੇਸ਼ੇ ਨੂੰ ਅਲਵਿਦਾ ਆਖ ਕੇ ਫੌਜ ਵਿੱਚ ਕੈਪਟਨ ਦੇ ਅਹੁਦੇ ਤੇ ਨਿਯੁਕਤ ਹੋ ਗਿਆ ਅਤੇ ਲਾਹੌਰ ਤੋਂ ਦਿੱਲੀ ਆ ਗਿਆ। ਇਸ ਤੋਂ ਇਲਾਵਾ ਉਸ ਦਾ ਸਬੰਧ ਲੋਕ-ਸੰਪਰਕ ਵਿਭਾਗ ਨਾਲ ਸੀ। 1943 ਵਿੱਚ ਮੇਜਰ ਤੇ 1944 ਵਿੱਚ ਕਰਨਲ ਦੇ ਅਹੁਦੇ ਤੇ ਨਿਯੁਕਤ ਰਿਹਾ। 1 ਜਨਵਰੀ 1947 ਵਿੱਚ ਫੌਜ ਤੋਂ ਅਸਤੀਫ਼ਾ ਦੇ ਕੇ ਮੁੜ ਲਾਹੌਰ ਚਲਾ ਗਿਆ। 1959 ਵਿੱਚ ਪਾਕਿਸਤਾਨ ਆਰਟ ਕੌਂਸਲ ਦੇ ਸੈਕਟਰੀ ਮੁਕੱਰਰ ਕੀਤਾ ਗਿਆ। ਇੱਥੇ ਉਸ ਨੇ 22 ਜੂਨ ਤੱਕ ਸੇਵਾਵਾਂ ਨੂੰ ਅੰਜਾਮ ਦਿੱਤਾ ਅਤੇ ਉਸ ਤੋਂ ਬਾਅਦ ਉਹ ਲੰਡਨ ਚੱਲਾ ਗਿਆ। 1962 ਵਿੱਚ ਉੱਥੋਂ ਕਰਾਚੀ ਵਾਪਸ ਆ ਗਿਆ ਤੇ ਹਾਰੂਨ ਕਾਲਜ ਦੇ ਪ੍ਰਿੰਸੀਪਲ ਤੇ ਨਿਗਰਾਨ ਨਿਯੁਕਤ ਹੋ ਗਿਆ।

ਫ਼ੈਜ਼ ਅਹਿਮਦ ਫ਼ੈਜ਼ ਨੇ 1941 ਵਿੱਚ ਇੱਕ ਅੰਗਰੇਜ਼ ਔਰਤ ਮਿਸ ਐਲਿਸ ਜਾਰਜ ਨਾਲ ਇਸਲਾਮੀ ਢੰਗ ਨਾਲ ਵਿਆਹ ਕੀਤਾ ਅਤੇ ਦਿੱਲੀ ਵਿੱਚ ਰਹਿਣ ਲੱਗਿਆ। ਉਸ ਦੇ ਘਰ ਦੋ ਧੀਆਂ ਦਾ ਜਨਮ ਹੋਇਆ। ਪਹਿਲੀ ਧੀ ਸਲੀਮਾ 1942 ਵਿੱਚ ਅਤੇ ਛੋਟੀ ਧੀ ਮੁਨੀਰਾ 1945 ਵਿੱਚ ਜਨਮੀ।

ਸਾਹਿਤਕਾਰੀ

ਸੋਧੋ

ਫ਼ੈਜ਼ ਨੇ ਪੱਤਰਕਾਰੀ ਦੇ ਮੈਦਾਨ ਵਿੱਚ ਵੀ ਖੂਬ ਕੰਮ ਕੀਤਾ। 1938-39 ਤੱਕ ਉਸ ਨੇ ਉਰਦੂ ਮਾਸਿਕ ‘ਅਦਬੇ ਲਤੀਫ’’ ਦਾ ਸੰਪਾਦਨ ਕੀਤਾ। 1947-55 ਤੱਕ ਕਈ ਅਖਬਾਰਾਂ ਤੇ ਪੱਤਰਕਾਵਾਂ ਦੇ ਪ੍ਰਧਾਨ ਸੰਪਾਦਕ ਰਿਹਾ।

