ਹਰਦੀਪ ਸਿੰਘ (ਪਹਿਲਵਾਨ)

ਭਾਰਤੀ ਮਰਦ ਪਹਿਲਵਾਨ

ਹਰਦੀਪ ਸਿੰਘ (ਜਨਮ 20 ਦਸੰਬਰ 1990 ) ਭਾਰਤ ਦਾ ਇੱਕ ਮਰਦ ਗ੍ਰੈਕੋ-ਰੋਮਨ ਪਹਿਲਵਾਨ ਹੈ। ਉਸ ਨੇ 2013 ਵਿਚ ਰਾਸ਼ਟਰਮੰਡਲ ਚੈਂਪੀਅਨ ਬਣਿਆ ਅਤੇ 2016 ਏਸ਼ੀਆਈ ਕੁਸ਼ਤੀ ਮੁਕਾਬਲੇ ਵਿੱਚ ਦੂਜੇ ਨੰਬਰ ਉੱਤੇ ਰਿਹਾ। ਮਾਰਚ 2016 ਵਿਚ, ਉਹ ਪਹਿਲਾ ਭਾਰਤੀ ਹੇਵੀ ਵੇਟ ਗ੍ਰੈਕੋ-ਰੋਮਨ ਪਹਿਲਵਾਨ ਬਣਿਆ ਜਿਸਨੇ ਓਲੰਪਿਕ ਲਈ ਕੁਆਲੀਫਾਈ ਕੀਤਾ।[5]

ਹਰਦੀਪ ਸਿੰਘ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (1990-12-20) 20 ਦਸੰਬਰ 1990 (ਉਮਰ 33)[1]
Jind district, ਹਰਿਆਣਾ, ਭਾਰਤ[2]
ਕੱਦ180 cm (5 ft 11 in)
ਖੇਡ
ਦੇਸ਼India
ਖੇਡGreco-Roman wrestling
ਇਵੈਂਟ98 kg
ਮੈਡਲ ਰਿਕਾਰਡ
Men's Wrestling
 ਭਾਰਤ ਦਾ/ਦੀ ਖਿਡਾਰੀ
Asian Wrestling Championships
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2016 Bangkok GR 98 kg
Commonwealth Wrestling Championship
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2013 Johannesburg[3] GR 96 kg
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2013 Johannesburg[4] FS 96 kg
21 March 2016 ਤੱਕ ਅੱਪਡੇਟ

