ਹਿੰਦੀ ਜਾਂ ਉਰਦੂ ਮੂਲ ਦੇ ਅੰਗਰੇਜ਼ੀ ਸ਼ਬਦਾਂ ਦੀ ਸੂਚੀ

ਇਹ ਹਿੰਦੀ ਜਾਂ ਉਰਦੂ ਮੂਲ ਦੇ ਅੰਗਰੇਜ਼ੀ ਸ਼ਬਦਾਂ ਦੀ ਸੂਚੀ ਹੈ। ਇਹਨਾਂ ਵਿੱਚੋਂ ਕਈ ਸ਼ਬਦ ਸੰਸਕ੍ਰਿਤ ਵਿੱਚੋਂ ਆਏ ਹਨ; ਉਹਨਾਂ ਲਈ ਸੰਸਕ੍ਰਿਤ ਮੂਲ ਦੇ ਅੰਗਰੇਜ਼ੀ ਸ਼ਬਦਾਂ ਦੀ ਸੂਚੀ ਦੇਖੋ। ਕੁਝ ਹੋਰ ਸ਼ਬਦ ਫ਼ਾਰਸੀ ਵਿੱਚੋਂ ਆਏ ਹਨ; ਉਹਨਾਂ ਲਈ ਫ਼ਾਰਸੀ ਮੂਲ ਦੇ ਅੰਗਰੇਜ਼ੀ ਸ਼ਬਦਾਂ ਦੀ ਸੂਚੀ ਦੇਖੋ। ਫ਼ਾਰਸੀ ਦੇ ਸ਼ਬਦ ਵੀ ਅੱਗੋਂ ਅਰਬੀ ਜਾਂ ਤੁਰਕੀ ਮੂਲ ਦੇ ਹਨ। ਇਹ ਸ਼ਬਦ ਬ੍ਰਿਟਿਸ਼ ਰਾਜ ਦੌਰਾਨ ਅੰਗਰੇਜ਼ੀ ਵਿੱਚ ਗਏ। ਉਸ ਵੇਲੇ ਹਿੰਦੀ ਅਤੇ ਉਰਦੂ ਨੂੰ ਹਿੰਦੁਸਤਾਨੀ ਭਾਸ਼ਾ ਦੀਆਂ ਹੀ ਉਪਭਾਸ਼ਾਵਾਂ ਮੰਨਿਆ ਜਾਂਦਾ ਸੀ। ਇਸ ਲਈ ਇਹ ਸੂਚੀ ਸਾਂਝੀ ਹੈ।

Avatar (ਐਵਟਰ)
ਸੰਸਕ੍ਰਿਤ ਸ਼ਬਦ ਅਵਤਾਰ ਤੋਂ ਜਿਸਦਾ ਮਤਲਬ ਹੈ ਸਵਰਗ ਤੋਂ ਕਿਸੇ ਦੇਵਤਾ ਦੁਆਰਾ ਧਰਤੀ ਉੱਤੇ ਰੂਪ ਧਾਰਨ ਕਰਨਾ।
Bandanna (ਬੰਡਾਨਾ)
ਬੰਨਣਾ ਤੋਂ
Bangle (ਬੈਂਗਲ)
ਬਾਂਗੜੀ ਤੋਂ, ਕੜੇ ਦੀ ਇੱਕ ਕਿਸਮ
Brahmin (ਬ੍ਰਾਹਮਣ)
ਬ੍ਰਾਹਮਣ ਤੋਂ, ਹਿੰਦੂ ਵਰਣ ਪ੍ਰਣਾਲੀ ਵਿੱਚ ਪਹਿਲੇ ਸਥਾਨ ਦਾ ਵਰਣ
Bungalow (ਬੰਗਲੋ)
ਬੰਗਲਾ ਤੋਂ, ਬੰਗਾਲੀ ਸ਼ੈਲੀ ਦਾ ਘਰ[1]
Bazaar (ਬਜ਼ਾਰ)
ਬਾਜ਼ਾਰ ਤੋਂ
Calico (ਕੇਲੀਕੋ)
ਕਲੀਕਟ ਤੋਂ, ਜਿੱਥੇ ਇਹ ਮੂਲ ਰੂਪ ਵਿੱਚ ਬਣਾਇਆ ਜਾਂਦਾ ਸੀ
Cheetah (ਚੀਤਾਹ)
ਚੀਤਾ ਤੋਂ, ਭਾਵ ਵੱਖ-ਵੱਖ ਰੰਗਾਂ ਵਾਲਾ
Chit (ਚਿਟ)
ਚਿੱਠੀ ਤੋਂ, ਇੱਕ ਨੋਟ
Chutney (ਚਟਨੀ)
ਚਟਨੀ ਤੋਂ, ਸ਼ਾਬਦਿਕ ਅਰਥ ਮਸਲਨਾ
Cot (ਕੌਟ)
ਖਾਟ ਤੋਂ
Cummerbund
ਕਮਰਬੰਦ ਤੋਂ - ਮੂਲ ਰੂਪ ਵਿੱਚ ਫ਼ਾਰਸੀ ਤੋਂ
Cushy
ਖੁਸ਼ੀ ਤੋਂ - ਮੂਲ ਰੂਪ ਵਿੱਚ ਫ਼ਾਰਸੀ ਤੋਂ

ਹਵਾਲੇ

ਸੋਧੋ