ਹਾਈਨਰਿਸ਼ ਹਾਈਨੇ
ਕ੍ਰਿਸ਼ਚੀਅਨ ਜੋਹੰਨ ਹਾਈਨਰਿਸ਼ ਹਾਈਨੇ (13 ਦਸੰਬਰ 1797 – 17 ਫਰਵਰੀ 1856) ਇੱਕ ਜਰਮਨ ਕਵੀ, ਨਿਬੰਧਕਾਰ, ਪੱਤਰਕਾਰ, ਸਾਹਿਤ ਆਲੋਚਕ ਸੀ। ਇਹ ਨੌਜਵਾਨ ਜਰਮਨੀ ਨਾਂ ਦੀ ਲਹਿਰ ਦਾ ਹਿੱਸਾ ਮੰਨਿਆ ਜਾਂਦਾ ਹੈ। ਇਸਦੇ ਤਿੱਖੇ ਸਿਆਸੀ ਵਿਚਾਰਾਂ ਦੇ ਕਾਰਨ ਇਸਦੀਆਂ ਕਈ ਲਿਖਤਾਂ ਉੱਤੇ ਜਰਮਨ ਸਰਕਾਰ ਦੁਆਰਾ ਰੋਕ ਲਾਈ ਗਈ। ਇਸਨੇ ਆਪਣੇ ਆਖਰੀ 25 ਸਾਲ ਆਪਣੇ ਦੇਸ਼ ਨੂੰ ਤਿਆਗ ਕੇ ਪੈਰਿਸ ਵਿੱਚ ਗੁਜ਼ਾਰੇ।
ਹਾਈਨਰਿਸ਼ ਹਾਈਨੇ | |
---|---|
ਜਨਮ | ਹਾਈਨਰਿਸ਼ ਹਾਈਨੇ 13 ਦਸੰਬਰ 1797 Düsseldorf |
ਮੌਤ | 17 ਫਰਵਰੀ 1856 ਪੈਰਿਸ, ਫ਼ਰਾਂਸ | (ਉਮਰ 58)
ਕਿੱਤਾ | ਕਵੀ, ਨਿਬੰਧਕਾਰ, ਪੱਤਰਕਾਰ, ਸਾਹਿਤ ਆਲੋਚਕ |
ਰਾਸ਼ਟਰੀਅਤਾ | ਜਰਮਨ |
ਅਲਮਾ ਮਾਤਰ | ਬੌਨ, ਬਰਲਿਨ, Göttingen |
ਸਾਹਿਤਕ ਲਹਿਰ | ਰੋਮਾਂਸਵਾਦ |
ਪ੍ਰਮੁੱਖ ਕੰਮ | Buch der Lieder, Reisebilder, Germany. A Winter's Tale, Atta Troll, Romanzero |
ਰਿਸ਼ਤੇਦਾਰ | Salomon Heine, Gustav Heine von Geldern |
ਜ਼ਿੰਦਗੀ
ਸੋਧੋਮੁੱਢਲਾ ਜੀਵਨ
ਸੋਧੋਹਾਈਨੇ ਦਾ ਜਨਮ 13 ਦਸੰਬਰ 1797 ਨੂੰ ਡਸਲਡੋਰਫ਼, ਰਾਈਨਲੈਂਡ ਵਿੱਚ ਇੱਕ ਯਹੂਦੀ ਪਰਵਾਰ ਵਿੱਚ ਹੋਇਆ। ਇਸ ਨੂੰ ਬਚਪਨ ਵਿੱਚ "ਹੈਰੀ" ਕਹਿ ਕੇ ਬੁਲਾਇਆ ਜਾਂਦਾ ਸੀ ਪਰ 1825 ਵਿੱਚ ਈਸਾਈ ਧਰਮ ਕਬੂਲ ਕਰਨ ਤੋਂ ਬਾਅਦ ਇਸਦਾ ਨਾਂ "ਹਾਈਨਰਿਸ਼" ਹੋ ਗਿਆ।[1]
ਭਾਵੇਂ ਕਿ ਇਸਦੇ ਮਾਪੇ ਕੱਟੜ ਯਹੂਦੀ ਨਹੀਂ ਸਨ ਪਰ ਛੋਟੇ ਹੁੰਦੇ ਇਸਨੂੰ ਇੱਕ ਯਹੂਦੀ ਸਕੂਲ ਵਿੱਚ ਭੇਜਿਆ ਗਿਆ ਜਿੱਥੇ ਇਸਨੇ ਥੋੜ੍ਹੀ ਬਹੁਤ ਹੀਬਰੂ ਸਿੱਖੀ। ਇਸ ਤੋਂ ਬਾਅਦ ਉਹ ਸਿਰਫ਼ ਕੈਥੋਲਿਕ ਸਕੂਲਾਂ ਵਿੱਚ ਹੀ ਪੜ੍ਹਿਆ ਜਿੱਥੇ ਇਸਨੇ ਫ਼ਰਾਂਸੀਸੀ ਸਿੱਖੀ। ਫ਼ਰਾਂਸੀਸੀ ਇਸਦੀ ਦੂਜੀ ਜ਼ੁਬਾਨ ਬਣੀ ਪਰ ਉਹ ਇਸਨੂੰ ਜਰਮਨ ਅੰਦਾਜ਼ ਵਿੱਚ ਹੀ ਬੋਲਦਾ ਸੀ।
ਰਚਨਾਵਾਂ
ਸੋਧੋ- ਰੁਮਾਂਸਵਾਦ (Die Romantik) - 1820
- ਬਰਲਿਨ ਤੋਂ ਚਿੱਠੀਆਂ (Briefe aus Berlin) - 1822
- ਪੋਲੈਂਡ ਬਾਰੇ (Über Polen) - 1823
- ਗੀਤਾਂ ਦੀ ਕਿਤਾਬ (Buch der Lieder) - 1827
ਹਵਾਲੇ
ਸੋਧੋ- ↑ "There was an old rumor, propagated particularly by anti-Semites, that Heine's Jewish name was Chaim, but there is no evidence for it". Ludwig Börne: A Memorial, ed. Jeffrey L. Sammons, Camden House, 2006, p. 13 n. 42.