ਹਵਾ ਮਹਿਲ
ਹਵਾ ਮਹਿਲ ਜੈਪੁਰ, ਭਾਰਤ ਵਿੱਚ ਇੱਕ ਸ਼ਾਹੀ ਮਹਿਲ ਹੈ ਜਿਸਦੀ ਉੱਚੀ ਓਟ ਵਾਲੀ ਕੰਧ ਇਸ ਲਈ ਬਣਾਈ ਗਈ ਸੀ ਕਿ ਸ਼ਾਹੀ ਘਰਾਣੇ ਦੀ ਔਰਤਾਂ ਪਰਦਾ ਪ੍ਰਥਾ ਦੀ ਪਾਲਣਾ ਕਰਦੇ ਹੋਏ ਗਲੀਆਂ ਵਿੱਚ ਚਲਦੇ ਤਿਓਹਾਰਾਂ ਤੇ ਰੋਜ਼ਾਨਾ ਗਤੀਵਿਧੀਆਂ ਨੂੰ ਬਾਹਰੋਂ ਅਣਡਿੱਠ ਹੋ ਕੇ ਦੇਖ ਸਕਣ। ਜੈਪੁਰ ਦੀਆਂ ਬਾਕੀ ਪੁਰਾਤਨ ਇਮਾਰਤਾਂ ਦੀ ਤਰ੍ਹਾਂ ਹਵਾ ਮਹਿਲ ਵੀ ਲਾਲ ਤੇ ਗੁਲਾਬੀ ਪੱਥਰ ਨਾਲ ਬਣਿਆ ਹੈ।
ਇਤਿਹਾਸ
ਸੋਧੋਹਵਾ ਮਹਿਲ ਨੂੰ 1798 ਵਿੱਚ ਮਹਾਰਾਜਾ ਸਵਾਈ ਪ੍ਰਤਾਪ ਸਿੰਘ ਨੇ ਬਣਵਾਇਆ ਸੀ ਜਿਸਦਾ ਨਕਸ਼ਾ ਲਾਲ ਚੰਦ ਉਸਤਾਦ ਨੇ ਹਿੰਦੂਆਂ ਦੇ ਭਗਵਾਨ ਕ੍ਰਿਸ਼ਨ ਦੇ ਮੁਕਟ ਦੀ ਤਰਾਂ ਬਣਾਇਆ ਸੀ। ਇਸਦੀ ਵਿਲੱਖਣ ਪੰਜ-ਮੰਜ਼ਿਲਾ ਇਮਾਰਤ ਜੋ ਕਿ ਉੱਪਰ ਤੋਂ ਸਿਰਫ ਡੇਢ ਫੁੱਟ ਚੌੜੀ ਅਤੇ ਬਾਹਰ ਤੋਂ ਦੇਖਣ 'ਤੇ ਮਧੂਮੱਖੀ ਦੇ ਛੱਤੇ ਦੇ ਵਾਂਗ ਦਿਸਦੀ ਹੈ, ਜਿਸ ਵਿੱਚ 953 ਬੇਹੱਦ ਖ਼ੂਬਸੂਰਤ ਤੇ ਆਕਰਸ਼ਕ ਛੋਟੀਆਂ-ਛੋਟੀਆਂ ਜਾਲੀਦਾਰ ਖਿੜਕੀਆਂ ਹਨ ਜਿਨ੍ਹਾਂ ਨੂੰ ਝਰੋਖਾ ਆਖਦੇ ਹਨ। ਵੇਚੁਰੀ ਪ੍ਰਪਾਵ ਦੇ ਕਾਰਣ ਇਹਨਾਂ ਜਟਿਲ ਸੰਰਚਨਾ ਵਾਲੇ ਜਾਲੀਦਾਰ ਝਰੋਖਿਆਂ ਤੋਂ ਠੰਢੀ ਹਵਾ ਮਹਿਲ ਦੇ ਅੰਦਰ ਆਉਂਦੀ ਹੈ ਜਿਸ ਕਾਰਣ ਤੇਜ਼ ਗਰਮੀ ਵਿੱਚ ਵੀ ਮਹਿਲ ਸਦਾ ਠੰਢਾ ਰਹਿੰਦਾ ਹੈ।[1][2] ਚੂਨੇ, ਲਾਲ ਤੇ ਗੁਲਾਬੀ ਬਲੁਆ ਪੱਥਰ ਤੋਂ ਬਣਿਆ ਇਹ ਮਹਿਲ ਜੈਪੁਰ ਦੇ ਵਿਆਪਾਰਿਕ ਕੇਂਦਰ ਦੇ ਮੁੱਖ ਮਾਰਗ ਵਿੱਚ ਸਥਿਤ ਹੈ। ਇਹ ਸਿਟੀ ਪੈਲੇਸ ਦਾ ਹੀ ਹਿੱਸਾ ਹੈ ਤੇ ਮਹਿਲਾ ਸਦਨ ਤਕ ਫੈਲਿਆ ਹੋਇਆ ਹੈ। ਸਵੇਰੇ-ਸਵੇਰੇ ਸੂਰਜ ਦੀ ਸੁਨਹਿਰੀ ਰੌਸ਼ਨੀ ਵਿੱਚ ਇਸਨੂੰ ਦਮਕਦੇ ਹੋਏ ਦੇਖਕੇ ਇੱਕ ਅਨੋਖਾ ਅਨੁਭਵ ਹੁੰਦਾ ਹੈ।
ਭਵਨ ਨਿਰਮਾਣ ਕਲਾ
