ਹਵੇਲੀ ਦੇ ਦਰਵਾਜ਼ੇ 'ਤੇ ਦਸਤਕ
"ਹਵੇਲੀ ਦੇ ਦਰਵਾਜ਼ੇ 'ਤੇ ਦਸਤਕ" (ਜਰਮਨ: "Der Schlag ans Hoftor") ਫ੍ਰਾਂਜ਼ ਕਾਫਕਾ ਦੀ ਇੱਕ ਨਿੱਕੀ ਕਹਾਣੀ ਹੈ। ਇਹ ਮਰਨ ਉਪਰੰਤ ਬੀਮ ਬਾਉ ਡੇਰ ਚੀਨੀਸਚੇਨ ਮੌਅਰ ( ਬਰਲਿਨ, 1931) ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਵਿਲਾ ਅਤੇ ਐਡਵਿਨ ਮੁਇਰ ਦਾ ਕੀਤਾ ਪਹਿਲਾ ਅੰਗਰੇਜ਼ੀ ਅਨੁਵਾਦ 1933 ਵਿੱਚ ਲੰਡਨ ਵਿੱਚ ਮਾਰਟਿਨ ਸੇਕਰ ਨੇ ਪ੍ਰਕਾਸ਼ਿਤ ਕੀਤਾ ਸੀ। ਇਹ ਚੀਨ ਦੀ ਮਹਾਨ ਕੰਧ ਕਹਾਣੀਆਂ ਅਤੇ ਪ੍ਰਤੀਬਿੰਬ ( ਨਿਊਯਾਰਕ ਸਿਟੀ : ਸ਼ੌਕਨ ਬੁੱਕਸ, 1946) ਵਿੱਚ ਛਪੀ। [1]
ਪਲਾਟ
ਸੋਧੋਇਹ ਨਿੱਕੀ ਕਹਾਣੀ ਕਾਫਕਾ ਦੀਆਂ ਰਚਨਾਵਾਂ ਵਿੱਚ ਕਈ ਮਹੱਤਵਪੂਰਨ ਥੀਮ ਦਰਸਾਉਂਦੀ ਹੈ। [2] ਬਿਰਤਾਂਤਕਾਰ ਆਪਣੀ ਭੈਣ ਨਾਲ ਘਰ ਵੱਲ ਜਾਂਦੇ ਰਸਤੇ ਦਾ ਵੇਰਵਾ ਦਿੰਦਾ ਹੈ। ਉਸਦੀ ਭੈਣ ਖੇਡ ਖੇਡ ਵਿੱਚ ਇੱਕ ਵੱਡੇ ਘਰ ਦਾ ਦਰਵਾਜ਼ਾ ਖੜਕਾ ਦਿੰਦੀ ਹੈ। ਇਸ ਦਸਤਕ ਦੇ ਗੰਭੀਰ ਨਤੀਜੇ ਨਿਕਲਦੇ ਹਨ। ਮਾਲਕ ਇੱਕ ਵੱਡਾ ਸੱਤਾਧਾਰੀ ਵਿਅਕਤੀ ਹੈ ਅਤੇ ਉਨ੍ਹਾਂ ਦੋਵਾਂ ਦੇ ਮਗਰ ਸਰੱਖਿਆ ਦਸਤੇ ਭੇਜਦਾ ਹੈ। ਬਿਰਤਾਂਤਕਾਰ ਇਹਕਹਾਣੀ ਚੇਤਾਵਨੀ ਦੇ ਤੌਰ 'ਤੇ ਬਿਆਨ ਕਰਦਾ ਹੈ, ਕਿ ਜੀਵਨ ਵਿੱਚ ਛੋਟੀਆਂ ਕਾਰਵਾਈਆਂ ਦੇ ਵੱਡੇ ਨਤੀਜੇ ਹੋ ਸਕਦੇ ਹਨ, ਕਿਉਂਕਿ ਉਸ ਨੂੰ ਤਸੀਹੇ ਦੇਣ ਦੀਆਂ ਤਿਆਰੀਆਂ ਹਨ।