ਹਵੇਲੀ ਬਰੂਦ ਖ਼ਾਨਾ 18 ਵੀਂ ਸਦੀ ਦੀ ਹਵੇਲੀ ਹੈ ਜੋ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਸਥਿਤ ਹੈ।[1][2] ਇਹ ਲਾਹੌਰ ਦੇ ਸਿੱਖ ਰਾਜ ਦੌਰਾਨ ਬਣਾਈ ਗਈ ਸੀ। ਹਾਲੀਆ ਦਿਨਾਂ ਵਿੱਚ, ਹਵੇਲੀ ਲਾਹੌਰ ਦਾ ਸਭਿਆਚਾਰਕ ਪ੍ਰਤੀਕ ਬਣ ਗਈ ਹੈ।[3]

ਇਤਿਹਾਸ

ਸੋਧੋ

ਹਵੇਲੀ ਬਰੂਦ ਖਾਨਾ 18 ਵੀਂ ਸਦੀ ਵਿੱਚ ਸਿੱਖ ਫੌਜ ਦੇ ਇੱਕ ਕਮਾਂਡਿੰਗ ਜਨਰਲ ਦੁਆਰਾ ਬਣਾਈ ਗਈ ਸੀ, ਜਿਸਨੇ ਇਸਨੂੰ ਆਪਣੇ ਘਰ ਵਜੋਂ ਵਰਤਿਆ ਸੀ। ਹਵੇਲੀ ਦੇ ਇੱਕ ਹਿੱਸੇ ਤੋਂ ਉਸ ਨੇ ਗੋਲਾ ਬਾਰੂਦ ਦੇ ਭੰਡਾਰ ਵਜੋਂ ਕੰਮ ਲਿਆ ਅਤੇ ਕੁਝ ਹਿੱਸੇ ਨੂੰ ਨਿਵਾਸ ਵਜੋਂ ਵਰਤਿਆ। ਕਮਾਂਡਿੰਗ ਅਫਸਰ ਦੇ ਘਰ ਬਾਰੂਦ ਰੱਖਣਾ ਉਸ ਸਮੇਂ ਦਾ ਆਮ ਰਵਾਜ ਸੀ। ਹਵੇਲੀ ਲਾਹੌਰ ਕਿਲ੍ਹੇ ਦੇ ਬਾਹਰ ਸਭ ਤੋਂ ਵੱਡਾ ਡੀਪੂ ਸੀ ਅਤੇ ਕਿਲ੍ਹੇ ਦੇ ਸਿੱਧਾ ਸਾਹਮਣੇ ਸੀ। ਉਸ ਨੇ ਇਸਨੂੰ "ਬਰੂਦ ਖਾਨਾ" ਨਾਮ ਦਿੱਤਾ ਜਿਸਦਾ ਅਰਥ ਹੈ "ਅਸਲਾ ਡੀਪੋ"। ਵਰਤਮਾਨ ਵਿੱਚ, ਹਵੇਲੀ ਦੀ ਮਲਕੀਅਤ ਯੂਸਫ ਸਲਾਹੁਦੀਨ ਦੀ ਹੈ, ਜੋ ਲਾਹੌਰ ਦੇ ਇੱਕ ਸਮਾਜ ਸੇਵੀ ਅਤੇ ਪਰਉਪਕਾਰੀ ਵਿਅਕਤੀ ਹਨ ਜੋ ਇਸ ਵਿੱਚ ਰਹਿੰਦੇ ਹਨ। ਸਲਾਹੂਦੀਨ ਨੇ ਹਵੇਲੀ ਆਪਣੇ ਪਰਿਵਾਰ ਤੋਂ ਵਿਰਾਸਤ ਵਿੱਚ ਪ੍ਰਾਪਤ ਕੀਤੀ ਸੀ ਜਦੋਂ ਉਸਦੇ ਪੂਰਵਜ ਮੀਆਂ ਕਰੀਮ ਬਖਸ਼ ਨੇ ਇਸਨੂੰ 1870 ਵਿੱਚ ਖਰੀਦਿਆ ਸੀ। ਹਵੇਲੀ ਬਰੂਦ ਖ਼ਾਨਾ ਪਾਕਿਸਤਾਨ ਲਹਿਰ ਦੇ ਵੀ ਕੇਂਦਰ ਵਿੱਚ ਸੀ। ਇਹ ਹਵੇਲੀ ਆਲ ਇੰਡੀਆ ਮੁਸਲਿਮ ਲੀਗ ਅਤੇ ਇਸ ਦੇ ਸੰਸਥਾਪਕ ਅਤੇ ਨੇਤਾ ਮੀਆਂ ਅਮੀਰੁੱਦੀਨ ਦਾ ਘਰ ਸੀ ਜੋ ਲਾਹੌਰ ਦਾ ਪਹਿਲਾ ਮੁਸਲਿਮ ਲਾਰਡ ਮੇਅਰ ਸੀ।[4]

