ਹਮੇਲ ਇਸਤਰੀਆਂ ਦਾ ਗਹਿਣਾ ਹੈ। ਗਲ ਵਿਚ ਪਾਇਆ ਜਾਂਦਾ ਹੈ। ਇਹ ਚਾਂਦੀ ਦੇ ਰੁਪਇਆਂ ਦੀ ਬਣਾਈ ਜਾਂਦੀ ਸੀ। ਆਮ ਤੌਰ ਤੇ ਨੌਂ ਜਾਂ ਗਿਆਰ੍ਹਾਂ ਰੁਪਇਆਂ ਦੀ ਬਣਦੀ ਸੀ। ਰੁਪਇਆਂ ਨੂੰ ਕੁੰਡੇ ਲਾਏ ਜਾਂਦੇ ਸਨ। ਇਨ੍ਹਾਂ ਕੁੰਡੇ ਲੱਗੇ ਰੁਪਇਆਂ ਨੂੰ ਕਾਲੀ ਡੋਰੀ ਵਿਚ ਥੋੜ੍ਹੀ-ਥੋੜ੍ਹੀ ਦੂਰੀ ਤੇ ਪਰੋਇਆ ਜਾਂਦਾ ਸੀ। ਇਸ ਤਰ੍ਹਾਂ ਇਹ ਰੁਪਇਆਂ ਦੀ ਮਾਲਾ ਬਣ ਜਾਂਦੀ ਸੀ। ਇਸ ਨੂੰ ਹੀ ਹਮੇਲ ਕਹਿੰਦੇ ਸਨ। ਪੈਸੇ ਵਾਲੇ ਪਰਿਵਾਰ ਸੋਨੇ ਦੇ ਰੁਪਇਆਂ ਦੇ ਸਿੱਕੇ ਤਿਆਰ ਕਰਵਾ ਕੇ ਹਮੇਲ ਬਣਾਉਂਦੇ ਸਨ। ਅਸਲ ਵਿਚ ਪਹਿਲੇ ਸਮਿਆਂ ਦੇ ਸਾਰੇ ਹੀ ਗਹਿਣੇ ਸਿੱਧੇ-ਸਾਦੇ ਹੁੰਦੇ ਸਨ। ਹਮੇਲ ਗਹਿਣਾ ਹੁਣ ਤੁਹਾਨੂੰ ਸਾਰੇ ਪੰਜਾਬ ਵਿਚੋਂ ਵੀ ਕਿਤੇ ਵੀ ਭਾਲਿਆਂ ਨਹੀਂ ਮਿਲੇਗਾ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.