ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ

ਇਸ ਸੰਸਥਾ ਦੇ ਮਾਣਮਤੇ ਇਤਿਹਾਸ ਤੇ ਸਰਸਰੀ ਨਜਰ ਮਾਰੀਏ ਤਾ ਇਹ ਸੰਸਥਾ ਸਵ: ਸੰਤ ਬਾਬਾ ਉੱਤਮ ਸਿੰਘ ਜੀ ਦੀ ਕਿਰਪਾ ਅਤੇ ਉਹਨਾਂ ਦੀ ਅਣਥਕ ਘਾਲਣਾ ਸਦਕਾ 1987 ਵਿਚ ਹੋਂਦ ਵਿਚ ਆਈ ।ਅਜੋਕੇ ਸਮੇ ਵਿੱਚ ਇਸ ਵਿਦਿਅਕ ਸੰਸਥਾ ਦਾ ਪ੍ਰਬੰਧ ਪਦਮ ਸ਼੍ਰੀ  ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ, ਸਕੂਲ ਕਮੇਟੀ ਅਤੇ ਇਲਾਕੇ ਦੀਆਂ ਸਹਿਯੋਗੀ ਸੰਗਤਾਂ ਦੀ ਅਗਵਾਈ ਨਾਲ ਚਲ ਰਿਹਾ ਹੈ ।ਇਹ ਸਕੂਲ ਇਲਾਕੇ ਦੇ ਬੱਚਿਆਂ ਨੂੰ ਸਮੇ ਦੇ ਹਾਣੀ ਬਨਾਊਣ ਲਈ ਉੱਚ ਪੱਧਰ ਦੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ।ਇਸਦੇ ਨਾਲ ਹੀ  ਸਕੂਲ ਲੋੜਵੰਦ ਅਤੇ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦੇ ਰਿਹਾ ਹੈ ਤਾਂਕਿ ਵਿਦਿਆਰਥੀ ਆਪਣੇ ਪਰਿਵਾਰਾਂ ਦਾ ਸਹਾਰਾ ਬਣ ਸਕਣ ਅਤੇ ਸਮਾਜ ਵਿੱਚ ਉਸਾਰੂ ਰੋਲ ਅਦਾ ਕਰ ਸਕਣ।[1]

  1. Nishan e sikhi charitable trust. khadur sahib