ਸੱਸੀ ਦਾ ਧੌਲਰ ਇੱਕ ਪ੍ਰਾਚੀਨ ਇਮਾਰਤ ਹੈ ਜੋ ਸੱਸੀ ਦੀ ਕਹਾਣੀ ਨਾਲ ਸਬੰਧਿਤ ਹੈ। ਸੱਸੀ ਇੱਕ ਲੋਕ ਨਾਇਕਾ ਹੈ ਜਿਸ ਨੂੰ ਬਲੋਚਿਸਤਾਨ ਦੇ ਸ਼ਾਹਜ਼ਾਦੇ "ਪੁੰਨੂ" ਨਾਲ ਪਿਆਰ ਸੀ। ਸੱਸੀ ਪੁੰਨੂ ਨਾਂ ਹੇਠ ਵੱਖ-ਵੱਖ ਕਿੱਸਾਕਾਰਾਂ, ਹਾਸ਼ਮ, ਹਾਫ਼ਿਜ਼ ਬਰਖ਼ੁਰਦਾਰ ਅਤੇ ਅਹਿਮਦਯਾਰ, ਨੇ ਪੰਜਾਬੀ ਵਿੱਚ ਕਿੱਸੇ ਵੀ ਰਚੇ। ਸੱਸੀ-ਪੁੰਨੂ ਦੇ ਕਿੱਸਿਆਂ ਵਿਚੋਂ ਹਾਸ਼ਮ ਦੀ ਸੱਸੀ ਵਧੇਰੇ ਪ੍ਰਸਿਧ ਅਤੇ ਪ੍ਰਚਲਿਤ ਹੈ। "ਸੱਸੀ ਦੀ ਧੌਲਰ" ਜਾਂ ਇਹ ਇਮਾਰਤ ਪਿੰਡ ਤਰਾਪ, ਤਹਿਸੀਲ ਤਲਾਰੰਗ ਅਤੇ ਜਿਲ੍ਹਾ ਅਟਕ ਵਿੱਚ ਅਜੇ ਤੱਕ ਮੌਜੂਦ ਹੈ। ਇਸ ਇਮਾਰਤ ਦੇ ਉੱਪਰ ਗੁਬੰਦ ਬਣਿਆ ਹੋਇਆ ਹੈ। ਪੋਠੋਹਾਰ ਦਾ ਪ੍ਰਸਿੱਧ ਦਰਿਆ ਸੁਹਾਂ ਵੀ ਇਸੇ ਇਮਾਰਤ ਦੇ ਕੋਲੋ ਵਗਦਾ ਹੈ। [1]

ਹਵਾਲੇ

ਸੋਧੋ
  1. ਕੁਲਬੀਰ ਸਿੰਘ ਕਾਂਗ (2005). "ਪੰਜਾਬੀ ਕਿੱਸਾ ਕਾਵਿ ਦਾ ਇਤਿਹਾਸ". ਪੰਜਾਬੀ ਅਕਾਦਮੀ, ਦਿੱਲੀ. p. 71. {{cite web}}: |access-date= requires |url= (help); Missing or empty |url= (help)