ਨਾਟਕ

ਸੋਧੋ

ਉਸ ਨੇ 1938-39 ਵਿੱਚ ਰੇਡੀਓ ਲਈ ਨਾਟਕ ਵੀ ਲਿਖੇ, ਜਿਹੜੇ ਲਾਹੌਰ ਤੋਂ ਰੇਡੀਓ ਤੋਂ ਪ੍ਰਸਾਰਤ ਹੋਏ ਤੇ ਪਸੰਦ ਕੀਤੇ ਗਏ। ਉਸ ਦੇ ਨਾਟਕ ਸਨ:

 • ਪ੍ਰਾਈਵੇਟ ਸੈਕਟਰੀ
 • ਸਾਂਪ ਕੀ ਛਤਰੀ
 • ਤਮਾਸ਼ਾ ਮੇਰੇ ਆਗੇ

ਫ਼ਿਲਮ ਅਤੇ ਸੰਵਾਦ

ਸੋਧੋ

ਇਸ ਤੋਂ ਇਲਾਵਾ ਫੈਜ਼ ਨੇ ਦੋ ਫਿਲਮਾਂ ਦੇ ਗਾਣੇ ਅਤੇ ਸੰਵਾਦ ਵੀ ਲਿਖੇ-

ਮੁੱਖ ਰਚਨਾਵਾਂ

ਸੋਧੋ

(ਸਾਰੀਆਂ ਉਰਦੂ ਵਿੱਚ)

 • ਨਕਸ਼ੇ ਫਰਿਆਦੀ (1941)
 • ਦਸਤੇ ਸਬਾ- (1952)
 • ਜ਼ਿੰਦਾਂਨਾਮਾ (1956)
 • ਦਸਤੇ ਤਹੇ ਸੰਗ (1965)
 • ਸਰ ਵਾਦੀ ਏ ਸਿਨਾ (1971)
 • ਮਿਰੇ ਦਿਲ ਮਿਰੇ ਮੁਸਾਫਰ (1981)
 • ਸ਼ਾਮ ਸ਼ਹਰ ਯਾਰਾਂ
 • ਕਲਾਮੇ ਫ਼ੈਜ਼ (1982)
 • ਕਲਚਰ ਐਂਡ ਆਇਡੈਂਟਿਟੀ: ਸੇਲੈਕਟਿਡ ਇੰਗਲਿਸ਼ ਰਾਇਟਿੰਗਸ ਆਫ਼ ਫ਼ੈਜ ਅਹਿਮਦ ਫ਼ੈਜ (ਅੰਗਰੇਜ਼ੀ ਵਿੱਚ)

ਅਨੁਵਾਦ

ਸੋਧੋ

ਸੰਪਾਦਨ

ਸੋਧੋ
 • ਪਾਕਿਸਤਾਨ ਟਾਈਮਸ (ਦੈਨਿਕ)
 • ਇਮਰੋਜ (ਦੈਨਿਕ)
 • ਲੈਲਾ-ਓ-ਨਿਹਾਰ (ਹਫ਼ਤਾਵਾਰ)
 • ਅਦਬੇ ਲਤੀਫ (ਉਰਦੂ ਮਾਸਿਕ)
 • ਲੋਟਸ (ਜਲਾਵਤਨੀ ਦੇ ਦਿਨਾਂ ਵਿੱਚ ਮਾਸਕੋ, ਲੰਦਨ ਅਤੇ ਬੇਰੂਤ ਤੋਂ)

ਲੇਖ ਸੰਗ੍ਰਹਿ

ਸੋਧੋ

ਇਹਨਾਂ ਸਭ ਤੋਂ ਇਲਾਵਾ ਫੈਜ਼ ਨੇ ਲੇਖ ਸੰਗ੍ਰਹਿ ਵੀ ਲਿਖੇ ਜਿਨ੍ਹਾਂ ਵਿੱਚ ਸ਼ਾਮਲ ਹਨ:

 • ਮੇਜ਼ਾਨ ਆਲੋਚਨਾਤਮਕ ਲੇਖ (ਫਰਵਰੀ 1962)
 • ਸਫਰਨਾਮਾ ਕੀਊਬਾ (1974)

