ਹਨਾਹ ਫੋਰਸਟਰ (ਕਾਰਕੁਨ)
ਹਨਾਹ ਜੇ. ਫੋਰਸਟਰ (ਜਨਮ 1950 ਦੇ ਅੰਤ ਵਿੱਚ ਹੋਇਆ) ਇੱਕ ਗੈਂਬੀਅਨ ਮਨੁੱਖੀ ਅਧਿਕਾਰ ਕਾਰਕੁਨ ਹੈ।
ਹਨਾਹ ਫੋਰਸਟਰ | |
---|---|
ਜਨਮ | ਵੀਹਵੀਂ ਸਦੀ |
ਰਾਸ਼ਟਰੀਅਤਾ | ਗੈਂਬੀਅਨ |
ਅਲਮਾ ਮਾਤਰ |
|
ਪੇਸ਼ਾ | ਮਨੁੱਖੀ ਅਧਿਕਾਰ |
ਜ਼ਿੰਦਗੀ
ਸੋਧੋਫੋਰਸਟਰ ਨੇ ਸੇਂਟ ਜੋਸਫ ਪ੍ਰੈਪਰੇਟਰੀ ਸਕੂਲ ਅਤੇ ਸੇਂਟ ਜੋਸੇਫ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ ਹੈ।
ਥੋੜ੍ਹੇ ਸਮੇਂ ਲਈ ਦਫ਼ਤਰੀ ਨੌਕਰੀ ਕਰਨ ਤੋਂ ਬਾਅਦ, ਉਸਨੇ ਗੈਂਬੀਅਨ ਨੈਸ਼ਨਲ ਲਾਇਬ੍ਰੇਰੀ ਵਿਚ ਕੰਮ ਕੀਤਾ। ਇਸ ਤੋਂ ਬਾਅਦ ਉਸਨੇ ਘਾਨਾ ਯੂਨੀਵਰਸਿਟੀ ਤੋਂ ਲਾਇਬ੍ਰੇਰੀ ਵਿਗਿਆਨ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਫਿਰ ਗ੍ਰੇਟ ਬ੍ਰਿਟੇਨ ਦੀ ਲੋਫਰਬਰੋ ਯੂਨੀਵਰਸਿਟੀ ਤੋਂ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਦੀ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਸੈਂਟ ਐਨਾ ਸਕੂਲ ਆਫ ਐਡਵਾਂਸਡ ਸਟੱਡੀਜ਼ ਵਿਖੇ, ਉਸਨੇ ਮਨੁੱਖੀ ਅਧਿਕਾਰਾਂ ਅਤੇ ਅਪਵਾਦ ਪ੍ਰਬੰਧਨ ਵਿਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।[1]
ਲਗਭਗ 1990 ਵਿਚ ਉਸਨੇ 'ਅਫਰੀਕਨ ਸੈਂਟਰ ਫਾਰ ਡੇਮੋਕ੍ਰੇਸੀ ਅਨਿਦ ਹਿਊਮਨ ਰਾਇਟਸ ਸਟੱਡੀਜ' ਵਿਚ ਕੰਮ ਕੀਤਾ। ਜੋਏ ਟੈਂਬੋ ਦੀ ਅਚਾਨਕ ਮੌਤ ਤੋਂ ਬਾਅਦ, ਉਸਨੂੰ 12 ਮਾਰਚ 2001 ਨੂੰ ਸੰਸਥਾ ਦੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। ਨਿਯੁਕਤ ਕੀਤੇ ਜਾਣ ਸਮੇਂ ਉਹ ਸਭ ਤੋਂ ਲੰਮੀ ਸੇਵਾ ਨਿਭਾਉਣ ਵਾਲੀ ਕਰਮਚਾਰੀ ਸੀ।[2] ਜਦੋਂ ਤੱਕ ਉਸਨੇ ਇਸ ਅਹੁਦਾ ਨਹੀਂ ਸੰਭਾਲਿਆ, ਉਹ ਗੈਂਬੀਆ ਲਾਇਬ੍ਰੇਰੀ ਅਤੇ ਸੂਚਨਾ ਸੇਵਾ ਦੀ ਪ੍ਰਧਾਨ ਸੀ, ਜੋ ਕਿ ਗੈਂਬੀਆ ਨੈਸ਼ਨਲ ਲਾਇਬ੍ਰੇਰੀ ਲਈ ਜ਼ਿੰਮੇਵਾਰ ਹੈ।
