ਸੱਭਿਆਚਾਰ ਕੀ ਹੈ? ਤੇ ਇਸ ਵਿਚ ਕੀ ਕੀ ਸ਼ਾਮਿਲ ਹੈ

ਸੱਭਿਆਚਾਰ ਸਾਡੇ ਜੀਵਨ ਵਿੱਚ ਸਭ ਤੋਂ ਵੱਧ ਵਰਤਿਆ ਪਰ ਸਭ ਤੋਂ ਘੱਟ ਸਮਝਿਆ ਜਾਣ ਵਾਲ਼ਾ ਸ਼ਬਦ ਹੈ।ਸੱਭਿਆਚਾਰ ਦਾ ਅਰਥ ਸਿਰਫ਼ ਵਿਰਾਸਤੀ ਕਦਰਾਂ-ਕੀਮਤਾਂ ਤੇ ਵਿਰਾਸਤੀ ਮਨਮੋਹਕ ਸਿਰਜਣਾਵਾਂ ਤੋਂ ਨਹੀਂ ਹੈ , ਸਗੋਂ ਇਸ ਦਾ ਅਰਥ ਇਸ ਤੋਂ ਵਿਸਤ੍ਰਿਤ ਹੈ।

ਸੱਭਿਆਚਾਰ ਵਿੱਚ ਕੀ ਕੀ ਸ਼ਾਮਿਲ

ਸੋਧੋ

ਸੱਭਿਆਚਾਰ ਵਿੱਚ ਮਨੁੱਖੀ ਸਿਰਜਣਾਵਾਂ ਸ਼ਾਮਿਲ ਹਨ । ਸੱਭਿਆਚਾਰ ਵਿੱਚ ਵਾਤਾਵਰਣ ਦਾ ਮਨੁੱਖ ਸਿਰਜਿਤ ਭਾਗ ਹੁੰਦਾ ਹੈ, ਜਾਂ ਅਸੀਂ ਇਸ ਵਿਚ ਕਹਿ ਸਕਦੇ ਹਾਂ ਕਿ ਸੱਭਿਆਚਾਰ ਵਾਤਾਵਰਣ ਦਾ ਮਨੁੱਖ ਸਿਰਜਿਤ ਭਾਗ ਹੁੰਦਾ ਹੈ। ਇਸ ਤਰ੍ਹਾਂ ਕਹਿਣ ਦਾ ਮਤਲਬ ਹੈ ਕਿ ਸੱਭਿਆਚਾਰ ਵਿੱਚ ਮਨੁੱਖੀ ਆਲ਼ ਦੁਆਲ਼ੇ ਦੀਆਂ ਉਹ ਸਾਰੀਆਂ ਵਸਤਾਂ, ਵਰਤਾਰੇ, ਸਾਰੀਆਂ ਸੰਰਚਨਾਵਾਂ ਤੇ ਸਾਰੀਆਂ ਸਮੱਗਰੀਆਂ ਸ਼ਾਮਿਲ ਹਨ ਜਿਹੜੀਆਂ ਮਨੁੱਖ ਦੁਆਰਾ ਸਿਰਜਿਆਂ ਗੲੀਆਂ ਹਨ।

ਇਸ ਮਨੁੱਖੀ ਸਿਰਜਣਾ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-

ਮਨੁੱਖੀ ਕਿਰਤ

ਸਾਡੇ ਵਾਤਾਵਰਣ ਦਾ ਉਹ ਹਿੱਸਾ ਜਿਸ ਨੂੰ ਮਨੁੱਖ ਨੇ ਆਪਣੀ ਹੱਥੀਂ ਕਿਰਤ ਨਾਲ ਪੈਦਾ ਕੀਤਾ ਹੈ।ਇਸ ਵਿਚ ਉਹ ਚੀਜ਼ਾਂ ਸ਼ਾਮਿਲ ਹਨ ਜਿਹੜੀਆਂ ਮਨੁੱਖ ਦੁਆਰਾ ਪੈਦਾ ਕੀਤੀਆਂ ਗਈਆਂ ਹਨ, ਜਿਵੇਂ ਉਦਯੋਗਿਕ ਸਾਧਨ, ਤਕਨੌਲੌਜੀ, ਇਮਾਰਤਾਂ ਆਦਿ ਤੇ ਮਨੁੱਖ ਦੁਆਰਾ ਬਣਾਇਆ ਹੋਰ ਚੀਜ਼ਾਂ। ਸੱਭਿਆਚਾਰ ਵਿੱਚ ਉਹ ਸਾਰੀਆਂ ਚੀਜ਼ਾਂ ਵੀ ਸ਼ਾਮਲ ਹਨ ਜਿਹੜੀਆਂ ਮੂਲ ਰੂਪ ਵਿਚ ਧਰਤੀ ਤੇ ਮੌਜੂਦ ਹਨ ਪਰ ਮਨੁੱਖ ਨੇ ਉਹਨਾਂ ਨੂੰ ਰੂਪਾਂਤਰਿਤ ਕੀਤਾ। ਜਿਸ ਤਰ੍ਹਾਂ ਖੇਤ ਪਹਿਲਾਂ ਤੋਂ ਮੌਜੂਦ ਸਨ ਪਰ ਮਨੁੱਖ ਨੇ ਇੱਕ ਖ਼ਾਸ ਵਿਉਂਤਬੰਦੀ ਨਾਲ ਇਸ ਵਿਚ ਫਸਲਾਂ ਦੀ ਪੈਦਾਵਾਰ ਕੀਤੀ। ਮਨੁੱਖ ਦੁਆਰਾ ਖਾਂਣ ਵਾਲ਼ ਹਰ ਚੀਜ਼ ਜਿਸ ਦੀ ਉਸ ਨੇ ਉਪਜ ਨਾਲ ਸਿਰਜਣਾ ਕੀਤੀ ਉਹ ਸਭ ਸੱਭਿਆਚਾਰ ਦਾ ਹੀ ਹਿੱਸਾ ਹੈ।ਇਸ ਤੋਂ ਬਿਨਾਂ ਸੱਭਿਆਚਾਰ ਵਿੱਚ ਵਾਤਾਵਰਣ ਦਾ ਉਹ ਹਿੱਸਾ ਵੀ ਸ਼ਾਮਲ ਹੁੰਦਾ ਹੈ ਜੋ ਨਾ ਮਨੁੱਖ ਨੇ ਪੈਦਾ ਕੀਤਾ ਤੇ ਨਾ ਉਤਪਾਦਨ ਵਾਸਤੇ ਉਸ ਦੀ ਦੁਆਰਾ ਵਿਉਂਤਬੰਦੀ ਕੀਤੀ ਸਗੋਂ ਉਹ ਵਾਤਾਵਰਣ ਵਿੱਚ ਪਹਿਲਾਂ ਤੋਂ ਹੀ ਮੌਜੂਦ ਸੀ ਮਨੁੱਖ ਦੁਆਰਾ ਉਸ ਦੀ ਸਾਂਭ-ਸੰਭਾਲ ਕੀਤੀ ਗਈ। ਜੰਗਲ , ਜੰਗਲ ਵਿੱਚ ਮੌਜੂਦ ਬਨਸਪਤੀ ਦੀਆਂ ਖ਼ਾਸ ਨਸਲਾਂ ਜੋ ਪਹਿਲਾਂ ਤੋਂ ਹੀ ਮੌਜੂਦ ਹਨ ਜਾਂ ਜੰਗਲ਼ੀ ਜਾਨਵਰਾਂ ਦੀ ਸਾਂਭ-ਸੰਭਾਲ ਕੀਤੀ ਜਾਂਦੀ ਹੈ।ਤੇ ਇਸ ਵਿਚ ਪਹਾੜ, ਸਮੁੰਦਰ ਆਦਿ ਵੀ ਸ਼ਾਮਿਲ ਹੈ।

ਮਨੁੱਖ ਦੁਆਰਾ ਪ੍ਰਕਿਰਤੀ ਦੀ ਸਾਂਭ-ਸੰਭਾਲ ਕਰਨਾ ਦੇ ਯਤਨ ਕਰਨਾ ਵੀ ਸੱਭਿਆਚਾਰ ਵਿੱਚ ਹੀ ਸ਼ਾਮਿਲ ਹੈ।


ਮਨੁੱਖੀ ਕਲਪਨਾ ਦੀ ਸਿਰਜਣਾ-

ਸੱਭਿਆਚਾਰ ਵਿੱਚ ਉਹ ਸਾਰੇ ਵਰਤਾਰੇ ਵੀ ਸ਼ਾਮਲ ਹੁੰਦੇ ਹਨ ਜਿਹੜੇ ਮਨੁੱਖ ਆਪਣੀ ਕਲਪਨਾ ਸ਼ਕਤੀ ਨਾਲ ਸਿਰਜਦਾ ਹੈ। ਇਸ ਵਿਚ ਮਨੁੱਖ ਦਾ ਸੂਰਜ ਤੇ ਚੰਦਰਮਾ ਨਾਲ ਵਿਸ਼ੇਸ਼ ਰਿਸਤਾ ਸ਼ਾਮਿਲ ਕੀਤਾ ਜਾ ਸਕਦਾ ਹੈ ਜਿਸ ਮਹਾਂਭਾਰਤ ਵਿੱਚ ਕਰਨ ਨੂੰ ਸੂਰਜ ਪੁੱਤਰ ਮੰਨਿਆ ਜਾਂਦਾ ਹੈ। ਸੂਰਜਵੰਸ਼ੀ ਤੇ ਚੰਦਰਵੰਸ਼ੀ ਮਨੁੱਖ ਦੀ ਸਿਰਜਣਾ ਹੈ।


ਸੱਭਿਆਚਾਰ ਵਿੱਚ ਸ਼ਾਮਿਲ ਤਿੰਨ ਵਰਤਾਰੇ -

  1. ਉਹ ਵਰਤਾਰੇ ਜੋ ਹੌਲੀ-ਹੌਲੀ ਖ਼ਤਮ ਹੋ ਰਹੇ ਹਨ।
  2. ਦੂਸਰੇ ਉਹ ਦੋ ਸਥਾਪਿਤ ਹੋ ਚੁੱਕੇ ਹਨ ਤੇ ਲੰਮੇਰੇ ਸਮੇਂ ਲਈ ਹਨ।
  3. ਤੀਸਰੇ ਉਹ ਜੋ ਨਵੇਂ ਹੋਂਦ ਵਿਚ ਆਈ ਰਹੇ ਹਨ ਤੇ ਹੌਲੀ-ਹੌਲੀ ਵਿਰਸਿਤ ਹੋ ਰਹੇ ਹਨ।