ਸੌਮਿਤਰ ਚੈਟਰਜੀ ਜਾਂ ਸੌਮਿਤਰ ਚਟੋਪਾਧਿਆਏ ( ਬੰਗਾਲੀ : সৌমিত্র সভাোপাধ্যায়) (19 ਜਨਵਰੀ, 1935 - 15 ਨਵੰਬਰ, 2020) ਇੱਕ ਭਾਰਤੀ ਫਿਲਮ ਅਦਾਕਾਰ ਸੀ। ਉਹ ਆਸਕਰ ਵਿਜੇਤਾ ਫਿਲਮ ਨਿਰਦੇਸ਼ਕ ਸੱਤਿਆਜੀਤ ਰੇ ਨਾਲ ਉਨ੍ਹਾਂ ਦੇ ਸਹਿਯੋਗ ਲਈ ਸਭ ਤੋਂ ਜਾਣਿਆ ਜਾਂਦਾ ਸੀ, ਜਿਸਦੇ ਨਾਲ ਉਸਨੇ ਚੌਦਾਂ ਫਿਲਮਾਂ ਵਿੱਚ ਕੰਮ ਕੀਤਾ। ਸੰਨ 1999 ਵਿਚ ਸੌਮਿਤਰ ਚਟੋਪਾਧਿਆਯ ਪਹਿਲੀ ਭਾਰਤੀ ਫਿਲਮੀ ਸ਼ਖਸੀਅਤ ਬਣ ਗਈ ਜਿਸ ਨੂੰ Ordre des Arts et des Lettres ਨਾਲ ਸਨਮਾਨਤ ਕੀਤਾ ਗਿਆ, ਜੋ ਕਿ ਕਲਾਕਾਰਾਂ ਲਈ ਫਰਾਂਸ ਦਾ ਸਰਵਉੱਚ ਪੁਰਸਕਾਰ ਹੈ। ਉਹ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਾ ਵਿਜੇਤਾ ਵੀ ਸੀ ਜੋ ਕਿ ਸਿਨੇਮਾ ਲਈ ਭਾਰਤ ਦਾ ਸਰਵਉੱਚ ਪੁਰਸਕਾਰ ਹੈ। 1994 ਵਿੱਚ, ਉਸਨੂੰ ਦੱਖਣ ਦਾ ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ।

ਸੌਮਿਤਰ ਚਟੋਪਾਧਿਆਏ
2011 ਵਿੱਚ ਸੌਮਿਤਰ ਚੈਟਰਜੀ
ਜਨਮ
Soumitra Chattopadhyay

(1935-01-19)ਜਨਵਰੀ 19, 1935
ਕਲਕੱਤਾ, ਬੰਗਾਲ ਪ੍ਰੈਜ਼ੀਡੈਂਸੀ, ਬਰਤਾਨਵੀ ਭਾਰਤ (ਹੁਣ ਪੱਛਮ ਬੰਗਾਲ, ਭਾਰਤ ਵਿੱਚ)
ਮੌਤਨਵੰਬਰ 15, 2020(2020-11-15) (ਉਮਰ 85)
ਅਲਮਾ ਮਾਤਰਕਲਕੱਤਾ ਯੂਨੀਵਰਸਿਟੀ
ਪੇਸ਼ਾ
  • ਅਦਾਕਾਰ
  • ਕਵੀ
  • ਲੇਖਕ
  • ਨਾਟਕਕਾਰ
  • ਨਾਟਕ ਨਿਰਦੇਸ਼ਕ
  • ਪੇਂਟਰ
ਸਰਗਰਮੀ ਦੇ ਸਾਲ1959–2020
ਜੀਵਨ ਸਾਥੀ
ਦੀਪਾ ਚੈਟਰਜੀ
(ਵਿ. 1960⁠–⁠2020)
ਬੱਚੇ2
ਪੁਰਸਕਾਰਪਦਮ ਭੂਸ਼ਨ (2004)
ਰਾਸ਼ਟਰੀ ਫ਼ਿਲਮ ਪੁਰਸਕਾਰ (2006)
ਦਾਦਾ ਸਾਹਿਬ ਫਾਲਕੇ ਪੁਰਸਕਾਰ (2012)
ਨਾਈਟ ਆਫ ਲੀਜਨ ਆਫ ਆਨਰ (2018)
ਦੱਖਣ ਦਾ ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ (1994)

ਹਵਾਲੇ ਸੋਧੋ

  1. "Soumitra Chatterjee: India acting legend dies, aged 85". BBC News.

ਬਾਹਰੀ ਲਿੰਕ ਸੋਧੋ