ਜੇਲ ਜੀਵਨ

ਸੋਧੋ
 
ਮਾਡਲ ਟਾਊਨ ਲਾਹੌਰ ਵਿੱਚ ਫ਼ੈਜ਼ ਅਹਿਮਦ ਫ਼ੈਜ਼ ਦੀ ਕਬਰ

ਫ਼ੈਜ਼ ਨੇ ਆਪਣੀ ਜ਼ਿੰਦਗੀ ਦਾ ਕੁੱਝ ਸਮਾਂ ਜੇਲ੍ਹ ਵਿੱਚ ਵੀ ਬਿਤਾਇਆ। ਉਸ ਨੂੰ ਪਾਕਿਸਤਾਨ ਦੀ ਸਥਾਪਨਾ ਦੇ ਲਗਭਗ ਤਿੰਨ ਸਾਲ ਬਾਅਦ ਹੀ 1951 ਵਿੱਚ "ਲਿਆਕਤ ਅਲੀ ਖਾਂ" ਦੀ ਹਕੂਮਤ ਦਾ ਤਖਤਾ ਉਲਟਣ ਦੀ ਸਾਜ਼ਿਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਫ਼ੈਜ਼ ਦੀਆਂ ਵਧੇਰੇ ਨਜ਼ਮਾਂ ਉਸ ਕੈਦੀ ਜੀਵਨ ਵੇਲੇ ਦੀਆਂ ਯਾਦਗਾਰ ਹਨ।

ਸਨਮਾਨ

ਸੋਧੋ

ਉਸ ਨੂੰ ਅਨੇਕ ਸਨਮਾਨਾਂ ਨਾਲ ਸਨਮਾਨਿਆ ਗਿਆ। ਫ਼ੈਜ਼ ਪਹਿਲੇ ਏਸ਼ੀਆਈ ਸ਼ਾਇਰ ਸਨ, ਜਿਨ੍ਹਾਂ ਨੂੰ 1962 ਵਿੱਚ ਲੈਨਿਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸ ਦਾ ਨਾਮ ਨੋਬਲ ਪੁਰਸਕਾਰ ਲਈ ਦਿੱਤੇ ਜਾਣ ਦਾ ਪ੍ਰਸਤਾਵ ਵੀ ਦਿੱਤਾ ਗਿਆ ਸੀ। ਉਸ ਨੇ ਕੁੱਝ ਸ਼ਾਇਰੀ ਪੰਜਾਬੀ ਵਿੱਚ ਵੀ ਕੀਤੀ। ਇਹ ਵੀ ਕਿਹਾ ਜਾਂਦਾ ਹੈ ਕਿ ਆਪਣੇ ਜੀਵਨ ਕਾਲ ਵਿੱਚ ਉਹ ਕਈ ਥਾਵਾਂ ਤੇ ਗਏ। ਉਸ ਨੇ ਏਸ਼ੀਆ ਤੇ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਦੇ ਦੌਰੇ ਕੀਤੇ। ਜੁਲਾਈ 1962 ਤੋਂ ਜਨਵਰੀ 1964 ਵਿਚਕਾਰ ਇੰਗਲੈਂਡ, ਰੂਸ, ਅਲਜੀਰੀਆ, ਮਿਸਰ, ਲਿਬਨਾਨ ਤੇ ਹੰਗਰੀ ਦੇ ਲੰਬੇ ਸਫਰ ਕੀਤੇ। 1958 ਵਿੱਚ ਏਸ਼ੀਆ ਤੇ ਅਫਰੀਕਾ ਦੇ ਲੇਖਕਾਂ ਦਾ ਪਹਿਲਾ ਸੰਮੇਲਨ ਤਾਸ਼ਕੰਦ ਵਿੱਚ ਹੋਇਆ ਜਿਸ ਵਿੱਚ ਫ਼ੈਜ਼ ਸਾਹਿਬ ਨੇ ਪ੍ਰਗਤੀਸ਼ੀਲ ਅੰਦੋਲਨ ਦੇ ਲੀਡਰ ਦੇ ਰੂਪ ਵਿੱਚ ਸ਼ਿਰਕਤ ਕੀਤੀ।

ਫ਼ੈਜ਼ ਸਾਹਿਬ ਦਮੇ ਦੇ ਰੋਗੀ ਸਨ, ਜਿਸ ਕਾਰਨ 20 ਨਵੰਬਰ 1984 ਨੂੰ ਉਸ ਦਾ ਦੇਹਾਂਤ ਹੋ ਗਿਆ। ਫ਼ੈਜ਼ ਅਹਿਮਦ ਫ਼ੈਜ਼ ਯਕੀਨਨ ਉਰਦੂ ਸ਼ਾਇਰੀ ਦੀ ਅਜਿਹੀ ਸਖਸ਼ੀਅਤ ਸਨ ਜੋ ਅੱਜ ਵੀ ਆਪਣੀ ਸ਼ਾਇਰੀ ਨਾਲ ਹਰ ਸ਼ਾਇਰੀ ਪ੍ਰੇਮੀ ਦੇ ਅੰਦਰ ਜ਼ਿੰਦਾ ਹਨ।

ਨਜ਼ਮਾਂ, ਕਵਿਤਾਵਾਂ ਅਤੇ ਗਜ਼ਲਾਂ ਦੀ ਸੂਚੀ

ਸੋਧੋ
 • ਮੁਝ ਸੇ ਪਹਲੀ ਸੀ ਮੋਹੱਬਤ ਮੇਰੇ ਮਹਬੂਬ ਨ ਮਾਂਗ
 • ਰੰਗ ਹੈ ਦਿਲ ਕਾ ਮੇਰੇ
 • ਅਬ ਕਹਾਂ ਰਸਮ ਘਰ ਲੁਟਾਨੇ ਕੀ
 • ਅਬ ਵਹੀ ਹਰਫ਼-ਏ-ਜੁਨੂੰ ਸਬਕੀ ਜ਼ੁਬਾਂ ਠਹਰੀ ਹੈ
 • ਤੇਰੀ ਸੂਰਤ ਜੋ ਦਿਲਨਸ਼ੀਂ ਕੀ ਹੈ
 • ਖੁਰਸ਼ੀਦੇ-ਮਹਸ਼ਰ ਕੀ ਲੌ
 • ਢਾਕਾ ਸੇ ਵਾਪਸੀ ਪਰ
 • ਤੁਮ੍ਹਾਰੀ ਯਾਦ ਕੇ ਜਬ ਜ਼ਖ਼ਮ ਭਰਨੇ ਲਗਤੇ ਹੈਂ
 • ਨਿਸਾਰ ਮੈਂ ਤੇਰੀ ਗਲਿਯੋਂ ਕੇ ਅਏ ਵਤਨ, ਕਿ ਜਹਾਂ
 • ਆਜ ਬਾਜ਼ਾਰ ਮੇਂ ਪਾ-ਬ-ਜੌਲਾਂ ਚਲੋ
 • ਰਕ਼ੀਬ ਸੇ
 • ਤੇਰੇ ਗ਼ਮ ਕੋ ਜਾਂ ਕੀ ਤਲਾਸ਼ ਥੀ ਤੇਰੇ ਜਾਂ-ਨਿਸਾਰ ਚਲੇ ਗਯੇ
 • ਬਹਾਰ ਆਈ
 • ਨੌਹਾ
 • ਤੇਰੀ ਉਮੀਦ ਤੇਰਾ ਇੰਤਜ਼ਾਰ ਜਬ ਸੇ ਹੈ
 • ਬੋਲ ਕਿ ਲਬ ਆਜ਼ਾਦ ਹੈਂ ਤੇਰੇ
 • ਜਬ ਤੇਰੀ ਸਮੰਦਰ ਆਂਖੋਂ ਮੇਂ
 • ਆਪ ਕੀ ਯਾਦ ਆਤੀ ਰਹੀ ਰਾਤ ਭਰ (ਮਖ਼ਦੂਮ* ਕੀ ਯਾਦ ਮੇਂ)
 • ਚਸ਼ਮੇ-ਮਯਗੂੰ ਜ਼ਰਾ ਇਧਰ ਕਰ ਦੇ
 • ਚਲੋ ਫਿਰ ਸੇ ਮੁਸਕੁਰਾਏਂ (ਗੀਤ)
 • ਚੰਦ ਰੋਜ਼ ਔਰ ਮੇਰੀ ਜਾਨ ਫ਼ਕ਼ਤ ਚੰਦ ਹੀ ਰੋਜ਼
 • ਯੇ ਸ਼ਹਰ ਉਦਾਸ ਇਤਨਾ ਜ਼ਿਯਾਦਾ ਤੋ ਨਹੀਂ ਥਾ
 • ਗੁਲੋਂ ਮੇਂ ਰੰਗ ਭਰੇ, ਬਾਦੇ-ਨੌਬਹਾਰ ਚਲ
 • ਗਰਮੀ-ਏ-ਸ਼ੌਕ਼-ਏ-ਨੱਜ਼ਾਰਾ ਕਾ ਅਸਰ ਤੋ ਦੇਖੋ