ਆਰਕੀਟੈਕਚਰ

ਸੋਧੋ

ਹਵੇਲੀ ਦੀ ਛੱਤ ਲੱਕੜ ਦੇ ਤਖਤਿਆਂ ਨਾਲ ਬਣੀ ਹੋਈ ਹੈ। ਲਾਹੌਰ ਦੇ ਗਰਮ ਤਾਪਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਹਵੇਲੀ ਦੀਆਂ ਛੱਤਾਂ ਉੱਚੀਆਂ ਹਨ। 1901 ਦੇ ਆਸ ਪਾਸ, ਹਵੇਲੀ ਨੂੰ ਜ਼ਨਾਨ ਖ਼ਾਨਾ ਅਤੇ ਮਰਦਾਨ ਖ਼ਾਨਾ ਵਿੱਚ ਵੰਡਿਆ ਗਿਆ ਸੀ। ਇੱਕ ਕਮਰੇ ਨੂੰ ਸ਼ੀਸ਼ ਮਹਿਲ ਕਿਹਾ ਜਾਂਦਾ ਸੀ ਕਿਉਂਕਿ ਕਮਰੇ ਵਿੱਚ ਕੱਚ ਦਾ ਕੰਮ ਕੀਤਾ ਗਿਆ ਸੀ। ਸਿੱਖ ਯੁੱਗ ਦੇ ਦੌਰਾਨ, ਸਿੱਖ ਪਵਿੱਤਰ ਗ੍ਰੰਥ, ਗ੍ਰੰਥ ਸਾਹਿਬ ਲਈ ਇੱਕ ਪ੍ਰਾਰਥਨਾ ਕਮਰਾ ਬਣਾਇਆ ਗਿਆ ਸੀ। ਕਮਰੇ ਵਿੱਚ ਇਸਦੇ ਸਿੱਖ ਜਰਨੈਲ ਦੇ ਭੂਤਾਂ ਨਾਲ ਲੜਨ ਵਾਲੇ ਚਿੱਤਰ ਵੀ ਹਨ।[5]

ਟਿਕਾਣਾ

ਸੋਧੋ

ਹਵੇਲੀ ਬਰੂਦ ਖ਼ਾਨਾ ਅੰਦਰੂਨ ਲਾਹੌਰ ਦੇ ਕਿਲ੍ਹੇ ਦੇ ਸਾਹਮਣੇ ਟਕਸਾਲੀ ਗੇਟ ਦੇ ਨੇੜੇ ਸਥਿਤ ਹੈ। ਇਹ ਸ਼ਾਹੀ ਮੁਹੱਲਾ ਬਾਜ਼ਾਰ,ਪੀਰ ਹਜ਼ਰਤ ਬਾਬਾ ਨੌਗਜਾਹ ਦੇ ਅਸਥਾਨ, ਜਾਮੀਆ ਮਸਜਿਦ ਹੰਫੀਆ ਅਤੇ ਬਾਦਸ਼ਾਹੀ ਮਸਜਿਦ ਦੇ ਨੇੜੇ ਵੀ ਹੈ। ਅੰਗਰੇਜ਼ਾਂ ਨੇ ਹਵੇਲੀ ਦੇ ਨੇੜੇ ਪਾਣੀ ਦੀ ਟੈਂਕੀ ਬਣਾਈ ਜੋ ਸ਼ਹਿਰ ਨੂੰ ਪਾਣੀ ਸਪਲਾਈ ਕਰਦੀ ਸੀ।[6][7]