ਸੋਧੋਹਵਾ ਮਹਿਲ ਪੰਜ-ਮੰਜ਼ਿਲਾ ਨੋਕਦਾਰ ਸਤੰਭ ਦੀ ਬਣਾਵਟ ਵਿੱਚ ਪੁਰਾਤਨ ਇਮਾਰਤ ਹੈ ਜਿਸਦੀ ਉਚਾਈ 50 ਫੁੱਟ ਹੈ। ਮਹਿਲ ਦੀਆਂ ਸਭ ਤੋਂ ਉੱਪਰਲੀਆਂ ਤਿੰਨ ਮੰਜ਼ਿਲਾਂ ਦੀ ਚੌੜਾਈ ਇੱਕ ਕਮਰੇ ਜਿੰਨੀ ਹੈ ਤੇ ਨੀਚੇ ਦੀਆਂ ਦੋ ਮੰਜ਼ਿਲਾਂ ਦੇ ਸਾਹਮਣੇ ਖੁੱਲਾ ਵਿਹੜਾ ਵੀ ਹੈ। ਇਸਦੀ ਹਰ ਖਿੜਕੀ 'ਤੇ ਬਲੁਆ ਪੱਥਰ ਦੀ ਬੇਹੱਦ ਖੂਬਸੂਰਤ ਜਾਲਿਆਂ, ਕੰਗੂਰੇ ਤੇ ਗੁਮਬਦ ਬਣੇ ਹੋਏ ਹੰਨ। ਇਹ ਸੰਰਚਨਾ ਆਪਣੇ-ਆਪ ਵਿੱਚ ਅਨੇਕ ਅਰਧ ਅੱਠਬਾਹੀ ਝਰੋਖਿਆਂ ਨੂੰ ਸਮੇਟੇ ਹੋਏ ਹੈ ਜੋ ਕਿ ਦੁਨੀਆ ਵਿੱਚ ਇਸਨੂੰ ਬੇਮਿਸਾਲ ਬਣਾਉਂਦੀ ਹੈ। ਇਮਾਰਤ ਦੇ ਪਿੱਛੇ ਲੋੜ-ਅਧਾਰਿਤ ਕਮਰੇ ਹਨ ਜਿਹਨਾਂ ਦਾ ਨਿਰਮਾਣ ਥੰਮ੍ਹਾਂ ਤੇ ਵਰਾਂਡਿਆਂ ਦੇ ਨਾਲ ਕੀਤਾ ਗਿਆ ਹੈ ਤੇ ਇਹ ਭਵਨ ਦੇ ਉੱਪਰੀ ਹਿੱਸੇ ਤੱਕ ਐਵੇਂ ਹੀ ਹੈ। ਬਾਕੀ ਸ਼ਹਿਰ ਦੀ ਤਰ੍ਹਾਂ ਲਾਲ ਤੇ ਗੁਲਾਬੀ ਬਲੁਆ ਪੱਥਰਾਂ ਨਾਲ ਬਣਿਆ ਇਹ ਮਹਿਲ ਜੈਪੁਰ ਨੂੰ ਦਿੱਤੀ ਗਈ ਗੁਲਾਬੀ ਨਗਰ ਦੀ ਉਪਾਧੀ ਦੇ ਲਈ ਪੂਰਣ ਦ੍ਰਿਸ਼ਟਾਂਤ ਹੈ। ਹਵਾ ਮਹਿਲ ਦਾ ਸਾhਮਣੇ ਦਾ ਹਿੱਸਾ 953 ਬਰੀਕੀ ਨਾਲ ਤਰਾਸ਼ੇ ਝਰੋਖਿਆਂ ਨਾਲ ਸਾਜਿਆ ਹੋਇਆ ਹੈ। ਇਸਦੀ ਸੱਭਿਆਚਾਰਕ ਅਤੇ ਵਾਸਤੁਕਲਾ ਵਿਰਾਸਤ ਹਿੰਦੂ ਰਾਜਪੂਤ ਸ਼ਿਲਪ ਕਲਾ ਤੇ ਮੁਗ਼ਲ ਸ਼ੈਲੀ ਦਾ ਅਨੋਖਾ ਮੇਲ ਹੈ। ਉਦਾਹਰਨ ਲਈ ਇਸ ਵਿੱਚ ਫੁੱਲ-ਪੱਤਿਆਂ ਦੇ ਸੁੰਦਰ ਕੰਮ, ਗੱਡਣੀ ਤੇ ਵਿਸ਼ਾਲ ਥੰਮ੍ਹ ਰਾਜਪੂਤ ਸ਼ਿਲਪ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਤੇ ਨਾਲ-ਨਾਲ ਪੱਥਰ ਤੇ ਕੀਤੀ ਗਈ ਮੁਗ਼ਲ ਸ਼ੈਲੀ ਦੀ ਨੱਕਾਸ਼ੀ ਤੇ ਤਾਰਕਸ਼ੀ ਮੁਗਲ ਸ਼ਿਲਪ ਦੇ ਉਦਾਹਰਣ ਹਨ। [3] ਹਵਾ ਮਹਿਲ ਮਹਾਰਾਜਾ ਜੈ ਸਿੰਘ ਦਾ ਪਸੰਦੀਦਾ ਤਫ਼ਰੀਹਗਾਹ ਸੀ ਕਿਉਂਕਿ ਇਸਦੀ ਅੰਦਰੂਨੀ ਸਾਜ-ਸੱਜਾ ਬਹੁਤ ਹੀ ਜ਼ਿਆਦਾ ਰੂਪਵੰਤ ਤੇ ਮਨਮੋਹਣੀ ਹੈ।[4]
ਬਹਾਲੀ ਅਤੇ ਮੁਰੰਮਤ ਦਾ ਕੰਮ
ਸੋਧੋਹਵਾ ਮਹਿਲ ਦੀ ਦੇਖ-ਰੇਖ ਰਾਜਸਥਾਨ ਸਰਕਾਰ ਕਰਦੀ ਹੈ। [5] 2005 ਵਿੱਚ ਕਰੀਬ 50 ਸਾਲਾਂ ਬਾਅਦ ਵੱਡੇ ਪੱਧਰ 'ਤੇ ਮਹਿਲ ਦੇ ਮੁਰੰਮਤ ਦਾ ਕੰਮ ਕਿੱਤਾ ਗਿਆ ਜਿਸਦੀ ਅਨੁਮਾਨਤ ਲਾਗਤ 45679 ਲੱਖ ਰੁਪਿਆਂ ਦੀ ਸੀ। ਕੁਛ ਕਾਰਪੋਰੇਟ ਸੈਕਟਰ ਵੀ ਜਿਸਦਾ ਯੂਨਿਟ ਟ੍ਰਸਟ ਆਫ਼ ਇੰਡਿਆ ( Unit Trust of India) ਜਿਹਨਾਂ ਨੇ ਹਵਾ ਮਹਿਲ ਦੀ ਸੰਭਾਲ ਦੀ ਜ਼ਿੰਮੇਦਾਰੀ ਲਈ ਹੋਈ ਹੈ।[6]
