ਪੰਜਾਬ ਪ੍ਰਾਂਤ (ਬ੍ਰਿਟਿਸ਼ ਭਾਰਤ)

ਬਰਤਾਨਵੀ ਭਾਰਤ ਦਾ ਸਾਬਕਾ ਪ੍ਰਾਂਤ
(ਬਰਤਾਨਵੀ ਪੰਜਾਬ ਤੋਂ ਰੀਡਿਰੈਕਟ)

ਪੰਜਾਬ (ਜਾਂ ਬਰਤਾਨਵੀ ਪੰਜਾਬ; ਅੰਗਰੇਜ਼ੀ: British Punjab; 1849–1947) ਬਰਤਾਨਵੀ ਭਾਰਤ ਦਾ ਇੱਕ ਸੂਬਾ ਸੀ ਅਤੇ ਬਰਤਾਨਵੀ ਰਾਜ ਵਿੱਚ ਪੈਂਦੇ ਭਾਰਤੀ ਉਪ-ਮਹਾਂਦੀਪ ਦੇ ਆਖ਼ਰੀ ਇਲਾਕਿਆਂ ਵਿਚੋਂ ਇੱਕ ਸੀ। 1947 ਵਿੱਚ ਬਰਤਾਨਵੀ ਜਾਂ ਅੰਗਰੇਜ਼ੀ ਰਾਜ ਦੇ ਖ਼ਾਤਮੇ ਨਾਲ਼ ਇਹ ਦੋ ਹਿੱਸਿਆਂ, ਲਹਿੰਦੇ ਪੰਜਾਬ (ਪਾਕਿਸਤਾਨ) ਅਤੇ ਚੜ੍ਹਦੇ ਪੰਜਾਬ (ਭਾਰਤ), ਵਿੱਚ ਵੰਡਿਆ ਗਿਆ। ਇਸ ਵਿੱਚ ਇਹ ਇਲਾਕੇ ਸ਼ਾਮਲ ਸਨ:

ਫ਼ੌਜ ਦਾ ਨਿਸ਼ਾਨ
1909 ਦਾ ਪੰਜਾਬ (ਬਰਤਾਨਵੀ ਭਾਰਤ)

ਹੁਣ ਭਾਰਤ ਵਿਚ

ਹੁਣ ਪਾਕਿਸਤਾਨ ਵਿਚ

  • ਲਹਿੰਦਾ ਜਾਂ ਪੱਛਮੀ ਪੰਜਾਬ
  • ਇਸਲਾਮਾਬਾਦ ਰਾਜਧਾਨੀ ਇਲਾਕਾ
  • ਖ਼ੈਬਰ ਪੁਖਤੁੰਖ਼ਵਾ

ਨਿਰੁਕਤੀਸੋਧੋ

ਪੰਜਾਬ ਫ਼ਾਰਸੀ ਬੋਲੀ ਦੇ ਦੋ ਸ਼ਬਦਾਂ, ਪੰਜ ਅਤੇ ਆਬ ਤੋਂ ਮਿਲ ਕੇ ਬਣਿਆ ਹੈ ਜਿੰਨ੍ਹਾਂ ਦੇ ਤਰਤੀਬਵਾਰ ਮਤਲਬ ਹਨ, 5 ਅਤੇ ਪਾਣੀ। ਮਤਲਬ ਇੱਥੇ ਵਗਦੇ ਪੰਜ ਦਰਿਆ, ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ ਜਿਹੜੇ ਕਿ ਸਿੰਧ ਦਰਿਆ ਦੇ ਸਹਾਇਕ ਦਰਿਆ ਹਨ।

ਇਤਿਹਾਸਸੋਧੋ

21 ਫ਼ਰਵਰੀ 1849 ਨੂੰ ਗੁਜਰਾਤ ਦੀ ਲੜਾਈ ਵਿੱਚ ਸਿੱਖਾਂ ਨੂੰ ਧੌਖੇ ਨਾਲ ਹਰਾਉਣ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ’ਤੇ ਕਬਜ਼ਾ ਕਰ ਲਿਆ ਅਤੇ 8 ਅਪਰੈਲ 1849 ਨੂੰ ਇਸਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰ ਲਿਆ।[1][2]

1901 ਵਿੱਚ ਦਰਿਆ ਸਿੰਧ ਤੋਂ ਪਰ੍ਹੇ ਦੇ ਸਰਹੱਦੀ ਇਲਾਕੇ ਨੂੰ ਪੰਜਾਬ ਤੋਂ ਵੱਖ ਕਰ ਕੇ ਇੱਕ ਵੱਖਰਾ ਸੂਬਾ, ਉੱਤਰ-ਪੱਛਮੀ ਸਰਹੱਦੀ ਸੂਬਾ ਬਣਾ ਦਿੱਤਾ ਗਿਆ।

ਹਵਾਲੇਸੋਧੋ

  1. ਨਿੱਝਰ, ਬੀ.ਐੱਸ. (1974). Punjab Under The British Rule 1849-1947. ਕੇ.ਬੀ. ਪਬਲੀਕੇਸ਼ਨਜ਼, ਨਵੀਂ ਦਿੱਲੀ. p. 80.
  2. "Sikh Empire". ChiefaCoins.com. Retrieved ਨਵੰਬਰ 4, 2012. {{cite web}}: External link in |publisher= (help)