ਫ਼ਤਹਿਗੜ੍ਹ, ਸੰਗਰੂਰ
ਫ਼ਤਹਿਗੜ੍ਹ , ਸੰਗਰੂਰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਫ਼ਤਹਿਗੜ੍ਹ ਦੀ ਤਹਿਸੀਲ ਲਹਿਰਾਗਾਗਾ ਹੈ। ਇਸਦੇ ਨੇੜਲਾ ਰੇਲਵੇ ਸਟੇਸ਼ਨ ਲਹਿਰਾਗਾਗਾ ਹੈ।
ਫਤਿਹਗੜ੍ਹ, ਸੰਗਰੂਰ
ਫਤਿਹਗੜ੍ਹ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੂਰ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5.30 (ਭਾਰਤੀ ਮਿਆਰੀ ਸਮਾਂ) |
ਪਿੰਨ | 148031 |
ਵਾਹਨ ਰਜਿਸਟ੍ਰੇਸ਼ਨ | PB-13 |
ਨੇੜੇ ਦਾ ਸ਼ਹਿਰ | ਲਹਿਰਾਗਾਗਾ ਸੁਨਾਮ |
ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਆਬਾਦੀ | ਹਲਕਾ | ਨਜਦੀਕ | ਥਾਣਾ |
---|---|---|---|---|---|---|
ਸੰਗਰੂਰ | ਫਲੇੜਾ | 148031 | 2115 | ਲਹਿਰਾਗਾਗਾ | ਲਹਿਰਾਗਾਗਾ ਤੋਂ ਚੀਮਾਂ | ਲਹਿਰਾਗਾਗਾ |
ਸਹੂਲਤਾਂ
ਸੋਧੋਪਿੰਡ ਵਿੱਚ ਸਰਕਾਰੀ ਪ੍ਰਇਮਰੀ ਸਕੂਲ, ਸਰਕਾਰੀ ਹਾਈ ਸਕੂਲ, ਅਕਾਲ ਅਕੈਡਮੀ, ਕਾਲਜ, ਪਸ਼ੂ ਹਸਪਤਾਲ, ਮਿੰਨੀ ਪ੍ਰਾਇਮਰੀ ਹੈਲਥ ਸੈਂਟਰ, ਕੋਆਪਰੇਟਿਵ ਸੁਸਾਇਟੀ, ਅਨਾਜ ਮੰਡੀ, ਸਰਕਾਰੀ ਅਤੇ ਪ੍ਰਾਇਵੇਟ ਪੈਟਰੋਲ ਪੰਪ, ਟੈਲੀਫੋਨ ਐਕਸਚੇਂਜ, ਪਾਰਕ, ਚੰਗੀ ਬੱਸ ਸਰਵਿਸ ਤੇ ਹੋਰ ਸਹੂਲਤਾਂ ਪਿੰਡ ਨੂੰ ਪ੍ਰਦਾਨ ਹਨ।
ਧਾਰਮਿਕ ਸਥਾਨ
ਸੋਧੋਇਹ ਪਿੰਡ ਧਾਰਮਿਕ ਹੋਣ ਦਾ ਨਾਲ ਨਾਲ ਇਤਿਹਾਸਿਕ ਵੀ ਹੈ। ਇਸ ਪਿੰਡ ਵਿੱਚ ਤਿੰਨ ਗੁਰੂਦੁਆਰੇ ਸ਼ਾਮਿਲ ਹਨ।
ਪਿੰਡ ਦਾ ਮਾਨ
ਸੋਧੋ- ਸੰਤ ਅਤਰ ਸਿੰਘ ਮਹਾਨ ਤਪੱਸਵੀ, ਕਰਮਯੋਗੀ, ਚਿੰਤਕ, ਵਿੱਦਿਆਦਾਨੀ ਤੇ ਨਾਮਬਾਣੀ ਦੇ ਰਸੀਏ ਮਹਾਂਪੁਰਸ਼ਾ ਦਾ ਨਾਨਕਾ ਨਗਰ।
- ਹਰਦਿਲਜੀਤ ਸਿੰਘ ਲਾਲੀ ਜੀ ਦਾ ਜੱਦੀ ਪਿੰਡ। ਜੋ ਕਿ ਸਾਹਿਤਕ ਹਲਕਿਆਂ ਵਿੱਚ ਲਾਲੀ ਬਾਬਾ ਵਜੋਂ ਮਸ਼ਹੂਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਭਾਸ਼ਾ ਵਿਗਿਆਨ ਵਿਭਾਗ ਵਿੱਚ ਅਧਿਆਪਕ ਸੀ ਅਤੇ ਉਥੋਂ ਹੀ ਉਹ ਸੇਵਾਮੁਕਤ ਹੋਏ।
ਪਹੁੰਚ
ਸੋਧੋਸੜਕ ਮਾਰਗ ਰਾਂਹੀ
ਸੋਧੋਇਹ ਪਿੰਡ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 158 ਕਿਲੋਮੀਟਰ ਅਤੇ ਜਿਲ੍ਹਾ ਸੰਗਰੂਰ ਤੋਂ 36 ਕਿਲੋਮੀਟਰ ਦੂਰੀ ਤੇ ਸਥਿਤ ਹੈ। ਸੁਨਾਮ ਤੋਂ ਇਸ ਪਿੰਡ ਦੀ ਦੂਰੀ 20 ਕਿਲੋਮੀਟਰ ਅਤੇ ਲਹਿਰਾਗਾਗਾ ਤੋਂ ਇਸ ਪਿੰਡ ਦੀ ਦੂਰੀ ਲਗਭਗ 10 ਕਿਲੋਮੀਟਰ ਹੈ। ਸੁਨਾਮ ਬੱਸ ਅੱਡੇ ਤੋਂ ਪਿੰਡ ਤੱਕ ਪਹੁੰਚਣ ਦਾ ਬੱਸ ਕਿਰਾਇਆ 25 ਰੁਪਏ ਅਤੇ ਲਹਿਰਾਗਾਗਾ ਤੋਂ ਪਿੰਡ ਤੱਕ ਪਹੁੰਚਣ ਦਾ ਬੱਸ ਕਿਰਾਇਆ 10 ਰੁਪਏ ਹੈ।
ਰੇਲਵੇ ਮਾਰਗ ਰਾਂਹੀ
ਸੋਧੋਇਸ ਪਿੰਡ ਦਾ ਸਭ ਤੋਂ ਨੇੜਲਾ ਰੇਲਵੇ ਸਟੇਸ਼ਨ ਲਹਿਰਾਗਾਗਾ ਵਿਖੇ ਹੈ, ਇਸ ਤੋਂ ਇਲਾਵਾ ਨੇੜਲਾ ਰੇਲਵੇ ਜੰ:ਜਾਖਲ, ਹਰਿਆਣਾ ਹੈ।
ਨੇੜੇਲੇ ਪਿੰਡ
ਸੋਧੋਤਸਵੀਰਾਂ
ਸੋਧੋ-
ਸਰਕਾਰੀ ਪਸ਼ੂ ਹਸਪਤਾਲ ਫ਼ਤਹਿਗੜ੍ਹ
-
ਕੇ.ਸੀ.ਟੀ. ਕਾਲਜ ਆਫ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਫ਼ਤਹਿਗੜ੍ਹ