ਹੇਮਾ ਉਪਾਧਿਆਏ
ਹੇਮਾ ਉਪਾਧਿਆਏ (18 ਮਈ 1972 - 13 ਦਸੰਬਰ 2015) ਇੱਕ ਭਾਰਤੀ ਕਲਾਕਾਰ ਸੀ ਜਿਸ ਦਾ ਜਨਮ 1972 ਵਿੱਚ ਬੜੌਦਾ, ਭਾਰਤ ਵਿੱਚ ਹੋਇਆ ਸੀ। ਉਹ 1998 ਦੇ ਬਾਅਦ ਭਾਰਤ ਦੇ ਮੁੰਬਈ ਸ਼ਹਿਰ ਵਿੱਚ ਜੀਵਨ ਬਤੀਤ ਕਰ ਰਹੀ ਸੀ। ਉਪਾਧਿਆਏ ਵਿਸਥਾਪਨ ਅਤੇ ਵਿਰਹ ਦੇ ਭਾਵਾਂ ਨੂੰ ਚਿਤਰਿਤ ਕਰਨ ਲਈ ਫੋਟੋਗਰਾਫੀ ਅਤੇ ਕਲਾਕ੍ਰਿਤੀਆਂ ਦੀ ਸਥਾਪਨਾ ਦਾ ਇਸਤੇਮਾਲ ਕਰਦੀ ਸੀ।