ਸੰਤਰੇ ਦਾ ਜੂਸ ਸੰਤਰੇ ਦੇ ਰੁੱਖ ਦੇ ਫਲ ਦਾ ਰਸ ਹੁੰਦਾ ਹੈ, ਜਿਸ ਨੂੰ ਸੰਜਮ ਨਾਲ ਸੰਤਰਿਆਂ ਨੂੰ ਨਿਚੋੜ ਕੇ ਬਣਾਇਆ ਜਾਂਦਾ ਹੈ। ਇਹ ਬਹੁਤ ਭਾਂਤ ਦਾ ਮਿਲਦਾ ਹੈ, ਜਿਵੇਂ ਕਿ- ਨਾਭੀ ਸੰਤਰਾ, ਵਲੈਨਸ਼ਿਆ ਸੰਤ੍ਰਾ, ਕਲੀਮੈਂਟਾਈਨ ਅਤੇ ਕੀਨੂ। ਇਸਦੀਆਂ ਭੰਤਾਂ ਸੰਤਰੇ ਦੀ ਕਿਸਮ ਅਤੇ ਗੁੱਦੇ ਦੀ ਮਾਤਰਾ ਤੇ ਵੀ ਨਿਰਭਰ ਕਰਦਿਆਂ ਹਨ। ਸੰਤਰੇ ਦੇ ਛਾਲ ਵਿੱਚ ਰਸ ਹੁੰਦਾ ਹੈ ਅਤੇ ਨਿਚੋੜਨ ਦੀ ਪਰਕਿਰਿਆ ਦੌਰਾਨ ਇਸਨੂੰ ਕੱਢਿਆ ਜਾਂ ਰੱਖਿਆ ਜਾ ਸਕਦਾ ਹੈ। ਛਾਲਾਂ ਵਿੱਚ ਮੌਜੂਦ ਰਸ ਦੀ ਮਾਤਰਾ ਬਹੁਤ ਸਾਰੇ ਕਾਰਕਾਂ ਤੇ ਨਿਰਭਰ ਕਰਦੀ ਹੈ ਜਿਵੇਂ ਕਿ- ਸੰਤਰੇ ਦੀ ਜਾਤੀਆਂ, ਕਿਸਮਾਂ, ਅਤੇ ਮੌਸਮ। ਅਮਰੀਕਾ ਵਿੱਚ ਪੇਅ ਪਦਾਰਥ ਨੂੰ ਅਕਸਰ "ਓਜੇ" ਵਜੋਂ ਸੰਖੇਪ ਰੂਪ ਦਿੱਤਾ ਜਾਂਦਾ ਹੈ।

ਸੰਤਰੇ ਦਾ ਰਸ
ਕਿਸਮਰਸ
ਸੰਤਰੀ
Ingredientsਸੰਤਰਾ
Orange juice
ਪੋਸ਼ਣ ਮੁੱਲ ਪ੍ਰਤੀ248 g (1 cup)
ਊਰਜਾ468.6 kJ (112.0 kcal)
25.79
ਖੰਡ20.83
ਖੁਰਾਕੀ ਫਾਈਬਰ0.50
0.50
ਸੰਤ੍ਰਿਪਤ0.06
ਮੋਨੋ ਅਸੰਤ੍ਰਿਪਤ0.089
ਪੌਲੀ ਅਸੰਤ੍ਰਿਪਤ0.099
1.74
ਵਿਟਾਮਨ
ਵਿਟਾਮਨ A equiv.
(3%)
25 μg
ਵਿਟਾਮਨ A496 IU
ਥਾਇਆਮੀਨ (B1)
(19%)
0.223 mg
ਰਿਬੋਫਲੈਵਿਨ (B2)
(6%)
0.074 mg
ਨਿਆਸਿਨ (B3)
(7%)
0.992 mg
ਵਿਟਾਮਨ B6
(8%)
0.099 mg
ਫੋਲੇਟ (B9)
(19%)
74 μg
Vitamin B12
(0%)
0.00 μg
ਵਿਟਾਮਨ C
(149%)
124.0 mg
ਵਿਟਾਮਨ D
(0%)
0.0 IU
ਵਿਟਾਮਨ E
(1%)
0.10 mg
ਵਿਟਾਮਨ K
(0%)
0.2 μg
ਖਣਿਜ
ਕੈਲਸ਼ੀਅਮ
(3%)
27 mg
ਲੋਹਾ
(4%)
0.50 mg
ਮੈਗਨੀਸ਼ੀਅਮ
(8%)
27 mg
ਫਾਸਫੋਰਸ
(6%)
42 mg
ਪੋਟਾਸ਼ੀਅਮ
(11%)
496 mg
ਸੋਡੀਅਮ
(0%)
2 mg
ਜ਼ਿੰਕ
(1%)
0.12 mg
ਹੋਰ ਸੰਘਟਕ
ਪਾਣੀ218.98

