ਸੰਗਸਾਰ ਸੋਰਾਇਆ ਮਨੋਚੇਹਰੀ

ਸੰਗਸਾਰ ਸੋਰਾਇਆ ਮਨੋਚੇਹਰੀ (ਫ਼ਾਰਸੀ - .سنگسار ثريا م) ਇੱਕ 2008 ਦੀ ਅਮਰੀਕੀ ਫ਼ਾਰਸੀ ਭਾਸ਼ਾਈ ਡਰਾਮਾ ਫਿਲਮ ਹੈ ਜੋ ਫ਼ਰਾਂਸੀਸੀ ਪੱਤਰਕਾਰ ਫਰੇਦੂਨ ਸਾਹਿਬਜਮ ਦੀ 1990 ਦੀ ਕਿਤਾਬ La Femme Lapidée ਉੱਤੇ ਅਧਾਰਿਤ ਹੈ।

ਸੰਗਸਾਰ ਸੋਰਾਇਆ ਮਨੋਚੇਹਰੀ
ਤਸਵੀਰ:The Stoning of Soraya M. US Poster.jpg
ਫ਼ਿਲਮ ਪੋਸਟਰ
ਨਿਰਦੇਸ਼ਕਸਾਇਰਸ ਨੋਰਸਤੇਹ
ਲੇਖਕਬੈਟਸੀ ਗਿਫੇਨ ਨੋਰਸਤੇਹ
ਸਾਇਰਸ ਨੋਰਸਤੇਹ
ਨਿਰਮਾਤਾਸਟੀਵਨ ਮੈਕਈਵੀਟੀ
ਜੌਨ ਸ਼ੈਪਹਰਡ
ਟੌਡ ਮੈਥਿਊ ਬਰਨਜ਼
ਡੀਐਨ ਹੈਂਡਰਿਕਸ[1][2]
ਸਿਤਾਰੇਮੋਜ਼ਾਨ ਮਾਰਨੋ
ਸ਼ੋਹਰੇਹ ਅਗ਼ਦਾਸ਼ਲੂ
ਜੇਮਜ਼ ਕੈਵੀਜ਼ਲ
ਪਰਵੀਜ਼ ਸਈਅਦ
ਵੀਦਾ ਗ਼ਾਹਰੇਮਾਨੀ
ਨਵੀਦ ਨੇਗਾਹਬਾਨ
ਸਿਨੇਮਾਕਾਰਜੋਲ ਰੈਂਸਮ
ਸੰਪਾਦਕਡੇਵਿਡ ਹੈਂਡਮੈਨ
ਜੌਫ਼ਰੀ ਰੋਲੈਂਡ
ਸੰਗੀਤਕਾਰਜੌਨ ਡੇਬਨੇ
ਪ੍ਰੋਡਕਸ਼ਨ
ਕੰਪਨੀ
ਡਿਸਟ੍ਰੀਬਿਊਟਰਰੋਡਸਾਈਡ ਅਟਰੈਕਸ਼ਨਜ਼
ਰਿਲੀਜ਼ ਮਿਤੀਆਂ
ਮਿਆਦ
116 ਮਿੰਟ
ਦੇਸ਼ਅਮਰੀਕਾ
ਭਾਸ਼ਾਵਾਂਫ਼ਾਰਸੀ
ਅੰਗਰੇਜ਼ੀ
ਬਾਕਸ ਆਫ਼ਿਸ$1,090,260[3]

ਪਲਾਟ

ਸੋਧੋ

ਸੋਰਾਇਆ ਈਰਾਨ ਦੇ ਇੱਕ ਪਿਛੜੇ ਜਿਹੇ ਪਿੰਡ ਵਿੱਚ ਰਹਿੰਦੀ ਹੈ। ਉਸਦੇ ਪਤੀ "ਬਸ਼ੀਰ" ਨਾਲ ਉਸਦਾ ਸਾਵਾਂ ਮਾਹੌਲ ਨਹੀਂ ਹੈ। ਉਸਦਾ ਪਤਾ ਜੇਲ ਵਿੱਚ ਗਾਰਡ ਦਾ ਕੰਮ ਕਰਦਾ ਹੈ। ਉਹ ਇੱਕ ਮੁਜ਼ਰਿਮ ਦੀ ਮਦਦ ਕਰਨ ਦਾ ਵਾਅਦਾ ਕਰਦਾ ਹੈ ਬਸ਼ਰਤੇ ਉਹ ਆਪਣੀ 14 ਸਾਲ ਦੀ ਕੁੜੀ ਉਸ ਨਾਲ ਵਿਆਹ ਦੇਵੇ। ਬਸ਼ੀਰ ਦੂਜਾ ਵਿਆਹ ਕਰਵਾਉਣਾ ਚਾਹੁੰਦਾ ਹੈ ਪਰ ਉਹ ਸੋਰਾਇਆ ਨੂੰ ਤਲਾਕ ਦੇਕੇ ਉਸਦਾ ਦਾਜ ਵਾਪਸ ਨਹੀਂ ਕਰ ਸਕਦਾ। ਉਹ ਸੋਰਾਇਆ ਨੂੰ ਕੁੱਟਦਾ ਮਾਰਦਾ ਹੈ ਪਰ ਸੋਰਾਇਆ ਆਪਣੀਆਂ ਦੋ ਕੁੜੀਆਂ ਤੇ ਦੋ ਮੁੰਡਿਆਂ ਲਈ ਸਭ ਸਹਿ ਲੈਂਦੀ ਹੈ।