ਨਿੱਜੀ ਜ਼ਿੰਦਗੀ

ਸੋਧੋ

ਹਰਦੀਪ ਦਾ ਜਨਮ ਜਿਲ੍ਹਾ ਜਿੰਦ, ਹਰਿਆਣਾ ਦੇ ਪਿੰਡ ਦੋਹਲਾ ਵਿੱਚ ਇੱਕ ਕਿਸਾਨ ਪਰਿਵਾਰ ਦੇ ਘਰ ਹੋਇਆ। ਉਸ ਨੇ ਆਪਣੇ ਸਕੂਲ ਦੇ ਦਿਨਾਂ ਦੌਰਾਨ ਕੁਸ਼ਤੀ ਸ਼ੁਰੂ ਕਰ ਦਿੱਤਾ ਸੀ । ਉਸ ਦੇ ਕੋਚ ਨੇ ਉਸਦੀ ਪ੍ਰਤਿਭਾ ਦੀ ਪਛਾਣ ਕੀਤੀ ਅਤੇ ਉਸ ਨੂੰ ਇੱਕ ਸਪੋਰਟਸ ਸਕੂਲ, ਜੋ ਕਿ ਉਸਦੀ ਕੁਸ਼ਤੀ ਦੀ ਬੁਨਿਆਦ ਨੂੰ ਹੋਰ ਮਜਬੂਤ ਬਣਾਉਣ ਅਤੇ ਕੁਸ਼ਤੀ ਦੀ ਵਧੀਆ ਸਿਖਲਾਈ ਦਿਵਾਉਣ ਲਾਈ ਉਸਦਾ ਦਾਖਲਾ ਉਥੇ ਕਰਵਾਇਆ ਗਿਆ। ਹਰਦੀਪ ਸਿੰਘ ਨੇ ਉਸ ਤੋਂ ਬਾਅਦ ਤਿੰਨ ਸਾਲ ਦੇ ਲਈ ਭਾਰਤ ਦੇ ਕੁਸ਼ਤੀ ਖੇਤਰੀ ਸੇਂਟਰ ਵਿੱਚ ਖੇਡ ਦੀ ਸਿਖਲਾਈ ਦਿੱਤੀ ਗਈ। ਹੋਣਹਾਰ ਖਿਡਾਰੀ ਹੋਣ ਦੇ ਨਾਤੇ ਉਸ ਨੇ ਉਥੇ ਆਪਣੇ ਚੰਗੇ ਪ੍ਰਦਰਸ਼ਨ ਨਾਲ ਵਧੀਆ ਪ੍ਰਭਾਵ ਪਾਇਆ। ਇਸ ਤੋਂ ਬਾਅਦ ਹਰਦੀਪ ਸਿਘ ਨੂੰ ਦਿੱਲੀ ਦੇ ਛਤਰਸਲ ਸਟੇਡੀਅਮ ਸਿਖਲਾਈ ਲਾਈ ਭੇਜਿਆ ਗਿਆ, ਜਿਥੇ ਉਸਦੇ ਹੁਨਰ ਨੂੰ ਨਿਖਾਰਣ ਦੀ ਸ਼ਿੱਖਿਆ ਦਿਤੀ ਗਈ। ਇਥੇ ਉਸ ਨੂੰ ਮਿਆਦ ​​ਅਨੁਸਾਰ ਚਾਰ ਸਾਲ ਦੇ ਲਈ ਸਿਖਲਾਈ ਦਿੱਤੀ ਗਈ। ਉਸ ਤੋਂ ਬਾਅਦ ਉਸਨੂੰ ਭਾਰਤੀ ਰੇਲਵੇ ਵਿੱਚ ਨੌਕਰੀ ਮਿੱਲ ਗਈ।  ਹਰਦੀਪ ਨੇ ਆਪਣੇ ਕੁਸ਼ਤੀ ਕਰੀਅਰ ਦੀ ਸ਼ੁਰੂਆਤ ਫ੍ਰੀਸਟਾਈਲ ਪਹਿਲਵਾਨ ਦੇ ਰੂਪ ਸ਼ੁਰੂ ਕੀਤੀ ਪਰ ਆਪਣੇ ਮੁਢਲੇ ਦਿਨ ਦੌਰਾਨ2009 ਦੇ ਜੂਨੀਅਰ ਕੌਮੀ ਕੁਸ਼ਤੀ ਮੁਕਾਬਲੇ ਦੇ ਬਾਅਦ ਉਹ ਗ੍ਰੈਕੋ-ਰੋਮਨ ਸ਼ੈਲੀ ਵਿੱਚ ਖੇਡਾਂ ਲੱਗ ਪਿਆ।[6]

ਕਰੀਅਰ

ਸੋਧੋ

ਹਵਾਲੇ

ਸੋਧੋ
  1. "Hardeep (IND)". Institut für Angewandte Trainingswissenschaft (IAT). Archived from the original on 30 March 2016. Retrieved 29 March 2016.
  2. Prakash, Karam (20 March 2016). "Hardeep books Oly quota in greco-roman". The Tribune (Chandigarh). PTI. Archived from the original on 21 March 2016. Retrieved 21 March 2016.
  3. "2013 - COMMONWEALTH WRESTLING CHAMPIONSHIPS". Commonwealth Amateur Wrestling Association (CAWA). Archived from the original on 21 March 2016. Retrieved 21 March 2016.
  4. "2013 - COMMONWEALTH WRESTLING CHAMPIONSHIPS". Commonwealth Amateur Wrestling Association (CAWA). Archived from the original on 21 March 2016. Retrieved 21 March 2016.
  5. "Wrestler Hardeep books 2016 Rio Olympics quota in Greco-Roman". Zee News. 20 March 2016. Archived from the original on 21 March 2016. Retrieved 21 March 2016.
  6. AS, Shan (23 March 2016). "Free to Dream Post Game-changing Call". The New Indian Express. Archived from the original on 24 March 2016. Retrieved 24 March 2016.