Percentages are roughly approximated using US recommendations for adults.
Source: USDA Nutrient Database

ਫਲੋਰੀਡਾ ਰਾਜ ਦੀ ਅਰਥ ਵਿਵਸਥਾ ਵਿੱਚ ਸੰਤਰੇ ਦੀ ਮਹੱਤਤਾ ਦੇ ਕਾਰਨ ਸਿਟ੍ਰਸ ਸੀਨੇਸਿਸ ਅਤੇ ਉਨ੍ਹਾਂ ਦੇ ਹਾਈਬ੍ਰਿਡ ਪ੍ਰਜਾਤੀਆਂ ਦੇ ਪਰਿਪੱਕ ਸੰਤਰਿਆਂ ਤੋਂ ਪ੍ਰਾਪਤ ਜੂਸ ਨੂੰ "1967 ਵਿੱਚ ਫਲੋਰੀਡਾ ਦੇ ਅਧਿਕਾਰਤ ਪੀਣ ਵਾਲੇ ਪਦਾਰਥਾਂ ਦੇ ਰੂਪ ਵਿੱਚ ਅਪਣਾਇਆ ਗਿਆ"।[1][2] ਫਲੋਰੀਡਾ ਸਵਾਗਤ ਕੇਂਦਰ ਵਿੱਚ ਹਰੇਕ ਦਰਸ਼ਕ ਨੂੰ ਸੰਤਰੇ ਦਾ ਰਸ (ਅੰਗੂਰ ਦੇ ਰਸ ਦੇ ਨਾਲ) ਦਿੱਤਾ ਜਾਂਦਾ ਹੈ। ਵਪਾਰਕ ਤੌਰ ਤੇ ਲੰਬੀ ਸ਼ੈਲਫ ਲਾਈਫ ਵਾਲਾ ਸੰਤਰੇ ਦਾ ਜੂਸ ਬਣਾਉਣ ਲਈ ਜੂਸ ਨੂੰ ਪਹਿਲਾਂ ਸੁਕਾਇਆ ਜਾਂਦਾ ਹੈ ਅਤੇ ਫਿਰ ਉਸਨੂੰ ਮੁੜ ਤਰਲ ਕੀਤਾ ਜਾਂਦਾ ਹੈ, ਜਾਂ ਜੂਸ ਨੂੰ ਪਹਿਲਾਂ ਗਾੜ੍ਹਾ ਕਰਕੇ ਬਾਅਦ ਵਿੱਚ ਪਾਣੀ ਮਿਲਾਇਆ ਜਾਂਦਾ ਹੈ। ਸੁਕਾਉਣ ਤੋਂ ਪਹਿਲਾਂ, ਜੂਸ ਨੂੰ ਪਾਸਚੁਰਾਈਜ਼ ਕੀਤਾ ਜਾਂਦਾ ਹੈ ਅਤੇ ਆਕਸੀਜਨ ਨੂੰ ਇਸ ਵਿੱਚੋਂ ਹਟਾ ਦਿੱਤਾ ਜਾਂਦਾ ਹੈ, ਜਿਸ ਕਰਕੇ ਬਾਅਦ ਵਿੱਚ ਇੱਕ ਸੁਆਦ ਪੈਕ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਹੈ, ਜੋ ਆਮ ਤੌਰ 'ਤੇ ਨਾਰੰਗੀ ਉਤਪਾਦਾਂ ਤੋਂ ਬਣਦਾ ਹੈ।

ਸੰਤਰੇ ਦਾ ਜੂਸ ਦਾ ਸਿਹਤ ਮੁੱਲ ਵਿਵਾਦਪੂਰਨ ਹੈ: ਇਸ ਵਿੱਚ ਵਿਟਾਮਿਨ ਸੀ ਦਾ ਉੱਚਾ ਪੱਧਰ ਹੈ, ਪਰ ਸਾਧਾਰਣ ਸ਼ੱਕਰਾਂ ਦੀ ਬਹੁਤ ਉੱਚੀ ਇਕਾਗਰਤਾ ਹੈ, ਜੋ ਕਿ ਸਾਫਟ ਡਰਿੰਕਸ ਨਾਲ ਤੁਲਨਾਯੋਗ ਹੈ।[3][4][5] ਸਿੱਟੇ ਵਜੋ, ਕੁਝ ਸਰਕਾਰੀ ਪੋਸ਼ਣ ਸਲਾਹ ਅਨੁਸਾਰ ਸੰਤਰੇ ਦੇ ਰਸ ਨੂੰ ਫਲ ਨਾਲ ਬਦਲਿਆ ਜਾਵੇ, ਜੋ ਕਿ ਹੌਲੀ ਹੌਲੀ ਹਜ਼ਮ ਹੁੰਦਾ ਹੈ, ਅਤੇ ਰੋਜ਼ਾਨਾ ਦੀ ਵਰਤੋਂ ਨੂੰ ਸੀਮਿਤ ਕਰਦਾ ਹੈ।[6][7]

