ਹਰਮਨ ਹੈੱਸ
ਹਰਮਨ ਹੈੱਸ (ਜਰਮਨ: [ˈhɛɐ̯man ˈhɛsə]; 2 ਜੁਲਾਈ 1877 – 9 ਅਗਸਤ 1962) ਇੱਕ ਜਰਮਨੀ ਵਿੱਚ ਜੰਮਿਆ ਸਵਿਸ ਨਾਵਲਕਾਰ, ਕਹਾਣੀਕਾਰ, ਸ਼ਾਇਰ, ਚਿੱਤਰਕਾਰ ਅਤੇ ਨਿਬੰਧਕਾਰ ਸੀ। "ਸਿਧਾਰਥ", "ਪੂਰਬ ਦਾ ਸਫ਼ਰ", "ਦ ਗਲਾਸ ਬੀਡ ਗੇਮ" ਅਤੇ "ਸਟੀਫਨ ਵੁਲਫ" ਉਸ ਦੀਆਂ ਮਸ਼ਹੂਰ ਲਿਖਤਾਂ ਹਨ। 1946 ਵਿੱਚ ਉਸਨੂੰ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਆ ਗਿਆ। ਹੈੱਸ ਦੇ ਨਾਵਲ 'ਸਿੱਧਾਰਥ' ਦਾ ਅਮਰੀਕੀ ਲੇਖਕ, ਨਿਰਮਾਤਾ, ਨਿਰਦੇਸ਼ਕ ਕੋਨਰਡ ਰੂਕਸ (1934-2011) ਨੇ ਇਸੇ ਨਾਂ ਹੇਠ 1972 ਵਿੱਚ ਫਿਲਮੀ ਰੁਪਾਂਤਰਣ ਕੀਤਾ।
ਹਰਮਨ ਹੈੱਸ |
---|
ਜੀਵਨ
ਸੋਧੋਹੈੱਸ ਦਾ ਜਨਮ 1877 ਵਿੱਚ ਜਰਮਨੀ ਦੇ ਕਸਬੇ ਕਾਲਵ (CALW) ਵਿੱਚ ਹੋਇਆ। ਉਸ ਦੇ ਮਾਪੇ ਪਾਦਰੀ ਅਤੇ ਮਿਸ਼ਨਰੀ ਸਨ ਅਤੇ ਦੋਵੇਂ ਭਾਰਤ ਵਿੱਚ ਬੇਸਲ ਮਿਸ਼ਨ ਦੇ ਤਹਿਤ ਕੰਮ ਕਰਦੇ ਸਨ। ਉਸਦੀ ਮਾਂ ਦਾ ਜਨਮ ਵੀ 1842 ਵਿੱਚ ਭਾਰਤ ਵਿੱਚ ਹੀ ਹੋਇਆ ਸੀ ਅਤੇ ਉਸਨੂੰ ਉਸਦੇ ਮਾਪਿਆਂ ਨੇ ਚਾਰ ਸਾਲ ਦੀ ਉਮਰ ਵਿੱਚ ਯੂਰਪ ਵਿੱਚ ਛੱਡ ਦਿਤਾ ਸੀ ਅਤੇ ਆਪ ਭਾਰਤ ਵਿੱਚ ਮਿਸ਼ਨਰੀ ਕੰਮ ਤੇ ਪਰਤ ਆਏ ਸਨ।[1] ਆਪਣੀ ਪੁੰਗਰਦੀ ਜਵਾਨੀ ਦੇ ਸਾਲਾਂ ਦੌਰਾਨ ਉਸਨੇ ਆਪਣੇ ਰੋਹਬਦਾਰ ਬਾਪ 'ਹਰਮਨ ਗੁੰਦੇਰ' (Hermann Gundert) ਦੇ ਖਿਲਾਫ਼ ਬਗਾਵਤ ਦਾ ਯਤਨ ਕੀਤਾ ਸੀ ਪਰ ਅੰਤ ਹਾਰ ਮੰਨ ਲਈ ਸੀ।[2]
ਹੈੱਸ ਦੇ ਪਿਤਾ ਜੋਹਾਨੇਸ ਹੈੱਸ ਦਾ ਜਨਮ 1847 ਇਸਟੋਨੀਆ ਦੇ ਇੱਕ ਕਸਬੇ ਪੈਡ ਵਿੱਚ ਹੋਇਆ ਸੀ। ਡਾ. ਹੈੱਸ ਵੀ ਡਾ. ਗੁੰਦੇਰ ਵਾਂਗ ਹੀ ਜਾਲਮ ਸੀ[3] ਜੋਹਾਨੇਸ ਹੈਸ, ਵਿਆਹ ਦੇ ਤੁਰਤ ਬਾਅਦ ਆਪਣੇ ਸਹੁਰਿਆਂ ਦੇ ਘਰ ਰਹਿਣ ਲੱਗ ਪਿਆ। ਉਥੇ ਦਾ ਭੀੜ ਭੜੱਕਾ ਵੀ ਇੱਕ ਕਰਨ ਬਣਿਆ ਕਿ 1889ਵਿੱਚ ਉਸਨੂੰ ਪਹਿਲਾ ਵੱਡਾ ਡੀਪਰੈਸਨ ਹੋਇਆ। ਬਾਕੀ ਜਿੰਦਗੀ ਵਾਰ ਵਾਰ ਉਸਨੂੰ ਅਜਿਹੇ ਦੌਰੇ ਪੈਂਦੇ ਰਹੇ।[4] ਕਿਉਂਜੋ, ਜੋਹਾਨੇਸ ਹੈਸ, ਉਸ ਜਰਮਨ ਘੱਟਗਿਣਤੀ ਵਿੱਚੋਂ ਸੀ ਜੋ ਬਾਲਟਿਕ ਖੇਤਰ (ਜੋ ਉਦੋਂ ਰੂਸੀ ਸਾਮਰਾਜ ਦਾ ਹਿੱਸਾ ਸੀ) ਵਿੱਚ ਵਸੀ ਹੋਈ ਸੀ। ਇਸ ਲਈ ਉਸਦਾ ਪੁੱਤਰ ਹਰਮਨ ਰੂਸੀ ਅਤੇ ਜਰਮਨ ਦੋਨਾਂ ਸਾਮਰਾਜਾਂ ਦਾ ਨਾਗਰਿਕ ਸੀ।[5] ਜੋਹਾਨੇਸ ਹੈੱਸ ਦੇ ਪੰਜ ਜੁਆਕ ਸਨ, ਜਿਨ੍ਹਾਂ ਵਿੱਚੋਂ ਦੋ ਦੀ ਬਾਲ ਉਮਰੇ ਮੌਤ ਹੋ ਗਈ ਸੀ। ਹੈੱਸ ਪਰਵਾਰ 1873 ਵਿੱਚ ਕਾਲਵ ਚਲਿਆ ਗਿਆ ਜਿਥੇ ਉਸਦਾ ਪਿਤਾ ਇੱਕ ਧਾਰਮਿਕ ਅਤੇ ਸਕੂਲੀ ਕਿਤਾਬਾਂ ਪ੍ਰਕਾਸ਼ਿਤ ਕਰਨ ਵਾਲੇ ਅਦਾਰੇ ਵਿੱਚ ਕੰਮ ਕਰਦਾ ਸੀ। ਹੈੱਸ ਦਾ ਨਾਨਾ ਹਰਮਨ ਗੁੰਦੇਰ ਉਸ ਸਮੇਂ ਅਦਾਰੇ ਦਾ ਪ੍ਰਬੰਧਕ ਸੀ ਅਤੇ 1893 ਵਿੱਚ ਜੋਹਾਨੇਸ ਹੈੱਸ ਨੇ ਇਹ ਕੰਮ ਸੰਭਾਲ ਲਿਆ।[6]
ਹੈੱਸ ਦੀ ਤਰਬੀਅਤ ਇਸ ਤਸੱਵਰ ਦੇ ਮੁਤਾਬਿਕ ਹੋਈ ਕਿ ਉਹ ਆਪਣੇ ਪਿਤਾ ਪੈੜਾਂ ਤੇ ਚਲਦਾ ਹੋਇਆ ਰਾਹਬ ਬਣੇਗਾ। ਲੇਕਿਨ ਹੈੱਸ ਨੇ ਚੜ੍ਹਦੀ ਉਮਰੇ ਹੀ ਆਪਣੇ ਖ਼ਾਨਦਾਨ ਦੀਆਂ ਕੱਟੜ ਰਵਾਇਤਾਂ ਦੇ ਖ਼ਿਲਾਫ਼ ਬਗ਼ਾਵਤ ਕਰ ਦਿੱਤੀ। 1891 ਵਿੱਚ ਉਹ ਸਕੂਲੋਂ ਭੱਜ ਨਿਕਲਿਆ ਅਤੇ ਇੱਧਰ ਉੱਧਰ ਭਟਕਦਾ ਫਿਰਿਆ। ਇਸ ਦੌਰਾਨ ਇੱਕ ਆਲਮ ਨੇ ਉਸ ਦਾ ਰੂਹਾਨੀ ਇਲਾਜ ਕਰਨਾ ਚਾਹਿਆ। ਹੈੱਸ ਨੇ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਜੋ ਰੂਹਾਨੀ ਇਲਾਜ ਦੀ ਤਰ੍ਹਾਂ ਨਾਕਾਮ ਰਹੀ। ਆਖ਼ਿਰਕਾਰ ਉਹ ਇੱਕ ਕਿਤਾਬ ਫ਼ਰੋਸ਼ ਦੇ ਮੁਲਾਜ਼ਮ ਹੋ ਗਿਆ। ਉਸ ਦਾ ਪਹਿਲਾ ਨਾਵਲ ”ਪੀਟਰਕੀਮਨ ਜ਼ਨਡ “ 1904 ਵਿੱਚ ਛਪਿਆ, ਔਰ ਦੂਸਰਾ ਨਾਵਲ 1906 ਵਿੱਚ। ਇਹ ਦੋਨੋਂ ਨਾਵਲ ਐਸੇ ਨੌਜਵਾਨਾਂ ਦੀਆਂ ਕਹਾਣੀਆਂ ਹਨ, ਜਿਨ੍ਹਾਂ ਦੀਆਂ ਬਿਹਬਲ ਰੂਹਾਂ ਨੂੰ ਕਿਸੇ ਨਾਮਾਲੂਮ ਸ਼ੈਅ ਦੀ ਜੁਸਤਜੂ ਹੈ, ਐਸੀ ਤਲਾਸ਼ ਜਿਸ ਵਿੱਚ ਉਨ੍ਹਾਂ ਦਾ ਮਾਹੌਲ, ਸਮਾਜ ਅਤੇ ਵਿਦਿਆ ਪ੍ਰਬੰਧ ਮਦਦਗਾਰ ਹੋਣ ਦੀ ਬਜਾਏ ਰੁਕਾਵਟ ਸਾਬਤ ਹੁੰਦੇ ਹਨ, ਅਤੇ ਇਨ੍ਹਾਂ ਪਾਤਰਾਂ ਨੂੰ ਆਪਣੀ ਲਗਨ ਦੀ ਸਚਾਈ ਅਤੇ ਜੁਸਤਜੂ ਦੀ ਤਕਮੀਲ ਦੀ ਖ਼ਾਤਿਰ ਸੱਤਾ ਦੇ ਅਦਾਰਿਆਂ ਨਾਲ ਟਕਰਾਉਣ ਪੈਂਦਾ ਹੈ, ਚਾਹੇ ਇਸ ਟਕਰਾਉ ਦੀ ਕੀਮਤ ਉਨ੍ਹਾਂ ਨੂੰ ਆਪਣੀ ਜਾਨ ਦੇਕੇ ਹੀ ਚੁਕਾਉਣੀ ਪਵੇ। ਇਨ੍ਹਾਂ ਨਾਵਲਾਂ ਵਿੱਚ ਆਪ ਬੀਤੀ ਦੇ ਤਕੜੇ ਅੰਸ਼ ਸ਼ਾਮਿਲ ਸਨ। ਹਰਮਨ ਹੈੱਸ ਨੂੰ ਖ਼ੁਦ ਆਪਣੀ ਜ਼ਿੰਦਗੀ ਵਿੱਚ ਵੀ ਇਹੀ ਜੁਸਤਜੂ ਸੀ ਅਤੇ ਇਸੇ ਤਲਾਸ਼ ਵਿੱਚ ਉਸ ਨੇ 1911 ਵਿੱਚ ਹਿੰਦੁਸਤਾਨ ਦੀ ਯਾਤਰਾ ਕੀਤੀ। ਉਸ ਜ਼ਮਾਨੇ ਵਿੱਚ ਜਰਮਨੀ ਵਿੱਚ ਜੰਗੀ ਜ਼ਨੂੰਨ ਵਧਦਾ ਜਾ ਰਿਹਾ ਸੀ, ਅਤੇ ਆਖਿਰ ਇਹ ਪਹਿਲੀ ਵਿਸ਼ਵ ਜੰਗ ਦਾ ਪੜੁੱਲ ਬਣਿਆ। ਹੈੱਸ ਨੂੰ ਇਸ ਜੰਗ ਤੋਂ ਸ਼ਦੀਦ ਜ਼ਿਹਨੀ ਸਦਮਾ ਪਹੁੰਚਿਆ ਅਤੇ ਉਹ ਫ਼ਰਾਂਸੀਸੀ ਅਦੀਬ ਰੋਮਾਂ ਰੋਲਾਂ ਦੀ ਅਮਨ ਤਹਿਰੀਕ ਵਿੱਚ ਸ਼ਾਮਿਲ ਹੋ ਗਿਆ। ਉਸ ਨੇ ਅਖਬਾਰਾਂ ਵਿੱਚ ਲੇਖ ਲਿਖੇ ਅਤੇ ਅਖ਼ਬਾਰਾਂ ਦੀ ਸੰਪਾਦਕੀ ਸੰਭਾਲੀ, ਫਿਰ ਜੰਗ ਦੇ ਖ਼ਿਲਾਫ਼ ਰੋਸ ਵਜੋਂ ਆਪੇ ਜਲਾਵਤਨੀ ਇਖ਼ਤਿਆਰ ਕਰ ਲਈ। ਜਰਮਨੀ ਦੀ ਨਾਗਰਿਕਤਾ ਛੱਡ ਕੇ ਉਹ ਸਵਿਟਰਜ਼ਲੈਂਡ ਦਾ ਸ਼ਹਿਰੀ ਬਣ ਗਿਆ।