 • ਗਰਾਨੀ-ਏ-ਸ਼ਬੇ-ਹਿਜ਼ਰਾਂ ਦੁਚੰਦ ਕ੍ਯਾ ਕਰਤੇ
 • ਮੇਰੇ ਦਿਲ ਯੇ ਤੋ ਫ਼ਕ਼ਤ ਏਕ ਘੜੀ ਹੈ
 • ਖ਼ੁਦਾ ਵੋ ਵਕ਼ਤ ਨ ਲਾਯੇ ਕਿ ਸੋਗਵਾਰ ਹੋ ਤੂ
 • ਮੇਰੀ ਤੇਰੀ ਨਿਗਾਹ ਮੇਂ ਜੋ ਲਾਖ ਇੰਤਜ਼ਾਰ ਹੈਂ
 • ਕੋਈ ਆਸ਼ਿਕ਼ ਕਿਸੀ ਮਹਬੂਬ ਸੇ
 • ਤੁਮ ਆਯੇ ਹੋ ਨ ਸ਼ਬੇ-ਇੰਤਜ਼ਾਰ ਗੁਜ਼ਰੀ ਹੈ
 • ਤੁਮ ਜੋ ਪਲ ਕੋ ਠਹਰ ਜਾਓ ਤੋ ਯੇ ਲਮ੍ਹੇਂ ਭੀ
 • ਤੁਮ ਮੇਰੇ ਪਾਸ ਰਹੋ
 • ਚਾਂਦ ਨਿਕਲੇ ਕਿਸੀ ਜਾਨਿਬ ਤੇਰੀ ਜ਼ੇਬਾਈ ਕਾ
 • ਦਸ਼ਤੇ-ਤਨ੍ਹਾਈ ਮੇਂ ਐ ਜਾਨੇ-ਜਹਾਂ ਲਰਜ਼ਾ ਹੈਂ
 • ਦਿਲ ਮੇਂ ਅਬ ਯੂੰ ਤੇਰੇ ਭੂਲੇ ਹੁਏ ਗ਼ਮ ਆਤੇ ਹੈਂ
 • ਮੇਰੇ ਦਿਲ ਮੇਰੇ ਮੁਸਾਫ਼ਿਰ
 • ਆਇਯੇ ਹਾਥ ਉਠਾਯੇਂ ਹਮ ਭੀ
 • ਦੋਨੋਂ ਜਹਾਨ ਤੇਰੀ ਮੋਹੱਬਤ ਮੇ ਹਾਰ ਕੇ
 • ਨਹੀਂ ਨਿਗਾਹ ਮੇਂ ਮੰਜ਼ਿਲ ਤੋ ਜੁਸ੍ਤਜੂ ਹੀ ਸਹੀ
 • ਨ ਗੰਵਾਓ ਨਾਵਕੇ-ਨੀਮਕਸ਼, ਦਿਲੇ-ਰੇਜ਼ਾ ਰੇਜ਼ਾ ਗੰਵਾ ਦਿਯਾ
 • ਫ਼ਿਕਰੇ-ਦਿਲਦਾਰੀ-ਏ-ਗੁਲਜ਼ਾਰ ਕਰੂੰ ਯਾ ਨ ਕਰੂੰ
 • ਨਜ਼ਰੇ ਗ਼ਾਲਿਬ
 • ਨਸੀਬ ਆਜ਼ਮਾਨੇ ਕੇ ਦਿਨ ਆ ਰਹੇ ਹੈਂ
 • ਤਨਹਾਈ
 • ਫਿਰ ਲੌਟਾ ਹੈ ਖ਼ੁਰਸ਼ੀਦੇ-ਜਹਾਂਤਾਬ ਸਫ਼ਰ ਸੇ
 • ਬਹੁਤ ਮਿਲਾ ਨ ਮਿਲਾ ਜ਼ਿੰਦਗੀ ਸੇ ਗ਼ਮ ਕ੍ਯਾ ਹੈ
 • ਬਾਤ ਬਸ ਸੇ ਨਿਕਲ ਚਲੀ ਹੈ
 • ਬੇਦਮ ਹੁਏ ਬੀਮਾਰ ਦਵਾ ਕ੍ਯੋਂ ਨਹੀਂ ਦੇਤੇ
 • ਇੰਤਸਾਬ
 • ਸੋਚਨੇ ਦੋ
 • ਮੁਲਾਕਾਤ
 • ਪਾਸ ਰਹੋ
 • ਮੌਜ਼ੂ-ਏ-ਸੁਖ਼ਨ
 • ਬੋਲ***
 • ਹਮ ਲੋਗ
 • ਕ੍ਯਾ ਕਰੇਂ
 • ਯਹ ਫ਼ਸਲ ਉਮੀਦੋਂ ਕੀ ਹਮਦਮ
 • ਸ਼ੀਸ਼ੋਂ ਕਾ ਮਸੀਹਾ ਕੋਈ ਨਹੀਂ
