ਹਸਨ ਅਬਦਾਲ
ਹਸਨ ਅਬਦਾਲ (Urdu: حسن ابدال) ਜ਼ਿਲ੍ਹਾ ਅਟਕ, ਪਾਕਿਸਤਾਨ ਦੇ ਪੰਜਾਬ ਸੂਬਾ ਦੀ ਉੱਤਰੀ ਸਰਹੱਦ ਦੇ ਕਰੀਬ ਸਥਿਤ ਇੱਕ ਇਤਿਹਾਸਕ ਸ਼ਹਿਰ ਹੈ। ਇਹ ਜੀ ਟੀ ਰੋਡ ਪਰ ਸ਼ਾਹਰਾਹ ਕਰਾਕੁਰਮ ਦੇ ਸ਼ੁਰੂ ਤੇ ਸਥਿਤ ਹੈ। ਰਾਵਲਪਿੰਡੀ ਤੋਂ ਲੱਗ ਭਗ 40 ਕਿਲੋਮੀਟਰ ਉੱਤਰ ਪੱਛਮ ਵਿੱਚ ਸਥਿਤ ਇਸ ਕਸਬੇ ਦੀ ਮੌਜੂਦਾ ਆਬਾਦੀ ੫੦,੦੦੦ ਤੋਂ ਜ਼ਿਆਦਾ ਹੈ। ਹਸਨ ਅਬਦਾਲ ਆਪਣੇ ਖ਼ੂਬਸੂਰਤ ਇਤਿਹਾਸਕ ਸਥਾਨਾਂ ਅਤੇ ਸਿੱਖ ਧਰਮ ਦੇ ਇੱਕ ਅਹਿਮ ਧਰਮ ਅਸਥਾਨ ਗੁਰਦੁਆਰਾ ਪੰਜਾ ਸਾਹਿਬ ਦੀ ਵਜ੍ਹਾ ਨਾਲ ਮਸ਼ਹੂਰ ਹੈ। ਹਰ ਸਾਲ ਦੁਨੀਆ ਦੇ ਵੱਖ ਵੱਖ ਹਿੱਸਿਆਂ ਤੋਂ ਹਜ਼ਾਰਾਂ ਸਿੱਖ ਯਾਤਰੀ ਵਿਸਾਖੀ ਦੇ ਮੇਲੇ ਤੇ ਗੁਰਦੁਆਰਾ ਪੰਜਾ ਸਾਹਿਬ ਹਾਜ਼ਰ ਹੋਕੇ ਆਪਣੀਆਂ ਧਾਰਮਿਕ ਰਸਮਾਂ ਨਿਭਾਉਂਦੇ ਹਨ। ਦੂਸਰੇ ਇਤਿਹਾਸਕ ਸਥਾਨਾਂ ਵਿੱਚ ਮਕਬਰਾ ਲਾਲਾ ਰੱਖ ਦੇ ਨਾਮਨਾਲ ਮਸ਼ਹੂਰ ਮੁਗ਼ਲ ਦੌਰ ਇੱਕ ਮਕਬਰਾ ਅਤੇ ਬਾਬਾ ਹਸਨ ਅਬਦਾਲ ਦਾ ਹੁਜਰਾ ਸ਼ਾਮਿਲ ਹਨ। ਮਕਬਰਾ ਲਾਲਾ ਰੱਖ ਦੇ ਨਾਮ ਨਾਲ ਮਸ਼ਹੂਰ ਇਤਿਹਾਸਕ ਮੁਕਾਮ ਚੌਕੋਰ ਅਹਾਤੇ ਵਿੱਚ ਵਾਕਿਆ ਇੱਕ ਕਬਰ ਅਤੇ ਮਛਲੀਆਂ ਵਾਲੇ ਤਾਜ਼ਾ ਪਾਣੀ ਦੇ ਇੱਕ ਚਸ਼ਮੇ ਤੇ ਮੁਸ਼ਤਮਿਲ ਹੈ। ਅਬਦਾਲ ਸ਼ਹਿਰ ਹਸਨ ਇੱਕ ਪਹਾੜੀ ਦੇ ਦਾਮਨ ਵਿੱਚ ਆਬਾਦ ਹੈ। ਮੁਕਾਮੀ ਲੋਕਾਂ ਦੇ ਮੁਤਾਬਿਕ ਇਸ ਪਹਾੜੀ ਕੀਦੀ ਸਭ ਤੋਂ ਬੁਲੰਦ ਚੋਟੀ ਤੇ ਬਾਬਾ ਵਲੀ ਕੰਦ ਹਾਰੀ ਨਾਮ ਦਾ ਇੱਕ ਵਲੀ ਅੱਲ੍ਹਾ ਦਾ ਮੁਕਾਮ ਕਿਆਮ ਹੈ। ਇਤਿਹਾਸਿਕ ਹਵਾਲਿਆਂ ਦੇ ਮੁਤਾਬਿਕ ਇਸੇ ਵਲੀ ਅੱਲ੍ਹਾ ਦਾ ਅਸਲੀ ਨਾਮ ਬਾਬਾ ਹਸਨ ਅਬਦਾਲ ਹੈ ਅਤੇ ਕਸਬੇ ਦਾ ਨਾਮ ਵੀ ਉਸੇ ਦੇ ਨਾਮ ਤੋਂ ਹੈ।
ਹਸਨ ਅਬਦਾਲ حسن ابدال | |
---|---|
ਦੇਸ਼ | ਪਾਕਿਸਤਾਨ |
ਸੂਬਾ | ਪੰਜਾਬ |
ਜ਼ਿਲ੍ਹਾ | ਅਟਕ ਜ਼ਿਲ੍ਹਾ |
ਉੱਚਾਈ | 308 m (1,010 ft) |
ਆਬਾਦੀ (1998) | |
• ਕੁੱਲ | 37,789 |
• Estimate (2007) | 54,200 |
ਸਮਾਂ ਖੇਤਰ | ਯੂਟੀਸੀ+5 (PST) |
Calling code | 057 |
Number of towns | 1 |
Number of Union councils | 2 |
ਵੈੱਬਸਾਈਟ | www.attockonians.com |