ਹਾਊ[1] ਜਾਂ ਹਾਊਆ ਜਾਂ ਹਊਆ ਇੱਕ ਕਲਪਿਤ ਬਲਾ ਹੈ[2] ਜੋ ਉੱਤਰੀ ਭਾਰਤ ਦੇ ਪੰਜਾਬੀ, ਹਿੰਦੀ[3] ਅਤੇ ਉਰਦੂ ਭਾਸ਼ੀ ਲੋਕਾਂ ਦੁਆਰਾ ਰੋਂਦੇ ਬੱਚਿਆਂ ਨੂੰ ਡਰਾਉਣ ਲਈ ਲੋਕਮਨ ਦੀ ਘੜੀ ਹੋਈ ਹੈ। ਮਾਊਂ ਵੀ ਇਸੇ ਡਰਾਉਣੀ ਚੀਜ਼ ਨੂੰ ਕਿਹਾ ਜਾਂਦਾ ਹੈ। ਰੋਂਦੇ ਬੱਚੇ ਨੂੰ ਕਿਹਾ ਜਾਂਦਾ ਹੈ ਕਿ ਚੁੱਪ ਕਰ ਨਹੀਂ ਤੈਨੂੰ ਹਾਊ ਜਾਂ ਮਾਊਂ ਖਾ ਜਾਊ। ਪੰਜਾਬੀ ਬੋਲੀ ਵਿੱਚ ਹਊਆ ਸ਼ਬਦ ਦੀ ਵਰਤੋਂ ਡਰਾਉਣ ਦਾ ਝੂਠਾ ਢਕੌੰਸਲਾ ਖੜਾ ਕਰਨ ਦੇ ਅਰਥਾਂ ਵਿੱਚ ਮੁਹਾਵਰੇ ਵਾਂਗ ਬੜੀ ਆਮ ਹੈ।

ਹਵਾਲੇਸੋਧੋ