 • ਸੁਬਹੇ ਆਜ਼ਾਦੀ
 • ਈਰਾਨੀ ਤੁਲਬਾ ਕੇ ਨਾਮ
 • ਸਰੇ ਵਾਦਿਯੇ ਸੀਨਾ
 • ਫ਼ਿਲਿਸਤੀਨੀ ਬੱਚੇ ਕੇ ਲਿਏ ਲੋਰੀ
 • ਤਿਪਬੰ ਬਵਉਮ ਠੰਬਾ
 • ਹਮ ਜੋ ਤਾਰੀਕ ਰਾਹੋਂ ਮੇਂ ਮਾਰੇ ਗਏ
 • ਏਕ ਮਨਜਰ
 • ਜ਼ਿੰਦਾਨ ਕੀ ਏਕ ਸ਼ਾਮ
 • ਐ ਰੋਸ਼ਨਿਯੋਂ ਕੇ ਸ਼ਹਰ
 • ਯਹਾਂ ਸੇ ਸ਼ਹਰ ਕੋ ਦੇਖੋ
 • ਮਨਜ਼ਰ
 • ਏਕ ਸ਼ਹਰੇ-ਆਸ਼ੋਬ ਕਾ ਆਗ਼ਾਜ਼
 • ਬੇਜ਼ਾਰ ਫ਼ਜ਼ਾ ਦਰਪਯੇ ਆਜ਼ਾਰ ਸਬਾ ਹੈ
 • ਸਰੋਦ
 • ਵਾਸੋਖ਼ਤ
 • ਸ਼ਹਰ ਮੇਂ ਚਾਕੇ ਗਿਰੇਬਾਂ ਹੁਏ ਨਾਪੈਦ ਅਬਕੇ
 • ਹਰ ਸਮ੍ਤ ਪਰੀਸ਼ਾੰ ਤੇਰੀ ਆਮਦ ਕੇ ਕਰੀਨੇ
 • ਰੰਗ ਪੈਰਾਹਨ ਕਾ, ਖ਼ੁਸ਼੍ਬੂ ਜੁਲ੍ਫ਼ ਲਹਰਾਨੇ ਕਾ ਨਾਮ
 • ਯਹ ਮੌਸਮੇ ਗੁਲ ਗਰ ਚੇ ਤਰਬਖ਼ੇਜ਼ ਬਹੁਤ ਹੈ
 • ਕਰ੍ਜ਼ੇ-ਨਿਗਾਹੇ-ਯਾਰ ਅਦਾ ਕਰ ਚੁਕੇ ਹੈਂ ਹਮ
 • ਵਫ਼ਾਯੇ ਵਾਦਾ ਨਹੀਂ, ਵਾਦਯੇ ਦਿਗਰ ਭੀ ਨਹੀਂ
 • ਸ਼ਫ਼ਕ ਕੀ ਰਾਖ ਮੇਂ ਜਲ ਬੁਝ ਗਯਾ ਸਿਤਾਰਯੇ ਸ਼ਾਮ
 • ਕਬ ਯਾਦ ਮੇਂ ਤੇਰਾ ਸਾਥ ਨਹੀਂ, ਕਬ ਹਾਥ ਮੇਂ ਤੇਰਾ ਹਾਥ ਨਹੀਂ
 • ਜਮੇਗੀ ਕੈਸੇ ਬਿਸਾਤੇ ਯਾਰਾਂ ਕਿ ਸ਼ੀਸ਼-ਓ-ਜਾਮ ਬੁਝ ਗਯੇ ਹੈਂ
 • ਹਮ ਪਰ ਤੁਮ੍ਹਾਰੀ ਚਾਹ ਕਾ ਇਲ੍ਜ਼ਾਮ ਹੀ ਤੋ ਹੈ
 • ਜੈਸੇ ਹਮ-ਬਜ਼ਮ ਹੈਂ ਫਿਰ ਯਾਰੇ-ਤਰਹਦਾਰ ਸੇ ਹਮ
 • ਹਮ ਮੁਸਾਫ਼ਿਰ ਯੁੰਹੀ ਮਸ੍ਰੂਫ਼ੇ ਸਫ਼ਰ ਜਾਏਂਗੇ
 • ਮੇਰੇ ਦਰ੍ਦ ਕੋ ਜੋ ਜ਼ਬਾਂ ਮਿਲੇ
 • ਹਜ਼ਰ ਕਰੋ ਮੇਰੇ ਤਨ ਸੇ
 • ਦਿਲੇ ਮਨ ਮੁਸਾਫ਼ਿਰੇ ਮਨ
 • ਜਿਸ ਰੋਜ਼ ਕਜ਼ਾ ਆਏਗੀ
 • ਖ਼੍ਵਾਬ ਬਸੇਰਾ
 • ਖ਼ਤਮ ਹੁਈ ਬਾਰਿਸ਼ੇ ਸੰਗ
 • ਹਮ ਦੇਖੇਂਗੇ

ਸ਼ਾਇਰੀ ਦਾ ਨਮੂਨਾ

ਸੋਧੋ

ਮੁਝ ਸੇ ਪਹਲੀ ਸੀ ਮਹੱਬਤ ਮੇਰੇ ਮਹਿਬੂਬ ਨਾ ਮਾਂਗ

ਸੋਧੋ


ਮੁਝ ਸੇ ਪਹਲੀ ਸੀ ਮਹੱਬਤ ਮੇਰੇ ਮਹਿਬੂਬ ਨਾ ਮਾਂਗ
ਮੈਂ ਨੇ ਸਮਝਾ ਥਾ ਕਿ ਤੂ ਹੈ ਤੋ ਦਰਖ਼ਸ਼ਾਂ ਹੈ ਹਯਾਤ
ਤੇਰਾ ਗ਼ਮ ਹੈ ਤੋ ਗ਼ਮ-ਏ –ਦਹਿਰ ਕਾ ਝਗੜਾ ਕਯਾ ਹੈ
ਤੇਰੀ ਸੂਰਤ ਸੇ ਹੈ ਆਲਮ ਮੇਂ ਬਹਾਰੋਂ ਕੋ ਸਬਾਤ
ਤੇਰੀ ਆਂਖੋਂ ਕੇ ਸਿਵਾ ਦੁਨੀਯਾ ਮੇਂ ਰੱਖਾ ਕਯਾ ਹੈ
ਤੂ ਜੋ ਮਿਲ ਜਾਏ ਤੋ ਤਕ਼ਦੀਰ ਨਿਗੂੰ ਹੋ ਜਾਏ
ਯੂੰ ਨਾ ਥਾ, ਮੈਂ ਨੇ ਫ਼ਕਤ ਚਾਹਾ ਥਾ ਯੂੰ ਹੋ ਜਾਏ
ਔਰ ਭੀ ਦੁੱਖ ਹੈਂ ਜ਼ਮਾਨੇ ਮੇਂ ਮਹੱਬਤ ਕੇ ਸਿਵਾ
ਰਾਹਤੇਂ ਔਰ ਭੀ ਹੈਂ, ਵਸਲ ਕੀ ਰਾਹਤ ਕੇ ਸਿਵਾ
ਅਨ ਗਿਨਤ ਸਦੀਯੋਂ ਕੇ ਤਾਰੀਕ ਬਹੀਮਾਨਾ ਤਿਲਿਸਮ
ਰੇਸ਼ਮ-ਓ-ਅਤਲਸ-ਓ-ਕੀਮਖ਼ਾਬ ਮੇਂ ਬਨਵਾਏ ਹੂਏ
ਜਾ ਬਜਾ ਬਿਕਤੇ ਹੂਏ ਕੂਚਾ-ਓ-ਬਾਜ਼ਾਰ ਮੇਂ ਜਿਸਮ
ਖ਼ਾਕ ਮੇਂ ਲਿੱਬੜੇ ਹੂਏ ਖ਼ੂਨ ਮੇਂ ਨਹਲਾਏ ਹੂਏ

ਜਿਸਮ ਨਿਕਲੇ ਹੂਏ ਅਮਰਾਜ਼ ਕੇ ਤੰਨੂਰੋਂ ਸੇ
ਪੀਪ ਬਹਤੀ ਹੂਈ ਗਲਤੇ ਹੂਏ ਨਾਸੂਰੋਂ ਸੇ
ਲੌਟ ਜਾਤੀ ਹੈ ਉਧਰ ਕੋ ਭੀ ਨਜ਼ਰ, ਕਯਾ ਕੀਜੀਏ
ਅਬ ਭੀ ਦਿਲਕਸ਼ ਹੈ ਤੇਰਾ ਹੁਸਨ ਮਗਰ ਕਯਾ ਕੀਜੀਏ
ਔਰ ਭੀ ਦੁੱਖ ਹੈਂ ਜ਼ਮਾਨੇ ਮੇਂ ਮਹੱਬਤ ਕੇ ਸਿਵਾ
ਰਾਹਤੇਂ ਔਰ ਭੀ ਹੈਂ ਵਸਲ ਕੀ ਰਾਹਤ ਕੇ ਸਿਵਾ
ਮੁਝ ਸੇ ਪਹਲੀ ਸੀ ਮਹੱਬਤ ਮੇਰੇ ਮਹਿਬੂਬ ਨਾ ਮਾਂਗ

ਦਰਖ਼ਸ਼ਾਂ–ਰੌਸ਼ਨ; ਹਯਾਤ-ਜੀਵਨ; ਦਹਿਰ–ਦੁਨੀਆਂ; ਸਬਾਤ - ਠਹਿਰਾਓ ਵਸਲ–ਮਿਲਾਪ; ਨਗੂੰ– ਸਫਲ, ਝੁਕਿਆ ਹੋਇਆ; ਤਾਰੀਕ–ਹਨੇਰੇ; ਬਹੀਮਾਨਾ-ਬੇਦਰਦੀ; ਤਲਿਸਮ-ਜਾਦੂ; ਅਤਲਸ ਅਤੇ ਕੀਮਖਾਬ–ਕੀਮਤੀ ਕੱਪੜੇ; ਜਾਬਜਾ – ਥਾਂ ਥਾਂ

ਹਵਾਲੇ

ਸੋਧੋ
 1. "Faiz Ahmed Faiz Legacy Remains strong". Archived from the original on 2016-03-04. Retrieved 2013-12-26.
 2. Rahman, Sarvat (2002). 100 Poems by Faiz Ahmad Faiz (1911–1984). New Delhi India: Abhinv Publications, India. p. 327. ISBN 81-7017-399-X.
 3. "Faiz Ahmad Faiz". Official website of Faiz Ahmad Faiz. Retrieved 6 March 2012.
 4. http://www.dawn.com/news/605627/his-family