ਹਾਸ਼ੇਮ ਪਿੰਡ ਦਾ ਹੀ ਇੱਕ ਵਾਸੀ ਹੈ ਅਤੇ ਉਸਦੀ ਪਤਨੀ ਦੀ ਮੌਤ ਹੋ ਜਾਂਦੀ ਹੈ। ਬਾਕੀ ਪਿੰਡ ਵਾਲਿਆਂ ਦੇ ਕਹਿਣ ਉੱਤੇ ਸੋਰਾਇਆ ਉਸਦੇ ਘਰ ਦੀ ਸਾਫ਼-ਸਫ਼ਾਈ ਅਤੇ ਰੋਟੀ-ਪਾਣੀ ਦਾ ਕੰਮ ਕਰਨ ਲੱਗ ਜਾਂਦੀ ਹੈ। ਹੁਣ ਉਸਨੂੰ ਆਪਣੇ ਪਤੀ ਤੋਂ ਪੈਸੇ ਮੰਗਣ ਦੀ ਜ਼ਰੂਰਤ ਨਹੀਂ।

ਬਸ਼ੀਰ ਪਿੰਡ ਦੇ ਮੌਲਵੀਂ ਨਾਲ ਮਿਲ ਕੇ ਸੋਰਾਇਆ ਨੂੰ ਮਰਵਾਉਣ ਦੀ ਸਕੀਮ ਬਣਾਉਂਦਾ ਹੈ। ਉਹ ਸੋਰਾਇਆ ਉੱਤੇ ਇਲਜ਼ਾਮ ਲਾਉਂਦਾ ਹੈ ਕਿ ਉਸਦੇ ਹਾਸ਼ੇਮ ਨਾਲ ਜਿਸਮਾਨੀ ਸੰਬੰਧ ਹਨ। ਇਸਲਾਮੀ ਸ਼ਰਾ ਮੁਤਾਬਕ ਦੋ ਗਵਾਹ ਹੋਣ ਉੱਤੇ ਸਜ਼ਾ ਦਿੱਤੀ ਜਾ ਸਕਦੀ ਹੈ। ਬਸ਼ੀਰ ਅਤੇ ਮੌਲਵੀਂ ਹਾਸ਼ੇਮ ਨੂੰ ਧੱਕੇ ਨਾਲ ਮਨਾ ਲੈਂਦੇ ਹਨ ਅਤੇ ਉਹ ਵੀ ਸੋਰਾਇਆ ਖ਼ਿਲਾਫ਼ ਗਵਾਹੀ ਦੇ ਦਿੰਦਾ ਹੈ।

ਸਾਰਾ ਪਿੰਡ ਸੋਰਾਇਆ ਨੂੰ ਸਜ਼ਾ ਦੇਣ ਲਈ ਤਿਆਰ ਹੋ ਜਾਂਦਾ ਹੈ। ਪੱਥਰ ਇਕੱਠੇ ਕੀਤੇ ਜਾਂਦੇ ਹਨ। ਸੋਰਾਇਆ ਦੇ ਅੱਧੇ ਸਰੀਰ ਨੂੰ ਮਿੱਟੀ ਵਿੱਚ ਦੱਬ ਦਿੱਤਾ ਜਾਂਦਾ ਹੈ ਅਤੇ ਫਿਰ ਇੱਕ-ਇੱਕ ਕਾਰਾਂ ਸਾਰਾ ਪਿੰਡ ਪੱਥਰ ਮਾਰ-ਮਾਰ ਕੇ ਉਸਨੂੰ ਮਾਰ ਦਿੰਦਾ ਹੈ।

ਹਵਾਲੇ

ਸੋਧੋ
  1. http://www.beloitdailynews.com/news/top_news/hollywood-comes-to-beloit/article_1a5ca92a-e4ec-5338-9068-fac90be1403c.html Archived 2014-10-18 at the Wayback Machine. Beloit Daily News
  2. http://www.nytimes.com/movies/movie/455322/The-Stoning-of-Soraya-M-/details New York Times
  3. "The Stoning of Soraya M. (2009)". Box Office Mojo. 2009-11-24. Retrieved 2010-05-09.