ਹਥੌੜਾ ਅਤੇ ਦਾਤਰੀ
ਹਥੌੜਾ ਅਤੇ ਦਾਤਰੀ (☭) ਇੱਕ ਕਮਿਊਨਿਸਟ ਪ੍ਰਤੀਕ ਹੈ ਜੋ ਰੂਸੀ ਇਨਕਲਾਬ ਦੇ ਦੌਰਾਨ ਪੈਦਾ ਹੋਇਆ ਸੀ। ਉਸ ਵੇਲੇ, ਹਥੌੜਾ ਉਦਯੋਗਿਕ ਕਾਮਿਆਂ ਅਤੇ ਦਾਤਰੀ ਕਿਸਾਨੀ ਦੀ ਨਿਸ਼ਾਨੀ ਸੀ; ਅਤੇ ਦੋਨੋਂ ਮਿਲ ਕੇ ਉਹ ਸਮਾਜਵਾਦ ਲਈ, ਰੂਸੀ ਖਾਨਾਜੰਗੀ ਸਮੇਂ ਪਿਛਾਖੜੀ ਅੰਦੋਲਨ ਦੇ ਅਤੇ ਵਿਦੇਸ਼ੀ ਦਖਲ ਦੇ ਖਿਲਾਫ ਮਜ਼ਦੂਰ-ਕਿਸਾਨ ਗੱਠਜੋੜ ਦਾ ਪ੍ਰਤੀਕ ਸੀ।
ਰੂਸੀ ਸਿਵਲ ਜੰਗ ਦੇ ਬਾਅਦ, ਸੋਵੀਅਤ ਯੂਨੀਅਨ ਦੇ ਅੰਦਰ ਹਥੌੜਾ ਅਤੇ ਦਾਤਰੀ, ਪੁਰਅਮਨ ਕਿਰਤ ਅਤੇ ਇੰਟਰਨੈਸ਼ਨਲ ਪ੍ਰੋਲਤਾਰੀ ਦੀ ਏਕਤਾ ਦੇ ਹੋਰ ਵਿਆਪਕ ਪ੍ਰਤੀਕ ਦੇ ਤੌਰ ਤੇ ਵਰਤਿਆ ਗਿਆ। ਇਸ ਨੂੰ ਸੰਸਾਰ ਭਰ ਦੇ ਬਹੁਤ ਸਾਰੇ ਕਮਿਊਨਿਸਟ ਅੰਦੋਲਨਾਂ, ਮਾੜੇ ਮੋਟੇ ਸਥਾਨਕ ਫਰਕ ਨਾਲ ਆਪਣਾ ਲਿਆ ਸੀ। ਅੱਜ ਵੀ, ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ ਵੀ, ਹਥੌੜਾ ਅਤੇ ਦਾਤਰੀ ਰੂਸ ਅਤੇ ਸਾਬਕਾ ਸੋਵੀਅਤ ਗਣਰਾਜਾਂ ਵਿੱਚ ਆਮ ਹੈ, ਪਰ ਕੁਝ ਹੋਰ ਸਾਬਕਾ ਸਮਾਜਵਾਦੀ ਦੇਸ਼ਾਂ ਵਿੱਚ ਇਸ ਦੇ ਡਿਸਪਲੇਅ ਦੀ ਮਨਾਹੀ ਹੈ।