ਸੈਲਾਨੀਆਂ ਸੰਬਧੀ ਜਾਣਕਾਰੀ
ਸੋਧੋਹਵਾ ਮਹਿਲ ਜੈਪੁਰ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਵੱਡੀ ਚੌਪਟ 'ਤੇ ਸਥਿੱਤ ਹੈ। ਜੈਪੁਰ ਸ਼ਹਿਰ ਭਾਰਤ ਦੇ ਸਾਰੇ ਪ੍ਰਮੁੱਖ ਸਹਿਰਾਂ ਦੀ ਸੜਕਾਂ, ਰੇਲ ਮਾਰਗ, ਤੇ ਹਵਾਈ ਮਾਰਗਾਂ ਨਾਲ ਸਿੱਧਾ ਜੁੜਿਆ ਹੈ। ਜੈਪੁਰ ਦਾ ਰੇਲਵੇ ਸ੍ਤਾਤਿਓਂ ਭਾਰਤੀ ਰੇਲ ਸੇਵਾ ਦੀ ਬ੍ਰੋਡਗੇਜ਼ ਲੈਣ ਨੈਟਵਰਕ ਦਾ ਕੇਂਦਰੀ ਸਟੇਸ਼ਨ ਹੈ। ਹਵਾ ਮਹਿਲ ਵਿੱਚ ਸਿੱਧੇ ਸਾਹਮਣੇ ਪ੍ਰਵੇਸ਼ ਦੀ ਉਪਲੱਬਧਤਾ ਨਹੀਂ ਹੈ। ਹਵਾ ਮਹਿਲ ਦੇ ਖੱਬੇ ਤੇ ਸੱਜੇ ਪਾਸੇ ਤੋਂ ਪ੍ਰਵੇਸ਼ ਕਰਨ ਲਈ ਮਾਰਗ ਬਣੇ ਹੋਏ ਹੰਨ।[7]
ਗੈਲਰੀ
ਸੋਧੋ-
A panoramic view of the Hawa Mahal
-
Interior
-
Jharoka, or latticed window
-
Coloured glass work. When the sun light enters, the entire chamber fills with the spectrum of various colours.
-
View from the back part towards Samrat Yantra of Jantar Mantar in this photo at top right corner in the form of inclined wall. Isarlat is also visible in this photo at left top corner as a large tower.
-
Hawa Mahal seen from the adjoining street
-
Detail view of exterior
-
Top west side on a stormy afternoon
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ "Hawa Mahal". Retrieved 6 December 2009.
- ↑ "Japiur, the Pink City". Retrieved 6 December 2009.
