ਹਰਨਾਮ ਸਿੰਘ ਨਰੂਲਾ
ਹਰਨਾਮ ਸਿੰਘ ਨਰੂਲਾ ਪੰਜਾਬੀ ਰੰਗਕਰਮੀ ਅਤੇ ਕਹਾਣੀਕਾਰ ਸੀ। ਉਸਨੇ ਇਪਟਾ[1][2][3] ਦੀ ਖੱਬੇ-ਪੱਖੀ ਲਹਿਰ ਨਾਲ ਜੁੜ ਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਹਜ਼ਾਰਾਂ ਪਿੰਡਾਂ ਤੱਕ ਸਮਾਜਵਾਦ ਦੀ ਸਥਾਪਨਾ ਦੀ ਜਰੂਰਤ ਦਾ ਸਨੇਹਾ ਪਹੁੰਚਾਇਆ। ਉਹ ਪੰਜਾਬੀ ਦੇ ਕੁਝ ਕੁ ਓਪੇਰਾਕਾਰਾਂ ਵਿੱਚੋਂ ਇੱਕ ਸੀ। ਲੁਟੇਰੇ ਪ੍ਰਬੰਧ ਦੀ ਹਕੀਕਤ ਬਿਆਨ ਕਰਦੀ ਉਹਦੀ ਕਵਿਤਾ ਫਰਮਾਇਸ਼ ਬਹੁਤ ਸ਼੍ਰੋਤਿਆਂ ਨੂੰ ਜਬਾਨੀ ਯਾਦ ਹੋ ਗਈ ਸੀ। ਉਹ ਇਪਟਾ ਪੰਜਾਬ ਦੀ ਇਕਾਈ ਦੇ ਸੁਹਿਰਦ ਅਤੇ ਸਿਰੜੀ ਅਤੇ ਲੋਕ ਹਿਤੈਸ਼ੀ ਸੋਚ ਦੇ ਧਾਰਨੀ ਕਾਰਕੁਨ ਸਨ।[4] ਉਹ ਤੇਰਾ ਸਿੰਘ ਚੰਨ, ਲੋਕ-ਗਾਇਕਾ ਸਰਿੰਦਰ ਕੌਰ, ਜਗਦੀਸ਼ ਫਰਿਆਦੀ, ਜੁਗਿੰਦਰ ਬਾਹਰਲਾ, ਹਰਨਾਮ ਸਿੰਘ ਨਰੂਲਾ, ਅਮਰਜੀਤ ਗੁਰਦਾਸਪੁਰੀ, ਉਰਮਿਲਾ ਅਨੰਦ, ਅਤੇ ਸ਼ੀਲਾ ਦੀਦੀ ਆਦਿ ਨਾਲ ਕਲਾ ਰਾਹੀਂ ਲੋਕ ਜਾਗਰਤੀ ਪੈਦਾ ਕਰਨ ਵਾਲਾ ਬੜਾ ਹਿੰਮਤੀ ਕਲਾਕਾਰ ਸੀ।[5]
ਹਰਨਾਮ ਸਿੰਘ ਨਰੂਲਾ | |
---|---|
ਜਨਮ | ਹਰਨਾਮ ਸਿੰਘ ਨਰੂਲਾ 1929 ਬਰਤਾਨਵੀ ਪੰਜਾਬ, {ਹੁਣ ਪਾਕਿਸਤਾਨ} |
ਮੌਤ | 10 ਅਪਰੈਲ 2010 ਪਟਿਆਲਾ |
ਕਿੱਤਾ | ਕਹਾਣੀਕਾਰ ਅਤੇ ਓਪੇਰਾਕਾਰ ਅਤੇ ਰੰਗਕਰਮੀ |
ਭਾਸ਼ਾ | ਪੰਜਾਬੀ |
ਕਾਲ | ਭਾਰਤ ਦੀ ਆਜ਼ਾਦੀ ਤੋਂ ਬਾਅਦ - 2010 ਤੱਕ |
ਸ਼ੈਲੀ | ਕਹਾਣੀ, ਓਪੇਰਾ, ਕਵਿਤਾ |
ਸਾਹਿਤਕ ਲਹਿਰ | ਸਮਾਜਵਾਦ |
ਲੰਮੀ ਕਵਿਤਾ ਵਿੱਚੋਂ ਨਮੂਨਾ
ਸੋਧੋਏਹਦੇ ਵਿੱਚ ਨਹੀਂ ਗੱਲ ਟੈਕਸ ਦੀ
ਟੈਕਸ ਦਾ ਮੈਂ ਜਿਕਰ ਨਹੀਂ ਕਰਨਾਂ
ਬੇਸ਼ੱਕ ਟੈਕਸ ਲੋਕਾਂ ਉੱਤੇ
ਟੁਟੱਣ ਵਾਂਗ ਪਹਾੜ ਹਿਮਾਲਾ
ਵਿਆਹ ਤੋਂ ਛੁਟ ਜਣੇਪੇ ਉੱਤੇ
ਛੜੇ ਛਟੀਂਕ ਰੰਡੇਪੇ ਉੱਤੇ
ਤੁਰਨ ਫਿਰਨ ਤੇ ਆਣ ਜਾਣ ਤੇ
ਕੋਠਾ ਛੱਪਰ ਪਾਣ ਤੇ ਟੈਕਸ
