ਖਡੂਰ ਸਾਹਿਬ

ਤਰਨ ਤਾਰਨ ਜ਼ਿਲ੍ਹੇ ਦਾ ਪਿੰਡ

ਖਡੂਰ ਸਾਹਿਬ ਭਾਰਤੀ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਖਡੂਰ ਸਾਹਿਬ ਦਾ ਇੱਕ ਪਿੰਡ ਹੈ।[1] ਤਰਨ ਤਾਰਨ ਜ਼ਿਲ੍ਹੇ ਵਿੱਚ ਬਿਆਸ ਦਰਿਆ ਨੇੜੇ ਗੁਰੂ ਅੰਗਦ ਦੇਵ ਜੀ ਦੀ ਕਰਮ ਭੂਮੀ ਵਜੋਂ ਮਸ਼ਹੂਰ ਅੱਠ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਨਗਰ ਖਡੂਰ ਸਾਹਿਬ ਸਿੱਖ ਇਤਿਹਾਸ ਵਿੱਚ ਵਿਲੱਖਣ ਸਥਾਨ ਰੱਖਦਾ ਹੈ।

ਖਡੂਰ ਸਾਹਿਬ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਤਰਨਤਾਰਨ
ਬਲਾਕਖਡੂਰ ਸਾਹਿਬ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਗੋਇੰਦਵਾਲ ਸਾਹਿਬ

ਇਤਿਹਾਸ

ਸੋਧੋ

ਇੱਥੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ (ਗੂਰੂ ਅੰਗਦ ਦੇਵ ਜੀ) ਨੂੰ ਗੁਰਗੱਦੀ ਬਖਸ਼ੀ। ਇੱਥੇ ਹੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ 12 ਸਾਲ ਗੁਰੂ ਅੰਗਦ ਦੇਵ ਜੀ ਦੀ ਅਣਥੱਕ ਸੇਵਾ ਕੀਤੀ ਸੀ। ਗੁਰੂ ਅੰਗਦ ਦੇਵ ਜੀ ਦਾ ਵਿਆਹ ਖਡੂਰ ਸਾਹਿਬ ਤੋਂ ਪੰਜ ਮੀਲ ਦੂਰ ਪੈਂਦੇ ਪਿੰਡ ਸੰਘਰ ਦੇ ਵਾਸੀ ਸ੍ਰੀ ਦੇਵੀ ਚੰਦ ਦੀ ਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ। ਇੱਥੇ ਗੂਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਨਗਰ ਵਸਾਉਣ ਦਾ ਹੁਕਮ ਦਿੱਤਾ ਸੀ। ਬਾਕੀ ਗੁਰੂ ਸਾਹਿਬਾਨ ਵੀ ਵੱਖ-ਵੱਖ ਸਮੇਂ ਇਸ ਇਤਿਹਾਸਕ ਨਗਰ ਵਿੱਚ ਆਉਂਦੇ ਰਹੇ। ਇਸ ਨਗਰ ਵਿੱਚ ਗਰਮੁਖੀ ਲਿਪੀ ਦਾ ਵਿਕਾਸ ਕੀਤਾ। ਮਾਤਾ ਖੀਵੀ ਜੀ ਨੇ ਲੰਗਰ ਵਿੱਚ ਘਿਉ ਵਾਲੀ ਖੀਰ ਵਰਤਾਉਣੀ ਆਰੰਭ ਕੀਤੀ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਵੀ ਬਾਲ ਅਵਸਥਾ ਵਿੱਚ ਪਰਿਵਾਰ ਸਮੇਤ ਖਡੂਰ ਸਾਹਿਬ ਆਏ ਸਨ। ਉਹਨਾਂ ਨੂੰ ਉਦੋਂ ਗੁਰਗੱਦੀ ਪ੍ਰਾਪਤ ਨਹੀਂ ਸੀ ਹੋਈ। ਗੁਰੂ ਅੰਗਦ ਦੇਵ ਜੀ ਲਗਪਗ 13 ਸਾਲ ਗੁਰਗੱਦੀ ਦੇ ਬਿਰਾਜਮਾਨ ਰਹੇ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਇਸ ਧਰਤੀ ਨੂੰ ਆਪਣੀ ਚਰਨਛੋਹ ਨਾਲ ਨਿਵਾਜਿਆ।