ਰੂਹਾਨੀਅਤ ਅਤੇ ਸਕੂਨ ਦੀ ਤਲਾਸ਼ ਵਿੱਚ ਉਹ ਪੂਰਬ ਦਾ ਸਫ਼ਰ ਵੀ ਕਰ ਚੁੱਕਾ ਸੀ ਅਤੇ ਦੂਸਰੇ ਤਰਫ਼ ਉਸ ਦੀ ਅਜ਼ਦਵਾਜੀ ਜ਼ਿੰਦਗੀ ਭੀ ਨਾਕਾਮ ਹੋ ਚੁੱਕੀ ਸੀ। ਇਸੇ ਦੌਰਾਨ ਹੈੱਸ ਨੇ ਫ਼ਰਾਇਡ ਦੇ ਮਨੋਵਿਗਿਆਨ ਦਾ ਅਧਿਐਨ ਕੀਤਾ ਅਤੇ ਕਾਰਲ ਜੁੰਗ ਦੇ ਇੱਕ ਸ਼ਾਗਿਰਦ ਤੋਂ ਆਪਣਾ ਮਨੋਵਿਸ਼ਲੇਸ਼ਣ ਵੀ ਕਰਵਾਇਆ। ਮਨੋਵਿਗਿਆਨ ਨੇ ਇਨਸਾਨੀ ਚੇਤਨਾ ਦਾ ਜੋ ਲੁਕਿਆ ਵੱਡਾ ਖੇਤਰ ਦਰਿਆਫ਼ਤ ਕੀਤਾ, ਉਸ ਨੇ ਯੂਰਪ ਦੇ ਬੁਧੀਜੀਵੀਆਂ ਵਿੱਚ ਇੱਕ ਤਰਥੱਲੀ ਮਚਾ ਦਿੱਤੀ ਸੀ। ਹੈੱਸ ਵੀ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ। ਰੂਹਾਨੀਅਤ ਦੀ ਤਲਾਸ਼, ਮਾਨਸਿਕ ਪੇਚੀਦਗੀਆਂ, ਸਕੂਨ ਅਤੇ ਦਵਾਈਆਂ, ਤਕਮੀਲ ਦੀ ਆਰਜੂ ਅਤੇ ਵਿਅਕਤੀਵਾਦ ਨੇ ਖਾਸ ਕਰ ਉਹਦੀ ਕਲਾ ਤੇ ਅਸਰ ਪਾਇਆ ਅਤੇ ਜਦੋਂ 1919 ਵਿੱਚ ਉਸ ਦਾ ਨਾਵਲ ਡੇਮੀਅਨ (Demian) ਛਪਿਆ ਤਾਂ ਉਸ ਨੇ ਸਾਰੇ ਯੂਰਪ ਵਿੱਚ ਧੁੰਮ ਮਚਾ ਦਿੱਤੀ। 1922 ਵਿੱਚ ਸਿਧਾਰਥ ਛਪਿਆ ਅਤੇ 1923 ਵਿੱਚ ਨਾਵਲ ”ਪੂਰਬ ਦਾ ਸਫ਼ਰ“। 1927 ਵਿੱਚ ਛਪਿਆ ਉਸ ਦਾ ਮਸ਼ਹੂਰ ਨਾਵਲ ਸਟੀਫਨ ਵੁਲਫ (Stephen Wolf) ਇੱਕ ਐਸੇ ਸ਼ਖ਼ਸ ਦੀ ਕਹਾਣੀ ਹੈ ਜਿਸ ਦੀ ਜ਼ਾਤ ਹੈਵਾਨ ਅਤੇ ਇਨਸਾਨ ਦਰਮਿਆਨ ਕਸ਼ਮਕਸ਼ ਦੀ ਆਮਾਜਗਾਹ ਬਣ ਗਈ ਹੈ। ਇੱਕ ਤਰਫ਼ ਉਹ ਐਸੀ ਜ਼ਿੰਦਗੀ ਬਸਰ ਕਰਨਾ ਚਾਹੁੰਦਾ ਹੈ ਜੋ ਸਮਾਜ ਲਈ ਕਾਬਲੇ ਕਬੂਲ ਹੋਵੇ, ਜਦ ਕਿ ਉਸ ਦੀ ਹੈਵਾਨੀ ਜਬਲਤ ਉਸ ਨੂੰ ਦੂਸਰੀ ਤਰਫ਼ ਖਿਚੀ ਲਈ ਜਾਂਦੀ ਹੈ।
1930 ਵਿੱਚ ਉਸਦਾ ਨਾਵਲ ਨਾਰਸੀਸਸ ਅਤੇ ਗੋਲਡਮੰਡ (Narsisus & Goldmund) ਪ੍ਰਕਾਸ਼ਿਤ ਹੋਇਆ। ਇਸ ਨਾਵਲ ਦੇ ਪਾਤਰ ਮਧਕਾਲ ਦੇ ਦੋ ਰਾਹਬ ਹਨ, ਜੋ ਦਰਅਸਲ ਇਨਸਾਨ ਦੇ ਦੋ ਚਿਹਰੇ ਹਨ। ਨਾਰਸੀਸਸ ਆਲਮ ਹੈ, ਅੱਡ ਅਲੱਗ ਅਤੇ ਤਨਹਾਈ ਦੀ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ ਹੈ ਔਰ ਗੋਲਡਮੰਡ ਦੁਨੀਆ ਦਾ ਪੁਜਾਰੀ ਹੈ। ਦੋਨਾਂ ਦੀ ਕਹਾਣੀ ਦਰਅਸਲ ਇਨਸਾਨੀਅਤ ਦੀ ਤਮਸੀਲ ਹੈ ਜਿਸ ਦੇ ਅੰਦਰ ਇਹ ਦੋਨੋਂ ਰੁਝਾਨ ਨਾ ਸਿਰਫ਼ ਮੌਜੂਦ ਹਨ ਬਲਕਿ ਲੜਦੇ ਵੀ ਰਹਿੰਦੇ ਹਨ। ਦੂਸਰੀ ਵੱਡੀ ਜੰਗ ਦੌਰਾਨ ਨਾਜ਼ੀ ਜਰਮਨੀ ਵਿੱਚ ਉਸ ਦੀਆਂ ਤਮਾਮ ਕਿਤਾਬਾਂ ਉਤੇ ਨਾ ਸਿਰਫ ਪਾਬੰਦੀ ਲੱਗਾ ਦਿੱਤੀ ਗਈ ਬਲਕਿ ਉਨ੍ਹਾਂ ਦੀਆਂ ਕਾਪੀਆਂ ਲਾਇਬਰੇਰੀਆਂ ਵਿੱਚੋਂ ਕਢ ਕੇ ਸੜਕਾਂ ਤੇ ਸਦ ਦਿੱਤੀਆਂ ਗਈਆਂ। ਇਸ ਵਕਤ ਤੱਕ ਹੈੱਸ ਕੀ ਸ਼ੁਹਰਤ ਫੈਲ ਚੁੱਕੀ ਸੀ। ਉਸ ਦਾ ਮਾਨਵਵਾਦ, ਉਸ ਦੀ ਫ਼ਿਕਰੀ ਜੁਸਤਜੂ, ਉਸ ਦੇ ਨਾਵਲ ਅਤੇ ਕਹਾਣੀਆਂ, ਕਵਿਤਾਵਾਂ ਅਤੇ ਡੂੰਘੇ ਨਿਬੰਧ ਪਾਠਕਾਂ ਦੇ ਬਹੁਤ ਵੱਡੇ ਦਾਇਰੇ ਵਿੱਚ ਮਕਬੂਲ ਹੋ ਚੁੱਕੇ ਸਨ। 1943 ਵਿੱਚ ਉਸ ਦਾ ਆਖ਼ਰੀ ਨਾਵਲ ”ਸ਼ੀਸ਼ੇ ਦੀਆਂ ਗੋਲੀਆਂ ਦਾ ਖੇਲ“ ਆਇਆ। ਇੱਕ ਗਲਪੀ ਸ਼ਖ਼ਸ ਦੀ ਹੱਡਬੀਤੀ ਦੇ ਅੰਦਾਜ਼ ਵਿੱਚ ਲਿਖਿਆ ਇਹ ਨਾਵਲ ਇਨਸਾਨ ਦੀ ਆਫ਼ਾਕੀਅਤ, ਤਹਿਜ਼ੀਬ, ਚਿੰਤਨ ਅਤੇ ਨਿਜੀ ਤੌਰ ਤੇ ਤਕਮੀਲ ਹਾਸਲ ਕਰਨ ਦੀ ਖ਼ਵਾਹਿਸ਼ ਦੀ ਕਹਾਣੀ ਹੈ।
ਨੋਬਲ ਪੁਰਸਕਾਰ
ਸੋਧੋ1946 ਵਿੱਚ ਹੈੱਸ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ। ਉਸ ਦੇ ਬਾਅਦ ਹੈੱਸ ਨੇ ਕੋਈ ਹੋਰ ਨਾਵਲ ਨਹੀਂ ਲਿਖਿਆ, ਕਦੇ ਕਦਾਈਂ ਮਜ਼ਮੂਨ ਅਤੇ ਲੇਖ ਲਿਖਣ ਦੇ ਇਲਾਵਾ ਉਹ ਸਵਿਟਰਜ਼ਲੈਂਡ ਦੇ ਇੱਕ ਸ਼ਹਿਰ, ਮੋਨਟਾਗਨੋਲਾ ਵਿੱਚ ਖ਼ਾਮੋਸ਼ ਜ਼ਿੰਦਗੀ ਗੁਜ਼ਾਰਦਾ ਰਿਹਾ ਅਤੇ ਉਥੇ ਹੀ 1962 ਵਿੱਚ ਉਸ ਦੀ ਮੌਤ ਹੋ ਗਈ। ਉਸ ਦੀਆਂ ਲਿਖਤਾਂ ਦੁਨੀਆ ਦੀਆਂ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਪੰਜਾਬੀ ਵਿੱਚ ਉਸਦਾ ਨੋਬਲ ਇਨਾਮ ਯਾਫ਼ਤਾ ਨਾਵਲ ਸਿਧਾਰਥ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ 1969 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਇਆ ਸੀ। ਇਹ ਹਿਲਡਾਰੌਜ਼ਰ ਦੇ ਕੀਤੇ ਅੰਗਰੇਜ਼ੀ ਅਨੁਵਾਦ ਤੋਂ ਜਗਜੀਤ ਸਿੰਘ ਦਾ ਕੀਤਾ ਪੰਜਾਬੀ ਅਨੁਵਾਦ ਹੈ।[7]
ਧਾਰਮਿਕ ਵਿਚਾਰ
ਸੋਧੋਜਿਵੇਂ ਕਿ ਡੇਮਿਅਨ ਅਤੇ ਹੋਰ ਕੰਮਾਂ ਵਿੱਚ ਝਲਕਦਾ ਹੈ, ਉਹ ਮੰਨਦਾ ਸੀ ਕਿ "ਵੱਖ-ਵੱਖ ਲੋਕਾਂ ਲਈ, ਰੱਬ ਦੇ ਵੱਖੋ-ਵੱਖਰੇ ਰਸਤੇ ਹਨ"; [8] ਪਰ ਭਾਰਤੀ ਅਤੇ ਬੋਧੀ ਦਰਸ਼ਨਾਂ ਤੋਂ ਪ੍ਰਭਾਵਤ ਹੋਣ ਦੇ ਬਾਵਜੂਦ, ਉਸਨੇ ਆਪਣੇ ਮਾਪਿਆਂ ਬਾਰੇ ਕਿਹਾ: "ਉਨ੍ਹਾਂ ਦੇ ਈਸਾਈ ਧਰਮ, ਜਿਸ ਨੇ ਪ੍ਰਚਾਰ ਨਹੀਂ ਕੀਤਾ ਪਰ ਜੀਵਿਆ, ਉਹ ਸ਼ਕਤੀਆਂ ਵਿੱਚੋਂ ਸਭ ਤੋਂ ਮਜ਼ਬੂਤ ਸੀ ਜਿਸ ਨੇ ਮੈਨੂੰ ਆਕਾਰ ਦਿੱਤਾ ਅਤੇ ਢਾਲਿਆ।"[9][10]
ਪ੍ਰਭਾਵ
ਸੋਧੋਆਪਣੇ ਸਮੇਂ ਵਿੱਚ, ਹੈੱਸ ਜਰਮਨ ਬੋਲਣ ਵਾਲੇ ਸੰਸਾਰ ਵਿੱਚ ਇੱਕ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਲੇਖਕ ਸੀ; ਵਿਸ਼ਵਵਿਆਪੀ ਪ੍ਰਸਿੱਧੀ ਸਿਰਫ ਬਾਅਦ ਵਿੱਚ ਆਈ। ਹੈੱਸ ਦਾ ਪਹਿਲਾ ਮਹਾਨ ਨਾਵਲ, ਪੀਟਰ ਕੈਮਨਜ਼ਿੰਡ, ਦੇਸ਼ ਵਿੱਚ ਮਹਾਨ ਆਰਥਿਕ ਅਤੇ ਤਕਨੀਕੀ ਤਰੱਕੀ ਦੇ ਇਸ ਸਮੇਂ ਵਿੱਚ ਇੱਕ ਵੱਖਰੇ ਅਤੇ ਵਧੇਰੇ "ਕੁਦਰਤੀ" ਜੀਵਨ ਢੰਗ ਦੀ ਇੱਛਾ ਰੱਖਣ ਵਾਲੇ ਨੌਜਵਾਨ ਜਰਮਨਾਂ ਦੁਆਰਾ ਉਤਸ਼ਾਹ ਨਾਲ ਪ੍ਰਾਪਤ ਕੀਤਾ ਗਿਆ ਸੀ। (ਵੈਂਡਰਵੋਗਲ ਅੰਦੋਲਨ ਵੀ ਵੇਖੋ).[11] ਪਹਿਲੇ ਵਿਸ਼ਵ ਯੁੱਧ ਤੋਂ ਘਰ ਪਰਤਣ ਵਾਲੀ ਪੀੜ੍ਹੀ 'ਤੇ ਡੇਮੀਅਨ ਦਾ ਮਜ਼ਬੂਤ ਅਤੇ ਸਥਾਈ ਪ੍ਰਭਾਵ ਸੀ।