ਹਰਭਜਨ ਸਿੰਘ ਯੋਗੀ
ਭਾਰਤੀ-ਅਮਰੀਕੀ ਸਿੱਖ ਯੋਗੀ
ਹਰਭਜਨ ਸਿੰਘ ਯੋਗੀ (26 ਅਗਸਤ 1929 - 6 ਅਕਤੂਬਰ 2004) (ਜਨਮ ਵਕਤ ਹਰਭਜਨ ਸਿੰਘ ਪੁਰੀ)[1], ਜਿਸਨੂੰ ਯੋਗੀ ਭਜਨ ਅਤੇ ਸਿਰੀ ਸਿੰਘ ਸਾਹਿਬ ਵੀ ਕਹਿੰਦੇ ਸਨ, ਰੂਹਾਨੀ ਰਹਿਨੁਮਾ ਅਤੇ ਉਦਮੀ ਸੀ ਜਿਸਨੇ ਯੂਨਾਇਟਡ ਸਟੇਟਸ ਵਿੱਚ ਕੁੰਡਲਿਨੀ ਯੋਗ ਦੀ ਜਾਣਪਛਾਣ ਕਰਾਈ।[2]
ਹਰਭਜਨ ਸਿੰਘ ਯੋਗੀ | |
---|---|
ਜਨਮ | ਕੋਟ ਹਰਕਰਨ, ਪੰਜਾਬ, ਬਰਤਾਨਵੀ ਰਾਜ | 26 ਅਗਸਤ 1929
ਮੌਤ | 6 ਅਕਤੂਬਰ 2004 | (ਉਮਰ 75)
ਜੀਵਨ ਸਾਥੀ | ਬੀਬੀ ਇੰਦਰਜੀਤ ਕੌਰ |
ਬੱਚੇ | ਰਣਬੀਰ ਸਿੰਘ, ਕੁਲਬੀਰ ਸਿੰਘ, ਕਮਲਜੀਤ ਕੌਰ |
ਜੀਵਨ ਵੇਰਵੇ
ਸੋਧੋਹਰਭਜਨ ਸਿੰਘ ਪੁਰੀ ਦਾ ਜਨਮ 26 ਅਗਸਤ 1929 ਜ਼ਿਲ੍ਹਾ ਗੁਜਰਾਂਵਾਲਾ, (ਵੰਡ ਤੋਂ ਬਾਦ ਪਾਕਿਸਤਾਨ) ਤਹਿਸੀਲ ਵਜ਼ੀਰਾਬਾਦ ਦੇ ਪਿੰਡ ਕੋਟ ਹਰਕਰਨ ਦੇ ਇੱਕ ਜ਼ਿਮੀਦਾਰ ਘਰਾਣੇ ਵਿੱਚ ਹੋਇਆ ਸੀ। ਪਿੰਡ ਦੀ ਜ਼ਮੀਨ ਦਾ ਵੱਡਾ ਹਿੱਸਾ ਉਨ੍ਹਾਂ ਦੇ ਪਰਿਵਾਰ ਦੀ ਮਲਕੀਅਤ ਸੀ। ਮਾਤਾ ਦਾ ਨਾਮ ਹਰਕਰਿਸ਼ਨ ਕੌਰ ਸੀ ਅਤੇ ਪਿਤਾ ਡਾ. ਕਰਤਾਰ ਸਿੰਘ ਪੁਰੀ ਬਰਤਾਨਵੀ ਰਾਜ ਦੇ ਸਰਕਾਰੀ ਡਾਕਟਰ ਸਨ। ਹਰਿਭਜਨ ਨੂੰ ਇਲਾਕੇ ਦਾ ਸਰਵੋਤਮ ਸਕੂਲ (ਇਕ ਕਾਨਵੈਂਟ ਸਕੂਲ) ਵਿੱਚ ਭਰਤੀ ਕਰਾੲਆ ਗਿਆ।[3]
ਹਵਾਲੇ
ਸੋਧੋ- ↑ "Biography". Sikhnet. Retrieved 2011-01-02.
- ↑ Yogi Bhajan, 75, 'Boss' of Worlds Spiritual and Capitalistic, Douglas Martin, New York Times, October 9, 2004, retrieved September 18 2008
- ↑ Khalsa, Sardarni Premka Kaur (1979). "Early History". In Khalsa, Sardarni Premka Kaur; Khalsa, Sat Kirpal Kaur (eds.). The Man Called Siri Singh Sahib. Los Angeles: Sikh Dharma.