- ↑ "Hawa Mahal of Jaipur in Rajasthan, this is wrongIndia". Archived from the original on 12 ਦਸੰਬਰ 2009. Retrieved 7 December 2009.
{{cite web}}
: Unknown parameter|dead-url=
ignored (|url-status=
suggested) (help) Archived 12 December 2009[Date mismatch] at the Wayback Machine. - ↑ Rousselet, Loius; Charles Randolph Buckle (2005). India and its native princes: travels in Central India and in the presidencies of Bombay and Bengal. Asian Educational Services. p. 228. ISBN 81-206-1887-4. Retrieved 10 December 2009.
{{cite book}}
:|work=
ignored (help) - ↑ "Restoration of Hawa Mahal in Jaipur". Snoop News. 22 March 2005. Archived from the original on 17 ਜੁਲਾਈ 2011. Retrieved 10 December 2009.
{{cite web}}
: Unknown parameter|dead-url=
ignored (|url-status=
suggested) (help) - ↑ "INTACH Virasat" (PDF). Jaipur. Intach.org. p. 13. Archived from the original (pdf) on 2009-11-22. Retrieved 2014-12-14.
{{cite web}}
: Unknown parameter|dead-url=
ignored (|url-status=
suggested) (help) Archived 2009-11-22 at the Wayback Machine. - ↑ Brown, Lindsay; Amelia Thomas (2008). Rajasthan, Delhi and Agra. Lonely Planet. pp. 157–58. ISBN 1-74104-690-4. Retrieved 7 December 2009.
{{cite book}}
:|work=
ignored (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |