ਸੋਹਣੀ ਮਹੀਂਵਾਲ
ਸੋਹਣੀ ਮਹੀਂਵਾਲ ਪੰਜਾਬ ਦੀਆਂ ਮੁੱਖ ਇਸ਼ਕ ਕਹਾਣੀਆਂ ਵਿਚੋਂ ਇੱਕ ਹੈ।[1] ਦੂਜੀਆਂ ਕਹਾਣੀਆਂ ਵਿੱਚ ਹੀਰ ਰਾਂਝਾ, ਮਿਰਜ਼ਾ ਸਾਹਿਬਾਂ ਅਤੇ ਸੱਸੀ ਪੁੰਨੂੰ ਦੇ ਨਾਮ ਸ਼ਾਮਲ ਹਨ। ਸੋਹਣੀ ਮਹੀਂਵਾਲ ਦਾ ਜ਼ਿਕਰ ਸਭ ਤੋਂ ਪਹਿਲਾਂ 16ਵੀਂ ਸਦੀ ਵਿੱਚ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਮਿਲਦਾ ਹੈ। ਇਸ ਕਹਾਣੀ ਦੇ ਆਧਾਰ ਤੇ ਅਨੇਕ ਕਿੱਸਾਕਾਰਾਂ ਨੇ ਕਿੱਸੇ ਲਿਖੇ: ਹਾਸ਼ਮ, ਕਾਦਰਯਾਰ, ਫ਼ਜ਼ਲ ਸ਼ਾਹ ਦੇ ਕਿੱਸੇ ਵਧੇਰੇ ਮਸ਼ਹੂਰ ਰਹੇ।
ਕਹਾਣੀ
ਸੋਧੋਸੋਹਣੀ ਝਨਾਂ ਦੇ ਕੰਢੇ ਗੁਜਰਾਤ ਨਗਰ ਦੇ ਤੁੱਲਾ ਘੁਮਿਆਰ ਦੀ ਧੀ ਸੀ[2] ਅਤੇ ਮਹੀਂਵਾਲ ਬੁਖ਼ਾਰਾ ਦੇ ਇੱਕ ਅਮੀਰ ਸੌਦਾਗਰ ਅਲੀ ਬੇਗ਼ ਦਾ ਪੁੱਤਰ ਸੀ ਅਤੇ ਉਸਦਾ ਅਸਲੀ ਨਾਂ "ਮਿਰਜ਼ਾ ਇੱਜ਼ਤ ਬੇਗ਼" ਸੀ।[3]
ਅਜੋਕੇ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿੱਚ ਭਾਂਡਿਆਂ ਦਾ ਵਪਾਰ ਕਰਨ ਆਇਆ ਇੱਜ਼ਤ ਬੇਗ ਤੁੱਲੇ ਦੀ ਦੁਕਾਨ ਉੱਤੇ ਚਿੱਤਰ ਪ੍ਰਦਰਸ਼ਨੀ ਨੁਮਾ ਸਲੀਕੇ ਨਾਲ ਚਿਣੇ ਭਾਂਡਿਆਂ ਵਿੱਚੋਂ ਝਲਕਦੀ ਤੁੱਲੇ ਦੀ ਧੀ, ਸੋਹਣੀ ਦੀ ਪ੍ਰਤਿਭਾ ਦਾ ਕਾਇਲ ਹੋ ਗਿਆ। ਉਸ ਨੇ ਮੂੰਹ ਮੰਗੀ ਕੀਮਤ ਤਾਰ ਕੇ ਬਹੁਤ ਸਾਰੇ ਭਾਂਡੇ ਖਰੀਦ ਲਏ। ਵਪਾਰ ਭੁੱਲ ਉਹ ਸੋਹਣੀ ਦੇ ਇਸ਼ਕ ਵਿੱਚ ਲੀਨ ਹੋ ਗਿਆ। ਵਪਾਰ ਵਿੱਚ ਘਾਟਾ ਖਾ ਇੱਜ਼ਤ ਬੇਗ ਅਖੀਰ ਤੁੱਲੇ ਦੀਆਂ ਮਹੀਆਂ ਦਾ ਪਾਲੀ ਬਣ ਗਿਆ। ਇੱਜ਼ਤ ਬੇਗ ਤੋਂ ਉਹ ਹੁਣ ਮਹੀਂਵਾਲ ਬਣ ਚੁੱਕਾ ਸੀ, ਉਹਨੂੰ ਇਸੇ ਨਾਂ ਨਾਲ ਸੱਦਦੇ ਸਨ। ਜਦੋਂ ਸੋਹਣੀ ਨੂੰ ਉਸਦੇ ਦਿਲ ਦੀ ਵਿਥਿਆ ਦਾ ਪਤਾ ਲੱਗਿਆ ਤਾਂ ਉਹ ਵੀ ਮਹੀਂਵਾਲ ਦੀ ਹੀ ਹੋਕੇ ਰਹਿ ਗਈ। ਉਨ੍ਹਾਂ ਦੀਆਂ ਪ੍ਰੇਮ ਮਿਲਣੀਆਂ ਦੇ ਲੋਕਾਂ ਵਿੱਚ ਚਰਚੇ ਸ਼ੁਰੂ ਹੋ ਗਏ ਅਤੇ ਤੁੱਲੇ ਨੂੰ ਵੀ ਪਤਾ ਚੱਲ ਗਿਆ। ਉਸਨੇ ਮਹੀਂਵਾਲ ਨੂੰ ਨੌਕਰੀ ਤੋਂ ਕਢ ਦਿੱਤਾ ਤੇ ਸੋਹਣੀ ਨੂੰ ਨੇੜ ਦੇ ਹੀ ਇੱਕ ਘੁਮਾਰਾਂ ਦੇ ਮੁੰਡੇ ਨਾਲ ਵਿਆਹ ਦਿੱਤਾ। ਮਹੀਂਵਾਲ ਹੁਣ ਫਕੀਰ ਬਣ ਝਨਾਅ ਦੇ ਪਾਰ ਝੁੱਗੀ ਪਾ ਕੇ ਰਹਿਣ ਲੱਗ ਪਿਆ। ਸੋਹਣੀ ਨੇ ਪੱਕੇ ਘੜੇ ਦੀ ਮਦਦ ਨਾਲ ਝਨਾਅ ਪਾਰ ਕਰ ਮਹੀਂਵਾਲ ਨੂੰ ਮਿਲਣ ਜਾਣਾ ਸ਼ੁਰੂ ਕਰ ਦਿੱਤਾ। ਪਰ ਉਹਦੀ ਨਣਦ ਨੇ ਭੇਤ ਪਤਾ ਲੱਗਣ ਤੇ ਪੱਕੇ ਘੜੇ ਦੀ ਥਾਂ ਕੱਚਾ ਘੜਾ ਰਖਵਾ ਦਿੱਤਾ। ਮੰਝਧਾਰ ਵਿੱਚ ਘੜਾ ਖੁਰ ਗਿਆ ਤੇ ਉਹ ਡੁੱਬ ਮੋਈ। ਪਰ ਤੋਂ ਡੁੱਬਦੀ ਸੋਹਣੀ ਦੀਆਂ ਆਵਾਜ਼ਾਂ ਸੁਣ ਮਹੀਂਵਾਲ ਵੀ ਸ਼ੂਕਦੀ ਝਨਾਂ ਵਿੱਚ ਕੁੱਦ ਪਿਆ ਅਤੇ ਉਹ ਵੀ ਪ੍ਰੇਮਿਕਾ ਦੇ ਨਾਲ ਹੀ ਡੁੱਬ ਮੋਇਆ।
ਹਵਾਲੇ
ਸੋਧੋ- ↑ "ਸੋਹਣੀ ਮਹੀਵਾਲ". https://pa.wikisource.org/. ਚੌਧਰੀ ਬੂਟਾ ਮਲ ਅਣਦ. ਸੰਮਤ ੧੯੬੯. Retrieved 4 February, 2020.
{{cite web}}
: Check date values in:|access-date=
and|date=
(help); External link in
(help)|website=
- ↑ Mahiwal, a romantic legend of Gujrat By Mansoor Behzad Butt
- ↑ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਦਿੱਲੀ. p. 1910.