ਪਿੰਡ ਵਿੱਚ ਹੋਰ ਸੰਸਥਾਵਾਂ ਅਤੇ ਗਤੀਵਿਧੀਆਂ

ਸੋਧੋ

ਇੱਥੇ ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਬਿਆਂ ਦਾ ਡੇਰਾ ਸਥਾਪਤ ਹੈ। ਬਾਬਾ ਸਾਧੂ ਸਿੰਘ, ਬਾਬਾ ਝੰਡਾ ਸਿੰਘ, ਬਾਬਾ ਗੁਰਮੁਖ ਸਿੰਘ ਤੇ ਬਾਬਾ ਉਤਮ ਸਿੰਘ ਨੇ ਸਭ ਤੋਂ ਪਹਿਲਾਂ ਪਿੰਡ ਨੂੰ ਹਰਿਆ ਭਰਿਆ ਬਣਾਉਣ ਦੀ ਮੁੰਹਿਮ ਚਲਾਈ ਸੀ। ਉਹਨਾਂ ਦੇ ਨਕਸ਼ੇ ਕਦਮ ’ਤੇ ਚਲਦੇ ਹੋਏ ਬਾਬਾ ਸੇਵਾ ਸਿੰਘ ਜੀ ਇਸ ਇਲਾਕੇ ਅਤੇ ਬਾਹਰਲੇ ਸੂਬਿਆਂ ਵਿੱਚ ਗੁਰਧਾਮਾਂ ਦੀ ਸੇਵਾ ਕਰਵਾ ਰਹੇ ਹਨ। ਬਾਬਾ ਸੇਵਾ ਸਿੰਘ ਵੱਲੋਂ ਵਾਤਾਰਵਣ ਨੂੰ ਪ੍ਰਦੂਸ਼ਣ ਰਹਿਤ ਅਤੇ ਹਰਿਆ ਭਰਿਆ ਕਰਨ ਲਈ ਸ਼ਤਾਬਦੀ ਜਸ਼ਨਾਂ ਤੋਂ ਪਹਿਲਾਂ ਆਰੰਭੀ ਮੁਹਿੰਮ ਹੁਣ ਚਰਮ ਸੀਮਾ ’ਤੇ ਪੁੱਜ ਗਈ ਹੈ। ਇਸ ਮੁਹਿੰਮ ਤਹਿਤ ਬਾਬਾ ਸੇਵਾ ਸਿੰਘ ਵੱਲੋਂ ਸੰਗਤ ਦੇ ਸਹਿਯੋਗ ਨਾਲ ਖਡੂਰ ਸਾਹਿਬ ਨੂੰ ਆਉਣ ਵਾਲੇ ਹਰੇਕ ਰਸਤੇ ’ਤੇ ਫਲਦਾਰ, ਫੁੱਲਦਾਰ ਤੇ ਛਾਂਦਾਰ ਦਰੱਖਤ ਲਾਏ ਗਏ ਹਨ, ਵਿਹਲੀਆਂ ਥਾਵਾਂ, ਨਹਿਰਾਂ ਸੂਇਆਂ ਤੇ ਕੰਢਿਆਂ ’ਤੇ 1000 ਪਿੱਪਲ ਅਤੇ 1000 ਬੋਹੜ ਲਾਏ ਗਏ ਹਨ। ਇਲਾਕੇ ਵਿੱਚ 500 ਏਕੜ ਦੇ ਲਗਪਗ ਬਾਗ਼ ਵੀ ਲੱਗ ਚੁੱਕਾ ਹੈ। ਮਾਤਾ ਖੀਵੀ ਲੰਗਰ ਹਾਲ ਦੀ ਉਸਾਰੀ ਮੁੱਖ ਬਾਜ਼ਾਰ ਨੂੰ 40 ਫੁੱਟ ਦੀ ਥਾਂ 80 ਫੁੱਟ ਚੌੜਾ ਕਰਕੇ ਦੋ ਮਾਰਗੀ ਬਣਾਇਆ ਗਿਆ ਹੈ। ਵਿਦੇਸ਼ੀ ਯਾਤਰੀਆਂ ਲਈ ਆਧੁਨਿਕ ਸਹੂਲਤਾਂ ਵਾਲੀ ਸਰਾਂ ਵੀ ਤਿਆਰ ਕੀਤੀ ਗਈ ਹੈ। ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਸਿੱਖ ਅਜਾਇਬ ਘਰ ਦੀ ਉਸਾਰੀ ਕੀਤੀ ਗਈ ਹੈ। ਇਸ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਤਸਵੀਰਾਂ ਪੁਰਾਤਨ ਖਰੜੇ, ਹੱਥ ਲਿਖਤਾਂ ਅਤੇ ਸਿੱਕਿਆਂ ਦੀ ਵਿਵਸਥਾ ਕੀਤੀ ਗਈ ਹੈ। ਇੱਥੇ ਵਿਸ਼ਵ ਦਾ ਆਧੁਨਿਕ ਤਕਨਾਲੋਜੀ ਵਾਲਾ ਪਹਿਲਾਂ ਮਲਟੀ ਮੀਡੀਆ ਅਜਾਇਬ ਘਰ ਹੈ।

ਹਵਾਲੇ

ਸੋਧੋ