ਪੋਸ਼ਣ

ਸੋਧੋ
 
ਮਿੱਝ ਦੇ ਨਾਲ ਸੰਤਰੇ ਦੇ ਰਸ ਦਾ ਇੱਕ ਗਲਾਸ

ਖੱਟੇ ਰਸ ਵਿੱਚ ਫਲੇਵੋਨਾਈਡ (ਖ਼ਾਸ ਕਰਕੇ ਮਿੱਝ ਵਿੱਚ) ਹੁੰਦੇ ਹਨ ਜਿਸਦੇ ਸਿਹਤ ਲਾਭ ਹੋ ਸਕਦੇ ਹਨ। ਸੰਤਰੇ ਦਾ ਰਸ ਐਂਟੀਆਕਸਿਡੈਂਟ ਹਿਸਪਰਡੀਨ ਦਾ ਇੱਕ ਸਰੋਤ ਹੈ। ਇਸਦੇ ਸਿਟ੍ਰਿਕ ਐਸਿਡ ਦੀ ਸਮਗਰੀ ਦੇ ਕਾਰਨ, ਸੰਤਰੇ ਦਾ ਜੂਸ ਤੇਜ਼ਾਬੀ ਪਰਵਿਰਤੀ ਦਾ ਹੁੰਦਾ ਹੈ, ਜਿਸਦਾ pH 3।5 ਦੇ ਆਸਪਾਸ ਹੁੰਦਾ ਹੈ।[8]

 
ਪਾਰਕ ਸੰਤਰੇ ਦਾ ਰਸ ਯੂਐਚਪੀੱਲਸੀ ਵੰਡ ਤੋਂ ਬਾਅਦ UH 280 nm ਕ੍ਰੋਮੈਟੋਗ੍ਰਾਮ ਤੇ, ਦੂਜੇ ਸ਼ਿਖਰਾਂ ਦੇ ਵਿਚਕਾਰ, ਨਾਰੀਰੁਟਿਨ ਅਤੇ ਹਿਸਪੈਰੀਡਿਨ ਦਿਖਾ ਰਿਹਾ ਹੈ।

ਵਪਾਰਕ ਸੰਤਰੇ ਦਾ ਰਸ ਅਤੇ ਗਾੜ੍ਹਾ ਰਸ

ਸੋਧੋ

ਜੰਮਿਆ ਹੋਇਆ ਸੰਤਰੇ ਦਾ ਗਾੜ੍ਹਾ ਰਸ

ਸੋਧੋ

ਵਪਾਰਕ ਤੌਰ ਤੇ ਲੰਬੀ ਸ਼ੈਲਫ ਲਾਈਫ ਵਾਲਾ ਸੰਤਰੇ ਦਾ ਜੂਸ ਬਣਾਉਣ ਲਈ ਜੂਸ ਨੂੰ ਪਹਿਲਾਂ ਸੁਕਾਇਆ ਜਾਂਦਾ ਹੈ ਅਤੇ ਫਿਰ ਉਸਨੂੰ ਮੁੜ ਤਰਲ ਕੀਤਾ ਜਾਂਦਾ ਹੈ, ਜਾਂ ਜੂਸ ਨੂੰ ਪਹਿਲਾਂ ਗਾੜ੍ਹਾ ਕਰਕੇ ਬਾਅਦ ਵਿੱਚ ਪਾਣੀ ਮਿਲਾਇਆ ਜਾਂਦਾ ਹੈ। ਸੁਕਾਉਣ ਤੋਂ ਪਹਿਲਾਂ, ਜੂਸ ਨੂੰ ਪਾਸਚੁਰਾਈਜ਼ ਕੀਤਾ ਜਾਂਦਾ ਹੈ ਅਤੇ ਆਕਸੀਜਨ ਨੂੰ ਇਸ ਵਿੱਚੋਂ ਹਟਾ ਦਿੱਤਾ ਜਾਂਦਾ ਹੈ, ਜਿਸ ਕਰਕੇ ਬਾਅਦ ਵਿੱਚ ਇੱਕ ਸੁਆਦ ਪੈਕ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਹੈ, ਜੋ ਆਮ ਤੌਰ 'ਤੇ ਨਾਰੰਗੀ ਉਤਪਾਦਾਂ ਤੋਂ ਬਣਦਾ ਹੈ। ਰਸ ਨੂੰ ਵੈਕਿਊਮ ਗਾੜ੍ਹਾ ਕਰਣ ਦੀ ਪ੍ਰਕਿਰਿਆ ਦੇ ਦੌਰਾਨ ਜੋ ਸੁਆਦ ਅਤੇ ਪੋਸ਼ਟਿਕਤਾ ਗੁੰਮ ਜਾਂਦੀ ਹੈ, ਉਸ ਨੂੰ ਮੁੜ ਬਹਾਲ ਕਰਨ ਲਈ ਇਸ ਵਿੱਚ ਸੁਆਦਲੇ ਪਦਾਰਥ, ਵਿਟਾਮਿਨ ਸੀ ਅਤੇ ਤੇਲ ਪਾਏ ਜਾ ਸਕਦੇ ਹਨ (ਹੇਠਾਂ ਦੇਖੋ)।

