ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26, ਚੰਡੀਗੜ੍ਹ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਅੰਤਰਗਤ ਸਿੱਖ ਵਿਦਿਅਕ ਸੰਸਥਾ ਚੰਡੀਗੜ੍ਹ ਵੱਲੋਂ 1966 ਵਿਚ ਸੈਕਟਰ-26 ਚੰਡੀਗੜ੍ਹ ਵਿਖੇ ਸਥਾਪਤ ਕੀਤਾ ਗਿਆ। ਕਾਲਜ ਦਾ ਰਕਬਾ 15 ਏਕੜ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ
ਪੰਜਾਬ ਯੂਨੀਵਰਸਿਟੀ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ
ਸਥਾਨਚੰਡੀਗੜ੍ਹ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਮੌਢੀਸਿੱਖ ਵਿਦਿਅਕ ਸੰਸਥਾ
ਸਥਾਪਨਾ1966
Postgraduatesਐਮ.ਏ.
ਵੈੱਬਸਾਈਟwww.sggscollege.ac.in

ਕੋਰਸ ਸੋਧੋ

ਕਾਲਜ ਵਿਚ ਬੀ.ਏ., ਬੀ.ਕਾਮ., ਬੀ.ਸੀ.ਏ., ਬੀ.ਐਸਸੀ. ਮੈਡੀਕਲ, ਨਾਨ-ਮੈਡੀਕਲ, ਕੰਪਿਊੂਟਰ ਵਿਗਿਆਨ, ਬਾਇਓ-ਟੈਕ (ਆਨਰਜ਼), ਐਮ.ਕਾਮ., ਐਮ.ਏ. (ਪੰਜਾਬੀ, ਅੰਗਰੇਜ਼ੀ, ਅਰਥ-ਸ਼ਾਸਤਰ), ਐਮ.ਐਸਸੀ. (ਗਣਿਤ, ਬਾਇਓ-ਟੈਕ, ਬਾਇਓ-ਇੰਫੋਰਮੈਟਿਕਸ, ਇਨਫਰਮੇਸ਼ਨ-ਟੈਕਨਾਲੋਜੀ, ਮਾਈਕਰੋਬੀਅਲ-ਬਾਇਓ-ਟੈਕ), ਪੀ.ਜੀ.ਡੀ.ਸੀ.ਏ. ਕੋਰਸ ਦੀ ਪੜ੍ਹਾਈ ਕਰਵਾਈ ਜਾਂਦੀ ਹੈ।

ਸਹੂਲਤਾਂ ਸੋਧੋ

ਕਾਲਜ ਵਿਚ ਬੋਟਨੀ, ਜ਼ੂਆਲੋਜੀ ਵਿਸ਼ਿਆਂ ਨਾਲ ਸਬੰਧਤ ਦੋ ਮਿਊੂਜ਼ੀਅਮ, ਅਤਿ ਆਧੁਨਿਕ ਲਾਇਬਰੇਰੀ ਤੇ ਵਿਗਿਆਨਕ, ਗੈਰ-ਵਿਗਿਆਨਕ, ਕੰਪਿਊੂੂਟਰ, ਹੋਰ ਵਿਸ਼ਿਆਂ ਸਬੰਧੀ ਕੁੱਲ 24 ਪ੍ਰਯੋਗਸ਼ਾਲਾਵਾਂ ਅਤੇ ਚਾਰ ਮੰਜ਼ਿਲਾਂ ਆਰਟਸ, ਵਿਗਿਆਨ ਤੇ ਪੋਸਟ-ਗਰੈਜੂਏਟ ਬਲਾਕ, ਮਲਟੀਮੀਡੀਆ ਰੂਮ, ਮਲਟੀ-ਪਰਪਜ਼ ਹਾਲ, ਸੈਮੀਨਾਰ ਰੂਮ, ਵਿਦਿਆਰਥੀ ਸੈਂਟਰ, ਖੇਡ ਮੈਦਾਨ, ਪਾਰਕ, ਬੁੱਕ ਸ਼ਾਪ, ਐਸ.ਟੀ.ਡੀ., ਗੁਰਦੁਆਰਾ ਸਾਹਿਬ, ਭਾਈ ਘਨੱਈਆ ਜੀ ਸਿਹਤ ਕੇਂਦਰ, ਕੰਟੀਨ, ਸਾਇਬਰ ਕੈਫੇ, ਰੈਂਪ, ਐਸ.ਬੀ.ਆਈ. ਬੈਂਕ ਸ਼ਾਖਾ ਦੀਆਨ ਸਹੂਲਤਾਂ ਹਨ।

ਗਤੀਵਿਧੀਆਂ ਸੋਧੋ

ਕੌਮੀ ਸੇਵਾ ਯੋਜਨਾ, ਐਨ.ਸੀ.ਸੀ., ਰੈੱਡ ਰਿਬਨ ਕਲੱਬ, ਵਾਤਾਵਰਣ ਸੁਸਾਇਟੀ, ਗੁਰਮਤਿ ਵਿਚਾਰ ਸਭਾ ਬਣੇ ਹੋਏ ਹਨ ਜੋ ਵਿਦਿਆਰਥੀਆਂ ਨੰ ਸੇਵਾ ਭਾਵਨਾ ਜਾਂ ਧਾਰਮਿਕ ਸਿੱਖਿਆ ਪ੍ਰਦਾਨ ਕਰਦੇ ਹਨ।


ਹਵਾਲੇ ਸੋਧੋ