[12] ਇਸੇ ਤਰ੍ਹਾਂ, ਦ ਗਲਾਸ ਬੀਡ ਗੇਮ, ਕਾਸਟਾਲੀਆ ਦੇ ਆਪਣੇ ਅਨੁਸ਼ਾਸਿਤ ਬੌਧਿਕ ਸੰਸਾਰ ਅਤੇ ਮਨੁੱਖਤਾ ਦੀਆਂ ਸ਼ਕਤੀਆਂ ਦੇ ਧਿਆਨ ਨਾਲ, ਦੂਜੇ ਵਿਸ਼ਵ ਯੁੱਧ ਵਿੱਚ ਹੋਏ ਨੁਕਸਾਨ ਤੋਂ ਬਾਅਦ ਇੱਕ ਟੁੱਟੇ ਹੋਏ ਰਾਸ਼ਟਰ ਦੀ ਹਫੜਾ-ਦਫੜੀ ਦੇ ਵਿਚਕਾਰ ਇੱਕ ਨਵੇਂ ਆਦੇਸ਼ ਲਈ ਜਰਮਨਾਂ ਦੀ ਤਾਂਘ ਨੂੰ ਮੋਹਿਤ ਕਰ ਦਿੱਤਾ।[13]
ਅਵਾਰਡ
ਸੋਧੋ- 1906: ਬੌਰਨਫੀਲਡ-ਪ੍ਰੀਸ
- 1928: ਵਿਏਨਾ ਵਿੱਚ ਸ਼ਿਲਰ ਫਾਊਂਡੇਸ਼ਨ ਦਾ ਮੇਜਸਟ੍ਰਿਕ-ਪ੍ਰੀਸ
- 1936: ਗੌਟਫ੍ਰਾਈਡ-ਕੇਲਰ-ਪ੍ਰੀਸ
ਹਵਾਲੇ
ਸੋਧੋ- ↑ Gundert, Adele, "Marie Hesse: Ein Lebensbild in Briefen und Tagebuchern," as quoted in Freedman (1978) pp. 18–19.
- ↑ Freedman (1978) p.21
- ↑ Freedman (1978) p.23
- ↑ Freedman (1978) p. 38
- ↑ Weltbürger – Hermann Hesses übernationales und multikulturelles Denken und Wirken. An exhibition of the Hermann-Hesse-Museum of the City of Calw from 2. July 2009 to 7. February 2010
- ↑ ਪੁਰਸਕਾਰ ਵਿਜੇਤਾ ਸਾਹਿਤਕਾਰ - ਰਾਜਬਾਹਾਦੁਰ ਸਿਨ੍ਹਾ ਪੰਨਾ-੧੫੪
- ↑ ਸਿਧਾਰਥ ਹਰਮਨ ਹੱਸ ; ਅਨੁਵਾਦਕ ਹਿਲਡਾਰੌਜ਼ਰ, ਜਗਜੀਤ ਸਿੰਘ[permanent dead link]
- ↑ "The Religious Affiliation of Nobel Prize-winning author Hermann Hesse", Adherents, archived from the original on 14 July 2007, retrieved 30 ਜੁਲਾਈ 2022
{{citation}}
: More than one of|archivedate=
and|archive-date=
specified (help); More than one of|archiveurl=
and|archive-url=
specified (help)CS1 maint: unfit URL (link). - ↑ Hesse, Hermann (1951), Gesammelte Werke [Collected Works] (in ਜਰਮਨ), Suhrkamp Verlag, p. 378,
Von ihnen bin ich erzogen, von ihnen habe ich die Bibel und Lehre vererbt bekommen, Ihr nicht gepredigtes, sondern gelebtes Christentum ist unter den Mächten, die mich erzogen und geformt haben, die stärkste gewesen [I have been educated by them; I have inherited the Bible and doctrine from them; their Christianity, not preached, but lived, has been the strongest among the powers that educated and formed me]
. Another translation: "Not the preached, but their practiced Christianity, among the powers that shaped and molded me, has been the strongest". - ↑ Hilbert, Mathias (2005), Hermann Hesse und sein Elternhaus – Zwischen Rebellion und Liebe: Eine biographische Spurensuche [Hermann Hesse and his Parents’ House – Between Rebellion and Love: A biographical search] (in ਜਰਮਨ), Calwer Verlag, p. 226.
- ↑ Prinz, pp. 139–42
- ↑ Zeller, p. 90
- ↑ Zeller, p. 186