ਏ ਫ਼ੇਅਰਵੈੱਲ ਟੂ ਆਰਮਜ਼

(ਹਥਿਆਰਾਂ ਨੂੰ ਵਿਦਾਇਗੀ ਤੋਂ ਮੋੜਿਆ ਗਿਆ)

 ਏ ਫ਼ੇਅਰਵੈੱਲ ਟੂ ਆਰਮਜ਼ (A Farewell to Arms) ਅਮਰੀਕੀ ਲੇਖਕ ਅਰਨੈਸਟ ਹੈਮਿੰਗਵੇ ਦਾ 1929 ਵਿੱਚ ਪ੍ਰਕਾਸ਼ਤ ਨਾਵਲ ਹੈ। ਇਸ ਦਾ ਟਾਈਟਲ 16ਵੀਂ-ਸਦੀ ਦੇ ਅੰਗਰੇਜ਼ੀ ਨਾਟਕਕਾਰ ਜਾਰਜ ਪੀਲੇ ਦੀ ਇੱਕ ਕਵਿਤਾ ਤੋਂ ਲਿਆ ਗਿਆ ਹੈ।[1] ਇਸ ਦੀ ਕਹਾਣੀ ਪਹਿਲੀ ਵੱਡੀ ਜੰਗ ਦੀ ਇਤਾਲਵੀ ਮੁਹਿੰਮ ਦੌਰਾਨ ਇੱਕ ਅਮਰੀਕੀ ਫ਼ੌਜੀ ਫਰੈਡਰਿਕ ਹੈਨਰੀ ਅਤੇ ਬਰਤਾਨਵੀ ਨਰਸ ਕੈਥਰੀਨ ਬਾਰਕਲੇ ਦੇ ਪਿਆਰ ਦੇ ਗਿਰਦ ਘੁੰਮਦੀ ਹੈ। ਇਹ ਨਾਵਲ ਦੀ ਕਹਾਣੀ ਕਾਫ਼ੀ ਹੱਦ ਤੱਕ ਹੈਮਿੰਗਵੇ ਦੀ ਜ਼ਾਤੀ ਕਹਾਣੀ ਹੈ। ਨਾਵਲ ਵਿੱਚ ਕੈਥਰੀਨ ਨੂੰ ਬੱਚੇ ਦੇ ਜਨਮ ਦੇਣ ਵਿੱਚ ਜਿਹਨਾਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ, ਉਹੋ ਜਿਹੀ ਸੂਰਤ-ਏ-ਹਾਲ ਦਾ ਸਾਹਮਣਾ ਉਸ ਦੀ ਪਤਨੀ ਨੂੰ ਉਹਨਾਂ ਦੇ ਬੇਟੇ ਪੈਟਰਿਕ ਦੇ ਜਨਮ ਦੇ ਵਕਤ ਕਰਨਾ ਪਿਆ ਸੀ।

ਏ ਫ਼ੇਅਰਵੈੱਲ ਟੂ ਆਰਮਜ਼
ਪਹਿਲੀ ਅਡੀਸ਼ਨ ਦਾ ਕਵਰ
ਲੇਖਕਅਰਨੈਸਟ ਹੈਮਿੰਗਵੇ
ਦੇਸ਼ਯੂਨਾਇਟਡ ਸਟੇਟਸ
ਭਾਸ਼ਾਅੰਗਰੇਜ਼ੀ
ਵਿਧਾਨਾਵਲ
ਪ੍ਰਕਾਸ਼ਕਸਕਰਾਈਬਨਰ
ਪ੍ਰਕਾਸ਼ਨ ਦੀ ਮਿਤੀ
ਸਤੰਬਰ 1929
ਸਫ਼ੇ355