ਤਾਜ਼ੇ ਪੰਘਰੇ ਸੰਤਰੇ ਦੇ ਗਾੜ੍ਹੇ ਰਸ ਵਿੱਚ ਜਦੋਂ ਪਾਣੀ ਮਿਲਾਇਆ ਜਾਂਦਾ ਹੈ, ਤਾਂ ਇਸ ਨੂੰ ਪੁਨਰਗਠਨ ਕਹਿੰਦੇ ਹਨ।[9]

ਤਾਜ਼ਾ ਕੱਢਿਆ ਸੰਤਰੇ ਦਾ ਰਸ, ਬਿਨਾ ਕਿਸੇ ਮਿਲਾਵਟ ਦੇ

ਸੋਧੋ
 
ਮੈਕਸੀਕੋ ਸਿਟੀ ਵਪਾਰੀ ਨਾਲ ਉਸ ਦੇ ਤਾਜ਼ੇ ਬਰ ਸੰਤਰੇ ਦਾ ਜੂਸ, ਮਾਰਚ 2010

ਰਸ ਨੂੰ ਸੰਜਮ ਨਾਲ ਸੰਤਰਿਆਂ ਨੂੰ ਨਿਚੋੜ ਕੇ ਬਣਾਇਆ ਜਾਂਦਾ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਬਾਹਰੀ ਪਦਾਰਥ ਨਹੀਂ ਮਿਲੇ ਜਾਂਦੇ। ਭੰਡਾਰੇ ਦੇ ਤਾਪਮਾਨ ਤੇ ਨਿਰਭਰ ਕਰਦਾ ਹੈ ਕਿ ਅਜਿਹਾ ਰਸ ਕਿੰਨੇ ਸਮੇਂ ਤੱਕ ਠੀਕ ਰਹੇਗਾ। ਆਮ ਤੌਰ ਤੇ ਅਜਿਹਾ ਰਸ 5 ਤੋਂ 23 ਦਿਨ ਤੱਕ ਠੀਕ ਰਹਿ ਸਕਦਾ ਹੈ।  [10]

ਇਹ ਵੀ ਵੇਖੋ

ਸੋਧੋ
  • ਰਸਾਂ ਦੀ ਸੂਚੀ

ਹਵਾਲੇ

ਸੋਧੋ
  1. "2012 Florida Statutes, Chapter 15.032". The Florida Senate. Retrieved 26 August 2012.
  2. "Florida Memory, State beverage of Florida". Florida Department of State, Division of Library and Information Services. Retrieved 26 August 2012.
  3. Saner, Emine. "How fruit juice went from health food to junk food". The Guardian. Retrieved 25 September 2016.
  4. Walter, Peter. "Fruit juice should not be part of your five a day, says government adviser". The Guardian. Retrieved 25 September 2016.
  5. Quinn, Sue. "Should I still drink fruit juice?". BBC Good Food. BBC. Retrieved 25 September 2016.
  6. Philipson, Alice. "Wean yourself off orange juice, says government health tsar". Daily Telegraph. Retrieved 25 September 2016.
  7. "Water, drinks and your health". NHS Choices. National Health Service. Retrieved 25 September 2016.
  8. "Acids". British Soft Drinks Association. Archived from the original on 26 August 2006. Retrieved 12 September 2006.
  9. To prevent off-flavor, distilled or reverse osmosis filtered water should be used when reconstituting frozen juice, devoid of minerals, chlorine, etc.
  10. Fellers, P.J. (1988). "Shelf Life and Quality of Freshly Squeezed, Unpasteurized, Polyethylene‐Bottled Citrus Juice". Journal of Food Science. 53 (6): 1699–1702. doi:10.1111/j.1365-2621.1988.tb07819.x. Archived from the original on 6 ਜਨਵਰੀ 2018. Retrieved 5 January 2017.