ਹਵਾਨਾ (ਸਪੇਨੀ: La Habana, [la aˈβana] ( ਸੁਣੋ)) ਕਿਊਬਾ ਦੀ ਰਾਜਧਾਨੀ, ਸੂਬਾ, ਪ੍ਰਮੁੱਖ ਬੰਦਰਗਾਹ ਅਤੇ ਵਪਾਰਕ ਕੇਂਦਰ ਹੈ।[2] ਇਸਦੇ ਢੁਕਵੇਂ ਸ਼ਹਿਰ ਦੀ ਅਬਾਦੀ ੨੧ ਲੱਖ ਹੈ[1][2] ਅਤੇ ਖੇਤਰਫਲ ੭੨੮.੨੬ ਵਰਗ ਕਿ.ਮੀ. ਹੈ ਜਿਸ ਕਰਕੇ ਇਹ ਕੈਰੀਬਿਆਈ ਖੇਤਰ ਵਿੱਚ ਖੇਤਰਫਲ ਅਤੇ ਅਬਾਦੀ ਪੱਖੋਂ ਸਭ ਤੋਂ ਵੱਡਾ ਸ਼ਹਿਰ ਅਤੇ ਤੀਜਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ।[1][3] ਖਾੜੀ ਪਾਸਿਓਂ ਇਹ ਸ਼ਹਿਰ ਪੱਛਮ ਅਤੇ ਦੱਖਣ ਵੱਲ ਨੂੰ ਵਧਦਾ ਹੈ ਜਿਸ ਵਿੱਚ ਭੀੜੇ ਪ੍ਰਵੇਸ਼ ਵੱਲੋਂ ਵੜਿਆ ਜਾਂਦਾ ਹੈ ਅਤੇ ਜੋ ਇਸਨੂੰ ਤਿੰਨ ਬੰਦਰਗਾਹਾਂ ਵਿੱਚ ਵੰਡਦਾ ਹੈ: ਮਾਰੀਮਲੇਨਾ, ਗੁਆਨਾਬਾਕੋਆ ਅਤੇ ਆਤਾਰਸ। ਜਿੱਲ੍ਹਾ ਜਿਹਾ ਆਲੇਮੇਂਦਾਰਸ ਦਰਿਆ ਦੱਖਣ ਤੋਂ ਉੱਤਰ ਵੱਲ ਵਗਦਾ ਹੈ ਜੋ ਖਾੜੀ ਤੋਂ ਕੁਝ ਮੀਲ ਪੱਛਮ ਵੱਲ ਫ਼ਲੋਰੀਡਾ ਜਲ-ਡਮਰੂਆਂ ਵਿੱਚ ਜਾ ਡਿੱਗਦਾ ਹੈ।[4]

ਹਵਾਨਾ
CollageHavana.jpg
ਹਵਾਨਾ ਦਾ ਤਸਵੀਰ-ਸੰਗ੍ਰਹਿ

Coat of arms
ਉਪਨਾਮ: ਥੰਮ੍ਹਾਂ ਦਾ ਸ਼ਹਿਰ
ਗੁਣਕ: 23°08′N 082°23′W / 23.133°N 82.383°W / 23.133; -82.383
ਦੇਸ਼  ਕਿਊਬਾ
ਨਗਰਪਾਲਿਕਾਵਾਂ ੧੫
ਸਰਕਾਰ
 - ਕਿਸਮ ਮੇਅਰ-ਕੌਂਸਲ
ਉਚਾਈ 59 m (194 ft)
ਅਬਾਦੀ (੨੦੧੦) ਅਧਿਕਾਰਕ ਮਰਦਮਸ਼ੁਮਾਰੀ[1]
 - ਕੁੱਲ 21,35,498 ਘਾਟਾ
ਵਾਸੀ ਸੂਚਕ ਹਵਾਨੀ
ਸਮਾਂ ਜੋਨ UTC−05:00 (UTC-੫)
ਡਾਕ ਕੋਡ ੧੦xxx–੧੯xxx
ਪਾਲਣਹਾਰਾ ਸੰਤ ਸੰਤ ਕ੍ਰਿਸਟੋਫ਼ਰ
ਵਰਤਮਾਨ ਟਿਕਾਣੇ 'ਤੇ ਸਥਾਪਨਾ ੧੫੧੯ ਵਿੱਚ

ਹਵਾਲੇਸੋਧੋ

  1. 1.0 1.1 1.2 "2009 Official Census" (PDF). 
  2. 2.0 2.1 "CIA World Fact Book". CIA World factbook. Retrieved 28 November 2011. 
  3. (en) Latin America Population – Havana city population.
  4. "Anuario Estadistico de Ciudad de La Habana" (in Spanish). ONE - Oficina Nacional de Estadisticas (National Stadistics Office). Retrieved 28 November 2011.