ਹਰਿੰਦਰ ਸਿੰਘ ਮਹਿਬੂਬ

ਪੰਜਾਬੀ ਕਵੀ
(ਹਰਿੰਦਰ ਮਹਿਬੂਬ ਤੋਂ ਮੋੜਿਆ ਗਿਆ)

{{Infobox writer | name =ਹਰਿੰਦਰ ਸਿੰਘ ਮਹਿਬੂਬ | image = | image_size = | alt = | caption = | pseudonym = | birth_name = ਹਰਿੰਦਰ ਸਿੰਘ | birth_date =1937 | birth_place = ਲਾਇਲਪੁਰ, (ਬਰਤਾਨਵੀ ਪੰਜਾਬ, ਹੁਣ ਪਾਕਿਸਤਾਨ) | death_date = 15 ਫਰਵਰੀ 2010 (ਉਮਰ 73 ਸਾਲ) | death_place = | occupation = ਪ੍ਰੋਫੈਸਰ, ਵਾਰਤਕਕਾਰ, ਕਵੀ, ਮਹਾਕਾਵਿ ਰਚੇਤੇ | language = [[ਪੰਜਾਬੀ ਭਾਸ਼ਾ|ਪੰਜਾਬੀ] |alma_mater=ਮਹਿੰਦਰਾ ਕਾਲਜ, ਪੰਜਾਬੀ ਯੂਨੀਵਰਸਿਟੀ, ਪਟਿਆਲਾ | period = | genre = | subject = | movement = | notable_works = ਝਨਾਂ ਦੀ ਰਾਤ, ਇਲਾਹੀ ਨਦਰ ਦੇ ਪੈਂਡੇ ( ਜਿਲਦ 1,4,2 ), ਸਹਿਜੇ ਰਚਿਓ ਖਾਲਸਾ (ਵਾਰਤਕ) }} ਪ੍ਰੋ. ਹਰਿੰਦਰ ਸਿੰਘ ਮਹਿਬੂਬ (1937 - 15 ਫਰਵਰੀ 2010) ਪੰਜਾਬੀ ਲੇਖਕ ਅਤੇ ਕਵੀ ਸਨ। ਜਿਹਨਾਂ ਨੇ ਪੰਜਾਬੀ ਸਾਹਿਤ ਨੂੰ "ਇਲਾਹੀ ਨਦਰ ਦੇ ਪੈਂਡੇ " (ਜਿਲਦ 1-4) ਵੱਡ ਅਕਾਰੀ ਮਹਾਕਾਵਿ ਦਿੱਤੇ। ਉਹਨਾਂ ਦੀਆਂ ਮਹੱਤਵਪੂਰਨ ਕਿਤਾਬਾਂ ਵਿੱਚੋਂ "ਸਹਿਜੇ ਰਚਿਓ ਖਾਲਸਾ " ਵਾਰਤਕ ਅਤੇ "ਝਨਾਂ ਦੀ ਰਾਤ" ਸੱਤ ਕਾਵਿ ਪੁਸਤਕਾਂ ਦਾ ਸੁਮੇਲ ਸ਼ਾਮਿਲ ਹੈ।

ਜ਼ਿੰਦਗੀ

ਸੋਧੋ

ਹਰਿੰਦਰ ਸਿੰਘ ਮਹਿਬੂਬ ਦਾ 1937 ਵਿੱਚ ਜਨਮ ਚੱਕ 233, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ। ਮੁਢੱਲੀ ਵਿਦਿਆ ਪ੍ਰਾਇਮਰੀ ਸਕੂਲ, ਪਿੰਡ ਰੋਡੀ ਮੁਹੰਮਦ ਪੁਰਾ, ਚੱਕ ਨੰ. 24 ਤੋਂ ਪਾਸ ਕੀਤੀ ਅਤੇ ਜੜ੍ਹਾਂਵਾਲਾ ਹਾਈ ਸਕੂਲ ਵਿੱਚ ਦਾਖਲ ਹੋ ਗਿਆ। ਫਿਰ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਭਾਰਤੀ ਪੰਜਾਬ ਵਿੱਚ ਆਪਣੇ ਨਾਨਕੇ ਪਿੰਡ ਮਰਾਝ, ਜ਼ਿਲਾ ਸੰਗਰੂਰ ਆ ਗਏ। ਧੂਰੀ ਮਾਲਵਾ ਖਾਲਸਾ ਸਕੂਲ ਤੋਂ ਉਸ ਨੇ ਛੇਵੀਂ ਜਮਾਤ ਪਾਸ ਕੀਤੀ। ਮਹਿਬੂਬ ਦੇ ਪਰਿਵਾਰ ਨੂੰ 1950 ਵਿੱਚ ਅਮਰਗੜ੍ਹ ਦੇ ਨੇੜੇ ਝੂੰਦਾਂ ਪਿੰਡ ਜ਼ਮੀਨ ਅਲਾਟ ਹੋਈ। ਉਸਨੇਨੇ ਅੱਠਵੀਂ ਤੇ ਦਸਵੀਂ ਸ਼੍ਰੇਣੀ ਦੀ ਵਿਦਿਆ ਪਬਲਿਕ ਸਕੂਲ ਅਮਰਗੜ੍ਹ ਤੋਂ ਲਈ। ਫਿਰ ਸਰਕਾਰੀ ਪ੍ਰਾਇਮਰੀ ਸਕੂਲ, ਮਹਿਲ ਕਲਾਂ (ਬਰਨਾਲਾ), ਮਿਡਲ ਸਕੂਲ ਫਾਜ਼ਲੀ ਅਤੇ ਧਰਮਗੜ੍ਹ ਵਿਖੇ ਅਧਿਆਪਕ ਵਜੋਂ ਸੇਵਾ ਕੀਤੀ। ਉਸ ਦਾ ਵਿਆਹ ਬੀਬੀ ਕੁਲਦੀਪ ਕੌਰ ਨਾਲ ਹੋਇਆ। ਫਿਰ ਉਸ ਨੇ ਬੀਏ ਪਰਾਈਵੇਟ ਪਾਸ ਕੀਤੀ ਅਤੇ ਮਹਿੰਦਰਾ ਕਾਲਿਜ ਪਟਿਆਲੇ ਤੋਂ ਐਮਏ ਕੀਤੀ। ਮਗਰੋਂ ਅੰਗਰੇਜ਼ੀ ਦੀ ਐਮਏ ਵੀ ਕੀਤੀ।

ਲਿਖਤਾਂ

ਸੋਧੋ
  • ਸਹਿਜੇ ਰਚਿਓ ਖ਼ਾਲਸਾ
  • ਝਨਾਂ ਦੀ ਰਾਤ (ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ)
  • ਇਲਾਹੀ ਨਦਰਿ ਦੇ ਪੈਂਡੇ

ਕਾਵਿ-ਨਮੂਨਾ

ਸੋਧੋ

ਇਸ ਰੋਹੀ ਚੋਂ ਆ ਰਹੀਆਂ ਨੇ
ਮੌਤ ਮਿਰੀ ਦੀਆਂ ਵਾਜਾਂ
ਦੂਰ ਨਗਾਰੇ ਸੂਰਮਿਆਂ ਦੇ
ਗੂੰਜਣ ਸੁਣ ਫ਼ਰਿਆਦਾਂ।
ਕੱਚੇ ਘਰਾਂ ਦੇ ਬੂਹਿਆਂ ਦੇ ਅੱਗੇ
ਰੋਂਦੀਆਂ ਮਾਵਾਂ ਆਈਆਂ
ਕਣਕਾਂ ਪੱਕੀਆਂ ਦੀ ਰੁੱਤੇ ਕਿਉਂ
ਦਰਦ ਉਮਰ ਦੇ ਲਿਆਈਆਂ?
ਸਾਡੇ ਵੱਡੇ ਵਡੇਰਿਆਂ ਤੋਂ ਨੇ
ਮਿਰਗਾਂ ਨਾਲ ਯਰਾਨੇ
ਮਾਵਾਂ ਰੋਹੀਆਂ ਨੂੰ ਨਾ ਛੱਡ ਕੇ
ਵਸਨਾ ਦੇਸ ਬਿਗਾਨੇ।
‘ਮਾਏ ਕਣੀ ਪਿਆਰ ਦੀ ਨਿੱਕੀ
ਨੈਣ ਨਿਮਾਣੇ ਦੋਏ`
ਮਾਂ ਦੇ ਤਰਸ ਦੇ ਖੰਭ ਨਿਤਾਣੇ
ਦੇਖ ਬੱਚੜੇ ਰੋਏ।
ਸੂਰਜ ਪਰਾਂ ਤੇ ਪਾਣੀ ਲਾਏ
ਜਦ ਪਰਦੇਸੋਂ ਚੱਲੀ
ਵਤਨਾਂ ਦੇ ਵਿੱਚ ਰੌਲੇ ਮਚੇ
ਕੂੰਜ ਨਿਮਾਣੀ ਕੱਲੀ। (ਸਫਾ ੨੦ ‘ਵਣ ਵੈਰਾਗ`)