ਹਰਗੋਬਿੰਦ ਖੁਰਾਣਾ
ਹਰਗੋਬਿੰਦ ਖੁਰਾਣਾ (9 ਜਨਵਰੀ 1922 – 9 ਨਵੰਬਰ 2011)[1] ਬਾਇਓ ਕੈਮਿਸਟ ਸੀ, ਜਿਸਨੇ 1968 ਦਾ ਮੈਡੀਸਨ ਲਈ ਨੋਬਲ ਇਨਾਮ ਮਾਰਸ਼ਲ ਨਿਰੇਨਬਰਗ ਅਤੇ ਰਾਬਰਟ ਡਬਲਿਊ ਹੋਲੇ ਨਾਲ ਵੰਡਾਇਆ।
ਹਰਗੋਬਿੰਦ ਖੁਰਾਣਾ | |
---|---|
ਜਨਮ | 9 ਜਨਵਰੀ 1922 ਰਾਇਪੁਰ, ਪੰਜਾਬ, ਬਰਤਾਨਵੀ ਭਾਰਤ |
ਮੌਤ | 9 ਨਵੰਬਰ 2011 ਯੂਨਾਇਟਡ ਸਟੇਟਸ |
ਨਾਗਰਿਕਤਾ | ਯੂਨਾਇਟਡ ਸਟੇਟਸ |
ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ ਲਿਵਰਪੂਲ ਯੂਨੀਵਰਸਿਟੀ |
ਪੁਰਸਕਾਰ | ਮੈਡੀਸਨ ਵਿੱਚ ਨੋਬਲ ਇਨਾਮ (1968), ਗੈਰਡਨਰ ਫਾਊਂਡੇਸ਼ਨ ਇੰਟਰਨੈਸ਼ਨਲ, ਲੂਈਸਾ ਗਰੋਸ ਹੋਰਵਿਜ਼ ਇਨਾਮ, ਬੇਸਿਕ ਮੈਡੀਕਲ ਰਿਸਰਚ ਲਈ ਲਾਸਕਰ ਇਨਾਮ, ਪਦਮ ਵਿਭੂਸ਼ਣ |
ਵਿਗਿਆਨਕ ਕਰੀਅਰ | |
ਖੇਤਰ | ਜੀਵ ਵਿਗਿਆਨ |
ਅਦਾਰੇ | ਐਮ ਆਈ ਟੀ (1970–2007) ਵਿਸਕੋਨਸਨ ਯੂਨੀਵਰਸਿਟੀ,ਮੈਡੀਸਨ (1960–70) ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ (1952–60) ਕੈਮਬ੍ਰਿਜ ਯੂਨੀਵਰਸਿਟੀ (1950–52) ਈ ਟੀ ਐਚ ਜਿਊਰਚ (1948–49) |
ਜਨਮ
ਸੋਧੋਡਾ: ਹਰਗੋਬਿੰਦ ਖੁਰਾਨਾ ਦਾ ਜਨਮ ਭਾਰਤ ਦੇ ਇੱਕ ਛੋਟੇ ਜਿਹੇ ਪਿੰਡ ਰਾਏਪੁਰ ਵਿੱਚ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ। ਅੱਜਕੱਲ੍ਹ ਪਿੰਡ ਰਾਏਪੁਰ ਪੱਛਮੀ ਪਾਕਿਸਤਾਨ ਵਿੱਚ ਪੈਂਦਾ ਹੈ। ਉਨ੍ਹਾਂ ਦੇ ਜਨਮ ਦੀ ਸਹੀ ਤਰੀਕ ਦਾ ਪਤਾ ਨਹੀਂ, ਪਰ ਕਾਗਜ਼ਾਂ ਵਿੱਚ ਉਹਨਾਂ ਦੀ ਜਨਮ ਤਰੀਕ 9 ਜਨਵਰੀ, 1922 ਦੱਸੀ ਗਈ ਹੈ। ਉਹਨਾਂ ਦੀ ਇੱਕ ਭੈਣ ਅਤੇ ਤਿੰਨ ਭਰਾ ਸਨ। ਆਪਣੇ ਭੈਣ ਭਰਾਵਾਂ ਵਿੱਚੋਂ ਉਹ ਸਭ ਤੋਂ ਛੋਟੇ ਸਨ। ਉਹਨਾਂ ਦੇ ਪਿਤਾ ਜੀ ਇੱਕ ਪਟਵਾਰੀ ਸਨ। ਗਰੀਬ ਹੁੰਦਿਆਂ ਹੋਇਆਂ ਵੀ ਹਰਗੋਬਿੰਦ ਖੁਰਾਨਾ ਦੇ ਪਿਤਾ ਜੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਸਨ। ਰਾਏਪੁਰ ਦੇ ਸੌ ਪਰਿਵਾਰਾਂ ਵਿੱਚੋਂ ਸਿਰਫ ਉਹਨਾਂ ਦਾ ਪਰਿਵਾਰ ਹੀ ਇੱਕ ਪੜ੍ਹਿਆ ਲਿਖਿਆ ਪਰਿਵਾਰ ਸੀ।
ਸਿੱਖਿਆ
ਸੋਧੋਉਹਨਾਂ ਨੇ ਆਪਣੀ ਹਾਈ ਸਕੂਲ ਦੀ ਵਿਦਿਆ ਡੀ ਏ ਵੀ ਹਾਈ ਸਕੂਲ ਮੁਲਤਾਨ ਤੋਂ ਪ੍ਰਾਪਤ ਕੀਤੀ। ਬਾਅਦ ਵਿੱਚ ਉਹਨਾਂ ਨੇ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਐੱਮ ਐੱਸ ਸੀ ਦੀ ਡਿਗਰੀ ਪ੍ਰਾਪਤ ਕੀਤੀ। ਉਹ ਆਪਣੀ ਸਕੂਲ ਦੀ ਪੜ੍ਹਾਈ ਦੌਰਾਨ ਮਾਸਟਰ ਰਤਨ ਲਾਲ ਤੋਂ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਆਪਣੇ ਨਿਗਰਾਨ ਮਹਾਂ ਸਿੰਘ ਤੋਂ ਬਹੁਤ ਪ੍ਰਭਾਵਿਤ ਹੋਏ।
ਸੰਨ 1945 ਵਿੱਚ ਉਹ ਭਾਰਤ ਛੱਡ ਕੇ ਇੰਗਲੈਂਡ ਆ ਗਏ ਅਤੇ ਯੂਨੀਵਰਸਿਟੀ ਆਫ ਲਿਵਰਪੂਲ ਵਿੱਚ ਪੀ ਐੱਚ ਡੀ ਦੀ ਪੜ੍ਹਾਈ ਕਰਨ ਲੱਗੇ। ਸੰਨ 1948-49 ਵਿੱਚ ਉਹਨਾਂ ਨੇ ਆਪਣੀ ਪੋਸਟ ਡਾਕਟੋਰਲ ਪੜ੍ਹਾਈ ਲਈ ਇੱਕ ਸਾਲ ਜ਼ੂਰਿਖ ਵਿੱਚ ਬਿਤਾਇਆ। ਸੰਨ 1949 ਦੀ ਪਤਝੜ ਦੀ ਰੁੱਤ ਵਿੱਚ ਉਹ ਕੁਝ ਸਮੇਂ ਲਈ ਭਾਰਤ ਵਾਪਸ ਚਲੇ ਗਏ। ਪਰ ਉਹ ਛੇਤੀਂ ਹੀ ਕੈਂਬਰਿਜ਼ ਯੂਨੀਵਰਸਿਟੀ ਵਿੱਖੇ ਪਰਤ ਆਏ। ਇੱਥੇ ਉਹਨਾਂ ਨੇ 1950 ਤੋਂ ਲੈ ਕੇ 1952 ਤੱਕ ਡਾ: ਜੀ ਡਬਲਿਊ ਕੈਨਰ ਅਤੇ ਪ੍ਰੌਫੈਸਰ ਏ ਆਰ ਟੌਡ ਨਾਲ ਇੱਕ ਫੈਲੋ ਵਜੋਂ ਕੰਮ ਕੀਤਾ। ਇੱਥੇ ਉਹ ਪ੍ਰੋਟੀਨ ਅਤੇ ਨਿਊਕਲਿੱਕ ਏਸਿਡਜ਼ ਦੀ ਪੜ੍ਹਾਈ ਵੱਲ ਰੁਚਿਤ ਹੋਏ।
ਨੌਕਰੀ, ਖੋਜ ਅਤੇ ਨੋਬਲ ਇਨਾਮ
