ਹਲਕ਼ਾ-ਏ ਅਰਬਾਬ-ਏ ਜ਼ੌਕ਼
ਹਲਕ਼ਾ-ਏ ਅਰਬਾਬ-ਏ ਜ਼ੌਕ਼ (ਚੰਗੇ ਸੁਆਦ ਵਾਲੇ ਲੋਕਾਂ ਦਾ ਸਰਕਲ) ਇੱਕ ਪਾਕਿਸਤਾਨੀ ਸਾਹਿਤਕ ਲਹਿਰ ਹੈ ਜੋ ਲਾਹੌਰ, ਬ੍ਰਿਟਿਸ਼ ਪੰਜਾਬ, ਭਾਰਤ ਵਿੱਚ 29 ਅਪ੍ਰੈਲ, 1939 ਨੂੰ ਸ਼ੁਰੂ ਹੋਈ ਸੀ। [1] ਸ਼ਬਦ 'ਜ਼ੌਕ਼' (ਚੰਗਾ ਸੁਆਦ) ਜੋ ਲੇਖ ਦੇ ਉਪਰੋਕਤ ਸਿਰਲੇਖ ਵਿੱਚ ਆਇਆ ਹੈ, ਦਾ ਆਮ ਤੌਰ ਤੇ ਇਹ ਮਤਲਬ ਲੈ ਲਿਆ ਜਾਂਦਾ ਹੈ, ਕਿ ਇਸ ਗਰੁੱਪ ਵਿੱਚ ਸਿਰਫ ਉਹੀ ਮੈਂਬਰ ਹੋਣਗੇ ਜਿਨ੍ਹਾਂ ਨੂੰ 'ਉਰਦੂ ਸਾਹਿਤ' ਵਿੱਚ ਚੰਗੀ ਰੁਚੀ ਹੈ। ਘੱਟੋ-ਘੱਟ ਮੌਜੂਦਾ ਗਰੁੱਪ ਦੇ ਜੀਆਂ ਜਾਂ ਮੂਲ ਗਰੁੱਪ ਦੇ ਬਾਨੀਆਂ ਦੀ ਇਹੋ ਮੁਰਾਦ ਸੀ।
ਆਰੰਭਕ ਮੈਬਰਾਂ ਵਿੱਚ ਉਰਦੂ ਭਾਸ਼ਾਈ ਕਵੀ ਨੂਨ ਮੀਮ ਰਸ਼ੀਦ ਅਤੇ ਮੀਰਾਜੀ ਸ਼ਾਮਿਲ ਸਨ, ਜਿਨ੍ਹਾਂ ਨੂੰ ਸਮੂਹ ਦਾ ਇੱਕ ਸਰਗਰਮ ਮੈਂਬਰ, ਉਨ੍ਹਾਂ ਦਾ ਦੋਸਤ, ਕਾਇਯੂਮ ਨਜ਼ਰ ਬੈਠਕ ਲਈ ਲਿਆਇਆ ਸੀ। [1][2] 20ਵੀਂ ਸਦੀ ਵਿੱਚ ਉਰਦੂ ਸ਼ਾਇਰੀ ਵਿੱਚ ਦੂਜਾ ਆਧੁਨਿਕ ਸਾਹਿਤਕ ਅੰਦੋਲਨ, ਖੱਬੇ ਪੱਖੀ ਪ੍ਰਗਤੀਸ਼ੀਲ ਲਿਖਾਰੀ ਅੰਦੋਲਨ ਦੇ ਦੋ ਕੁ ਸਾਲਾਂ ਬਾਅਦ ਜਿਸਦੀ ਸਥਾਪਨਾ ਕੀਤੀ ਗਈ ਸੀ ਅਤੇ ਉਰਦੂ ਭਾਸ਼ਾ ਵਿੱਚ ਆਧੁਨਿਕ ਕਵਿਤਾ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਗਰੁੱਪ ਮੰਨਿਆ ਜਾਂਦਾ ਹੈ।[2]
ਹਵਾਲੇ
ਸੋਧੋ- ↑ 1.0 1.1 Rafey Habib; M. A. R. Habib, eds. (2002). An Anthology of Modern Urdu Poetry = Jadīd Urdū shāʻirī kā intik̲h̲āb, Angrezī tarjame ke sāth. Habib, translated by M.A.R. New York: Modern Language Association of America. ISBN 978-0-87352-797-2.
- ↑ 2.0 2.1 Patel, Geeta (2001). Lyrical movements, historical hauntings: on gender, colonialism, and desire in Miraji's Urdu poetry. Stanford, Calif.: Stanford University Press. ISBN 978-0-8047-3329-8.