ਸੰਚਾਰ ਸਾਂਝੇ ਚਿੰਨ੍ਹਾ ਅਤੇ ਸੰਕੇਤਾਂ ਨਾਲ ਅਰਥਾਂ ਦੇ ਆਦਾਨ-ਪ੍ਰਦਾਨ ਦੀ ਗਤੀਵਿਧੀ ਹੈ। ਇਹ ਸ਼ਬਦ ਸੰਸਕ੍ਰਿਤ ਦੇ ਸ਼ਬਦ "ਸੰਚਾਰ"(सञ्चारः) ਤੋਂ ਆਇਆ ਹੈ, ਜਿਸਦਾ ਅਰਥ ਹੈ "ਜੋੜਨਾ", "ਦਖਲ" ਜਾਂ "ਮਿਲਾਪ"।[1] ਸੰਚਾਰ ਇੱਕ ਸੂਚਨਾ ਭੇਜਣ ਦੀ ਪ੍ਰੀਕਿਰਿਆ ਹੈ ਜਿਸ ਵਿੱਚ ਸੂਚਕਾਂ ਦੁਆਰਾ ਭਾਸ਼ਾ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ। ਆਮ ਬੋਲਚਾਲ ਵਿੱਚ ਇਸ ਨੂੰ ਗੱਲਬਾਤ ਕਰਨਾ ਕਹਿੰਦੇ ਹਨ। ਮਨੁੱਖ ਆਪਣੇ ਜੀਵਨ ਵਿੱਚ ਸੰਚਾਰ ਦੇ ਕਈ ਤਰੀਕੇ ਵਰਤਦਾ ਹੈ, ਜਿਵੇਂ ਕਿ:-

  • ਚਿਨ੍ਹ ਭਾਸ਼ਾ ਦੁਆਰਾ
  • ਆਮ ਬੋਲਚਾਲ ਵਾਲੀ ਭਾਸ਼ਾ
  • ਕਾਮਕਾਜੀ ਭਾਸ਼ਾ
  • ਸੰਕੇਤਿਕ ਭਾਸ਼ਾ
  • ਸ਼ਾਬਦਿਕ ਭਾਸ਼ਾ
  • ਅਸ਼ਾਦਿਕ ਭਾਸ਼ਾ

ਸੰਚਾਰ ਦੇ ਮੁੱਖ ਪ੍ਰਕਾਰ ਸੋਧੋ

ਸੰਚਾਰ ਨੇ ਮਨੁਖੀ ਜੀਵਨ ਵਿਕਾਸ ਉਪਰ ਬਹੁਤ ਪ੍ਰਭਾਵ ਪਾਇਆ ਹੈ । ਜੇਕਰ ਅਸੀਂ ਸੰਚਾਰ ਦੇ ਵਿਕਾਸ ਦੀ ਗਲ ਕਰਿਏ ਤਾ ਇਹਨੁੰ ਅਸੀਂ ਮੁਖ ਰਰੂਪ ਵਿੱਚ ਦੋ ਭਾਗਾ ਵਿੱਚ ਵੰਡਦੇ ਹਾਂ-

  • ਸ਼ਾਬਦਿਕ - ਮੌਖਿਕ,ਲਿਖਿਤ
  • ਅਸ਼ਾਬਦਿਕ - ਸ਼੍ਰਵ ਵਿਧੀ,ਦ੍ਰਿਸ਼ ਵਿਧੀ

ਸੰਚਾਰ ਪ੍ਰੀਕਿਰਿਆ ਇੱਕ ਕ੍ਰਮ ਵਿੱਚ ਚਲਦੀ ਹੈ ਜਿਸ ਵਿੱਚ ਕਰਤਾ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਦਾ ਆਦਾਨ ਪ੍ਰਦਾਨ ਕਰਦਾ ਹੈ। ਸੰਚਾਰ ਪ੍ਰੀਕਿਰਿਆ ਵਿੱਚ ਸੰਚਾਰਕ ਧਿਆਨ ਰੱਖਦਾ ਹੈ ਕਿ ਕਦੋ ਤੇ ਕੀ ਕਹਿਣਾ ਹੈ।ਸੰਚਾਰ ਪ੍ਰੀਕਿਰਿਆ ਵਿੱਚ ਸੰਦੇਸ਼ ਹੁੰਦਾ ਹੈ ਜੋ ਕਰਤਾ ਸੰਚਾਰ ਮਾਧਿਅਮ ਰਾਹੀ ਭੇਜਦਾ ਹੈ ਅਤੇ ਉਸ ਨੂੰ ਪ੍ਰਾਪਤ ਕਰਤਾ ਗ੍ਰਹਿਣ ਕਰਦਾ ਹੈ। ਅੰਤ ਵਿੱਚ ਪ੍ਰਾਪਤ ਕਰਤਾ ਸੰਦੇਸ਼ ਦਾ ਜ਼ਵਾਬ ਦਿੰਦਾ ਹੈ ਅਤੇ ਸੰਚਾਰ ਪ੍ਰੀਕਿਰਿਆ ਪੂਰਨ ਹੁੰਦੀ ਹੈ। ਅੰਗ੍ਰੇਜੀ ਭਾਸ਼ਾ ਵਿੱਚ ਇਸ ਨੂੰ ਇਕ ਨਿਯਮ ਪੇਸ਼ ਕੀਤਾ ਗਿਆ ਹੈ -:

  • SENDER - MESSAGE - SIGNALS - RECEIVER - FEEDBACK

ਹਵਾਲੇ ਸੋਧੋ

  1. ਭਾਈ ਕਾਹਨ ਸਿੰਘ ਨਾਭਾ (2009). ਮਹਾਨ ਕੋਸ਼ - ਜਿਲਦ ਪਹਿਲੀ. ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 560. ISBN 81-302-0075-9.