ਸੋਧੋਸੰਨ 1952 ਵਿੱਚ ਉਹ ਕਨੇਡਾ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਆ ਗਏ। ਉਹਨਾਂ ਦਿਨਾਂ ਵਿੱਚ ਡਾ: ਗੌਰਡਨ ਐੱਮ ਸ਼ਰੱਮ ਅਤੇ ਡਾ: ਜੈਕ ਕੈਂਬਲ ਦੀ ਪ੍ਰੇਰਨਾ, ਹੌਸਲਾਂ ਅਫਜ਼ਾਈ ਅਤੇ ਰਹਿਨੁਮਾਈ ਦੇ ਨਤੀਜੇ ਵਜੋਂ ਯੂ ਬੀ ਸੀ ਵਿੱਚ ਵਿਗਿਆਨੀਆਂ ਦਾ ਇੱਕ ਗਰੁੱਪ ਹੋਂਦ ਵਿੱਚ ਆਇਆ। ਇਹ ਗਰੁੱਪ ਬਾਇਓਲੌਜੀ ਦੇ ਖੇਤਰ ਵਿੱਚ ਫੌਸਫੇਟ ਐਸਟਰਜ ਅਤੇ ਨਿਊਕਲਿੱਕ ਏਸਿਡਜ਼ ਉੱਤੇ ਖੋਜ ਕਰਨ ਲੱਗਾ। ਡਾ: ਖੁਰਾਨਾ ਇਸ ਗਰੁੱਪ ਦੇ ਮੈਂਬਰ ਸਨ। ਇਸ ਗਰੁੱਪ ਵਿੱਚ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਹੋਰ ਸਾਥੀਆਂ ਵਿੱਚ ਡਾ: ਗੌਰਡਨ ਐੱਮ ਟੈਨਰ ਦਾ ਨਾਂ ਖਾਸ ਤੌਰ 'ਤੇ ਜ਼ਿਕਰਯੋਗ ਹੈ। ਡਾ: ਟੈਨਰ ਨੇ ਇਸ ਗਰੁੱਪ ਦੀ ਰੂਹਾਨੀ ਅਤੇ ਬੌਧਿਕ ਭਲਾਈ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ।
ਸੰਨ 1960 ਵਿੱਚ ਉਹ ਯੂਨੀਵਰਸਿਟੀ ਆਫ ਵਿਸਕਨਸਨ ਦੇ ਇੰਸਟੀਚਿਊਟ ਫਾਰ ਐਨਜ਼ਾਇਮ ਰੀਸਰਚ ਵਿੱਖੇ ਚਲੇ ਗਏ। ਇਸ ਸਮੇਂ ਉਹਨਾਂ ਨੇ ਅਮਰੀਕਾ ਦੀ ਨਾਗਰਿਕਤਾ ਲੈ ਲਈ। ਸੰਨ 1968 ਵਿੱਚ ਉਹਨਾਂ ਨੂੰ ਮਾਰਸ਼ਲ ਡਬਲਿਊ ਨਿਰਨਬਰਗ ਅਤੇ ਰੌਬਰਟ ਡਬਲਿਊ ਹੋਲੀ ਦੇ ਨਾਲ ਮੈਡੀਸਨ ਅਤੇ ਫਿਜ਼ਿਓਲਜੀ ਦੇ ਖੇਤਰ ਵਿੱਚ ਨੋਬਲ ਇਨਾਮ ਦਿੱਤਾ ਗਿਆ।
ਸੰਨ 1970 ਵਿੱਚ ਉਹ ਅਲਫਰਡ ਪੀ ਸਲੋਨ ਪ੍ਰੌਫੈਸਰ ਆਫ ਬਾਇਓਲੌਜੀ ਐਂਡ ਕੈਮਿਸਟਰੀ ਦੇ ਅਹੁਦੇ 'ਤੇ ਐੱਮ ਆਈ ਟੀ ਆ ਗਏ। ਸੰਨ 2007 ਵਿੱਚ ਰਿਟਾਇਰ ਹੋਣ ਤੱਕ ਉਹ ਐੱਮ ਆਈ ਟੀ ਵਿਖੇ ਇਸ ਅਹੁਦੇ 'ਤੇ ਰਹੇ। ਨੌਂ ਨਵੰਬਰ 2011 ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਉਸ ਸਮੇਂ ਉਹਨਾਂ ਦੀ ਉਮਰ 89 ਸਾਲਾਂ ਦੀ ਸੀ।