ਸੰਪਤੀ ਦਾ ਇੰਤਕਾਲ ਐਕਟ 1882
ਸੰਪਤੀ ਦਾ ਇੰਤਕਾਲ ਐਕਟ 1882 ਭਾਰਤ ਦਾ ਇੱਕ ਕਾਨੂੰਨ ਹੈ ਜਿਸ ਤਹਿਤ ਜਾਇਦਾਦ ਦਾ ਇੰਤਕਾਲ ਜਾਂ ਜਾਇਦਾਦ ਨੂੰ ਕਿਸੇ ਇੱਕ ਵਿਅਕਤੀ ਦੇ ਨਾਂ ਤੋਂ ਕਿਸੇ ਹੋਰ ਵਿਅਕਤੀ ਦੇ ਨਾਂ ਤਬਦੀਲ ਕੀਤਾ ਜਾਂਦਾ ਹੈ ਅਤੇ ਇਹ ਕੰਮ ਉਸ ਵਿਅਕਤੀ ਦੇ ਜਿਉਂਦੇ ਜੀ ਹੀ ਕੀਤਾ ਜਾਂਦਾ ਹੈ। ਇਸ ਵਿੱਚ ਸੰਪਤੀ ਦੇ ਬਦਲਾਵ ਨੂੰ ਲੈ ਕੇ ਖਾਸ ਪ੍ਰਬੰਧ ਅਤੇ ਹਾਲਾਤ ਦਿੱਤੇ ਗਏ ਹਨ, ਜਿਹਨਾਂ ਤਹਿਤ ਸੰਪਤੀ ਨੂੰ ਇੱਕ ਵਿਅਕਤੀ ਦੇ ਨਾਂ ਤੋਂ ਦੂਜੇ ਦੇ ਨਾਂ ਤਬਦੀਲ ਕੀਤਾ ਜਾ ਸਕਦਾ ਹੈ। ਇਹ ਐਕਟ 1 ਜੁਲਾਈ 1882 ਨੂੰ ਲਾਗੂ ਹੋਇਆ ਸੀ।