ਹਰਦੋ ਪੱਟੀ ਭਾਰਤੀ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਤੋਂ ਟਾਂਡਾ ਦੇ ਸੜਕ ਤੇ ਸਥਿਤ ਬਲਾਕ ਭੂੰਗਾ ਦਾ ਇੱਕ ਛੋਟਾ ਜਿਹਾ ਪਿੰਡ ਹੈ ਅਤੇ ਬਰਸਾਤੀ ਨਾਲੇ ਤੇ ਕੰਢੇ ਤੇ ਸਥਿਤ ਹੈ। ਇੱਥੋਂ ਦੇ ਜ਼ਿਆਦਾਤਰ ਲੋਕ ਮਿਹਨਤੀ ਪਰ ਛੋਟੇ ਦਰਜੇ ਦੇ ਕੰਮ ਕਰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਆਪਣੀ ਆਮਦਨ ਵਧਾਉਣ ਲਈ ਹੋਰ ਸਹਾਇਕ ਧੰਦੇ ਕਰਨੇ ਪੈਂਦੇ ਹਨ ਜਿਵੇਂ ਕਿ ਡੇਅਰੀ, ਪੋਲਟਰੀ ਅਤੇ ਲੱਕੜ ਆਦਿ ਦਾ ਕੰਮ। ਕੁਝ ਕੁ ਵਸਨੀਕ ਬਾਹਰਲੇ ਦੇਸ਼ਾਂ ਵਿੱਚ ਵੀ ਗਏ ਹੋਏ ਹਨ ਤਾਂ ਜੋ ਉਹ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਣ। ਇੱਥੇ ਇੱਕ ਬਹੁਤ ਪੁਰਾਣਾ ਮੰਦਰ ਵੀ ਮਸ਼ਹੂਰ ਹੈ ਜਿਸ ਲਈ ਇਹ ਮਾਨਤਾ ਹੈ ਕਿ ਬਨਵਾਸ ਦੌਰਾਨ ਰਾਮ ਜੀ ਉੱਥੇ ਆਏ ਸਨ ਅਤੇ ਉਨ੍ਹਾਂ ਨੇ ਓਥੇ ਸ਼ਬਰੀ ਦੇ ਬੇਰ ਖਾਦੇ ਸਨ। ਇੱਥੇ ਇੱਕ ਪੁਸਤਕ ਮੰਦਰ ਸਥਿਤ ਹੈ ਜਿੱਥੇ ਹਰ ਪੂਰਨਮਾਸ਼ੀ ਨੂੰ ਸ਼ਰਧਾਲੂ ਸੁੱਖਣਾ ਸੁੱਖਨ ਅਤੇ ਨਹਾਉਣ ਆਉਂਦੇ ਹਨ।