ਲੋਕ ਸਭਿਆਚਾਰ

ਸੋਧੋ

ਹਵੇਲੀ ਦੀ ਵਰਤੋਂ ਸੱਭਿਆਚਾਰਕ ਗਤੀਵਿਧੀਆਂ ਲਈ ਕੀਤੀ ਜਾਂਦੀ ਹੈ ਅਤੇ ਲਾਹੌਰ ਦੀ ਸਭਿਆਚਾਰਕ ਵਿਰਾਸਤ ਦਾ ਇੱਕ ਮਹੱਤਵਪੂਰਨ ਚਿੰਨ੍ਹ ਹੈ। ਇਹ ਲਾਹੌਰ ਵਿੱਚ ਬਸੰਤ ਤਿਉਹਾਰ ਦਾ ਕੇਂਦਰ ਸੀ ਅਤੇ ਇਸਨੇ ਸਾਲਾਂ-ਬੱਧੀ ਰਾਇਲਟੀ, ਪ੍ਰਧਾਨਾਂ, ਰਾਜਨੇਤਾਵਾਂ, ਅੰਤਰਰਾਸ਼ਟਰੀ ਹਸਤੀਆਂ ਦੀ ਮੇਜ਼ਬਾਨੀ ਕੀਤੀ ਹੈ। ਇੱਥੇ ਬਹੁਤ ਸਾਰੇ ਮਹੱਤਵਪੂਰਨ ਸਮਾਗਮਾਂ ਦੀ ਮੇਜ਼ਬਾਨੀ ਕੀਤੀ ਗਈ ਹੈ ਜਿਵੇਂ ਕਿ ਸੰਗੀਤਕ ਸ਼ਾਮ, ਟੀਵੀ / ਫ਼ਿਲਮ ਦੀ ਸ਼ੂਟਿੰਗ, ਅਤੇ ਰਾਜਨੇਤਾਵਾਂ, ਅਦਾਕਾਰਾਂ ਅਤੇ ਸੰਗੀਤਕਾਰਾਂ ਦੇ ਸਮਾਗਮ। ਫਿਲਮ ਖ਼ੁਦਾ ਕੇ ਲੀਏ ਦੇ ਕੁਝ ਦ੍ਰਿਸ਼ ਇੱਥੇ ਸ਼ੂਟ ਕੀਤੇ ਗਏ ਸਨ। ਪਾਕਿਸਤਾਨ ਟੈਲੀਵਿਜ਼ਨ ਕਾਰਪੋਰੇਸ਼ਨ ਨੇ ਇਸਨੂੰ ਆਪਣੀ ਸੰਗੀਤਕ ਟੈਲੀਵਿਜ਼ਨ ਲੜੀਵਾਰ ਵਿਰਸਾ: ਹੈਰੀਟੇਜ ਰਿਵਾਈਵਡ ਲਈ ਇੱਕ ਸਥਾਨ ਵਜੋਂ ਵਰਤਿਆ।[8][9]

ਹਵਾਲੇ

ਸੋਧੋ
  1. "The old world charms of Mian Salli". thefridaytimes.
  2. "Walled City Lahore - Havelis Of Lahore". walledcitylahore.gop.pk. Archived from the original on 2021-04-29. Retrieved 2021-09-09.
  3. "Gems of Lahore — The Havelis". pakistantoday.com.pk.
  4. "Flashback: From guns to roses". dawn.com.
  5. "Where the music never stops…". The News.
  6. "The corner: Ali Shah". tribune.com.pk.
  7. "Inside the Walled City of Lahore". insidelahore.com. Archived from the original on 2021-09-09. Retrieved 2021-09-09. {{cite web}}: Unknown parameter |dead-url= ignored (|url-status= suggested) (help) Archived 2021-09-09 at the Wayback Machine.
  8. "Yusuf Salahuddin: Guardian of Cultural Heritage". youlinmagazine.
  9. "Interview: Mian Yusuf Salahuddin". newslinemagazine.