ਕਹਾਣੀ

ਸੋਧੋ

ਇਹ ਕਹਾਣੀ ਹੈ ਇੱਕ ਫ੍ਰੇਡਰਿਕ ਹੈਨਰੀ ਨਾਂ ਦੇ ਇੱਕ ਅਮਰੀਕੀ ਨੋਜਵਾਨ ਦੀ ਜੋ ਪਹਿਲੇ ਵਿਸ਼ਵ ਯੁਧ ਵਿੱਚ ਇਤਾਲਵੀ ਫੌਜ ਦੇ ਵਿੱਚ ਇੱਕ ਐਂਬੂਲੈਂਸ ਡਰਾਈਵਰ ਹੈ I ਉਸਦੇ ਦੋਸਤ ਦਾ ਨਾਂ ਰੀਨਾਲਡੀ ਹੈ ਜੋ ਇਤਾਲਵੀ ਫੌਜ ਦੇ ਵਿੱਚ ਇੱਕ ਸਰਜਨ ਹੈ I ਰੀਨਾਲਡੀ ਉਸਨੂੰ ਮਿਸ ਕੈਥਰੀਨ ਬਾਰਕਲੇ ਨਾਂ ਦੀ ਇੱਕ ਨਰਸ ਦੇ ਨਾਲ ਮਿਲਾਉਂਦਾ ਹੈ I ਕੈਥਰੀਨ ਬਰਤਾਨਵੀ ਮੂਲ ਦੀ ਨਾਗਰਿਕ ਹੈ I ਉਸਨੂੰ ਕੈਥਰੀਨ ਨਾਲ ਪਿਆਰ ਹੋ ਜਾਂਦਾ I ਹੈਨਰੀ ਉਸ ਨਾਲ ਵਿਆਹ ਕਰਨ ਦੇ ਵਾਅਦੇ ਨਾਲ ਜੰਗ ਦੇ ਵਿੱਚ ਹਿੱਸਾ ਲੈਣ ਚਲਾ ਜਾਂਦਾ I ਇਸ ਦੌਰਾਨ ਉਹ ਜਖ਼ਮੀ ਹੋ ਜਾਂਦਾ ਅਤੇ ਉਸਨੂੰ ਮਿਲਾਨ ਦੇ ਹਸਪਤਾਲ ਦੇ ਵਿੱਚ ਦਾਖਲ ਕਰ ਦਿੱਤਾ ਜਾਂਦਾ I ਕੈਥਰੀਨ ਉਥੇ ਆ ਕੇ ਉਸਦੀ ਦੇਖਭਾਲ ਕਰਦੀ ਹੈ I ਇਸ ਦੌਰਾਨ ਉਨ੍ਹਾਂ ਦੋਨਾਂ ਦੀਆਂ ਨਜ਼ਦੀਕੀਆਂ ਵੀ ਬਹੁਤ ਵਧ ਜਾਂਦੀਆਂ ਹਨ ਅਤੇ ਕੈਥਰੀਨ ਗਰਭਵਤੀ ਹੋ ਜਾਂਦੀ ਹੈ I ਦੂਜੇ ਪਾਸੇ ਜੰਗ ਸ਼ੁਰੂ ਹੋ ਜਾਂਦੀ ਹੈ I ਹੈਨਰੀ ਨੂੰ ਫੌਜ ਦਾ ਸੱਦਾ ਮਿਲਦਾ ਅਤੇ ਉਹ ਵਾਪਸ ਆਕੇ ਵਿਆਹ ਕਰਨ ਦੇ ਵਾਅਦੇ ਨਾਲ ਫੇਰ ਚਲਾ ਜਾਂਦਾ I ਜੰਗ ਦੇ ਵਿੱਚ ਇਤਾਲਵੀ ਫੌਜ ਨੂੰ ਜਾਨ ਮਾਲ ਦਾ ਬਹੁਤਾ ਨੁਕਸਾਨ ਝੱਲਣਾ ਪੈਂਦਾ I ਹੈਨਰੀ ਨੂੰ ਤਾਂ ਸ਼ੁਰੂ ਤੋਂ ਹੀ ਜੰਗ, ਹਥਿਆਰ ਅਤੇ ਲੜਾਈ ਪਸੰਦ ਨਹੀਂ ਸੀ I ਉਹ ਅਤੇ ਉਸਦਾ ਦਾ ਦੋਸਤ ਜੰਗ ਨੂੰ ਨੁਕਸਾਨ ਵਾਸਤੇ ਦੋਸ਼ੀ ਮੰਨਦੇ ਹੋਏ ਅਮਨ ਚੈਨ ਦੀਆਂ ਗੱਲਾਂ ਕਰਦੇ ਨੇ I ਥੋੜੀ ਬਹੁਤ ਕਿਸੇ ਨਾਲ ਝੜਪ ਵੀ ਹੋ ਜਾਂਦੀ ਹੈ I ਹੈਨਰੀ ਤੇ ਗੱਦਾਰੀ ਅਤੇ ਜਾਸੂਸੀ ਦਾ ਦੋਸ਼ ਲਾ ਕੇ ਉਸਨੂੰ ਫੌਜ ਫੜ ਲੈਂਦੀ ਹੈ I ਹੁਣ ਹੈਨਰੀ ਨੂੰ ਜਾਨ ਬਚਾਉਣ ਵਾਸਤੇ ਭੱਜਣਾ ਪੈਂਦਾ ਹੈ I ਉਸਨੂੰ ਮਿਲਾਨ ਪਹੁੰਚ ਕੇ ਪਤਾ ਚਲਦਾ ਕਿ ਕੈਥਰੀਨ ਤਾਂ ਸਟਰੇਸਾ (ਇਟਲੀ ਦਾ ਇੱਕ ਸ਼ਹਿਰ) ਚਲੀ ਗਈ ਹੈ I ਸਟਰੇਸਾ ਪਹੁੰਚ ਕੇ ਉਹ ਕੈਥਰੀਨ ਨੂੰ ਮਿਲਦਾ ਅਤੇ ਉਹ ਦੋਵੇਂ ਕੁਝ ਸਮਾਂ ਉਥੇ ਹੀ ਬਿਤਾਉਂਦੇ ਨੇ I ਪਰ ਹੈਨਰੀ ਨੂੰ ਫੜੇ ਜਾਣ ਖਤਰਾ ਮਹਿਸੂਸ ਹੁੰਦਾ I ਉਹ ਦੋਵੇਂ ਇੱਕ ਨਦੀ ਰਾਹੀਂ ਇੱਕ ਕਿਸ਼ਤੀ ਵਿੱਚ ਸਵਾਰ ਹੋ ਕੇ ਸਵਿਟਜਰਲੈਂਡ ਨੂੰ ਚਲੇ ਜਾਂਦੇ ਹਣ I ਉਥੇ ਕੈਥਰੀਨ ਇੱਕ ਮਰੇ ਹੋਏ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਥੋੜੀ ਦੇਰ ਬਾਅਦ ਆਪ ਵੀ ਮਰ ਜਾਂਦੀ ਹੈ I ਹੈਨਰੀ, ਕਿਤੇ ਨਾ ਕਿਤੇ ਆਪਣੇ ਆਪ ਨੂੰ ਵੀ ਕੈਥਰੀਨ ਦੀ ਮੋਤ ਦਾ ਦੋਸ਼ੀ ਮੰਨਦਾ ਹੋਇਆ ਉਥੋਂ ਚਲਾ ਜਾਂਦਾ ਅਤੇ ਕਹਾਣੀ ਇਥੇ ਖਤਮ ਹੋ ਜਾਂਦੀ ਹੈ I[2]

ਹਵਾਲੇ

ਸੋਧੋ
  1. "George Peele: A Farewell to Arms (To Queen Elizabeth)". The DayPoems Poetry Collection. Archived from the original on 2008-05-12. Retrieved 2008-05-19. {{cite web}}: Unknown parameter |deadurl= ignored (|url-status= suggested) (help)
  2. "A Farewell to Arms".