ਮੇਲੇ ਮੰਦਰ ਜਾਣ ਤੇ ਟੈਕਸ
ਸਿਨਮੇ ਦੇ ਵਿੱਚ ਇੱਕ ਦੋ ਘੜੀਆਂ
ਬੈਹ ਕੇ ਦਿਲ ਪ੍ਰਚਾਣ ਤੇ ਟੈਕਸ
ਨਰਮਾਂ ਮਿਰਚ ਕਮਾਦ ਕਪਾਹਾਂ
ਚੀਜ ਖਰੀਦੋ ਭਾਵੇਂ ਵੇਚੋ
ਜਿਧਰ ਕਿਧਰ ਏਧਰ ਉਧਰ
ਪੁਰਬ ਪੱਛਮ ਉਤਰ ਦੱਖਣ
ਟੈਕਸ ਦੀ ਭਰਮਾਰ ਹੈ ਲੋਕੋ
ਪਰ ਮੈਂ ਇਸਦਾ ਜ਼ਿਕਰ ਨਹੀਂ ਕਰਨਾ
ਕਹਾਣੀ ਸੰਗ੍ਰਹਿ
ਸੋਧੋ- ਪੱਕੀ ਵੰਡ
- ਕੁਝ ਪੀੜਾਂ ਕੁਝ ਯਾਦਾਂ
ਕਹਾਣੀਆਂ ਬਾਰੇ
ਸੋਧੋਹਰਨਾਮ ਸਿੰਘ ਨਰੂਲਾ ਦੀਆਂ ਕਹਾਣੀਆਂ ਸੰਤਾਲੀ ਵਿੱਚ ਪੰਜਾਬ ਦੀ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੇ ਮਾਹੌਲ ਵਿੱਚ ਵਾਪ੍ਰ੍ਦ੍ਦੇਆਂ ਹਨ। ਇੱਕੋ ਕਹਾਣੀ ‘ਆਖ਼ਰੀ ਪੁਲਾਂਘ’ ਹੈ ਜੋ ਪਿੰਡਾਂ ਵਿੱਚ ਟੀ ਵੀ ਆ ਜਾਣ ਤੋਂ ਬਾਅਦ ਦੀਆਂ ਤਬਦੀਲੀਆਂ ਦੇ ਅਸਰ ਹੇਠ ਨਜ਼ਰੰਦਾਜ਼ ਹੋ ਰਹੇ ਬੁਢਾਪੇ ਦੀ ਬਾਤ ਪਾਉਂਦੀ ਹੈ।
ਪਾਲੀ
ਸੋਧੋ- ਇਥੇ ਪੜ੍ਹੋ Archived 2014-04-09 at the Wayback Machine.
ਸੰਤਾਲੀ ਦੇ ਹੱਲਿਆਂ ਦਾ ਸ਼ਿਕਾਰ ਹੋ ਗਈ ਮਲੂਕ ਜਿਹੀ ਪੰਜਾਬੀ ਕੁੜੀ ਦੀ ਬਹੁਤ ਸਜੀਵ ਤਸਵੀਰ ਹੈ, ਗੁਰਬਖਸ਼ ਸਿੰਘ ਪ੍ਰੀਤਲੜੀ ਦੀ ‘ਭਾਬੀ ਮੈਨਾ’ ਵਾਂਗ ਅਭੁੱਲ ਤੁਹਾਡੇ ਆਪਣੇ ਵਜੂਦ ਵਿੱਚ ਸਮਾ ਸਕਣ ਦੇ ਸਮਰਥ।
ਹਵਾਲੇ
ਸੋਧੋ- ↑ ਕਪੂਰਥਲਾ 'ਚ 21-22 ਸਤੰਬਰ ਨੂੰ ਇਪਟਾ ਪੰਜਾਬ ਵੱਲੋਂ ਵਿਸ਼ੇਸ਼ ਸਮਾਗਮ[permanent dead link]
- ↑ "ਇਪਟਾ ਪੰਜਾਬ ਦੇ ਅਮਰਜੀਤ ਗੁਰਦਾਸਪੁਰੀ ਸਰਪ੍ਰਸਤ ਤੇ ਡੌਲੀ ਗੁਲੇਰੀਆ ਚੈਅਰਮੈਨ ਬਣੇ". Archived from the original on 2013-10-03. Retrieved 2013-12-12.
- ↑ ਇਪਟਾ ਦੀ ਹਰ ਕਿਸਮ ਦੀ ਮਦਦ ਕਰਾਂਗਾ – ਮਨਪ੍ਰੀਤ ਬਾਦਲ[permanent dead link]
- ↑ ਆਖਰੀ ਦਮ ਤੱਕ ਰੰਗਮੰਚ ਤੇ ਸਾਹਿਤ ਨਾਲ ਯਾਰਾਨਾ
- ↑ ਉਰਮਿਲਾ ਆਨੰਦ ਦਾ ਵਿਛੋੜਾ[permanent dead link]