ਸਾਹਿਤਕ ਹਲਕਿਆਂ ਵਿੱਚ ਲਾਲੀ ਬਾਬਾ ਵਜੋਂ ਮਸ਼ਹੂਰ ਹਰਦਿਲਜੀਤ ਸਿੰਘ ਸਿੱਧੂ (14 ਸਤੰਬਰ 1932 - 28 ਦਸੰਬਰ 2014) ਬਹੁ-ਪੱਖੀ ਵਿਸ਼ਵਕੋਸ਼ੀ ਪ੍ਰਤਿਭਾ ਦਾ ਧਾਰਨੀ ਸੀ ਅਤੇ ਉਸ ਨੇ ਲੇਖਕਾਂ ਅਤੇ ਚਿੰਤਕਾਂ ਦੀਆਂ ਕਈ ਪੀੜ੍ਹੀਆਂ ਨੂੰ ਪ੍ਰੇਰਿਆ ਅਤੇ ਅਗਵਾਈ ਦਿੱਤੀ।[1]

ਹਰਦਿਲਜੀਤ ਸਿੰਘ ਲਾਲੀ
LALLI.jpg
ਲਾਲੀ ਬਾਬਾ
ਜਨਮਹਰਦਿਲਜੀਤ ਸਿੰਘ ਸਿੱਧੂ
(1932-09-14)14 ਸਤੰਬਰ 1932
ਪਿੰਡ ਫਤਿਹਗੜ੍ਹ, ਸੰਗਰੂਰ
ਮੌਤ28 ਦਸੰਬਰ 2014(2014-12-28) (ਉਮਰ 82)
ਪਟਿਆਲਾ
1625612 10208611053020322 9032040398203446986 n.jpg
Miniature painting of Bhootwada Prepared by Gurpreet Artist Bathinda

ਜੀਵਨੀਸੋਧੋ

ਲਾਲੀ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਲਹਿਰਾਗਾਗਾ ਨੇੜੇ ਫਤਿਹਗੜ੍ਹ ਦੇ ਇੱਕ ਜਾਗੀਰਦਾਰ ਪਰਿਵਾਰ ਵਿੱਚ ਪੈਦਾ ਹੋਇਆ ਸੀ। 1967 ਵਿੱਚ ਪਟਿਆਲਾ ਸ਼ਹਿਰ ਦੀ ਸਤਵੰਤ ਕੌਰ ਨਾਲ ਉਸਦਾ ਵਿਆਹ ਹੋਇਆ ਅਤੇ ਉਨ੍ਹਾਂ ਦੋ ਪੁੱਤਰ ਅਤੇ ਇੱਕ ਧੀ ਸੀ। ਲਾਲੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਭਾਸ਼ਾ ਵਿਗਿਆਨ ਵਿਭਾਗ ਵਿੱਚ ਅਧਿਆਪਕ ਸੀ ਅਤੇ ਉਥੋਂ ਹੀ ਉਹ ਸੇਵਾਮੁਕਤ ਹੋਇਆ। ਉਸ ਨੇ ਆਪਣੀ ਖੁਦ ਦੀ ਕੋਈ ਵੀ ਕਿਤਾਬ ਕਦੇ ਪ੍ਰਕਾਸ਼ਿਤ ਨਹੀਂ ਕੀਤੀ, ਪਰ ਉਹ ਕਲਾ ਅਤੇ ਸਾਹਿਤ ਦੇ ਸੰਸਾਰ ਦਾ ਇੱਕ ਵਰਚੁਅਲ ਖ਼ਜ਼ਾਨਾ ਹੋਣ ਲਈ ਜਾਣਿਆ ਜਾਂਦਾ ਸੀ। ਉਸਨੇ ਬੌਧਿਕ ਵਿਚਾਰ ਪ੍ਰਵਾਹ ਲਈ ਮੌਖਿਕ ਪਰੰਪਰਾ ਨੂੰ ਅਪਣਾਇਆ ਅਤੇ ਆਪਣੇ ਆਲੇ-ਦੁਆਲੇ ਜੁੜਨ ਵਾਲੇ ਵਿਅਕਤੀਆਂ ਨੂੰ ਖੂਬ ਗਿਆਨ ਵੰਡਿਆ।[2][3]

ਮੌਤਸੋਧੋ

ਲਾਲੀ ਆਪਣੀ ਜ਼ਿੰਦਗੀ ਦੇ 82ਵੇਂ ਵਰ੍ਹੇ ਵਿੱਚ 28 ਦਸੰਬਰ 2014 ਨੂੰ ਪਟਿਆਲਾ ਵਿਖੇ ਅਕਾਲ ਚਲਾਣਾ ਕਰ ਗਏ।[4]

ਲਿਖਤਾਂ ਵਿੱਚਸੋਧੋ

ਹਵਾਲੇਸੋਧੋ