ਏ.ਸੀ.ਡੀ.ਐਚ.ਆਰ.ਐਸ. ਵਿਚ ਉਸ ਦੇ ਕੰਮ ਤੋਂ ਇਲਾਵਾ, ਉਹ ਕਈ ਹੋਰ ਸੰਸਥਾਵਾਂ ਵਿਚ ਸ਼ਾਮਲ ਹੈ। 2006 ਤੋਂ ਉਹ ਅਫਰੀਕੀ ਡੈਮੋਕਰੇਸੀ ਫੋਰਮ ਦੀ ਚੇਅਰ ਸੀ ਅਤੇ 'ਵਰਲਡ ਮੂਵਮੈਂਟ ਫਾਰ ਡੈਮੋਕਰੇਸੀ' ਦੀ ਸਟੀਰਿੰਗ ਕਮੇਟੀ ਦੀ ਮੈਂਬਰ ਅਤੇ ਅਫਰੀਕੀ ਔਰਤਾਂ ਦੇ ਹੱਕਾਂ ਲਈ ਇਕ 'ਕੌਂਸਲ ਫਾਰ ਏ ਕਮਿਊਨਿਟੀ ਆਫ਼ ਡੈਮੋਕਰੇਸੀ' ਦੀ ਮੈਂਬਰ ਹੈ। 1992 ਤੋਂ 2009 ਤੱਕ ਉਹ ਮਨੁੱਖੀ ਅਧਿਕਾਰਾਂ ਦੀ ਜਾਣਕਾਰੀ ਅਤੇ ਦਸਤਾਵੇਜ਼ੀ ਪ੍ਰਣਾਲੀਆਂ ( ਹਰਿਡੌਕਸ ) ਲਈ ਸਲਾਹਕਾਰ ਰਹੀ।[3] 2004 ਤੋਂ 2010 ਤਕ ਉਸਨੇ ਪ੍ਰੀਟੋਰੀਆ ਯੂਨੀਵਰਸਿਟੀ ਦੇ ਮਨੁੱਖੀ ਅਧਿਕਾਰਾਂ ਲਈ ਸੈਂਟਰ ਵਿਖੇ ਕੋਰਸ ਵੀ ਪੜ੍ਹਾਏ ਹਨ।[1]
2007 ਵਿੱਚ ਉਸਨੂੰ ਅਮਰੀਕੀ ਵਿਦੇਸ਼ ਵਿਭਾਗ ਤੋਂ ਇੰਟਰਨੈਸ਼ਨਲ ਵਿਮਨ ਆਫ ਕਾਰੇਜ ਅਵਾਰਡ ਮਿਲਿਆ, ਜੋ ਉਸਨੂੰ ਗੈਂਬੀਆ ਵਿੱਚ ਅਮਰੀਕੀ ਰਾਜਦੂਤ, ਜੋਸਫ਼ ਡੀ ਸਟਾਫੋਰਡ ਦੁਆਰਾ ਭੇਂਟ ਕੀਤਾ ਗਿਆ ਸੀ। [4]
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ 1.0 1.1 "Hannah Forster - African Development Bank". African Economic Conference. 2019-01-22. Archived from the original on 2019-01-22. Retrieved 2021-03-20.
{{cite web}}
: Unknown parameter|dead-url=
ignored (|url-status=
suggested) (help) - ↑ Eze, Mercy (2001-04-13). "ACDHRS' Zoe Tembo Dies, Hannah Forster Appointed Successor". The Daily Observer (in ਅੰਗਰੇਜ਼ੀ). Banjul: allAfrica.com. Archived from the original on 2001-04-12. Retrieved 2021-03-20 – via allAfrica.com.
- ↑ Finch, Lauren L. (4 December 2020). "Hannah Forster | HURIDOCS". HURIDOCS (in ਅੰਗਰੇਜ਼ੀ (ਅਮਰੀਕੀ)). Retrieved 2021-03-20.
- ↑ Manneh, Ebrima Jaw (2007-05-08). "Gambia: Hannah Forster Gets 'Women of Courage' Award". The Daily Observer (in ਅੰਗਰੇਜ਼ੀ). Banjul: allAfrica.com. Archived from the original on 2007-05-08. Retrieved 2021-03-20.
{{cite news}}
: Unknown parameter|dead-url=
ignored (|url-status=
suggested) (help)