ਹਿਰੋਜੀ ਕਾਟਾਓਕਾ(ਜਪਾਨੀ: 片岡弘次, ਜਨਮ 1941) ਡਾਇਟੋ ਬੁੰਕਾ ਯੂਨੀਵਰਸਿਟੀ ਵਿੱਚ ਉਰਦੂ ਦਾ ਜਪਾਨੀ ਇੱਕ ਪ੍ਰੋਫੈਸਰ ਹੈ ਜਿਥੇ ਉਹ ਫ਼ੈਕਲਟੀ ਆਫ਼ ਇੰਟਰਨੈਸ਼ਨਲ ਰੀਲੇਸ਼ਨਜ਼ ਦਾ ਡੀਨ ਅਤੇ ਸਮਕਾਲੀ ਏਸ਼ੀਆਈ ਸਟੱਡੀਜ਼ ਦਾ ਨਿਰਦੇਸ਼ਕ ਵੀ ਹੈ।[1][2]

ਮੁਢਲਾ ਜੀਵਨ ਅਤੇ ਕੈਰੀਅਰ ਸੋਧੋ

ਕਾਟਾਓਕਾ ਦਾ ਜਨਮ ਸੈਤਾਮਾ ਪ੍ਰੀਫੈਕਚਰ ਵਿੱਚ ਹੋਇਆ ਸੀ।[3] ਉਹ 1964 ਵਿੱਚ ਬਦੇਸ਼ੀ ਅਧਿਐਨਾਂ ਦੀ ਟੋਕੀਓ ਯੂਨੀਵਰਸਿਟੀ ਦੇ ਉਰਦੂ ਵਿਭਾਗ ਵਿੱਚ ਦਾਖ਼ਲ ਹੋਇਆ। ਉਹ ਆਪਣੇ ਆਪ ਨੂੰ ਇੱਕ ਮੁੱਢ ਵਿੱਚ ਇੱਕ ਬੇਦਿਲ ਵਿਦਿਆਰਥੀ ਵਜੋਂ ਬਿਆਨ ਕਰਦਾ ਹੈ, ਇੱਥੋਂ ਤਕ ਕਿ ਇੱਕ ਵਾਰ ਆਪਣੇ ਦੂਜੇ ਸਮੈਸਟਰ ਵਿੱਚ ਇੱਕ ਕਲਾਸ ਵਿੱਚ ਫੇਲ ਵੀ ਹੋ ਗਿਆ ਸੀ। ਫਿਰ, ਜਦੋਂ ਉਸ ਦੇ ਪ੍ਰੋਫੈਸਰ, ਟੇਕਸੀ ਸੁਜ਼ੂਕੀ ਨੇ ਕ੍ਰਿਸ਼ਣ ਚੰਦਰ ਦੀ ਨਿੱਕੀ ਕਹਾਣੀ ਸਫੈਦ ਫੂਲ ਨੂੰ ਕਲਾਸ ਵਿੱਚ ਪੜ੍ਹਨ ਦਾ ਕੰਮ ਦਿੱਤਾ, ਉਸ ਤੋਂ ਬਾਅਦ ਉਹ ਵੱਧ ਮਿਹਨਤ ਕਰਨ ਲਈ ਤਿਆਰ ਹੋ ਗਿਆ। ਕਹਾਣੀ ਇੱਕ ਜਵਾਨ ਗੁੰਗੇ ਮੁੰਡੇ ਬਾਰੇ ਦੱਸਦੀ ਹੈ ਜੋ ਇੱਕ ਲੜਕੀ ਨਾਲ ਪਿਆਰ ਕਰਨ ਲੱਗ ਪਿਆ ਸੀ, ਪਰ ਉਸ ਕੋਲ ਆਪਣੀਆਂ ਭਾਵਨਾਵਾਂ ਨੂੰ ਨਿਗਾਹਾਂ ਅਤੇ ਇਸ਼ਾਰਿਆਂ ਦੇ ਇਲਾਵਾ ਹੋਰ ਕਿਸੇ ਤਰੀਕੇ ਪਰਗਟ ਨਹੀਂ ਕਰ ਸਕਦਾ ਸੀ। ਅਜਿਹੀ ਹੀ ਸਥਿਤੀ ਦਾ ਸਾਹਮਣਾ ਕਾਟਾਓਕਾ ਆਪਣੇ ਨਿੱਜੀ ਜੀਵਨ ਵਿੱਚ ਕਰ ਰਿਹਾ ਸੀ। ਉਸ ਨੂੰ ਇੱਕ ਕੁੜੀ ਪਸੰਦ ਸੀ, ਪਰ, ਉਸ ਨਾਲ ਗੱਲ ਕਰਨ ਤੋਂ ਉਸਨੂੰ ਬਹੁਤ ਡਰ ਲੱਗਦਾ ਸੀ। 1970ਵਿਆਂ ਦੇ ਸ਼ੁਰੂ ਵਿਚ, ਉਸ ਨੇ ਕਰਾਚੀ ਯੂਨੀਵਰਸਿਟੀ ਵਿੱਚ ਉਰਦੂ ਦਾ ਇੱਕ ਦੋ-ਸਾਲਾ ਕੋਰਸ ਸ਼ੁਰੂ ਕਰ ਲਿਆ। 1974 ਵਿੱਚ ਉਹ ਓਸਾਕਾ ਯੂਨੀਵਰਸਿਟੀ ਦੇ ਅਧਿਆਪਕਾਂ ਵਿੱਚ ਸ਼ਾਮਲ ਹੋ ਗਿਆ ਅਤੇ 1986 ਵਿੱਚ ਡਾਇਟੋ ਬੁੰਕਾ ਯੂਨੀਵਰਸਿਟੀ ਚਲਾ ਗਿਆ।

ਅਵਾਰਡ ਅਤੇ ਸਨਮਾਨ  ਸੋਧੋ

2009 ਵਿੱਚ, ਪਾਕਿਸਤਾਨੀ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ ਇਹ ਸਿੱਖਿਆ ਦੇ ਖੇਤਰ ਵਿੱਚ ਉਸ ਦੇ ਯੋਗਦਾਨ ਲਈ ਕਾਟਾਓਕਾ ਨੂੰ ਸਿਵਲ ਸਨਮਾਨ ਸਿਤਾਰਾ-ਏ-ਇਮਤਿਆਜ਼ ਪ੍ਰਦਾਨ ਕਰੇਗੀ।[4]

ਹਵਾਲੇ ਸੋਧੋ

  1. "片岡弘次教授がパキスタン政府から表彰される", Daito Bunka University News, 2010-04-28, archived from the original on 2010-05-21, retrieved 2010-05-28 {{citation}}: Unknown parameter |deadurl= ignored (|url-status= suggested) (help) Archived 2010-05-21 at the Wayback Machine.
  2. Parekh, Rauf (2009-01-06), "Japan: Urdu's other home", Dawn, retrieved 2010-05-28
  3. Parekh, Rauf (2008-08-26), "A Japanese scholar of Urdu", Dawn, retrieved 2010-05-28
  4. "Cabinet Division issues civil awards list", Jang, 2009-08-14, retrieved 2010-05-28[permanent dead link][permanent dead link]